ਅਦਾਰਾ ‘ਮੀਡੀਆ ਪੰਜਾਬ’ ਵੱਲੋਂ ਲਾਈਪਜਿ਼ਗ ਵਿਖੇ ਤੀਸਰਾ ਸਫਲ ਵਾਰਸ਼ਿਕ ਅੰਤਰਾਸ਼ਟਰੀ ਸਾਹਿਤ ਸਮਾਗਮ.......... ਸਲਾਨਾ ਸਮਾਗਮ / ਕੇਹਰ ਸ਼ਰੀਫ਼




‘ਅਦਾਰਾ ਮੀਡੀਆ ਪੰਜਾਬ’ ਵੱਲੋਂ ਤੀਸਰਾ ਵਾਰਸ਼ਿਕ ਅੰਤਰਾਸ਼ਟਰੀ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਸਫਲਤਾ ਨਾਲ  ਜਰਮਨੀ ਦੇ ਸ਼ਹਿਰ ਲਾਇਪਜਿ਼ਗ ਵਿਖੇ ਕਰਵਾਇਆ ਗਿਆ। ਪੂਰੇ ਯੂਰਪ ਭਰ ਵਿੱਚੋਂ ਵਿਦਵਾਨ ਅਤੇ ਕਵੀ, ਸਰੋਤੇ ਇਸ ਵਿੱਚ ਹਾਜ਼ਰੀ ਭਰਨ ਲਈ ਪਹੁੰਚੇ। ਪ੍ਰੋਗਰਾਮ ਦਾ ਆਰੰਭ ਅੰਜੂਜੀਤ ਦੇ ਸਵਾਗਤੀ ਗੀਤ ਨਾਲ ਹੋਇਆਂ ਇਸਤੋਂ ਬਾਅਦ  ਕਵਿਤਾ ਪਾਠ ਦਾ ਲੰਬਾ ਦੌਰ ਚੱਲਿਆ। ਜਰਮਨ ਦੇ ਵੱਖਰੇ ਵੱਖਰੇ ਸ਼ਹਿਰਾਂ ਤੋਂ ਕਵੀਆਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਲਵਾਈ। ਕਵੀ ਦਰਬਾਰ ਦੀ ਆਰੰਭਤਾ ਜਿੱਥੇ ਵਿਦਵਾਨਾਂ ਨੂੰ ਨਿੱਘੀ ਜੀ ਆਇਆਂ ਕਹੀ ਗਈ ਉੱਥੇ ਹੀ ਨਾਲ ਦੀ ਨਾਲ ਬਿਰਹਾਂ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਸ਼ਾਇਰ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਬਲਵੀਰ ਸਿੰਘ ਜੱਸੀ ਖਾਲਸਾ ਨੇ ਸਿ਼ਵ ਦੀਆਂ ਰਚਨਾਵਾਂ ਗਾ ਕੇ ਮਹਿਫਲ ਦਾ ਰੰਗ ਬੰਨ੍ਹਿਆਂ।

