ਅੱਜ ਕੰਪਿਊਟਰ ‘ਤੇ ਪੰਜਾਬੀ ਟਾਈਪ ਕਰਨ ਦੇ ਵੱਖ ਵੱਖ ਢੰਗ ਤਰੀਕੇ ਵਰਤੇ ਜਾ ਰਹੇ ਹਨ । ਇਨ੍ਹਾਂ ਢੰਗ ਤਰੀਕਿਆਂ ਵਿਚੋਂ ਅੰਗ੍ਰੇਜ਼ੀ ਅੱਖਰਾਂ ‘ਚ ਟਾਈਪ ਕਰਕੇ ਪੰਜਾਬੀ ਆਪਣੇ ਆਪ ਬਣਨ ਵਾਲਾ ਤਰੀਕਾ ਵੀ ਬਹੁਤ ਪ੍ਰਚੱਲਤ ਹੈ । ਉਦਾਹਰਣ ਦੇ ਤੌਰ ਤੇ ਜੇਕਰ ਅੰਗ੍ਰੇਜ਼ੀ ‘ਚ “Mein Punjabi type karna chahunda haan ” ਟਾਈਪ ਕੀਤਾ ਜਾਵੇ ਤਾਂ ਸਾਫ਼ਟਵੇਅਰ ਜਾਂ ਵੈੱਬਸਾਈਟ ਉਸਨੂੰ ਪੰਜਾਬੀ ‘ਚ ਇੰਝ ਬਦਲ ਦੇਵੇਗੀ “ਮੈਂ ਪੰਜਾਬੀ ਟਾਈਪ ਕਰਨਾ ਚਾਹੁੰਦਾ ਹਾਂ” ।
ਇਸ ਤਰ੍ਹਾਂ ਦੇ ਸਾਫ਼ਟਵੇਅਰਾਂ ਜਾਂ ਵੈੱਬਸਾਈਟਾਂ ਦੁਆਰਾ ਟਾਈਪ ਕੀਤੀਆਂ ਗਈਆਂ ਲਿਖਤਾਂ ‘ਚ ਸ਼ਬਦਾਂ ਤੇ ਮਾਤਰਾਵਾਂ ਦੀਆਂ ਬਹੁਤ ਸਾਰੀਆਂ ਗ਼ਲਤੀਆਂ ਦੇਖਣ ‘ਚ ਆਉਂਦੀਆਂ ਹਨ ਜੋ ਕਿ ਇੱਕ ਚੰਗੀ ਭਲੀ ਰਚਨਾ ਦੀ ਨਾਸ ਮਾਰਨ ‘ਚ ਆਪਣਾ ਪੂਰਾ ਪੂਰਾ ਯੋਗਦਾਨ ਪਾਉਂਦੀਆਂ ਹਨ । ਕਈ ਵੈੱਬਸਾਈਟਾਂ ਤੇ ਮੈਗਜ਼ੀਨਾਂ ‘ਚ ਵੀ ਅਜਿਹੀਆਂ ਰਚਨਾਵਾਂ ਅਕਸਰ ਪੜ੍ਹਣ ਨੂੰ ਮਿਲ ਜਾਂਦੀਆਂ ਹਨ । ਅਜਿਹੀਆਂ ਰਚਨਾਵਾਂ ‘ਚ ਜਾਣਕਾਰੀ ਦੀ ਅਣਹੋਂਦ ‘ਚ ਸ਼ਬਦਾਂ / ਮਾਤਰਾਵਾਂ ਦੀ ਗ਼ਲਤੀ ਤੇ ਟਾਈਪਿੰਗ ਦੀ ਗ਼ਲਤੀ ਦਾ ਫ਼ਰਕ ਸਹਿਜ ਸੁਭਾ ਹੀ ਨਿਗ੍ਹਾ ‘ਚ ਆ ਜਾਂਦਾ ਹੈ । ਇਹ ਲੇਖ਼ ਲਿਖਣ ਦਾ ਦੂਸਰਾ ਕਾਰਣ ਹੈ ਕਿ ਬਹੁਤ ਸਾਰੇ ਚੋਟੀ ਦੇ ਲੇਖਕ ਜਾਂ ਸ਼ਾਇਰ ਅੱਜ ਦੇ ਆਧੁਨਿਕ ਯੁੱਗ ‘ਚ ਵੀ ਕਾਗਜ਼ ਕਲਮ ਨਾਲ਼ ਹੀ ਆਪਣੀ ਲੇਖਣੀ ਹੋਂਦ ‘ਚ ਲਿਆ ਰਹੇ ਹਨ । ਲੇਖਣੀ ਦੇ ਖੇਤਰ ‘ਚ ਕਾਗਜ਼ ਕਲਮ ਦੀ ਮਹੱਤਤਾ ਨੂੰ ਅੱਖੋਂ ਪਰੋਖੇ ਤਾਂ ਨਹੀਂ ਕੀਤਾ ਜਾ ਸਕਦਾ ਪਰ ਜੇਕਰ ਆਪਣੀ ਜਾਣਕਾਰੀ ‘ਚ ਥੋੜਾ ਵਾਧਾ ਕਰਕੇ ਆਪਣੀ ਮਿਹਨਤ ਨੂੰ ਘਟਾਇਆ ਜਾ ਸਕੇ ਤਾਂ ਬੁਰਾ ਵੀ ਕੀ ਹੈ ? ਉਦਾਹਰਣ ਦੇ ਤੌਰ ‘ਤੇ ਇੱਕ ਸ਼ਾਇਰ ਨੂੰ ਆਪਣੀ ਨਵੀਂ ਰਚਨਾ ਸੋਧਣ ਲਈ ਵਾਰ-ਵਾਰ ਕਾਗਜ਼ ਤੇ ਲਿਖਣਾ ਪੈਂਦਾ ਹੈ । ਕੀ ਇਹ ਚੰਗਾ ਨਹੀਂ ਹੋਵੇਗਾ ਕਿ ਜੇਕਰ ਉਹ ਕੰਪਿਊਟਰ ‘ਤੇ ਪੰਜਾਬੀ ਟਾਈਪਿੰਗ ਸਿੱਖ ਲਵੇ ਤੇ ਇੱਕ ਵਾਰ ਰਚਨਾ ਟਾਈਪ ਕਰਕੇ ਉਸ ‘ਚ ਹੀ ਕੱਟ ਵੱਢ ਕਰਕੇ ਆਪਣੇ ਸਮੇਂ ਤੇ ਮਿਹਨਤ ਦੀ ਬੱਚਤ ਕਰੇ ?
ਅਗਲੀ ਵਿਚਾਰਯੋਗ ਗੱਲ ਇਹ ਹੈ ਕਿ ਪੰਜਾਬੀ ਟਾਈਪਿੰਗ ਯੂਨੀਕੋਡ ‘ਚ ਕੀਤੀ ਜਾਵੇ ਜਾਂ ਸਧਾਰਨ ਫੌਂਟ ‘ਚ । ਬਹੁਤ ਸਾਰੇ ਮਾਹਿਰ ਵਿਦਵਾਨ ਯੂਨੀਕੋਡ ਦੇ ਹੱਕ ‘ਚ ਵੋਟ ਭੁਗਤਾ ਰਹੇ ਹਨ । ਯੂਨੀਕੋਡ ਦੀ ਟਾਈਪਿੰਗ ਕੁਝ ਔਖੀ ਜ਼ਰੂਰ ਹੈ, ਪਰ ਉਸਦੇ ਨਾਲ਼ ਦੀ ਰੀਸ ਵੀ ਨਹੀਂ । ਇੱਥੇ ਇੱਕ ਗੱਲ ਸਪੱਸ਼ਟ ਕਰਨੀ ਚਾਹੁੰਦਾ ਹਾਂ ਕਿ ਇਹ ਲੇਖ਼ ਲਿਖਣ ਦਾ ਮਕਸਦ ਸਧਾਰਨ ਫੌਂਟ ਦੇ ਹੱਕ ਜਾਂ ਯੂਨੀਕੋਡ ਦੇ ਵਿਰੋਧ ‘ਚ ਵੋਟ ਭੁਗਤਾਉਣਾ ਨਹੀਂ ਬਲਕਿ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੀ ਸਹੂਲੀਅਤ ਲਈ ਜਾਣਕਾਰੀ ਦੇਣਾ ਹੈ । ਅੱਜਕੱਲ ਬਹੁਤ ਸਾਰੀਆਂ ਪੰਜਾਬੀ ਵੈੱਬਸਾਈਟਾਂ ਯੂਨੀਕੋਡ ‘ਚ ਚਲਾਈਆਂ ਜਾ ਰਹੀਆਂ ਹਨ । ਜੇਕਰ ਯੂਨੀਕੋਡ ਤੇ ਸਧਾਰਨ ਫੌਂਟ ਦਾ ਫ਼ਰਕ ਸਮਝਣਾ ਹੋਵੇ ਤਾਂ ਮੋਟੇ ਜਿਹੇ ਤੌਰ ਤੇ ਗੱਲ ਏਨੀ ਕੁ ਹੈ ਕਿ ਯੂਨੀਕੋਡ ਵਾਲੀ ਵੈੱਬਸਾਈਟ ਲਈ ਕਿਸੇ ਕਿਸਮ ਦੇ ਫੌਂਟ ਨੂੰ ਕੰਪਿਊਟਰ ‘ਚ ਲੋਡ ਕਰਨ ਦੀ ਜ਼ਰੂਰਤ ਨਹੀਂ, ਜਦ ਕਿ ਸਧਾਰਣ ਫੌਂਟ ਵਾਲੀਆਂ ਵੈੱਬਸਾਈਟਾਂ ਲਈ ਸੰਬੰਧਤ ਫੌਂਟ ਦਾ ਹੋਣਾ ਜ਼ਰੂਰੀ ਹੈ । ਜੇਕਰ ਕਿਸੇ ਕੋਲ ਫੌਂਟ ਨਾ ਹੋਵੇ ਤਾਂ ਗੂਗਲ ‘ਚ ਫੌਂਟ ਦਾ ਨਾਮ ਲਿਖ ਕੇ ਲੱਭਿਆ ਜਾ ਸਕਦਾ ਹੈ । ਮੈਂ ਆਪਣੇ ਪਾਠਕਾਂ ਨੂੰ ਡੀ.