ਪਤਾ ਨਹੀਂ ਕਿਉਂ..........ਨਜ਼ਮ/ਕਵਿਤਾ / ਮਿੰਟੂ ਬਰਾੜ

ਅਜ ਫੇਰ ਦਿਲ ਉਦਾਸ ਹੈ,
ਪਤਾ ਨਹੀਂ ਕਿਉਂ?

ਮਨ ਅੰਦਰੋਂ ਅੰਦਰੀਂ,
ਰੋ ਰਿਹਾ,
ਪਤਾ ਨਹੀਂ ਕਿਉਂ?

ਉੱਤੋਂ ਤੇਜ ਤੇ ਵਿਚੋਂ,
ਕਮਜ਼ੋਰ ਹੋ ਰਿਹਾਂ,
ਪਤਾ ਨਹੀਂ ਕਿਉਂ?

ਨਹੀਂ ਪਤਾ ਦਰਦ ਹੈ ਕਿਥੇ,
ਐਵੇਂ ਨਬਜ਼ ਟੋਹ ਰਿਹਾਂ,
ਪਤਾ ਨਹੀਂ ਕਿਉਂ?

ਲਗੇ ਹੋਲੀ ਹੋਲੀ ਕੋਈ,
ਮੇਥੋਂ ਦੂਰ ਹੋ ਰਿਹਾ,
ਪਤਾ ਨਹੀਂ ਕਿਉਂ?

ਲਿਖੇ ਬਿਓ ਮਾਤਾ ਦੇ,
ਲੇਖ ਕੋਈ ਧੋ ਰਿਹਾ,
ਪਤਾ ਨਹੀਂ ਕਿਉਂ?

ਦੁੱਖ ਪੁੱਛਣ ਰਾਹ ਜਦੋਂ,
ਪਤਾ ਮੇਰੇ ਹੀ ਘਰ ਦਾ ਦੇ ਰਿਹਾਂ,
ਪਤਾ ਨਹੀਂ ਕਿਉਂ?


ਇਕ ਹੱਥ ਦੇ ਕੇ ਬਰਾੜ ਨੂੰ,
'ਉਹ' ਦੂਜੇ ਹੱਥੋਂ ਖੋਹ ਰਿਹਾ,
ਪਤਾ ਨਹੀਂ ਕਿਉਂ?

No comments: