ਪ੍ਰਸ਼ਨ ਕਾਵਿ.........ਨਜ਼ਮ/ਕਵਿਤਾ / ਦਰਸ਼ਨ ਬੁੱਟਰ

? ਕਿੰਨਾਂ ਕੁ ਚਾਨਣ
ਪੂਰਾ ਚੰਨ
ਹੈ ਵੀ
ਕਿੰਨੀਆਂ ਕੁ ਰਾਤਾਂ ਕੋਲ

ਪੂਰੀ ਰਾਤ
ਹੈ ਵੀ
ਕਿੰਨੀਆਂ ਕੁ ਮੁਲਾਕਾਤਾਂ ਕੋਲ


? ਸ਼ੁਹਰਤ
ਪਿਆਸ
ਇਹ ਨਹੀਂ ਵੇਖਦੀ
ਪਾਣੀ ਝੀਲ ਦਾ
ਛੱਪੜ ਦਾ

ਪਾਣੀ
ਇਹ ਨਹੀਂ ਸੋਚਦਾ
ਪੀਣ ਵਾਲਾ
ਰਾਜਾ ਕਿ ਫ਼ਕੀਰ

? ਸਿਜਦਾ
ਫੁੱਲਾਂ ਨੂੰ ਤੋੜ ਕੇ
ਪੱਥਰਾਂ ਨੂੰ
ਮੱਥਾ ਨਹੀਂ ਟੇਕਦਾ

ਟਾਹਣੀ ਤੇ
ਖਿੜਿਆਂ ਨੂੰ
ਸਲਾਮ ਆਖਦਾ ਹਾਂ

? ਜਗਤ ਲੀਲ੍ਹਾ
ਕੋਈ
ਚਾਂਬਲ ਚਾਂਬਲ ਕੇ
ਖਰਚ ਲੈਂਦਾ ਹੈ ਜਿੰਦਗੀ
ਕੋਈ
ਸੰਭਲ ਸੰਭਲ ਕੇ
ਮੌਤੋਂ ਸੰਭਲ ਲੈਂਦਾ ਹੈ

? ਕਰਮ-ਧਰਮ
ਤੇਰਾ ਕਰਮ
ਸਮੁੰਦਰ ਦੇ ਸੁਭਾਅ ਤੇ
ਤਬਸਰੇ ਕਰਨੇ

ਮੇਰਾ ਧਰਮ
ਸਮੁੰਦਰ ‘ਚ ਡੁੱਬਕੇ
ਮੋਤੀ ਲੱਭਣੇ

2 comments:

Rajinderjeet said...

ਬੇਹਦ ਭਾਵਪੂਰਤ ਕਵਿਤਾਵਾਂ.....ਇੱਕ ਵੱਖਰੀ ਤਰਾਂ ਦਾ ਅਹਿਸਾਸ ਪੈਦਾ ਕਰਦੀਆਂ ਹਨ...

Gurmeet Singh said...

Good poetry with unlimited feelings.