ਢੇਰ ਸਮੇਂ ਤੋਂ ਸਿਲਾ ਪਈ ਇੱਕ
ਵੇਖੀ ਨਦੀ ਕਿਨਾਰੇ
ਡਾਢੀ ਜੋ ਅਣਗੌਲੀ ਲੱਗਦੀ
ਝਾਤ ਨਾ ਕੋਈ ਨਾ ਮਾਰੇ
ਇੱਕ ਦਿਨ ਜਦ ਫਿਰ ਅਚਣਚੇਤ
ਨਜ਼ਰੀਂ ਪਈ ਬੁੱਤ ਘਾੜੇ
ਛੈਣੀ ਅਤੇ ਹਥੌੜਾ ਲੈ ਉਸ
ਸੁੰਦਰ ਨਕਸ਼ ਉਘਾੜੇ
ਬਣਕੇ ਮੂਰਤ ਕਿਸੇ ਇਸ਼ਟ ਦੀ
ਲੱਗ ਗਈ ਠਾਕਰ ਦੁਵਾਰੇ
ਸ਼ਰਧਾਲੂ ਦਰਸ਼ਨ ਨੂੰ ਆਏ
ਪੈਰੀਂ ਡਿੱਗਣ ਸਾਰੇ
ਮੱਥੇ ਰਗੜਣ, ਮੰਨਤਾਂ ਮੰਨਣ
ਲਗੱਣ ਅਜਬ ਨਜ਼ਾਰੇ
ਤੱਕ ਕੇ ਬੁੱਤ ਘਾੜੇ ਦੀ ਕਲਾ
ਦਿਲ ਮੇਰਾ ਖੁਸ਼ ਹੋਇਆ
ਜਿਸ ਨੇ ਅਪਨੀ ਕਲਾ ਕ੍ਰਿਤ ਨੂੰ
ਪੱਥਰ ਵਿਚ ਸਮੋਇਆ
ਸੁਹਜ ਕਲਾ ਦੀਆਂ ਛੋਹਾਂ ਪਾ ਕੇ
ਪੱਥਰ ਵੀ ਰੱਬ ਹੋਇਆ
****
No comments:
Post a Comment