ਆਰ. ਚਾਤ੍ਰਿਕ ਫੌਂਟ ਨਾਲ਼ ਪੰਜਾਬੀ ਟਾਈਪਿੰਗ ਕਰਨ ਬਾਰੇ ਜਾਣਕਾਰੀ ਦੇਣਾ ਬਿਹਤਰ ਸਮਝਦਾ ਹਾਂ । ਇਸਦਾ ਵੀ ਬੜਾ ਅਹਿਮ ਕਾਰਣ ਹੈ । ਪਹਿਲੀ ਗੱਲ ਤਾਂ ਇਹ ਹੈ ਕਿ ਲੇਖਕਾਂ ‘ਚ ਇਹ ਫੌਂਟ ਬਹੁਤ ਹਰਮਨਪਿਆਰਾ ਹੋਣ ਦੇ ਨਾਲ਼ ਨਾਲ਼ ਸਿੱਖਣਾ ਤੇ ਟਾਈਪ ਕਰਨਾ ਵੀ ਬਹੁਤ ਆਸਾਨ ਹੈ । ਦੂਜਾ ਕਾਰਣ ਜੋ ਕਿ ਮੈਂ ਆਪਣੇ ਤਜ਼ਰਬੇ ਨਾਲ਼ ਦੱਸ ਰਿਹਾ ਹਾਂ, ਇਹ ਹੈ ਕਿ ਕਈ ਵਾਰ ਅਸੀਂ ਆਪਣੀ ਰਚਨਾ ਵੈੱਬਸਾਈਟ ਦੇ ਨਾਲ਼ ਨਾਲ਼ ਅਖ਼ਬਾਰ ਜਾਂ ਮੈਗਜ਼ੀਨ ਨੂੰ ਵੀ ਭੇਜਣਾ ਚਾਹੁੰਦੇ ਹਾਂ । ਕਈ ਵਾਰ ਜਦ ਮੈਂ ਆਪਣੀਆਂ ਰਚਨਾਵਾਂ ਯੂਨੀਕੋਡ ‘ਚ ਅਖ਼ਬਾਰਾਂ/ਮੈਗਜ਼ੀਨਾਂ ਨੂੰ ਭੇਜੀਆਂ ਤਾਂ ਉਨ੍ਹਾਂ ਸਧਾਰਣ ਫੌਂਟ ‘ਚ ਰਚਨਾਵਾਂ ਭੇਜਣ ਲਈ ਕਿਹਾ, ਕਿਉਂ ਜੋ ਯੂਨੀਕੋਡ ‘ਚ ਅਖ਼ਬਾਰ ਆਦਿ ਪ੍ਰਿੰਟ ਨਹੀਂ ਹੁੰਦੇ । ਵੈੱਬਸਾਈਟਾਂ ਲਈ ਸਧਾਰਣ ਫੌਂਟ ਨੂੰ ਯੂਨੀਕੋਡ ‘ਚ ਬਦਲਣਾ ਸਕਿੰਟਾਂ ਦੀ ਖੇਡ ਹੈ । ਵੈੱਬਸਾਈਟਾਂ ਤੇ ਯੂਨੀਕੋਡ ਤਬਦੀਲ ਕਰਨ ਸਮੇਂ ਕਈ ਵਾਰ ਕੁਝ ਅਜੀਬ ਤਰ੍ਹਾਂ ਦੇ ਅੱਖਰ ਵੀ ਬਣ ਜਾਂਦੇ ਹਨ । ਮੇਰੇ ਕੋਲ ਉਸਦਾ ਵੀ ਇਲਾਜ ਹੈ । ਜੇਕਰ ਕਿਸੇ ਸੱਜਣ ਨੂੰ ਇਹ ਸਾਫ਼ਟਵੇਅਰ (ਮੁਫ਼ਤ) ਚਾਹੀਦਾ ਹੋਵੇ ਤਾਂ ਈ ਮੇਲ ਕਰ ਸਕਦਾ ਹੈ । ਫੇਸਬੁੱਕ ਆਦਿ ਤੇ ਜੋ ਪੰਜਾਬੀ ਲਿਖੀ ਹੁੰਦੀ ਹੈ, ਉਹ ਵੀ ਯੂਨੀਕੋਡ ‘ਚ ਤਬਦੀਲ / ਟਾਈਪ ਕੀਤੀ ਹੁੰਦੀ ਹੈ ।
ਜਿਵੇਂ ਕਿ ਉੱਪਰ ਜਿ਼ਕਰ ਕਰ ਆਇਆ ਹਾਂ ਕਿ ਡੀ.ਆਰ. ਚਾਤ੍ਰਿਕ ਫੌਂਟ ‘ਚ ਟਾਈਪ ਕਰਨ ਲਈ ਸਭ ਤੋਂ ਪਹਿਲਾਂ ਤੁਹਾਡੇ ਕੰਪਿਊਟਰ ‘ਚ ਫੌਂਟ ਦਾ ਲੋਡ ਹੋਣਾ ਜ਼ਰੂਰੀ ਹੈ । ਟਾਈਪ ਕਰਨ ਲਈ ਨੋਟ ਪੈਡ, ਵਰਡ ਪੈਡ ਜਾਂ ਮਾਈਕਰੋਸਾਫ਼ਟ ਵਰਡ ਕੋਈ ਵੀ ਸਾਫ਼ਟਵੇਅਰ ਵਰਤ ਸਕਦੇ ਹੋ । ਮਾਈਕਰੋਸਾਫ਼ਟ ਵਰਡ ਖੋਲ ਕੇ ਟਾਈਪ ਕਰਨ ਲਈ ਸਭ ਤੋਂ ਪਹਿਲਾਂ ਡੀ.ਆਰ. ਚਾਤ੍ਰਿਕ ਫੌਂਟ ਸਲੈਕਟ ਕਰੋ ।
ਹੁਣ ਜੋ ਕੁਝ ਵੀ ਤੁਸੀਂ ਟਾਈਪ ਕਰੋਗੇ, ਉਹ ਪੰਜਾਬੀ ‘ਚ ਹੋਵੇਗਾ । ਟਾਈਪ ਕਰਨ ਤੋਂ ਪਹਿਲਾਂ ਧਿਆਨ ਦਿਓ ਕਿ ਤੁਹਾਡੇ ਕੀ ਬੋਰਡ ਦਾ ਕੈਪਸ ਲੌਕ ਬਟਨ ਹਮੇਸ਼ਾ ਔਫ਼ ਹੋਣਾ ਚਾਹੀਦਾ ਹੈ ।
ਆਓ ! ਹੁਣ ਆਪਾਂ ਪੰਜਾਬੀ ਟਾਈਪਿੰਗ ਦਾ ਪਹਿਲਾ ਸਬਕ ਸਿੱਖੀਏ । ਹੇਠਾਂ ਪੰਜਾਬੀ ਅੱਖਰਾਂ ਦੇ ਥੱਲੇ ਕੀ ਬੋਰਡ ਦੇ ਉਹ ਅੱਖਰ ਲਿਖੇ ਹਨ, ਜਿਨ੍ਹਾਂ ਨਾਲ਼ ਪੰਜਾਬੀ ਦਾ ਅੱਖਰ ਟਾਈਪ ਹੋਵੇਗਾ, ਮਸਲਨ “ਸਿ਼ਫ਼ਟ ਬਟਨ” ਦੇ ਨਾਲ਼ “ਏ” ਨੱਪਣ ਨਾਲ਼ “ੳ”, ਕੱਲਾ “ਏ” ਬਟਨ ਨੱਪਣ ਨਾਲ਼ “ਅ”, ਕੱਲੇ “ਕੇ” ਬਟਨ ਨਾਲ਼ “ਕੱਕਾ” ਸਿ਼ਫ਼ਟ ਦੇ ਨਾਲ਼ “ਕੇ” ਬਟਨ ਨਾਲ਼ “ਖੱਖਾ” ਟਾਈਪ ਹੋਵੇਗਾ । ਤੁਸੀਂ ਇਸੇ ਤਰ੍ਹਾਂ ਕ੍ਰਮਵਾਰ ੳ, ਅ, ੲ, ਸ, ਹ ਟਾਈਪ ਕਰਨੇ ਹਨ । ਜਦੋਂ ਪਹਿਲੀ ਲਾਈਨ ਜੁ਼ਬਾਨੀ ਯਾਦ ਹੋ ਜਾਵੇ, ਉਦੋਂ ਹੀ ਅਗਲੀ ਲਾਈਨ ਸ਼ੁਰੂ ਕਰਨੀ ਹੈ । ਇੱਕ ਲਾਈਨ ਕਰੀਬ ਦਸ ਵਾਰੀ ਟਾਈਪ ਕਰਨ ਨਾਲ਼ ਯਾਦ ਹੋ ਜਾਣੀ ਚਾਹੀਦੀ ਹੈ । ਜੇਕਰ ਨਾਂ ਯਾਦ ਹੋਵੇ ਤਾਂ ਕਾਹਲੀ ਨਹੀਂ ਕਰਨੀਂ, ਕੁਝ ਮਿਹਨਤ ਹੋਰ ਕਰ ਲੈਣੀ ਬਿਹਤਰ ਹੋਵੇਗੀ । ਯਾਦ ਰੱਖੋ ਜਿੰਨਾਂ ਗੁੜ ਪਾਓਗੇ, ਉਤਨਾਂ ਹੀ ਮਿੱਠਾ ਹੋਵੇਗਾ ।
ਲਓ ਜੀ ! ਇਹ ਸੀ ਪਹਿਲਾ ਸਬਕ, ਹੁਣ ਸ਼ੁਰੂ ਹੋ ਜਾਓ ।
ੳ ਅ ੲ ਸ ਹ
A a e s h
ਕ ਖ ਗ ਘ
k K g G
ਚ ਛ ਜ ਝ
c C j J
ਟ ਠ ਡ ਢ ਣ
t T z Z x
ਤ ਥ ਦ ਧ ਨ
q Q d D n
ਪ ਫ ਬ ਭ ਮ
p P b B m
ਯ ਰ ਲ ਵ ੜ
X r l v V
ਇਹ ਅੱਖਰ ਯਾਦ ਕਰਨ ਤੋਂ ਬਾਅਦ ਸ਼ਬਦ ਲਿਖਣ ਦਾ ਅਭਿਆਸ ਕਰਨਾ ਹੁੰਦਾ ਹੈ । ਇਹ ਸ਼ਬਦ ਬਿਨਾਂ ਮਾਤਰਾਵਾਂ ਦੇ ਹੋਣੇ ਚਾਹੀਦੇ ਹਨ । ਉਦਾਹਰਣ ਦੇ ਤੌਰ ਤੇ ਕਲਮ, ਹਲ, ਘਰ, ਮਟਰ, ਬਟਨ ਆਦਿ ।
ਅਗਲਾ ਸਬਕ ਮਾਤਰਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹੈ । ਧਿਆਨ ਰਹੇ ਅੰਗ੍ਰੇਜ਼ੀ ਦੇ ਛੋਟੇ ਤੇ ਵੱਡੇ (ਸਮਾਲ ਤੇ ਕੈਪੀਟਲ) ਅੱਖਰ ਦਾ ਫ਼ਰਕ ਬਹੁਤ ਮਹੱਤਵਪੂਰਨ ਹੈ ।
ਾ (ਕੰਨਾ) f ਾਂ (ਕੰਨੇ ‘ਤੇ ਬਿੰਦੀ) F ੱ (ਅਧਕ) w ੰ (ਟਿੱਪੀ) M
ੇ (ਲਾਵਾਂ) y ੈ (ਦੁਲਾਵਾਂ) Y ੁ (ਔਂਕੜ) u ੂ (ਦੁਲੈਂਕੜ) U ਿ(ਸਿਹਾਰੀ) i
ੀ (ਬਿਹਾਰੀ) I ੋ (ਹੋੜਾ) o ੌ (ਕਨੌੜਾ) O ਂ (ਬਿੰਦੀ) N ਼ (ਪੈਰ ‘ਚ ਬਿੰਦੀ) L
ਓ (ਖੁੱਲੇ ਮੂੰਹ ਵਾਲਾ ਊੜਾ) E
ਇੱਕ ਵਾਰੀ ‘ਚ ਇੱਕ ਮਾਤਰਾ ਦਾ ਅਭਿਆਸ ਹੀ ਕਰੋ । ਇੱਕ ਹੋਰ ਮਹੱਤਵਪੂਰਣ ਗੱਲ, ਜੇਕਰ ਕਦੀ ੳ ਨਾਲ਼ ਅਧਕ ਲਿਖਣੀ ਪੈ ਜਾਵੇ, ਜਿਵੇਂ ਕਿ “ਉੱਪਰ” ਸ਼ਬਦ ਲਿਖਣਾ ਹੋਵੇ ਤਾਂ “ਅਧਕ” “ੳ” ਵਿੱਚ ਮਿਕਸ ਹੋ ਸਕਦੀ ਹੈ । ਹੁਣ ਇਸਨੂੰ ਸਹੀ ਢੰਗ ਨਾਲ਼ ਲਿਖਣ ਲਈ ਇਹ ਬਟਨ ਨੱਪਣੇ ਹਨ AuWpr ਨਾ ਕਿ Auwpr ਯਾਨਿ ਕਿ ੳ ਤੋਂ ਬਾਅਦ ਅਧਕ ਲਿਖਣ ਲਈ ਸਿ਼ਫ਼ਟ ਨਾਲ਼ ਡਬਲਯੂ ਬਟਨ ਨੱਪਣਾ ਹੈ ।
ਆਸਟ੍ਰੇਲੀਆ ਨਿਵਾਸੀ ਪ੍ਰਸਿੱਧ ਸਿੱਖ ਵਿਦਵਾਨ ਤੇ ਲੇਖਕ ਗਿਆਨੀ ਸੰਤੋਖ ਸਿੰਘ ਅਨੁਸਾਰ ੳ ਨਾਲ਼ ਅਧਕ ਲਗਾਉਣ ਦੀ ਕੋਈ ਲੋੜ ਨਹੀਂ ਹੁੰਦੀ । ਉਨ੍ਹਾਂ ਅਨੁਸਾਰ ਕੁਝ ਸ਼ਬਦ ਅਜਿਹੇ ਹਨ, ਜਿਨ੍ਹਾਂ 'ਚ ਅਧਕ ਬੋਲਦਾ ਹੈ ਪਰ ੳ ਉਪਰ ਅਧਕ ਨਹੀਂ ਲੱਗਣਾ ਚਾਹੀਦਾ । ਮੌਜੂਦਾ ਸਮੇਂ 'ਚ ਬਹੁਤ ਸਾਰੇ ਲੇਖਕ ਤੇ ਪ੍ਰਕਾਸ਼ਕ ਇੰਝ ਕਰਨ ਲੱਗ ਪਏ ਹਨ, ਜਿਸ ਨਾਲ਼ ਗੁਰਮੁਖੀ ਦੀ ਲਿਖਤ ਵਿਚ ਬੇਲੋੜੀ ਅਸੁੰਦਰਤਾ ਪੈਦਾ ਹੋ ਰਹੀ ਹੈ । ਪਹਿਲਾਂ ਇਸ ਤੋਂ ਬਿਨਾ ਸਰਦਾ ਰਿਹਾ ਹੈ । ੳ ਦੀ ਬਣਤਰ ਅਜਿਹੀ ਹੈ ਕਿ ਇਸ ਉਪਰ ਅਧਕ ਸੋਭਦਾ ਨਹੀਂ । ਸੋ, ੳ ਵਾਲੇ ਅਧਕ ਤੋਂ ਟਾਲਾ ਵੱਟਿਆ ਜਾਏ ਤਾਂ ਚੰਗੀ ਗੱਲ ਹੈ ।
ਜਦ ਸਾਰੀਆਂ ਮਾਤਰਾਵਾਂ ਯਾਦ ਹੋ ਜਾਣ ਤਾਂ ਪੰਜਾਬੀ ਦਾ ਕੋਈ ਵੀ ਅਖ਼ਬਾਰ ਜਾਂ ਰਸਾਲਾ ਲੈ ਕੇ ਟਾਈਪ ਕਰਨਾ ਸ਼ੁਰੂ ਕਰ ਦਿਓ । ਜੇਕਰ ਮਨ ਮਾਰ ਕੇ ਹੰਭਲਾ ਮਾਰੋ ਤਾਂ ਕੰਪਿਊਟਰ ‘ਤੇ ਪੰਜਾਬੀ ਟਾਈਪ ਕਰਨਾ ਵੱਧ ਤੋਂ ਵੱਧ ਦੋ ਜਾਂ ਤਿੰਨ ਘੰਟਿਆਂ ਦੀ ਹੀ ਖੇਡ ਹੋਵੇਗੀ । ਇੱਕੋ ਹੀ ਗੱਲ ਯਾਦ ਰੱਖਣ ਯੋਗ ਹੈ, “ਕਰਤ ਕਰਤ ਅਭਿਆਸ ਕੇ ਜੜਵਤ ਹੋਤ ਸੁਜਾਨ” ।
ਆਸਟ੍ਰੇਲੀਆ ਨਿਵਾਸੀ ਪ੍ਰਸਿੱਧ ਸਿੱਖ ਵਿਦਵਾਨ ਤੇ ਲੇਖਕ ਗਿਆਨੀ ਸੰਤੋਖ ਸਿੰਘ ਅਨੁਸਾਰ ੳ ਨਾਲ਼ ਅਧਕ ਲਗਾਉਣ ਦੀ ਕੋਈ ਲੋੜ ਨਹੀਂ ਹੁੰਦੀ । ਉਨ੍ਹਾਂ ਅਨੁਸਾਰ ਕੁਝ ਸ਼ਬਦ ਅਜਿਹੇ ਹਨ, ਜਿਨ੍ਹਾਂ 'ਚ ਅਧਕ ਬੋਲਦਾ ਹੈ ਪਰ ੳ ਉਪਰ ਅਧਕ ਨਹੀਂ ਲੱਗਣਾ ਚਾਹੀਦਾ । ਮੌਜੂਦਾ ਸਮੇਂ 'ਚ ਬਹੁਤ ਸਾਰੇ ਲੇਖਕ ਤੇ ਪ੍ਰਕਾਸ਼ਕ ਇੰਝ ਕਰਨ ਲੱਗ ਪਏ ਹਨ, ਜਿਸ ਨਾਲ਼ ਗੁਰਮੁਖੀ ਦੀ ਲਿਖਤ ਵਿਚ ਬੇਲੋੜੀ ਅਸੁੰਦਰਤਾ ਪੈਦਾ ਹੋ ਰਹੀ ਹੈ । ਪਹਿਲਾਂ ਇਸ ਤੋਂ ਬਿਨਾ ਸਰਦਾ ਰਿਹਾ ਹੈ । ੳ ਦੀ ਬਣਤਰ ਅਜਿਹੀ ਹੈ ਕਿ ਇਸ ਉਪਰ ਅਧਕ ਸੋਭਦਾ ਨਹੀਂ । ਸੋ, ੳ ਵਾਲੇ ਅਧਕ ਤੋਂ ਟਾਲਾ ਵੱਟਿਆ ਜਾਏ ਤਾਂ ਚੰਗੀ ਗੱਲ ਹੈ ।
ਜਦ ਸਾਰੀਆਂ ਮਾਤਰਾਵਾਂ ਯਾਦ ਹੋ ਜਾਣ ਤਾਂ ਪੰਜਾਬੀ ਦਾ ਕੋਈ ਵੀ ਅਖ਼ਬਾਰ ਜਾਂ ਰਸਾਲਾ ਲੈ ਕੇ ਟਾਈਪ ਕਰਨਾ ਸ਼ੁਰੂ ਕਰ ਦਿਓ । ਜੇਕਰ ਮਨ ਮਾਰ ਕੇ ਹੰਭਲਾ ਮਾਰੋ ਤਾਂ ਕੰਪਿਊਟਰ ‘ਤੇ ਪੰਜਾਬੀ ਟਾਈਪ ਕਰਨਾ ਵੱਧ ਤੋਂ ਵੱਧ ਦੋ ਜਾਂ ਤਿੰਨ ਘੰਟਿਆਂ ਦੀ ਹੀ ਖੇਡ ਹੋਵੇਗੀ । ਇੱਕੋ ਹੀ ਗੱਲ ਯਾਦ ਰੱਖਣ ਯੋਗ ਹੈ, “ਕਰਤ ਕਰਤ ਅਭਿਆਸ ਕੇ ਜੜਵਤ ਹੋਤ ਸੁਜਾਨ” ।
****
4 comments:
when i type f for kana it is typed as dada. according fonts i have downloaded for kana i have to type small w and for kanna ute binde i have to type W in capital letter.
i do not know how to type adhak wirh the fonts i have.
please advise after reading your article how to strat typing and on which document, word or note pad etc thanks
http://kaulonline.com/uninagari/gurumukhi/ ਆਹ ਵੈਬਸਾਈਟ ਤੇ ਬਹੁਤ ਸੋਖੀ ਪੰਜਾਬੀ ਲਿਖੀ ਜਾ ਸਕਦੀ ਹੈ
@ਰਿਸ਼ੀ ਭਾਜੀ
ਇਹ ਜਾਣਕਾਰੀ ਭਰਪੂਰ ਲੇਖ ਲਿਖਣ ਲਈ ਧੰਨਵਾਦ। ਜਿਹੜੇ ਸਾਥੀ ਹਾਲੇ ਪੰਜਾਬੀ ਟਾਈਪ ਕਰਨ ਦੀ ਸ਼ੁਰੂਆਤ ਕਰ ਰਹੇ ਹਨ, ਉਨ੍ਹਾਂ ਲਈ ਇਹ ਲੇਖ ਕਾਫ਼ੀ ਮਦਦਗਾਰ ਸਾਬਿਤ ਹੋ ਸਕਦਾ ਹੈ।
@ਡਾਕਟਰ ਮਾਹਨਬੀਰ ਸਿੰਘ ਜੀ
ਤੁਸੀ ਜਿਸ ਫੌਂਟ ਦੀ ਗੱਲ ਕਰ ਰਹੇ ਹੋ, ਉਹ ਅਨਮੋਲ ਲਿੱਪੀ ਫੌਂਟ ਹੈ। ਉਸ ਵਿਚ ਅਧਕ ਪਾਉਣ ਲਈ ਕੀ-ਬੋਰਡ ਤੇ ਸਭ ਤੋਂ ਉੱਪਰ ਖੱਬੇ ਖੂੰਜੇ ਵਿਚ ਇਸਕੇਪ ਬਟਨ ਦੇ ਥੱਲੇ, ਇੱਕ ਨੰਬਰ ਡਿਜੀਟ ਦੇ ਨਾਲ ਅਤੇ ਟੈਬ ਬਟਨ ਦੇ ਉੱਪਰ... ~ ਨਿਸ਼ਾਨ ਵਾਲਾ ਇਕ ਬਟਨ ਹੈ। ਇਸ ਬਟਨ ਨਾਲ ਅਧਕ ਪੈਂਦਾ ਹੈ। ਉ ਨਾਲ ਅਧਕ ਪਾਉਣ ਲਈ ਸ਼ਿਫਟ ਕੀ ਨਾਲ ਇਹੀ ਬਟਨ ਦਬਾ ਕੇ ਪਾਇਆ ਜਾ ਸਕਦਾ ਹੈ।
@ਮਿੱਤਰੋ ਅਤੇ ਪਾਠਕ ਸਾਥੀਓ
ਮੇਰੇ ਖ਼ਿਆਲ ਵਿਚ ਅਨਮੋਲ ਲਿੱਪੀ ਫੌਂਟ ਅਤੇ ਅਨਮੋਲ ਲਿੱਪੀ ਯੂਨੀਕੋਡ ਕੀ-ਬੋਰਡ ਸੱਭ ਤੋਂ ਕਾਰਗਰ ਅਤੇ ਆਸਾਨ ਤਰੀਕਾ ਹੈ, ਜਿਸ ਨਾਲ ਸਿਰਫ਼ ਅੱਧੇ ਘੰਟੇ ਵਿਚ ਇੰਟਰਨੈੱਟ ਤੇ ਆਨਲਾਈਂ ਜਾਂ ਕੰਪਿਊਟਰ ਤੇ ਆਫ-ਲਾਈਨ ਟਾਈਪਿੰਗ ਕਰਨੀ ਸਿੱਖੀ ਜਾ ਸਕਦੀ ਹੈ। ਇਹ ਵਿੰਡੋਜ਼ ਐਕਸ-ਪੀ ਜਾਂ ਉਸ ਤੋਂ ਬਾਅਦ ਵਾਲੇ ਕਿਸੇ ਵੀ ਵਰਜ਼ਨ ਵਿਚ ਬਹੁਤ ਆਸਾਨੀ ਨਾਲ ਕੰਮ ਕਰਦਾ ਹੈ। ਫਿਰ ਲਗਾਤਾਰ ਅਭਿਆਸ ਨਾਲ ਹੌਲੀ ਹੌਲੀ ਟਾਈਪ ਕਰਨ ਦੀ ਰਫ਼ਤਾਰ ਵਧਾਈ ਜਾ ਸਕਦੀ ਹੈ। ਇਨ੍ਹਾਂ ਨਾਲ ਵਰਡ, ਨੋਟ ਪੈਡ, ਓਪਨ ਆਫਿਸ, ਫੇਸਬੁੱਕ, ਟੱਵੀਟਰ, ਔਰਕੁਟ ਕਿਸੇ ਵੀ ਈ-ਮੇਲ ਵਿਚ, ਹਰ ਜਗ੍ਹਾ ਤੇ ਸਿੱਧੀ ਪੰਜਾਬੀ ਟਾਈਪ ਕੀਤੀ ਜਾ ਸਕਦੀ ਹੈ। ਨਾ ਕਿਸੇ ਫੌਂਟ ਕਨਵਟਰ ਦੀ ਲੋੜ ਨਾ ਕੱਟ ਪੇਸਟ ਦੀ... ਜੇ ਕਿਸੇ ਨੂੰ ਇਟਰਨੈੱਟ ਤੇ ਕੁਝ ਲਿਖ ਕੇ ਭੇਜਣਾ ਹੋਵੇ ਤਾਂ ਫੌਂਟ ਭੇਜਣ ਜਾਂ ਪੜ੍ਹੇ ਨਾ ਜਾਣ ਦੀ ਕੋਈ ਮੁਸ਼ਕਿਲ ਨਹੀਂ।
ਪੰਜਾਬੀ ਟਾਈਪ ਕਰਨ ਲਈ ਉਪਰੋਕਤ ਢੰਗ ਤੋਂ ਇਲਾਵਾ ਹੋਰ ਕਈ ਟੂਲ ਉਪਲੱਬਧ ਹਨ। ਮੈਂ ਤੁਹਾਡੇ ਨਾਲ ਇਕ ਟਿਊਟੋਰਿਅਲ ਦਾ ਲਿੰਕ ਸਾਂਝਾ ਕਰ ਰਿਹਾ ਹਾਂ। ਇਸ ਟਿਊਟੋਰਿਅਲ ਵਿਚ ਕੁਝ ਬੇਹੱਦ ਆਸਾਨ ਟੂਲਜ਼ ਅਤੇ ਉਨ੍ਹਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਕਿਸੇ ਕਿਸਮ ਦੇ ਸਵਾਲ, ਸ਼ੰਕਾ ਜਾਂ ਸੁਝਾਅ ਲਈ ਤੁਸੀ ਸਾਨੂੰ lafzandapul@gmail.com ਤੇ ਈ-ਮੇਲ ਕਰ ਸਕਦੇ ਹੋ।
simple ... open this page
Start Punjabi Type and
start punjabi type
Post a Comment