ਜੀਵਨ ਤੇ ਪਿਛਲ ਝਾਤ ਮਾਰਦਿਆਂ,ਮੇਰੇ ਜਿਹਨ ਵਿੱਚ ਜੋ ਯਾਦ ਉਭਰਦੀ ਹੈ,ਉਹ ਹੈ ਮੇਰੀ ਸੋਝੀ ਵਿੱਚ ਖਿਚਵਾਈ ਗਈ ਮੇਰੀ ਸਭ ਤੋਂ ਪਹਿਲੀ ਫੋਟੋ।ਮੇਰੇ ਬਾਪੂ ਜੀ ਸ: ਸ਼ੇਰ ਸਿੰਘ ਮਾਂਗਟ ਫੌਜ ਵਿੱਚ ਭਰਤੀ ਸਨ ਸਾਲ ਛੇ ਮਹੀਨੇ ਬਾਅਦ ਜਦੋਂ ਛੁੱਟੀ ਆਂਉਦੇ ਉਨ੍ਹਾਂ ਦੇ ਚਾਅ ਚੁੱਕੇ ਨਾਂ ਜਾਂਦੇ।ਸੋਚ ਕੇ ਦਿਲ ਨੂੰ ਅੱਜ ਵੀ ਹੌਲ ਜਿਹਾ ਪੈਂਦਾ ਹੈ ਕਿ ਆਪਣੀ ਪਤਨੀ ਪੁੱਤਰ ਅਤੇ ਪਰਿਵਾਰ ਨੂੰ ਛੱਡ ਕੇ ਐਨਾ ਲੰਬਾ ਅਰਸਾ ਉਹ ਕਿਵੇਂ ਬਰਫੀਲੀਆਂ ਪਹਾੜੀਆਂ ਮਿੱਧਦੇ ਫਿਰਦੇ ਹੋਣਗੇ।ਅੱਜ ਅਸੀ ਇੱਕ ਦਿਨ ਵੀ ਆਪਣੇ ਬੱਚਿਆਂ ਤੋਂ ਦੂਰ ਨਹੀਂ ਹੋ ਸਕਦੇ।ਜੇ ਕਿਤੇ ਜਾਈਏ ਵੀ ਤਾਂ ਘਰ ਦੀ ਯਾਦ ਸਤਾਉਣ ਲੱਗ ਜਾਂਦੀ ਹੈ।ਫੇਰ ਸੋਚਦਾ ਹਾਂ ਕਿ ਹੁਕਮ ਦਾ ਬੰਨਿਆ ਤੇ ਕਾਇਦੇ ਕਨੂੰਨਾ ਵਿੱਚ ਜਕੜਿਆ ਬੰਦਾ ਮਜ਼ਬੂਰੀਆਂ ਵਸ ਆਪਣੇ ਅੰਦਰਲੇ ਮਨੁੱਖ ਨੂੰ ਮਾਰ ਲੈਂਦਾ ਹੋਵੇਗਾ।ਜੋ ਕਿ ਇੱਕ ਖੁਦਕਸ਼ੀ ਕਰਨ ਵਰਗੀ ਗੱਲ ਹੀ ਕਹੀ ਜਾ ਸਕਦੀ ਹੈ।
ਪਰਿਵਾਰਾਂ ਤੋਂ ਵਿਛੜਿਆਂ ਲਈ ਫੋਟੋਆਂ ਬਹੁਤ ਵੱਡਾ ਆਸਰਾ ਹੁੰਦੀਆਂ ਹਨ।ਤੇ ਇਨ੍ਹਾਂ ਦੀ ਅਹਿਮੀਅਤ ਵੀ ਉਹ ਹੀ ਸਮਝ ਸਕਦੇ ਹਨ ਜੋ ਆਪਣੇ ਪਰਿਵਾਰਾਂ ਤੋਂ ਵਿਛੜੇ ਹੋਣ।