ਕੁਲਦੀਪ ਸਿੰਘ ਬੇਦੀ ਜੀ (ਜੱਗ-ਬਾਣੀ) ‘ਪੰਜਾਬ ਦੀ ਮੀਡੀਆ ਪਰਸਨਿਲਟੀ’ ਦੇ ਸਨਮਾਨ-ਪੱਤਰ ਨਾਲ ਸਨਮਾਨਤ.......... ਸਨਮਾਨ ਸਮਾਰੋਹ / ਰਤਨ ਰੀਹਲ (ਡਾ:)


2ਆਰਜ ਕਮਿਉਨਿਟੀ ਰੀਸੋਰਸ ਸੈਂਟਰ ਵੁਲਵਰਹੈਂਪਟਨ  ਅਤੇ ਪੰਜੱਬੀ ਸਾਹਿਤ ਸਭਾ ਵੁਲਵਰਹੈਂਪਟਨ ਵਲੋਂ ਇੰਦਰਜੀਤ ਸਿੰਘ ‘ਜੀਤ’ ਦੀ ਪੁਸਤਕ ‘ਵੈਲਿਨਟਾਇਨ ਡੇ’ ਉਪਰ ਇਕ ਸਮਾਗਮ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਭਾਰਤ ਤੋਂ ਆਏ ਜੱਗ-ਬਾਣੀ ਦੇ ਸੰਪਾਦਕ ਕੁਲਦੀਪ ਸਿੰਘ ਬੇਦੀ ਜੀ ਨੇ ਕੀਤੀ। ਸਭ ਤੋਂ ਪਹਿਲਾ ਡਾ: ਰਤਨ ਰੀਹਲ ਜੀ ਨੇ ਪ੍ਰਤੀਕਾਤਮਕ ਕਹਾਣੀ-ਸੰਗ੍ਰਹਿ ‘ਵੈਲਿੱਨਟਾਈਨ ਡੇ’ ਉਪਰ ਆਪਣਾ ਪਰਚਾ ਪੜ੍ਹਿਆ। ਜਿਸ ਵਿੱਚ ਡਾ: ਦੇਵਿੰਦਰ ਕੌਰ, ਸੰਤੋਖ ਧਾਲੀਵਾਲ, ਤਾਰਾ ਸਿੰਘ ਤਾਰਾ, ਕੁਲਦੀਪ ਬੇਦੀ ਅਤੇ ਕ੍ਰਿਪਾਲ ਸਿੰਘ ਪੂਨੀ ਜੀ ਨੇ ਭਾਗ ਲਿਆ। ਬੜੀ ਸਾਰਥਿਕ ਬਹਿਸ ਹੋਈ। 



2ਆਰਜ ਕਮਿਉਨਿਟੀ ਰੀਸੋਰਸ ਸੈਂਟਰ ਵੁਲਵਰਹੈਂਪਟਨ ਵਲੋਂ ਡਾ: ਰਤਨ ਰੀਹਲ, ਜਗੀਰ ਸਿੰਘ ਦੁਦਰਾ, ਗਿਆਨ ਚੰਦ ਵਿਕਟਰ ਅਤੇ ਰਾਣਾ ਕੰਗਾਂਵਾਲੇ ਨੇ ਕੁਲਦੀਪ ਸਿੰਘ ਬੇਦੀ ਜੀ ਨੂੰ ਇੱਕ ਸਨਮਾਨ-ਚਿੰਨ੍ਹ ਅਤੇ ‘ਪੰਜਾਬ ਦੀ ਮੀਡੀਆ ਪਰਸਨਿਲਟੀ’ ਦਾ ਸਨਮਾਨ-ਪੱਤਰ ਭੇਂਟ ਕਰਕੇ ਸਨਮਾਨਤ ਕੀਤਾ।

ਦੂਸਰੇ ਸ਼ੈਸ਼ਨ ਦੇ ਕਵੀ ਦਰਬਾਰ ਵਿੱਚ ਹਿੱਸਾ ਲੈਣ ਵਾਲੇ ਸਨ। ਸੰਤੋਖ ਧਾਲੀਵਾਲ, ਨਸੀਮ ਚੌਹਾਨ, ਭਗਵਾਨ ਸਿੰਘ ਤੱਗੜ, ਸ਼ਸੀ ਸ਼ਰਮਾ, ਤਰਲੋਚਨ ਸਿੰਘ ਚੰਨਜੰਡਿਆਲਵੀ, ਤੇਜਾ ਸਿੰਘ ਤੇਜਕੋਟਲੇਵਾਲਾ, ਡਾ: ਦੇਵਿੰਦਰ ਕੌਰ, ਇੰਦਰਜੀਤ ਸਿੰਘ ਜੀਤ, ਨਿਰਮਲ ਸਿੰਘ ਕੰਧਾਲਵੀ, ਕੁਵਿੰਦਰ ਮਾਨ, ਸੰਤੋਖ ਸਿੰਘ ਹੇਅਰ, ਹਰਜਿੰਦਰ ਸੰਧੂ, ਸੁਰਜੀਤ ਸਿੰਘ ਖਾਲਸਾ, ਡਾ: ਰਤਨ ਰੀਹਲ, ਮਨਜੀਤ ਕਮਲਾ, ਜੰਡੈਲਿੱਤਰਾਂਵਾਲਾ, ਕ੍ਰਿਪਾਲ ਸਿੰਘ ਪੂਨੀ, ਕੁਲਦੀਪ ਬਾਂਸਲ, ਸੁਰਿੰਦਰਪਾਲ ਸਿੰਘ, ਤਾਰਾ ਸਿੰਘ ਤਾਰਾ, ਰਵਿੰਦਰ ਕੁੰਦਰਾ, ਮਹਿੰਦਰ ਦਿਲਬਰ, ਰਾਣਾ ਕੰਗਾਵਾਲਾ, ਇਕਬਾਲ ਸ਼ਾਮੀ, ਚਰਨਜੀਤ ਰਿਆਤ, ਮਹਾਂਕਵੀ ਗੁਰਦੇਵ ਸਿੰਘ ਮਥਾੜੂ ਆਦਿ। 

ਮੰਚ ਸੰਚਾਲਣ ਦੀ ਜਿੰਮੇਵਾਰੀ ਨਿਰਮਲ ਸਿੰਘ ਕੰਧਾਲਵੀ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ ਅਤੇ ਆਖਰ ਵਿੱਚ ਆਏ ਮਹਿਮਾਨਾਂ ਦੀ ਰੰਗੀਨ ਭੋਜਨ ਨਾਲ ਸੇਵਾ ਕੀਤੀ ਗਈ।
 
****

No comments: