

ਸੁਨੀਲ ਡੋਗਰਾ ਵੀ ਗ਼ਜ਼ਲ ਗਾਇਕੀ 'ਚ ਤੇਜ਼ੀ ਨਾਲ਼ ਚਮਕ ਬਿਖੇਰ ਰਿਹਾ ਨਾਮ ਬਣਦਾ ਜਾ ਰਿਹਾ ਹੈ । ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਪੰਜਾਬੀ ਗ਼ਜ਼ਲ ਗਾਇਕੀ ਦੀਆਂ ਮਹਿਫਿਲਾਂ ਸਜਾਉਣ ਤੋਂ ਬਾਅਦ ਉਹ ਸ਼ਮੀ ਦੀਆਂ ਉਰਦੂ ਰਚਨਾਵਾਂ ਨਾਲ਼ ਆਪਣੇ ਸਰੋਤਿਆਂ ਨੂੰ ਨਵੇਂ ਅਹਿਸਾਸ ਨਾਲ਼ ਸਰੋਬਾਰ ਕਰਵਾਉਣ ਜਾ ਰਿਹਾ ਹੈ । ਸ਼ਾਇਰੀ ਤੇ ਆਵਾਜ਼ ਦੇ ਇਸ ਖੂਬਸੂਰਤ ਸੁਮੇਲ ਦੀ ਪਹਿਲੀ ਉਰਦੂ ਗ਼ਜ਼ਲ ਆਉਣ ਵਾਲੇ ਦਿਨਾਂ 'ਚ ਪੇਸ਼ ਕੀਤੀ ਜਾ ਰਹੀ ਹੈ, ਜਿਸਦੇ ਬੋਲ ਹਨ..
“ਆਜ ਫਿਰ ਮੈਨੇਂ ਉਸੇ ਗੁਲਾਬ ਦਿਆ,
ਉਸਨੇ ਵੋ ਹੀ ਮੁਝੇ ਜਵਾਬ ਦਿਆ”
'ਤੇ ਮੁੜ ਇਸੇ ਆਵਾਜ਼ 'ਚ ਇੱਕ ਹੋਰ ਗ਼ਜ਼ਲ ਪੇਸ਼ ਕੀਤੀ ਜਾਵੇਗੀ...
“ਉਨ ਮਖਮਲੀ ਹਾਥੋਂ ਮੇਂ ਅਜਬ ਸੀ ਬਾਤ ਹੈ
ਹਿਨਾ ਕੇ ਰੰਗ ਮੇਂ ਛੁਪੀ ਕਾਇਨਾਤ ਹੈ”
ਉਸਤੋਂ ਬਾਅਦ ਕੈਨੇਡਾ ਵਾਸੀ ਗ਼ਜ਼ਲ ਗਾਇਕ ਨਵਲ ਪੰਡਿਤ ਦੀ ਆਵਾਜ਼ 'ਚ ਸ਼ਮੀ ਦੀ ਇੱਕ ਹੋਰ ਉਰਦੂ ਗ਼ਜ਼ਲ ਜਲਦੀ ਹੀ ਇਸੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਹੈ ।
ਬਾਤੋਂ ਬਾਤੋਂ ਮੇਂ ਸ਼ਾਮ ਹੋ ਨਾ ਜਾਏ
ਪਹਿਲੀ ਮੁਲਾਕਾਤ ਬਦਨਾਮ ਹੋ ਨਾ ਜਾਏ”
ਆਸ ਕਰਦੇ ਹਾਂ ਕਿ ਸ਼ਮੀ ਆਪਣੀ ਸ਼ਾਇਰੀ ਨੂੰ ਪੰਜਾਬੀ ਤੱਕ ਹੀ ਸੀਮਿਤ ਨਾ ਰੱਖਕੇ ਸਰਹੱਦ ਪਾਰ ਸਰੋਤਿਆਂ / ਪਾਠਕਾਂ ਦੇ ਦਿਲਾਂ ‘ਚ ਆਪਣੀ ਜਗ੍ਹਾ ਮੱਲਣ ‘ਚ ਕਾਮਯਾਬ ਰਹੇਗਾ ।
***
No comments:
Post a Comment