ਮੇਰੇ ਬਾਪੂ ਜੀ ਵੀ ਆਪਣੇ ਨੰਨੇ ਜਿਹੇ ਪੁੱਤ ਦੀ ਯਾਦ ਨੂੰ ਫੋਟੋ ਵਿੱਚ ਬੰਦ ਕਰਕੇ ਲੈ ਜਾਣਾ ਚਾਹੁੰਦੇ ਹੋਣਗੇ।ਉਨ੍ਹਾਂ ਦਿਨਾਂ ਵਿੱਚ ਮੈਂ ਆਪਣੇ ਨਾਨਕੇ ਪਿੰਡ ਪੂਨੀਆਂ ਰਹਿੰਦਾ ਸਾਂ।ਮੈਂ,ਮਾਂ ਬਾਪ ਵਿਹੂਣਾ,ਜਿਸ ਦਾ ਪਿਉ ਫੌਜ ਵਿੱਚ ਤੇ ਮਾਂ ਆਪਣੇ ਸਹੁਰੇ ਰਹਿੰਦੀ ਸੀ।
ਨਾਨੀ ਦੇ ਗੋਡੇ ਨਾਲ ਲੱਗਿਆ ਚੁੱਪ ਗੜੁੱਪ ਤੇ ਇੱਕ ੳਦਾਸ ਚਿਹਰਾ।ਏਥੇ ਹੀ ਮੈਂ ਰਿੜਨਾ ਤੁਰਨਾ ਤੇ ਬੋਲਣਾ ਸਿਖਿਆ।ਮਾਂ ਬਾਪ ਦੀਆਂ ਨਿੱਘੀਆਂ ਗੱਲਵੱਕੜੀਆਂ ਤੋਂ ਬਗੈਰ।ਅੰਦਰੇ ਅੰਦਰ ਸਾਰਾ ਕੁੱਝ ਮੱਚਦਾ ਤੇ ਖੌਲਦਾ ਰਹਿੰਦਾ,ਪਰ ਜ਼ੁਬਾਨ ਤੇ ਨਾਂ ਆਂਉਦਾ।ਸ਼ਾਇਦ ਮਨ ਦੇ ਕੋਨੇ ਵਿੱਚ ਦੱਬੇ ਉਹ ਹੀ ਕੋਈ ਢੇਰ ਹੋਣਗੇ ਜਿਨਾਂ ਨੂੰ ਮੈਂ ਹੌਲੀ ਹੌਲੀ ਕਲਮ ਦੀ ਚੁੰਝ ਨਾਲ ਕੁਰੇਦ ਕੁਰੇਦ ਕੇ ਬਾਹਰ ਕੱਢਣਾ ਸ਼ੁਰੂ ਕੀਤਾ ਹੋਵੇਗਾ।
ਮਨ ਅੰਦਰ ਦੱਬੀਆਂ ਲੱਖਾਂ ਯਾਦਾਂ ਦੀ ਯਾਦ ਦਿਵਾਂਉਦੀ ਹੈ ਮੇਰੇ ਬਚਪਨ ਦੀ ਪਹਿਲੀ ਤਸਵੀਰ।ਜਿਸ ਨੂੰ ਮੈਂ ਅੱਜ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ।ਲੋਕ ਤਾਂ ਪਿਕਚਰਾਂ ਫਰੇਮ ਕਰਵਾ ਕੇ ਦੀਵਾਰ ਤੇ ਟੰਗ ਦਿੰਦੇ ਨੇ,ਮੈਂ ਇਸ ਨੂੰ ਆਪਣੇ ਮਨ ਦੀ ਕੰਧ ਤੇ ਟੰਗਿਆ ਹੋਿੲਆ ਹੈ।ਜਿਸ ਨੂੰ ਜਦ ਵੀ ਦੇਖਦਾ ਹਾਂ ਤਾਂ ਇਹ ਯਾਦ ਤਾਜਾ ਹੋ ਜਾਂਦੀ ਹੈ।
