ਆਜ਼ਾਦੀ.......... ਨਜ਼ਮਾਂ / ਤਾਰਿਕ ਗੁੱਜਰ ( ਪਾਕਿਸਤਾਨ )

ਵਿਹੜਿਆਂ ਦੇ ਵਿਚ ਸਾਰੇ ਬਾਲਕ
ਫਿਰਦੇ ਨੰਗ ਧੜੰਗੇ...
ਕੋਠੀਆਂ ਉਤੇ ਪਏ ਝੂਲਦੇ
ਦਸ ਦਸ ਗ਼ਜ਼ ਦੇ ਝੰਡੇ...

-----

1947

ਸਦੀਆਂ ਲੰਮੇ ਪੈਂਡੇ ਸਨ
ਸੂਲ਼ਾਂ ਭਰੀਆਂ ਰਾਹਵਾਂ ਸਨ
ਥੱਕੇ ਹਾਰੇ ਪ੍ਰਦੇਸੀ
ਹੱਥ ਵਿਚ ਆਸ ਦੇ ਦੀਵੇ ਲੈ ਕੇ
ਉਮਰਾਂ ਤੀਕਰ ਚੱਲਦੇ ਰਹੇ
ਅੰਨੀਆਂ ਕਾਲ਼ੀਆਂ ਰਾਤਾਂ ਦੇ ਵਿਚ
ਇਕ ਦੂਜੇ ਨੂੰ ਲੱਭਦੇ ਰਹੇ
ਜਿੰਦੜੀ ਅੱਖ ਦਾ ਅੱਥਰੂ ਬਣ ਗਈ
ਝੱਲੇ ਫਿਰ ਵੀ ਹੱਸਦੇ ਰਹੇ........;


1 comment:

Unknown said...

ਤਾਰਿਕ ਗੁੱਜਰ ਨੇ ਇਹ ਨਜ਼ਮਾਂ ਲਿਖ ਕੇ 'ਲੇਖਕ' ਹੋਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ਹੈ। ਦੋਵੇਂ ਨਜ਼ਮਾਂ ਮੈਨੂੰ ਬਹੁਤ ਹੀ ਚੰਗੀਆਂ ਲੱਗੀਆਂ ਹਨ। ਲੇਖਕ ਦੀ ਗੰਭੀਰ ਸੋਚ ਨੂੰ ਪ੍ਰਣਾਮ।