ਜੇ ਕਿਸੇ ਦੇ ਘਰ ਦਾ ਕੋਈ ਕਮਰਾ ਮਰ ਜਾਵੇ,
ਫਿਰ ਕਮਰੇ ਦੀ ਸੋਗੀ ਰੂਹ ਵਿਹੜੇ ‘ਚ ਉਤਰ ਆਵੇ,
ਫਿਰ ਕਮਰੇ ਦੀ ਸੋਗੀ ਰੂਹ ਵਿਹੜੇ ‘ਚ ਉਤਰ ਆਵੇ,
ਜੇਠ ਹਾੜ੍ਹ ਦੀਆਂ ਧੁੱਪਾਂ ਜਿਹੇ ਹਉਕੇ ਲਵੇ...
ਜਾਂ....
ਪੋਹ ਦੇ ਪਾਲ਼ੇ ਜਿਹਾ ਕੋਈ ਵੈਣ ਪਾਏ
ਉਹ ਕਾਲ਼ੇ ਕਾਨਿਆਂ ਦੀ ਅਰਥੀ ਬਣਾਵੇ
ਫਿਰ ਕਾਲ਼ੇ ਵਰ੍ਹਿਆਂ ਦੇ ਕੱਫ਼ਣ ‘ਤੇ
ਉਹ ਜ਼ਿੰਦਗੀ ਦੇ ਹਰਫ਼ ਦੀਆਂ ਬੂਟੀਆਂ ਪਾਵੇਜਾਂ....
ਪੋਹ ਦੇ ਪਾਲ਼ੇ ਜਿਹਾ ਕੋਈ ਵੈਣ ਪਾਏ
ਉਹ ਕਾਲ਼ੇ ਕਾਨਿਆਂ ਦੀ ਅਰਥੀ ਬਣਾਵੇ
ਫਿਰ ਕਾਲ਼ੇ ਵਰ੍ਹਿਆਂ ਦੇ ਕੱਫ਼ਣ ‘ਤੇ
ਤੇ ਆਪਣੀ ਚਿਤਾ 'ਤੇ
ਆਪਣੇ ਹੀ ਹੱਥ ਸੇਕਣ ਬਹਿ ਜਾਵੇ, ਤਾਂ
ਫਿਰ ?
****
No comments:
Post a Comment