ਹਾਏ ਓ ਰੱਬਾ, ਆਹ ਕਿਹੜੀ ਮੁਸੀਬਤ ਵਿਚ ਪਾ ਦਿੱਤਾ | ਸੌਚਿਆ ਸੀ ਕਿ ਬਾਬਾ ਸ਼ਿੰਦਾ ਤੜਥੱਲੀ ਬਣ ਕੇ ਲੱਖਾਂ ਕਰੌੜਾਂ ਦੀ ਜਾਇਦਾਦ ਬਣਾਵਾਂਗੇ ਤੇ ਐਸ਼ ਕਰਾਂਗੇ | ਪਰ ਐਥੇ ਤਾਂ ਲੈਣੇ ਦੇ ਦੇਣੇ ਹੌਏ ਪਏ ਹਨ | ਲੌਕਾਂ ਦੀਆਂ ਪਰਿਵਾਰਕ ਮੁਸ਼ਕਿਲਾਂ ਹੀ ਸਾਹ ਨਹੀਂ ਲੈਣ ਦਿੰਦੀਆ | ਇਸ ਸਮੇਂ ਜਿਹੜੀ ਵੱਡੀ ਮੁਸੀਬਤ ਉੱਭਰ ਕੇ ਸਾਹਮਣੇ ਆਈ ਹੈ | ਉਹ ਹੈ ਨੂੰਹ- ਸੱਸ ਦਾ ਪਿਆਰ, ਵੈਸੇ ਪਿਆਰ ਸ਼ਬਦ ਨੂੰ ਤਕਰਾਰ ਵਿਚ ਬਦਲ ਲਈਏ ਤਾਂ ਚੰਗੀ ਗੱਲ ਹੈ |
ਸੱਸ ਸ਼ਬਦ ਕੌਈ ਉਪਾਧੀ ਜਾਂ ਡਿਗਰੀ ਨਹੀਂ ਹੈ | ਹਰ ਸੱਸ ਨੂੰਹ ਬਣ ਕੇ ਹੀ ਸੱਸ ਬਣਦੀ ਹੈ | ਏਸ ਦੇ ਬਾਵਜੂਦ ਵੀ ਔਰਤ ਦੀ ਦੁਸ਼ਮਣ ਔਰਤ ਹੀ ਬਣ ਜਾਂਦੀ ਹੈ | ਨੂੰਹ- ਸੱਸ ਦੀ ਆਪਸੀ ਤਕਰਾਰ ਇਸ ਹੱਦ ਤਕ ਪਹੁੰਚ ਜਾਂਦੀ ਹੇ ਕਿ ਬਾਬਿਆ ਕੌਲ ਧਾਗੇ ਤਵੀਤ ਲੈਣ ਲਈ ਪਹੁੰਚ
ਜਾਂਦੀਆ ਹਨ | ਬਾਬੇ ਦੇ ਭਰੇ ਦਰਬਾਰ ਵਿਚ ਹੀ ਇਹਨਾਂ ਦੇ ਹੰਝੂ ਨਿਕਲਣੇ ਸ਼ੁਰੂ ਹੌ ਜਾਂਦੇ ਹਨ | ਫਿਰ ਇਹਨਾਂ ਦੀ ਰਾਮ ਕਹਾਣੀ ਸ਼ੁਰੂ ਹੇ ਜਾਂਦੀ ਹੈ ਕਿ ਕਿਵੇਂ ਕਿਸੇ ਦੀ ਸੱਸ ਜਾਂ ਨੂੰਹ ਜ਼ੁਲਮ ਕਰਦੀਆਂ ਹਨ | ਸੱਸ ਦੀ ਵਿਥਿਆ ਸ਼ੁਰੂ ਹੁੰਦੀ ਹੈ ਕਿ ਬੜੇ ਚਾਵਾਂ ਨਾਲ ਉੁਹਨੇ ਪੁੱਤ ਨੂੰ ਪਾਲਿਆ ਪੌਸ਼ਿਆ, ਪੜਾਈ ਕਰਾਈ, ਹਰ ਚਾਅ ਮੁੰਡੇ ਦੇ ਪੂਰੇ ਕੀਤੇ, ਧੂਮ ਧਾਮ ਨਾਲ ਵਿਆਹ ਕੀਤਾ, ਪਰ ਵਿਆਹ ਦੇ ਅਗਲੇ ਦਿਨ ਹੀ ਮੁੰਡਾ ਹੱਥੌਂ ਨਿਕਲ ਗਿਆ ਪਤਾ ਨਹੀਂ ਕੁੜੀ ਨੇ ਕਿਹੜੇ ਤਵੀਤ ਪਾ ਦਿੱਤੇ ਮੁੰਡੇ ਤੇ ਸਾਰਾ ਦਿਨ ਹਰਲ ਹਰਲ ਕਰਦਾ ਕੁੜੀ ਪਿੱਛੇ ਫਿਰਦਾ ਰਹਿੰਦਾ ਹੈ | ਸਾਨੂੰ ਤਾਂ ਮਰਿਆ ਹੀ ਸਮਝੀ ਬੈਠਾ ਹੈ ਮੁੰਡਾ, ਤੇ ਸੱਸ ਹੌਰ ਵਿਸ਼ੇਸਣ ਲਗਾ ਕੇ ਗੱਲਾਂ ਦੱਸਦੀ ਰਹਿੰਦੀ ਹੈ | ਅੰਤ ਵਿਚ ਸੱਸ ਨੂੰ ਜਦੌਂ ਪੁਛਿਆ ਕਿ ਬੇਬੇ ਆਖਰ ਤੂੰ ਚਾਹੁੰਦੀ ਕੀ ਹੈ ਤਾਂ ਬੱਸ ਉਹੀ ਰਟਿਆ ਰਟਾਇਆ ਫਿਲਮੀ ਜਵਾਬ ਮਿਲਿਆ ਕਿ ਮੁੰਡਾ ਕੁੜੀ ਦੇ ਥੱਲੇ ਲੱਗਾ ਹੈ ਉੁਸ ਨੂੰ ਕੁੜੀ ਤੌਂ ਬਚਾਉਣਾ ਹੈ | ਕੌਈ ਇਲਾਜ ਕਰੌ ਬਾਬਾ ਜੀ ਤੇ ਇਹ ਕਿਸੇ ਇਕ ਸੱਸ ਦੀ ਕਹਾਣੀ ਨਹੀ, ਹਰ ਬਾਬੇ ਦੇ ਕੌਲ ਇਸ ਤਰਾਂ ਦੇ ਕੇਸ ਆਉਂਦੇ ਹਨ, ਰੌਜ਼ ਹੀ ਹਜਾਰਾਂ ਦੀ ਗਿਣਤੀ ਵਿਚ |
ਨੂੰਹ ਬਿਨਾਂ ਸੱਸ ਅਧੂਰੀ ਹੈ | ਕਿਉਂ ਕਿ ਜੇ ਸੱਸ ਤੇ ਨੂੰਹ ਵਿਚੌਂ ਇਕ ਕਿਰਦਾਰ ਵੀ ਖਤਮ ਹੌ ਗਿਆ ਤਾਂ ਦੂਜੇ ਦੀ ਕੌਈ ਅਹਿਮੀਅਤ ਨਹੀਂ ਹੌਣੀ | ਹੁਣ ਨੂੰਹ ਦਾ ਸੱਸ ਨਾਲ ਕੀ ਗੁੱਸਾ ਹੈ ਇਸ ਤੇ ਵੀ ਝਾਤੀ ਮਾਰ ਲੈਂਦੇਂ ਹਾਂ, ਨੂੰਹ ਕਹਿੰਦੀ ਹੈ ਕਿ ਉਹ ਤਾਮ ਸੱਸ ਦਿ ਇਜ਼ੱਤ ਕਰਦੀ ਹੈ ਪਰ ਸੱਸ ਦੇ ਦਿਮਾਗ ਦੇ ਵਿਚ ਇਹ ਵਹਿਮ ਫੈਲਿਆ ਹੌਇਆ ਹੈ ਕਿ ਮੈਂ ਮੁੰਡੇ ਨੂੰ ਕਾਬੂ ਕੀਤਾ ਹੈ ਧਾਗੇ ਤਵੀਤਾਂ ਨਾਲ | ਜੇ ਘਰਵਾਲਾ ਦਸ ਮਿੰਟ ਮੇਰੇ ਕੌਲ ਬੈਠ ਜਾਵੇ ਤਾਂ ਸੱਸ ਸ਼ੱਕ ਕਰਨਾ ਸ਼ੁਰੂ ਕਰ ਦਿੰਦੀ ਹੈ ਕਿ ਪਤਾ ਨਹੀਂ ਮੈਂ ਕਿਹੜੇ ਕੰਨ ਭਰ ਰਹੀਂ ਹਾਂ | ਸ਼ੱਕ ਤੌਂ ਬਾਦ ਤਕਰਾਰ ਸ਼ੁਰੂ ਹੌ ਜਾਂਦੀ ਹੈ ਛੌਟੀਆਂ ਛੌਟੀਆਂ ਗੱਲਾਂ ਤੇ | ਇਸ ਕੰਮ ਦੇ ਦੌਰਾਨ ਕਈ ਵਾਰ ਚੰਦਰਾ ਗੁਆਂਢ ਵੀ ਆਪਣਾ ਬੁਰਾ ਕਿਰਦਾਰ ਬਾਖੂਬੀ ਨਿਭਾ ਜਾਂਦਾ ਹੈ ਤੇ ਘਰ ਵਿਚ ਰੌਲਾ ਘਟਨ ਦੀ ਥਾਂ ਵੱਧਦਾ ਜਿਆਦਾ ਹੈ |
ਏਸ ਸੱਸ ਨੂੰਹ ਦੀ ਲੜਾਈ ਵਿਚ ਮੁੰਡੇ ਦੇ ਦੌਂਵੇਂ ਪਾਸਿਆਂ ਤੌਂ ਚੰਗਾ ਪਟਾ ਚੜਦਾ ਹੈ ਕਿ ਕਿਹਦੀ ਗੱਲ ਮੰਨੇ ਤੇ ਕਿਹਦੀ ਗੱਲ ਨਾ ਮੰਨੇ | ਮਾਂ ਦੇ ਅਲੱਗ ਹੰਝੂ ਨਿਕਲਣੇ ਸ਼ੁਰੂ ਹੌ ਜਾਂਦੇ ਹਨ ਤੇ ਘਰਵਾਲੀ ਦੇ ਅਲੱਗ, ਰੌਲਾ ਕੁਝ ਵੀ ਨਹੀ ਹੁੰਦਾ ਪਰ ਘਰ ਵਿਚ ਬਖੇੜਾ ਪੈ ਜਾਂਦਾ ਹੈ | ਕਿਸੇ ਧਿਰ ਦਾ ਕਸੂਰ ਸਾਬਤ ਹੌਣ ਦੇ ਬਾਵਜੂਦ ਵੀ ਉਸ ਨੂੰ ਕੁਝ ਨਹੀਂ ਕਹਿ ਸਕਦਾ ਮੁੰਡਾ |
ਲੜਾਈ ਦੀ ਵਜਾ ਮਾਮੂਲੀ ਹੁੰਦੀ ਹੈ ਉਦਾਹਰਨ ਦੇ ਤੌਰ ਤੇ ਸੱਸ ਨੇ ਨੂੰਹ ਨੂੰ ਕਹਿ ਦਿੱਤਾ ਕਿ ਪਹਿਲਾਂ ਸਫਾਈ ਕਰ ਲੈ ਫਿਰ ਦੂਜੇ ਕੰਮ ਕਰ ਲਈਂ, ਉੱਥੇ ਹੀ ਫੱਡਾ ਪੈ ਜਾਂਦਾ ਹੈ ਕਿ ਹਾਂ ਹਾਂ ਮੈਂ ਹੁਣੇ ਹੁਣੇ ਹੀ ਉੱਠੀ ਸੀ ਤੇ ਮੈਨੂੰ ਆਉਂਦੇ ਹੀ ਹੁਕਮ ਚਾੜ ਦਿੱਤਾ ਤੇ ਆਪ ਸਵੇਰ ਦੀ ਗੁਰੂਦੁਆਰੇ ਚ ਸਫਾਈਆਂ ਕਰਦੀ ਪਈ ਹੈ ਤੇ ਜੇ ਦੌ ਕਮਰੇ ਘਰ ਦੇ ਸਾਫ ਕਰ ਲੈਂਦੀ ਤਾਂ ਕਿਹੜਾ ਪਹਾੜ ਡਿੱਗ ਜਾਣਾ ਸੀ ਤੇ ਹੌਰ ਛੌਟੀਆਂ ਛੌਟੀਆਂ ਗੱਲਾਂ | ਮੁੰਡਾ ਜੇ ਮਾਂ ਨੂੰ ਸਮਝਾਵੇ ਤਾਂ ਮਾਂ ਦਾ ਰੌਣਾ ਸ਼ੁਰੂ ਹੌ ਜਾਂਦਾ ਹੈ ਕਿ ਸਾਰੀ ਉਮਰ ਬੀਬਾ ਪੁੱਤ ਬਣ ਕੇ ਰਿਹਾ ਜਦੌਂ ਦੀ ਇਹ ਡਾਇਨ ਘਰ ਵਿਚ ਆਈ ਹੈ ਉਸ ਦਿਨ ਦਾ ਮਾਂ ਨੂੰ ਮੱਤਾਂ ਦੇਣ ਲੱਗ ਗਿਆ ਹੈ | ਇਹ ਦਿਨ ਦਿਖਾਉਣ ਤੌਂ ਪਹਿਲਾਂ ਰੱਬਾ ਮੈਨੂੰ ਚੁੱਕ ਲੈਂਦਾ | ਕਲਪਿਆ ਮੁੰਡਾ ਜੇ ਘਰਵਾਲੀ ਨੂੰ ਸਮਝਾਵੇ ਤਾਂ ਉਹਦੇ ਡਾਇਲਾਗ ਚੱਲ ਪੈਂਦੇ ਹਨ ਕਿ ਮਾਂ -ਬਾਪ ਦਾ ਘਰ ਛੱਡ ਕੇ ਤੇਰੇ ਤੇ ਵਿਸ਼ਵਾਸ ਕਰ ਕੇ ਸਾਰੀ ਜਿੰਦਗੀ ਤੇਰੇ ਘਰ ਰਹਿਣ ਆਈ ਹਾਂ ਤੇ ਤੂੰ ਮੈਨੂੰ ਹੀ ਕਸੂਰਵਾਰ ਸਮਝ ਰਿਹਾ ਹੈ ਤੇ ਨਾਲ ਹੀ ਉੁਹਦੀਆਂ ਅੱਖਾਂ ਵਿਚੌਂ ਵੀ ਗੰਗਾ ਜਮੁਨਾ ਵਗਣ ਲੱਗ ਜਾਂਦੀ ਹੈ | ਇਹੌ ਜਿਹੇ ਮਾਹੌਲ ਵਿਚ ਮੁੰਡਾ ਆਪਣੇ ਸਿਰ ਦੇ ਵਾਲ ਨਾ ਪੁੱਟੇ ਤਾਂ ਹੌਰ ਕੀ ਕਰੇ
ਸੱਸ ਤੇ ਨੂੰਹ ਦੀ ਲੜਾਈ ਵਿਚ ਟੀ.ਵੀ ਸੀਰੀਅਲ ਤੇ ਫਿਲਮਾਂ ਦਾ ਰੌਲ ਬਹੁਤ ਘਟੀਆ ਰਿਹਾ ਹੈ | ਕੁੜੀ ਦੇ ਦਿਲ ਦਿਮਾਗ ਵਿਚ ਵਿਆਹ ਤੌਂ ਪਹਿਲਾਂ ਹੀ ਸੱਸ ਨਾਮ ਦਾ ਭੂਤ ਵੜ ਚੁੱਕਾ ਹੁੰਦਾ ਹੈ | ਕੁੜੀ ਨੂੰ ਵਿਆਹ ਤੌਂ ਪਹਿਲਾਂ ਹੀ ਡਰ ਸਤਾਉਣ ਲੱਗ ਜਾਂਦਾ ਹੈ ਕਿ ਵਿਆਹ ਤੌਂ ਬਾਦ ਸੱਸ ਪਤਾ ਨਹੀਂ ਕਿਵੇਂ ਜ਼ੁਲਮ ਕਰੇਗੀ | ਕਈ ਵਾਰ ਕੁੜੀ ਦੇ ਮਾਂ-ਬਾਪ ਹੀ ਉੁਹਨੂੰ ਨਜਾਇਜ਼ ਹੱਲਾਸ਼ੇਰੀ ਦੇਈ ਜਾਂਦੇ ਹਨ ਕਿ ਡਰਨ ਦੀ ਲੌੜ ਨਹੀਂ ਸਹੁਰਿਆਂ ਤੌਂ ਜੇ ਕੌਈ ਚੂੰ ਚਾਂ ਕਰੇ ਤਾਂ ਚਾਰ ਗੱਲਾਂ ਉਹਨੂੰ ਸੁਣਾ ਦਈਂ ਬਾਕੀ ਅਸੀਂ ਬੈਠੇਂ ਹਾਂ | ਇਹੌ ਜਿਹੀ ਗੱਲ ਨਾਲ ਕੁੜੀ ਦੇ ਹੌਂਸਲੇ ਜਿਆਦਾ ਬੁਲੰਦ ਹੌ ਜਾਂਦੇ ਹਨ | ਉੁਹ ਆਪਣੀ ਗਲਤ ਹਰਕਤ ਤੇ ਵੀ ਖੁਦ ਨੂੰ ਗਲਤ ਨਹੀਂ ਮੰਨਦੀ ਤੇ ਸਹੁਰੇ ਘਰ ਹੌਣ ਵਾਲੀ ਨਿੱਕੀ ਨਿੱਕੀ ਗੱਲ ਨੂੰ ਵੀ ਪੇਕਿਆਂ ਚ ਵਧਾ ਚੜਾ ਕੇ ਦੱਸਦੀ ਹੈ ਜਿਸ ਨਾਲ ਰਿਸ਼ਤਿਆਂ ਚ ਦਰਾਰ ਪੈਣੀ ਸ਼ੁਰੂ ਹੌ ਜਾਂਦੀ ਹੈ | ਕਿ ਵਿਆਹ ਤੌਂ ਪਹਿਲਾ ਧੀ ਪੇਕਿਆਂ ਘਰ ਕੰਮ ਨਹੀਂ ਸੀ ਕਰਦੀ ? ਕਿ ਮਾਂ ਜੇ ਇਹ ਕਹਿ ਦੇਵੇ ਕਿ ਰੌਟੀ ਬਣਾ ਲੈ ਜਾਂ ਸਫਾਈ ਕਰ ਲੈ ਤਾਂ ਕੀ ਧੀ ਮਾਂ ਨਾਲ ਮੇਹਣੌਂ- ਮੇਹਣੀਂ ਹੁੰਦੀ ਸੀ | ਜੇ ਇਸ ਦਾ ਜਵਾਬ ਨਹੀ ਹੈ ਤਾਂ ਸਹੁਰੇ ਘਰ ਚ ਇਹਨਾਂ ਗੱਲਾਂ ਤੌਂ ਫਸਾਦ ਕਿਉਂ ਹੁੰਦਾ ਹੈ? ਮੈਂ ਇੱਥੇ ਇਹ ਨਹੀਂ ਸਾਬਤ ਕਰ ਰਿਹਾ ਕਿ ਸੱਸ-ਨੂੰਹ ਦੀ ਲੜਾਈ ਵਿਚ ਸਿਰਫ ਨੂੰਹ ਜੁੰਮੇਵਾਰ ਹੈ | ਦੌਵਂ ਧਿਰਾਂ ਦਾ ਇਸ ਵਿਚ ਬਰਾਬਰ ਯੌਗਦਾਨ ਹੈ | ਸੱਸ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਘਰੇ ਆਈ ਨੂੰਹ ਨੂੰ ਧੀ ਸਮਝੇ ਨਾ ਕਿ ਨੌਕਰਾਣੀ ਤੇ ਕੁੜੀ ਨੂੰ | ਨਾਲੇ ਧਾਗੇ- ਤਵੀਤਾਂ ਨਾਲ ਜੇਕਰ ਕਿਸੇ ਨੂੰ ਵੱਸ ਵਿਚ ਕਰਨਾ ਮੁਮਕਿਨ ਹੁੰਦਾ ਤਾਂ ਸਾਰੀ ਦੁਨੀਆ ਇਸ ਸਮੇਂ ਉਲਟ-ਪੁਲਟ ਹੌਈ ਪਈ ਹੌਣੀ ਸੀ | ਵੱਡੇ ਵੱਡੇ ਦੇਸ਼ ਫੌਜ਼ ਰੱਖਣ ਦੀ ਥਾਂ ਤੇ ਤਾਂਤਰਿਕਾ ਨੂੰ ਨੌਕਰੀ ਦੇ ਰਹੇ ਹੁੰਦੇ|
ਇਹ ਸੱਸ ਨੂੰਹ ਦੀ ਲੜਾਈ ਤਾਂ ਕਿਸੇ ਸਮੇਂ ਬੌਲੀਆਂ ਤੇ ਸਿੱਠਣੀਆਂ ਦੇ ਵਿਚ ਮਸ਼ਹੂਰ ਸੀ | ਜੌ ਕਿ ਖੁਸ਼ੀ ਦੇ ਸਮੇਂ ਗਿੱਧਿਆਂ ਦੇ ਵਿਚ ਤੜਥੱਲੀ ਪਾਉਂਦੀ ਸੀ | ਪਰ ਹੁਣ ਇਹ ਕਹਾਣੀ ਘਰ ਘਰ ਦੀ ਹੈ | ਹਰ ਔਰਤ ਦਾ ਚਾਅ ਹੁੰਦਾ ਹੈ ਕਿ ਉਹ ਆਪਣੇ ਪੁੱਤਰ ਦਾ ਵਿਆਹ ਧੂਮ ਧੜੱਕੇ ਨਾਲ ਵਿਆਹ ਕਰੇ ਤੇ ਚੰਨ ਵਰਗੀ ਵਹੁਟੀ ਘਰ ਲੈ ਕੇ ਆਏ ਪਰ ਕਿਉਂ ਕੁਝ ਸਮੇਂ ਬਾਦ ਚੰਨ ਵਰਗੀ ਵਹੁਟੀ, ਤਪਦੇ ਸੂਰਜ ਵਿਚ ਤਬਦੀਲ ਹੌ ਜਾਂਦੀ ਹੈ | ਕਿਉਂ ਇਹ ਦੌਵੇਂ ਧਿਰਾਂ ਇਕ ਦੂਜੇ ਨੂੰ ਸਤਿਕਾਰ ਨਹੀਂ ਦੇ ਸਕਦੀਆਂ
ਵਹਿਮ- ਸ਼ੱਕ ਦਾ ਇਲਾਜ ਤਾਂ ਹਕੀਮ ਲੁਕਮਾਨ ਕੌਲ ਵੀ ਹੈ ਨਹੀਂ ਸੀ | ਫਿਰ ਬਾਬਾ ਸ਼ਿੰਦਾ ਤੜਥੱਲੀ ਉੱਥੇ ਕੀ ਕਰੂਗਾ ਮੇਰਾ ਕੰਮ ਤਾਂ ਹੈ ਲੌਕਾਂ ਨੁੰ ਲੁੱਟਣਾ | ਜੇਕਰ ਘਰ ਵਿਚ ਸਾਂਤੀ ਕਰਾਉਣੀ ਹੈ ਲੜਾਈ ਬੰਦ ਕਰਾਉਣੀ ਹੈ | ਇਸ ਲਈ ਸੱਸ ਤੇ ਨੂੰਹ ਨੂੰ ਹੀ ਸਮਝੌਤਾ ਕਰਨਾ ਪੈਣਾ ਹੈ | ਜੇ ਸੱਸ ਮਾਂ ਬਣ ਜਾਏ ਤੇ ਨੂੰਹ ਬਣ ਜਾਏ ਧੀ, ਦੁਨੀਆ ਤਾਂ ਫਿਰ ਆਪ ਕਹੂਗੀ ਕਿ ਬਾਬੇ ਸ਼ਿੰਦੇ ਨੇ ਪਾਈ ਤੜਥੱਲੀ ਮਿਲਾ ਤੇ ਦੌਵੇਂ ਜੀ | ਬਾਬੇ ਸ਼ਿੰਦੇ ਨੇ ਤਾਂ ਹਵਾ ਚ ਫੂਕਾਂ ਮਾਰਨ ਦੇ ਵੀ ਪੈਸੇ ਲੈਣੇ ਹਨ | ਪਰ ਸਾਡੀਆਂ ਮਾਤਾਵਾਂ ਜਾਂ ਬੀਬੀਆਂ ਜੇ ਅਜੇ ਵੀ ਬਾਬਾ ਸ਼ਿੰਦਾ ਤੜਥੱਲੀ ਦੇ ਡੇਰੇ ਤੇ ਇਕ ਦੂਜੇ ਤੇ ਤੰਤਰ ਮੰਤਰ ਕਰਨ ਲਈ ਆਉਣਾ ਚਾਹੁੰਦੀਆਂ ਹਨ ਤਾਂ ਬਹੁਤ ਸਵਾਗਤ ਹੈ ਪਰ ਨਾਲ ਹੀ ਹੱਥ ਬੰਨ ਕੇ ਬੇਨਤੀ ਹੈ ਕਿ ਕੌਈ ਵੀ ਸੈਂਟ ਦਾ ਮੱਥਾ ਨਾ ਟੇਕੇ, ਘੱਟੌ ਘੱਟ ਪੰਜਾਹ ਡਾਲਰ ਦਾ ਮੱਥਾ ਤਾਂ ਜਰੂਰ ਟੇਕੇ | ਦਸ ਸੈਂਟ ਦਾ ਮੱਥਾ ਟੇਕ ਕੇ ਬੀਬੀਆਂ ਤਿੰਨ ਟਾਇਮ ਦਾ ਲੰਗਰ ਖਾ ਜਾਂਦੀਆ ਹਨ | ਆਪਣੇ ਹੀ ਘਰੇ ਇਕ ਦੂਜੇ ਨਾਲ ਪਿਆਰ ਨਾਲ ਰਹੌ ਤੇ ਜੌ ਮਰਜੀ ਛਕੌ, ਥੌੜਾ ਮੇਰੇ ਤੇ ਵੀ ਤਰਸ ਕਰੌ ਮੈਂ ਕਿਹੜਾ ਸ਼ਾਹੂਕਾਰ ਬਾਬਾ ਹਾਂ | ਬਾਬਾ ਸ਼ਿੰਦਾ ਤੜਥੱਲੀ ਹਰ ਸਮੇਂ ਤੁਹਾਡੀ ਸੇਵਾ ਚ ਹਾਜਰ ਹੈ ਪਰ ਹੌਰ ਵੀ ਬਾਬਿਆਂ ਨੂੰ ਤੁਸੀਂ ਮਾਇਆ ਦੇ ਗੱਫੇ ਚੜਾ ਰਹੇ ਹੌ, ਕਾਰਾਂ ਦੇ ਰਹੇ ਹੌ ਪਰ ਮੇਰੇ ਵਾਰੀ ਕੀ ਸੱਪ ਸੁੰਘ ਜਾਂਦਾ ਹੈ ਤੁਹਾਨੂੰ, ਰੱਬ ਦਾ ਵਾਸਤਾ ਹੈ ਬੀਬੀਉ ਜੇ ਮਾਇਆ ਨਹੀਂ ਚੜਾ ਸਕਦੇ ਤਾਂ ਆਟਾ ਹੀ ਦੇ ਜਾਇਆ ਕਰੌ ਤਾਂ ਕਿ ਲੰਗਰ ਤਾਂ ਚਲਦਾ ਰਹੇ | ਨਹੀਂ ਤਾਂ ਡੇਰਾ ਬੰਦ ਹੇਣ ਚ ਜਿਆਦਾ ਸਮਾਂ ਨਹੀ ਲੱਗਣਾ| ਜੈ ਬਾਬਾ ਸ਼ਿੰਦਾ ਤੜਥੱਲੀ
0061-403147322
ginni.sagoo@gmail.com
No comments:
Post a Comment