 ਇਸ ਸਮਾਗਮ ਵਿਚ ਕਿਸੇ ਵੀ ਵਿਸ਼ਵ ਕਾਨਫਰੰਸ ਤੋਂ ਨਾ ਤਾਂ ਘੱਟ ਸਰੋਤੇ ਸਨ ਨਾ ਹੀ ਘੱਟ ਦਰਸ਼ਕ ਸਨ, ਵਿਚਾਰਾਂ ਵੀ ਗੰਭੀਰਤਾ ਨੂੰ ਇਸ ਵਿਚ ਸ਼ਾਮਲ ਹੋਣ ਵਾਲਿਆਂ ਵਲੋਂ ਸਲਾਹਿਆ ਗਿਆ। ਜਿਵੇਂ ਦੇਖਿਆ ਜਾ ਸਕਦਾ ਹੈ ਕਿ ਜਰਮਨੀ ਦੇ ਸਾਰੇ ਹਿੱਸਿਆਂ ਤੋਂ ਬਿਨਾਂ ਭਾਰਤ, ਇੰਗਲੈਂਡ, ਫਰਾਂਸ, ਹਾਲੈਂਡ, ਇਟਲੀ, ਬੈਲਜੀਅਮ ਅਤੇ ਨਾਰਵੇ ਤੋਂ ਪੰਜਾਬੀ ਪਿਆਰਿਆਂ ਤੇ ਵਿਦਵਾਨਾਂ ਨੇ ਹਿੱਸਾ ਲਿਆ। ਜਰਮਨੀ ਵਿਚ ਇਹ ਅਜਿਹਾ ਇਕੋ-ਇਕ ਵਰ੍ਹੇ-ਵਾਰ  ਸਾਹਿਤਕ ਸਮਾਗਮ ਹੈ ਜੋ ਆਪਣੀ ਰਵਾਇਤ ਨੂੰ ਕਾਇਮ ਰੱਖਣ ਵਿਚ ਕਾਮਯਾਬ ਹੋਇਆ, ਅਤੇ ਹਰ ਸਾਲ ਹੀ ਇਸ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਇਸ ਵਾਰ ਪਹਿਲਾਂ ਵਾਲੇ ਸਮਾਗਮਾਂ ਤੋਂ ਵੀ ਵੱਧ ਇਕੱਠ ਹੋਇਆ ਇਹ ਸਮਾਗਮ ਖੁਸ਼ਗਵਾਰ ਮੌਸਮ ਵਿਚ 12 ਘੰਟੇ ਤੋਂ ਵੀ ਵੱਧ ਸਮਾਂ ਚੱਲਿਆ। ਇਸ ਸਾਰੇ ਹੀ ਸਮਾਗਮ ਦੀ ਸਟੇਜ ਸਕੱਤਰ ਦੇ ਫਰਜ਼ ‘ਮੀਡੀਆ ਪੰਜਾਬ’ ਦੀ ਸੰਪਾਦਕ ਬੀਬੀ ਗੁਰਦੀਸ਼ ਪਾਲ ਕੌਰ ਬਾਜਵਾ ਨੇ ਬੜੀ ਹੀ ਸੁੱਚਜਤਾ ਨਾਲ ਨਿਭਾਏ।
। ਇਸ ਮੌਕੇ ਤੇ ਮੀਡੀਆ ਪੰਜਾਬ ਵੱਲੋਂ ਜਰਮਨ ਵੱਸਦੇ ਲੇਖਕਾਂ ਦੀ ਇੱਕ ਸਾਂਝੀ ਪੁਸਤਕ ‘ਪਰਵਾਸ ਦੇ ਰੰਗ’ ਲੋਕ ਅਰਪਣ ਕੀਤੀ ਗਈ । ਇੱਥੇ ਇਹ ਜਿਕਰਯੋਗ ਹੈ ਕਿ ਜਰਮਨ ਵੱਸਦੇ ਕਵੀਆਂ ਦੀ ਇਹ ਪਹਿਲੀ ਪੁਸਤਕ ਹੈ ਜੋ ਸਾਂਝੇ ਤੌਰ ’ਤੇ  ਪ੍ਰਕਾਸ਼ਿਤ ਕੀਤੀ ਗਈ ਹੈ। ‘ਪੰਜਾਬੀ ਸੱਥ’ ਵੱਲੋਂ ਬੀਬੀ ਅੰਜੂਜੀਤ ਸ਼ਰਮਾਂ ਦਾ ਪਹਿਲਾ ਕਾਵਿ ‘ਸੰਗ੍ਰਹਿ ਸੋਚਾਂ ਦੀਆਂ ਪੈੜਾਂ’ ਵੀ  ਲੋਕ ਅਰਪਣ ਕੀਤਾ ਗਿਆ।  