ਸ਼ਾਇਦ ਕੱਤਕ ਦਾ ਮਹੀਨਾ ਸੀ।ਦਿਵਾਲੀ ਦੇ ਦਿਨ ਸਨ।ਇਨ੍ਹਾਂ ਦਿਨਾਂ ਵਿੱਚ ਮੇਰਾ ਨਾਨਕਾ ਪਿੰਡ ਭੁੱਜੀ ਹੋਈ ਮੂੰਗਫਲੀ ਅਤੇ ਮੱਕੀ ਦੀਆਂ ਖਿੱਲਾਂ ਦੀ ਖੁਸ਼ਬੂ ਨਾਲ ਮਹਿਕ ਉੱਠਦਾ ਸੀ।ਉਦੋਂ ਅਜੇ ਪੰਜਾਬ ਵਿੱਚ ਝੋਨਾ ਲਾਉਣ ਦਾ ਰਿਵਾਜ ਨਹੀਂ ਸੀ ਪਿਆ।ਲੋਕ ਮੂੰਗਫਲੀ ਪੁੱਟਦੇ,ਲਾਂਗੇ ਝਾੜਦੇ,ਧੜ ਉਡਾਉਂਦੇ।ਛੱਲੀਆਂ ਅਤੇ ਭੁੱਜੀ ਹੋਈ ਮੂੰਗਫਲੀ ਦੀ ਮਹਿਕ ਨਾਲ ਦੀਵਾਲੀ ਦੇ ਦਿਨਾਂ ਵਿੱਚ ਪਾਂਡੂ ਮਿੱਟੀ ਨਾਲ ਲਿੱਪੀਆਂ ਕੱਚੀਆਂ ਕੰਧਾਂ ਵੀ ਮਹਿਕ ਉੱਠਦੀਆਂ।ਏਨਾਂ ਕੰਧਾਂ ਉੱਪਰ ਹੁਣ ਤਾਂ ਧਾਰਮਿਕ ਕੈਲੰਡਰ ਟੰਗਣ ਦਾ ਵੀ ਰਿਵਾਜ ਪੈ ਚੁੱਕਾ ਸੀ।
ਸਾਡੇ ਘਰ ਦੀਆਂ ਕੰਧਾਂ ਤੇ ਵੀ ਗੁਰੂ ਅਰਜਣ ਦੇਵ ਜੀ ਦੀ ਸ਼ਹੀਦੀ ਦਾ ਦ੍ਰਿਸ਼ ਸੀ।ਜਿਸ ਵਿੱਚ ਉਹ ਤੱਤੀ ਤਵੀ ਤੇ ਬੈਠੇ ਤੇ ਚੰਦੂ ਸਿਰ ਵਿੱਚ ਗਰਮ ਰੇਤ ਪਾ ਰਿਹਾ ਸੀ।ਛੋਟੇ ਸਾਹਿਬ ਜਾਦਿਆਂ ਨੂੰ ਜਲਾਦ ਨੀਂਹਾਂ ਵਿੱਚ ਚਿਣ ਰਹੇ ਸਨ,ਵਰਗੇ ਕੈਲੰਡਰ ਸਨ।ਪਰ ਘਰ ਦੀ ਕਿਸੇ ਦੀਵਾਰ ਉੱਪਰ ਪਰਿਵਾਰ ਦੇ ਕਿਸੇ ਮੈਂਬਰ ਦੀ ਕੈਮਰੇ ਨਾਲ ਖਿੱਚੀ ਹੋਈ ਫੋਟੋ ਨਹੀਂ ਸੀ।
ਮੇਰੇ ਪਹਿਲੇ ਦੋ ਮਾਮਿਆਂ ਦੇ ਵਿਆਹ ਵੇਲੇ ਦੀ ਤਾਂ ਕੋਈ ਵੀ ਯਾਦ ਕੈਮਰਾ ਬੰਦ ਨਹੀਂ ਸੀ ਹੋ ਸਕੀ।ਉਦੋਂ ਕੈਮਰੇ ਪ੍ਰਚੱਲਤ ਹੀ ਨਹੀਂ ਸਨ।ਹਾਂ ਤੀਜੇ ਮਾਮੇ ਦੇ ਵਿਆਹ ਵੇਲੇ ਮੇਰੇ ਬਾਪੂ ਜੀ ਨੇ ਫੌਜ ਵਿੱਚੋਂ ਲਿਆਂਦੇ ਕੈਮਰੇ ਨਾਲ ਕੁੱਝ ਫਟੋਆਂ ਖਿੱਚੀਆਂ ਸਨ ਜੋ ਇੱਕ ਨਿੱਕੀ ਜਿਹੀ ਜਿਹੀ ਐਲਬਮ ਵਿੱਚ ਮੌਜੂਦ ਸਨ।ਇੱਕ ਬਲੈਕ ਐਂਡ ਵਾਈਟ ਫੋਟੋ ਵਿੱਚ ਮੇਰੇ ਬਾਪੂ ਜੀ ਦੇ ਗਲ਼ ਬਾਰਾਂ ਬੋਰ ਦੀ ਬੰਦੂਕ ਪਾਈ ਹੋਈ ਸੀ।ਇੱਕ ਹੋਰ ਫੋਟੋ ਵਿੱਚ ਮੇਰੀ ਮਾਮੀ ਮੇਰੇ ਮਾਮੇ ਨਾਲ ਆਨੰਦਾਂ ਤੇ ਇੱਕ ਚਾਦਰ ਵਿੱਚ ਲਿਪਟੀ ਬੈਠੀ ਸੀ।ਪਰ ਮੇਰੇ ਨਾਨੇ ਨੇ ਇਹ ਫੋਟੋਆਂ ਜੜਾ ਕੇ ਕੰਧ ਤੇ ਟੰਗਣ ਦੀ ਆਗਿਆ ਨਹੀਂ ਸੀ ਦਿੱਤੀ,ਕਿ ਘਰ ਆਇਆ ਹਰ ਬੰਦਾ ਲੜਕੀ ਨੂੰ ਵੇਖੇਗਾ।ਪਰ ਮੇਰਾ ਨੰਨਾ ਮਨ ਸੋਚਦਾ ਕਾਸ਼ ਮੇਰੀ ਵੀ ਕੋਈ ਫੋਟੋ ਹੋਵੇ।
ਆਖਰ ਇੱਕ ਦਿਨ ਮੇਰੀ ਇਹ ਤਮੰਨਾ ਵੀ ਪੂਰੀ ਹੋ ਹੀ ਗਈ।ਮੇਰੇ ਬਾਪੂ ਜੀ ਆਪਣੇ ਨਵੇਂ ਕਢਾਏ ਐਟਲਸ ਸਾਈਕਲ ਤੇ ਪਿੰਡ ਆਏ।ਦਰਅਸਲ ਉਨ੍ਹਾਂ ਮੈਨੂੰ ਦੀਵਾਲੀ ਮੌਕੇ ਪਿੰਡ ਲੈ ਕੇ ਜਾਣਾ ਸੀ।ਮੇਰੇ ਨਾਲ ਇਹ ਉਨ੍ਹਾਂ ਦੀ ਪਹਿਲੀ ਦੀਵਾਲੀ ਹੋਣੀ ਸੀ।ਅੱਜ ਉਨ੍ਹਾਂ ਦੇ ਮੋਢੇ ਟ੍ਰਾਂਜਿਸਟਰ ਵੀ ਪਾਇਆ ਹੋਇਆ ਸੀ ਜੋ ਉਹ ਫੌਜ ਵਿੱਚੋਂ ਨਾਲ ਲੈ ਕੇ ਆਏ ਸਨ ਤੇ ਉਸ ਉੱਪਰ ਗੀਤ ਸੁਣ ਰਹੇ ਸਨ।ਸਹੁਰੇ ਘਰ ਉਨ੍ਹਾਂ ਦੀ ਪੂਰੀ ਟੌਹਰ ਸੀ।ਮੇਰੀ ਨਾਨੀ ਉਨ੍ਹਾਂ ਦੀ ਆਉ ਭਗਤ ਕਰ ਰਹੀ ਸੀ।ਮੇਰੇ ਬਾਪੂ ਜੀ ਨੇ ਦੱਸਿਆ ਕਿ ਮੇਜਰ ਦੀ ਫੋਟੋ ਕਰਵਾ ਕੇ ਲਿਆਉਣੀ ਹੈ ਇਸ ਨੂੰ ਚੰਗੀ ਤਰ੍ਹਾ ਤਿਆਕ ਕਰ ਦੇਵੋ।ਫੇਰ ਮੇਰੀਆਂ ਮੀਢੀਆਂ ਗੁੰਦ ਕੇ ਸੋਹਣੇ ਕੱਪੜੇ ਪਾ ਦਿੱਤੇ ਗਏ।ਮੈਂ ਬਾਪੂ ਜੀ ਨਾਲ ਪਹਿਲੀ ਵਾਰੀ ਸਾਈਕਲ ਦੀ ਸਵਾਰੀ ਕੀਤੀ।
ਪਹਿਲੀ ਵਾਰ ਸ਼ਹਿਰ ‘ਚ ਐਨੀਆਂ ਦੁਕਾਨਾਂ ਟਾਂਗੇ ਤੇ ਮੋਟਰ ਗੱਡੀਆਂ ਵੇਖੀਆਂ।ਮੇਰੇ ਪਾਏ ਹੋਏ ਕੱਪੜੇ ਸ਼ਇਦ ਬਾਪੂ ਜੀ ਨੂੰ ਪਸੰਦ ਨਾਂ ਆਏ।ਫੇਰ ਉਨ੍ਹਾਂ ਮੇਰੇ ਲਈ ਇੱਕ ਸ਼ਰਟ ਤੇ ਬੱਧਰੀਆਂ ਵਾਲੀ ਪੈਂਟ ਲਈ।ਅਸੀਂ ਸ਼ਹਿਰ ਸਮਰਾਲੇ ਦੇ ਫਰੈਂਡਜ਼ ਸਟੁਡੀਉ ਪਾਸ ਗਏ।ਸਟੁਡੀਉ ਵਾਲੇ ਨੇ ਮੇਰੇ ਨਵੇਂ ਕੱਪੜੇ ਪਹਿਨਾਏ।ਵਾਲ਼ ਖੋਹਲ ਕੇ ਉਨ੍ਹਾਂ ਨੂੰ ਕੁੜੀਆਂ ਵਰਗੀ ਗੁੱਤ ਕਰਕੇ ਦੁਬਾਰਾ ਤੋਂ ਗੁੰਦਿਆ ਤੇ ਚੂੰਡੇ ਉੱਪਰ ਰਿਬਨ ਦਾ ਫੁੱਲ ਬਣਾਇਆ।ਮੇਰੇ ਬਾਪੂ ਜੀ ਨੇ ਸ਼ਹਿਰੋਂ ਖਰੀਦ ਕੇ ਤਾਜੇ ਫੁੱਲਾਂ ਦਾ ਗੁੱਟ ਮੇਰੇ ਇੱਕ ਹੱਥ ਫੜਾਇਆ।ਇਸ ਦਿਨ ਮੈਨੂੰ ਨਵੀਂ ਗੁਰਗਾਬੀ ਵੀ ਲੈ ਕੇ ਦਿੱਤੀ ਗਈ।ਸਜੇ ਧਜੇ ਨੂੰ ਮੈਨੂੰ ਕੈਮਰੇ ਅੱਗੇ ਖੜਾ ਕੇ ਫੋਟੋ ਖਿੱਚ ਦਿੱਤੀ ਗਈ।ਇਹ ਮੇਰੇ ਜੀਵਨ ਦੀ ਪਹਿਲੀ ਫੋਟੋ ਸੀ।
ਪਰ ਹੁਣ ਸੁਆਲ ਉੱਠਿਆ ਕਿ ਫੋਟੋ ਸਜਾਉਣੀ ਕਿੱਥੇ ਹੈ?ਉਹਦੇ ਲਈ ਮੇਰੇ ਬਾਪੂ ਜੀ ਨੇ ਪੱਥਰ ਦੀ ਬਿੱਲੀ ਵਾਲਾ ਇੱਕ ਟੇਬਲ ਲੈਂਪ ਲਿਆ।ਜਿਸ ਦੇ ਸ਼ੇਡ ਤੇ ਮੋਤੀਆਂ ਦੀ ਝਾਲਰ ਲਟਕ ਰਹੀ ਸੀ।ਏਸੇ ਲੈਂਪ ਦੇ ਬੇਸ ਤੇ ਮੇਰੀ ਜੜਾਊ ਸਟੈਂਡ ਵਾਲੀ ਫੋਟੋ ਰੱਖੀ ਜਾਣੀ ਸੀ ਜੋ ਅੱਜ ਵੀ ਸਾਡੇ ਘਰ ਮੌਜੂਦ ਹੈ।ਉਸ ਦਿਨ ਮੈਨੂੰ ਕੁੱਝ ਖੁਆਇਆ ਪਿਆਇਆ ਵੀ ਹੋਊ ਉਹ ਤਾਂ ਮੈਨੂੰ ਯਾਦ ਨਹੀ।ਸ਼ਾਇਦ ਬਾਤੀ ਖਾਧੀ ਹੋਵੇ ਜਾਂ ਗੋਲ਼ੀ ਵਾਲਾ ਬੱਤਾ ਵੀ ਪੀਤਾ ਹੋਵੇ।ਹਾਂ ਉਸ ਦਿਨ ਦੀ ਇੱਕ ਘਟਨਾਂ ਮੈਨੂੰ ਅੱਜ ਤੱਕ ਨਹੀਂ ਭੁੱਲਦੀ ਜੋ ਮੇਰੀਆਂ ਯਾਦਾਂ ਵਿੱਚ ਜੜੀ ਗਈ ਹੈ।
ਮੈਂ ਨਵੇਂ ਕੱਪੜੇ ਪਹਿਨੀ ਬਾਪੂ ਜੀ ਪਿੱਛੇ ਸਾਈਕਲ ਦੇ ਕੈਰੀਅਰ ਤੇ ਬੈਠਾ ਜਾ ਰਿਹਾ ਸੀ।ਨਵੀਂ ਜੁੱਤੀ ਪਹਿਨੀ ਹੋਈ ਸੀ।ਤਾਜ ਹਵਾ ਦੇ ਬੁੱਲਿਆਂ ਨਾਲ ਮੈਨੂੰ ਨੀਂਦ ਨੇ ਘੇਰਾ ਪਾ ਲਿਆ।ਸ਼ਾਇਦ ਮੇਰਾ ਪੈਰ ਵੀ ਸੌਂ ਗਿਆ ਹੋਵੇ।ਮੇਰੀ ਨਵੀਂ ਜੁੱਤੀ ਵਾਲਾ ਪੈਰ ਸਾਈਕਲ ਦੇ ਗਜ਼ਾਂ ਵਿੱਚ ਆ ਕੇ ਲਹੂ ਲੁਹਾਣ ਹੋ ਗਿਆ ਸੀ।ਜਦੋਂ ਬਾਪੂ ਜੀ ਨੂੰ ਮੇਰੇ ਰੋਣ ਤੋਂ ਪਤਾ ਲੱੋਗਆ ਉਦੋ ਤੱਕ ਜੁੱਤੀ ਤਾਂ ਪਤਾ ਨਹੀਂ ਕਿੱਥੇ ਡਿਗ ਚੁੱਕੀ ਸੀ।ਬਾਪੂ ਜੀ ਘਬਰਾ ਗਏ ਉਨ੍ਹਾਂ ਮੇਰੇ ਪੈਰ ਤੇ ਕੱਪੜਾ ਬੰਨਿਆ ਤੇ ਮੁੜ ਨਾਨਕੇ ਪਿੰਡ ਲੈ ਗਏ।
ਮੇਰੀ ਨਾਨੀ ਪੰਜਾਬ ਕੌਰ ਘਬਰਾਈ ਮੇਰੇ ਪੈਰ ਨੂੰ ਟਕੋਰਾਂ ਕਰ ਰਹੀ ਸੀ ਤੇ ਸੇਕ ਦੇ ਰਹੀ ਸੀ।ਉਸ ਨੂੰ ਮੇਰੇ ਪੈਰ ਦੀ ਸੱਟ ਨਾਲ ਬਾਪੂ ਜੀ ਵਲੋਂ ਲੈ ਕੇ ਦਿੱਤੀ ਜੁੱਤੀ ਦੇ ਇੱਕ ਪੈਰ ਗੁਆਚ ਜਾਣ ਦਾ ਵੀ ਦੁੱਖ ਸੀ।ਨਾਨੀ ਨੂੰ ਆਸ ਸੀ ਕਿ ਦੂਜਾ ਪੈਰ ਸ਼ਾਇਦ ਲੱਭ ਜਾਵੇ।ਪਰ ਅਜਿਹਾ ਕਦੀ ਨਹੀਂ ਸੀ ਹੋਇਆ।ਤੇ ਜੁੱਤੀ ਦਾ ਉਹ ਪੈਰ ਇੱਕਲਾ ਹੀ ਯਾਦ ਬਣਿਆ ਘਰ ਵਿੱਚ ਹੁਣ ਤੱਕ ਪਿਆ ਰਿਹਾ।ਮੁੜਕੇ ਮੇਰੇ ਜੀਵਨ ਵਿੱਚ ਸੈਕੜੇ ਜੁੱਤੀਆਂ ਆਈਆਂ ਤੇ ਗਈਆਂ ਪਰ ਉਸ ਗੁਆਚੀ ਜੁੱਤੀ ਦੇ ਇੱਕ ਪੈਰ ਨੂੰ ਮੈਂ ਅੱਜ ਤੱਕ ਨਹੀਂ ਭੁੱਲ ਸਕਿਆ।ਜਿਵੇਂ ਕਿਸੇ ਮਾਂ ਦਾ ਬੱਚਾ ਪੇਟ ਵਿੱਚ ਹੀ ਮਰ ਗਿਆ ਹੋਵੇ।ਜਾਂ ਜਿਸਮ ਦਾ ਕੋਈ ਅੰਗ ਲਹਿ ਗਿਆ ਹੋਵੇ।ਅਜਿਹਾ ਦਰਦ ਮੈਂ ਅੱਜ ਤੱਕ ਮਹਿਸੂਸ ਕਰਦਾ ਹਾਂ।
ਬਾਪੂ ਜੀ ਨੂੰ ਲੱਗਿਆ ਕਿ ਹੁਣ ਪੈਰ ਨੂੰ ਡੋਲ ਨਹੀਂ ਪੈਂਦਾ ਸੋਜ ਵੀ ਘੱਟ ਹੈ ਤੇ ਉਹ ਦੂਸਰੇ ਦਿਨ ਮੈਨ੍ਹੰ ਸਾਈਕਲ ਦੇ ਡੰਡੇ ਤੇ ਪਰਨਾਂ ਬੰਨਕੇ ਬਿਠਾ ਪਿੰਡ ਲੈ ਤੁਰੇ।ਰੋਜ ਗਰਮ ਪਾਣੀ ਵਿੱਚ ਨਿੱਮ ਦੇ ਪੱਤਿਆਂ ਦੀ ਟਕੋਰ ਨਾਲ ਪੈਰ ਪੱਕਣ ਤੋਂ ਬਿਨਾਂ ਹੀ ਅਰਾਮ ਆ ਗਿਆ।ਦੀਵਾਲੀ ਤੱਕ ਪੈਰ ਠੀਕ ਹੋ ਗਿਆ ਤੇ ਅਸੀਂ ਸ਼ਾਮ ਨੂੰ ਰਲ਼ ਕੇ ਲਕਸ਼ਮੀ ਪੂਜਾ ਕੀਤੀ।ਦੀਵਿਆਂ ਤੇ ਮੋਮਬੱਤੀਆਂ ਨਾਲ ਬਿੱਲੀ ਵਾਲਾ ਲੈਂਪ ਵੀ ਲਾਇਆ ਗਿਆ ਤੇ ਉਸ ਤੇ ਮੇਰੀ ਫੋਟੋ ਵੀ ਰੱਖੀ ਗਈ।ਫੇਰ ਇਹ ਦੋਨੋ ਚੀਜਾਂ ਸਾਡੇ ਘਰ ਦਾ ਸ਼ਿੰਗਾਰ ਬਣ ਗਈਆਂ।ਕਦੇ ਬੈਠਕ ਵਿੱਚ ਤੇ ਕਦੇ ਚੁਬਾਰੇ ਵਿੱਚ ਇਹ ਕੰਸ ਜਾਂ ਮੇਜ਼ ਤੇ ਸਜੀਆਂ ਰਹਿੰਦੀਆਂ।1990 ਵਿੱਚ ਜਦੋਂ ਮੈਂ ਕਨੇਡਾ ਆਇਆ ਤਾਂ ਬਹੁਤ ਕੁੱਝ ਪਿੱਛੇ ਰਹਿ ਗਿਆ ਸੀ।ਇਹ ਲੈਂਪ ਤੇ ਫੋਟੋ ਵੀ।
1993 ਵਿੱਚ ਜਦੋਂ ਮੇਰੇ ਬਾਪੂ ਜੀ ਕਨੇਡਾ ਆਏ ਤੇ ਇਹ ਫੋਟੋ ਆਪਣੇ ਨਾਲ ਲੈ ਆਏ।ਉਸੇ ਸਾਲ ਉਹ ਇੱਕ ਐਕਸੀਡੈਂਟ ਦਾ ਸ਼ਿਕਾਰ ਹੋਕੇ ਸਦਾ ਸਦਾ ਲਈ ਸਾਡੇ ਤੋਂ ਵਿਛੜ ਗਏ।ਤੇ ਮੇਰੇ ਕੋਲ ਉਨ੍ਹਾ ਦੀ ਯਾਦ ਨਾਲ ਜੁੜੀ ਰਹਿ ਗਈ ਮੇਰੀ ਇਹ ਪਹਿਲੀ ਫੋਟੋ।ਜਿਸ ਨੂੰ ਕਦੀ ਕਦੀ ਮੈਂ ਨੀਝ ਨਾਲ ਵੇਖਦਾ ਹਾਂ।ਤੇ ਮੈਨੂੰ ਆਪਣਾ ਆਪ ਮੇਰੀ ਬੇਟੀ ਬਿਸਮਨ ਵਰਗਾ ਲੱਗਦਾ ਹੈ।
ਕੁੱਝ ਯਾਦਾਂ ਤੁਹਾਡੇ ਮਨ ਵਿੱਚ ਫਰੇਮ ਹੋ ਜਾਂਦੀਆਂ ਨੇ ਤੇ ਸੋਚ ਦੀ ਦੀਵਾਰ ਤੇ ਹਮੇਸ਼ਾਂ ਲਈ ਟੰਗੀਆਂ ਜਾਂਦੀਆਂ ਨੇ।ਇਸ ਨੂੰ ਵੀ ਬੱਸ ਐਦਾਂ ਹੀ ਸਮਝ ਲਵੋ।ਜੋ ਮੇਰੇ ਲਈ ਤਾਂ ਇੱਕ ਕੀਮਤੀ ਖਜਾਨਾ ਹੈ।ਮੇਰੇ ਬਾਪੂ ਜੀ ਨਾਲ ਜੁੜੀ ਮੇਰੇ ਜੀਵਨ ਦੀ ਸਟੁਡੀਉ ਵਿੱਚ ਖਿਚਵਾਈ ਸਭ ਤੋਂ ਪਹਿਲੀ ਫੋਟੋ ਤੇ ਮੇਰੇ ਜੀਵਨ ਦੀ ਸਭ ਤੋਂ ਪਹਿਲੀ ਤੇ ਸੁਨਹਿਰੀ ਯਾਦ।

No comments:
Post a Comment