ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਗਿਆਨੀ ਸੰਤੋਖ ਸਿੰਘ



ਪਿਆਰੇ ਰਿਸ਼ੀ ਜੀ,


 ਹੁਣੇ ਹੀ ਤੁਹਾਨੂੰ ਕੁਝ ਲਿਖਣ ਲਈ ‘ਸ਼ਬਦ ਸਾਂਝ’ ਖੋਹਲਿਆ ਤਾਂ ਇਹ ਪ੍ਰੇਮ ਜੀ ਵਾਲ਼ੀ ਸੋਗਮਈ ਖ਼ਬਰ ਹੀ ਸਭ ਤੋਂ ਪਹਿਲਾਂ ਦਿਸੀ। “ਇਹੁ ਸੰਸਾਰ ਸਭ ਆਵਣ ਜਾਣਾ” ਗੁਰਬਾਣੀ ਦਾ ਫੁਰਮਾਨ ਹੈ। ਇਸ ਬਾਰੇ ਅਸੀਂ ਕੁਝ ਨਹੀ ਕਰ ਸਕਦੇ। ਕੁਲ ਗੁਰੂ ਵਸ਼ਿਸ਼ਟ ਜੀ ਨੇ ਦਸਰਥ ਪੁੱਤਰ ਭਰਤ ਨੂੰ ਸੋਗ ਗ੍ਰਸਤ ਵੇਖ ਕੇ ਇਉਂ ਆਖਿਆ ਸੀ:

ਸੁਨੋ ਭਰਤ ਭਾਵੀ ਪ੍ਰਬਲ, ਬਿਲਖ ਕਹਿਓ ਮੁਨੀ ਰਾਜ।
ਧਨ ਨਿਰਧਨ ਜੀਵਨ ਮਰਨ, ਜਸ ਅਪਜਸ ਬਿਧਿ ਹਾਥ।


ਇਹ ਛੇ ਚੀਜਾਂ ਮਨੁਖ ਆਪ ਨਹੀ ਪਰਾਪਤ ਕਰ ਸਕਦਾ। ਇਹ ਤਾਂ ਬਿਧਮਾਤਾ ਦੇ ਹੀ ਹੱਥ ਵਿਚ ਹਨ। ਸਿਵਾਏ ਉਸ ਨਿਰੰਕਾਰ ਦਾ ਭਾਣਾ ਮੰਨਣ ਤੋਂ ਅਸੀਂ ਬੇਵਸ ਹਾਂ। ਭਾਣਾ ਮੰਨਣ ਵਿਚ ਹੀ ਸੁਖ ਹੈ। ਇਹ ਸੋਚ ਕੇ ਹੀ ਸਬਰ ਕਰਨਾ ਪਵੇਗਾ:
ਉਤਨਾ ਹੀ ਅੱਛਾ ਹੈ, ਜਿਤਨਾ ਕੋਈ ਸਾਥ ਨਿਭਾ ਗਇਆ।

ਅਰਦਾਸ ਹੈ, ਰੱਬ ਸੱਚਾ ਪ੍ਰੇਮ ਜੀ ਦੀ ਆਤਮਾ ਨੂੰ ਸ਼ਾਂਤੀ ਅਤੇ ਤੁਹਾਨੂੰ ਤੇ ਸਾਨੂੰ ਸਾਰੇ ਸਨੇਹੀਆਂ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ!

ਸ਼ੁਭਚਿੰਤਕ

ਸੰਤੋਖ ਸਿੰਘ
ਸਿਡਨੀ ਤੋਂ
0435060970


No comments: