ਕੈਲਗਰੀ : ਸੰਦਲ ਪ੍ਰੋਡਕਸ਼ਨ ਕੈਲਗਰੀ ਦੀ ਪੇਸ਼ਕਸ ਅਤੇ ਹਰਪਾਲ ਸਿੰਘ ਦੀ ਨਿਰਦੇਸ਼ਨਾਂ ਹੇਠ ਤਿਆਰ ਹੋਈ ਪਰਵਾਸੀ ਪੰਜਾਬੀਆਂ ਦੀ ਕਹਾਣੀ ਨੂੰ ਬਿਆਨ ਕਰਦੀ ਫਿਲਮ “ਦਿਲ ਦਰਿਆ ਸਮੁੰਦਰੋਂ ਡੂੰਘੇ” ਸੁੱਕਰਵਾਰ 24 ਜੂਨ ਨੂੰ ਮੂਵੀਡੌਮ ਸਿਨੇਮਾ ਵਿੱਚ ਰਿਲੀਜ਼ ਕੀਤੀ ਗਈ। ਜਿੱਥੇ ਸਿਨੇਮਾਂ ਹਾਲ ਵਿਚਲੇ ਦਰਸ਼ਕਾਂ ਨੂੰ ਬਰਫੀ ਵੰਡਕੇ ਮੂੰਹ ਮਿੱਠਾ ਕਰਵਾਇਆ ਗਿਆ, ਉੱਥੇ ਨਾਲ ਹੀ ਪੌਪਕੌਰਨ ਅਤੇ ਕੋਲਡ ਡਰਿੰਕਸ ਵੀ ਸੰਦਲ ਪ੍ਰੋਡਕਸਨ ਵੱਲੋਂ ਫਰੀ ਦਿੱਤਾ ਗਿਆ। ਹਰਬੰਸ ਬੱਟਰ ਨੇ ਆਏ ਸਾਰੇ ਦਰਸ਼ਕਾਂ ਨੂੰ ਸੰਦਲ ਪ੍ਰੋਡਕਸ਼ਨ ਵੱਲੋਂ ਜੀ ਆਇਆਂ ਨੂੰ ਕਿਹਾ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਗੁਰਬਚਨ ਬਰਾੜ ਅਤੇ ਕੈਲਗਰੀ ਨਿਵਾਸੀ ਰਕਸ਼ ਜੋਸੀ ਨੇ ਰੀਬਨ ਕੱਟ ਕੇ ਰਸਮੀਂ ਸੁਰੂਆਤ ਕੀਤੀ। ਦਰਸਕਾਂ ਦੀ ਭੀੜ ਖਿੱਚਣ ਵਿੱਚ ਕਾਮਯਾਬ ਰਹੀ ਫਿਲਮ ਦੇਖਕੇ ਜਦੋਂ ਦਰਸ਼ਕ ਬਾਹਰ ਆ ਰਹੇ ਸਨ ਤਾਂ ਅੱਖਾਂ ਵਿੱਚ ਹੰਝੂ, ਫਿਲਮ ਦੀ ਕਹਾਣੀ ਵਿਚਲਾ ਸਸਪੈਂਸ ਅਤੇ ਪਰਮਜੀਤ ਸੰਦਲ ਦੇ ਇਸ ਉਪਰਾਲੇ ਲਈ ਸਾਬਾਸ਼ ਵਰਗੀਆਂ ਗੱਲਾਂ ਦਰਸਕਾਂ ਦੀ ਜ਼ੁਬਾਨ ਉੱਤੇ ਸਨ। ਫਿਲਮ ਦੇ ਡਾਇਲਾਗ ਸਾਰੇ ਪਰਦੇਸੀਆਂ ਉੱਪਰ ਠੱਗ ਲਾੜਿਆਂ ਦੀ ਲੱਗੀ ਹੋਈ ਮੋਹਰ ਨੂੰ ਉਤਾਰਦੇ ਹੋਏ, ਮਤਰੇਈ ਮਾਂ ਨੂੰ ਲੂਣਾਂ ਦਾ ਦਰਜ਼ਾ ਦੇਣ ਵਾਲੇ ਸਮਾਜ ਨੂੰ ਚੈਲਿੰਜ ਕਰਦੇ ਹੋਏ ਰਾਜਨੀਤਕ ਅਤੇ ਅਖੌਤੀ ਸੰਤਾਂ ਦੇ ਪਾਖੰਡਵਾਦ ਦਾ ਪਰਦਾ ਉਤਾਰਨ ਵਿੱਚ
ਕਾਮਯਾਬ ਹੋਏ ਹਨ। ਜਜ਼ਬਾਤੀ ਹੋਏ ਦਰਸਕਾਂ ਦੀਆਂ ਵਧਾਈਆਂ ਕਬੂਲਦੇ ਹੋਏ ਫਿਲਮ ਦੇ ਪ੍ਰੋਡਿਊਸਰ ਪਰਮਜੀਤ ਸੰਦਲ ਨੇ ਭਵਿੱਖ ਵਿੱਚ ਇਸ ਤੋਂ ਵੀ ਵਧੀਆ ਫਿਲਮਾਂ ਬਣਾਉਣ ਦਾ ਵਾਅਦਾ ਨਾਲ ਕੀਤਾ।
****
No comments:
Post a Comment