ਉਦਾਸ ਹਰਫ..........ਨਜ਼ਮ/ਕਵਿਤਾ / ਰਵੇਲ ਸਿੰਘ (ਇਟਲੀ)


ਛੋਟੇ ਭਰਾ ਪ੍ਰੇਮ ਦੇ ਦੁਨੀਆਂ ਤੋਂ ਵਿਦਾ ਹੋਣ ਤੇ ਸ. ਰਵੇਲ ਸਿੰਘ (ਇਟਲੀ) ਨੇ ਸਾਡੇ ਦਰਦ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ ਹੈ । ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ ।


ਰਿਸ਼ੀ ਗੁਲਾਟੀ


ਹਰ ਪਲ ਉਦਾਸ ਹੈ ,
ਤੇਰਾ ਨਾ ਪਾਸ ਹੈ
ਤੇਰੇ ਤੁਰ ਜਾਣ ਤੇ,
ਮਨ ਡਾਢਾ ਨਿਰਾਸ਼ ਹੈ
ਜੀਣਾ ਹੈ ਕਿਸ ਤਰ੍ਹਾਂ,
ਮੁਸਕਿਲ ਧਰਾਸ ਹੈ
ਅਖਾਂ ਚ ਹੰਝੂਆਂ ਦਾ,
ਹਰ ਦਮ ਨਿਵਾਸ ਹੈ
ਸੁੰਨਾ ਤੇਰੇ ਬਿਨਾਂ,

ਧਰਤੀ ਆਕਾਸ਼ ਹੈ
ਦਿਸਦੀ ਹੈ ਰਾਤ ਕਾਲੀ,
ਅੰਦਰ ਭੜਾਸ ਹੈ
ਹਉਕੇ ਤੇ ਹਾਵਿਆਂ ਦਾ,
ਪਾਇਆ ਲਿਬਾਸ ਹੈ,
ਬ੍ਰਿਹੋਂ ਤੇ ਸੋਗ ਦਾ,
ਸਾਰੇ ਨਿਵਾਸ ਹੈ
ਤੇਰੇ ਬਿਨਾਂ “ਪ੍ਰੇਮ”
ਜੀਵਾਂਗੇ ਕਿਸ ਤਰ੍ਹਾਂ,
ਮੁਸ਼ਕਿਲ ਜਵਾਬ ਦਿਸਦਾ ,
ਔਖੀ ਤਲਾਸ਼ ਹੈ
****

3 comments:

Unknown said...

ਅਜ ਫੇਰ ਦਿਲ ਉਦਾਸ ਹੈ,

ਪਤਾ ਨਹੀਂ ਕਿਉਂ?



ਮਨ ਅੰਦਰੋਂ ਅੰਦਰੀਂ,

ਰੋ ਰਿਹਾ,

ਪਤਾ ਨਹੀਂ ਕਿਉਂ?



ਉੱਤੋਂ ਤੇਜ ਤੇ ਵਿਚੋਂ,

ਕਮਜ਼ੋਰ ਹੋ ਰਿਹਾਂ,

ਪਤਾ ਨਹੀਂ ਕਿਉਂ?



ਨਹੀਂ ਪਤਾ ਦਰਦ ਹੈ ਕਿਥੇ,

ਐਵੇਂ ਨਬਜ਼ ਟੋਹ ਰਿਹਾਂ,

ਪਤਾ ਨਹੀਂ ਕਿਉਂ?



ਲਗੇ ਹੋਲੀ ਹੋਲੀ ਕੋਈ,

ਮੇਥੋਂ ਦੂਰ ਹੋ ਰਿਹਾ,

ਪਤਾ ਨਹੀਂ ਕਿਉਂ?



ਲਿਖੇ ਬਿਓ ਮਾਤਾ ਦੇ,

ਲੇਖ ਕੋਈ ਧੋ ਰਿਹਾ,

ਪਤਾ ਨਹੀਂ ਕਿਉਂ?



ਦੁੱਖ ਪੁੱਛਣ ਰਾਹ ਜਦੋਂ,

ਪਤਾ ਮੇਰੇ ਹੀ ਘਰ ਦਾ ਦੇ ਰਿਹਾਂ,

ਪਤਾ ਨਹੀਂ ਕਿਉਂ?



ਇਕ ਹੱਥ ਦੇ ਕੇ ਬਰਾੜ ਨੂੰ,

'ਉਹ' ਦੂਜੇ ਹੱਥੋਂ ਖੋਹ ਰਿਹਾ,

ਪਤਾ ਨਹੀਂ ਕਿਉਂ?



ਮਿੰਟੂ ਬਰਾੜ

Unknown said...

ਤੇਰੇ ਜਾਣ ਮਗਰੋਂ ਤੇਰੀ ਯਾਦ ਆਈ
ਕਿ ਨੈਣਾ ਨੇ ਸਾਵਣ ਵਰਾ੍ਏ ਬੜੇ ਨੇ....

Unknown said...

ਤੇਰੇ ਜਾਣ ਮਗਰੋਂ ਤੇਰੀ ਯਾਦ ਆਈ
ਕਿ ਨੈਣਾ ਨੇ ਸਾਵਣ ਵਰਾ੍ਏ ਬੜੇ ਨੇ....