ਇਸੇ ਤਰ੍ਹਾਂ ਇਟਲੀ ਵਸਦੇ ਪੰਜਾਬੀ ਲੇਖਕਾਂ ਦੀ ਸਾਹਿਤ ਸੁਰ ਸੰਗਮ ਸਭਾ (ਇਟਲੀ) ਵਲੋਂ ਛਾਪੀ ਸਾਂਝੀ ਪੁਸਤਕ ‘ਸਾਂਝ ਸਫਰ’ ਅਤੇ ਇਟਲੀ ਵਾਸੀ ਪ੍ਰਭਜੀਤ ਨਰਵਾਲ ਦਾ ਕਾਵਿ ਸੰਗ੍ਰਹਿ ‘ਹਉਕੇ ਬੇ-ਜੁ਼ੁਬਾਂ’ ਅਤੇ ਇਟਲੀ ਵਸਦੇ ਪੰਜਾਬੀ ਦੇ ਉੱਘੇ ਸ਼ਾਇਰ ਵਿਸ਼ਾਲ ਦੀ ਨਵੀਂ ਕਾਵਿ ਪੁਸਤਕ ‘ਤ੍ਰੇਹ’ ਲੋਕ ਅਰਪਣ ਕੀਤੀਆਂ ਗਈਆਂ। ਗੁਰਮੇਲ ਸਿੰਘ ਬੌਡੇ ਦੀਆਂ ਦੋ ਪੁਸਤਕਾਂ ‘ਸੱਚੋ ਸੱਚ ਦੱਸ ਵੇ ਜੋਗੀ’ ਅਤੇ ‘ਮਸਤਕ ਦੀ ਦਸਤਕ’ ਵੀ ਇਸ ਸਮਾਗਮ ਵਿਚ ਲੋਕ ਅਰਪਣ ਕੀਤੀਆਂ ਗਈਆਂ।
ਜਰਮਨੀ ਦੇ ਉੱਭਰਦੇ ਗਾਇਕ ਅਮਰੀਕ ਮੀਕਾ ਦੀ ‘ਛਤਰੀ ਦੀ ਛਾਂ’ ਅਤੇ ਇਟਲੀ ਵਸਦੇ ਪੰਜਾਬੀ ਗਾਇਕ ਪੰਮਾਂ ਲਸਾੜੀਆਂ ਦੀ ਸੰਗੀਤਕ ਸੀ ਡੀ ‘ਦਿਲ ਬਦਲੇ ਦਿਲ’ ਵੀ ਲੋਕ ਅਰਪਣ ਕੀਤੀਆਂ ਗਈਆਂ ਤੇ ਇਹ ਸਮਾਗਮ ਵਿਚ ਆਏ ਲੋਕਾਂ ਵਿਚ ਵੰਡੀਆਂ ਵੀ ਗਈਆਂ। 
ਭਾਈ ਰਵਿੰਦਰ ਸਿੰਘ ਆਲਮਗੀਰ, ਗੁਰਦੀਸ਼ ਪਾਲ ਕੌਰ ਬਾਜਵਾ, ਜਸਕਰਨ ਸਿੰਘ ਬਾਜਵਾ, ਅੰਜ਼ੂਜੀਤ ਸ਼ਰਮਾਂ, ਨਿਰਮਲ ਸਿੰਘ ਕਧੰਾਵਲੀ, ਬਲਵੀਰ ਸਿੰਘ ਜੱਸੀ ਖਾਲਸਾ, ਸਤਵਿੰਦਰ ਸਿੰਘ (ਇਟਲੀ), ਸਤਿਬੀਰ ਸਿੰਘ (ਸ਼ਾਨ ਅਕਾਸ਼) ਮੋਤਾ ਸਿੰਘ ਸਰਾਏ (ਯੂ.ਕੇ), ਹਰਜਿੰਦਰ ਸਿੰਘ ਸੰਧੂ (ਯੂ.ਕੇ), ਝਲਮਣ ਸਿੰਘ (ਯੂ.ਕੇ), ਵਿਸ਼ਾਲ (ਇਟਲੀ), ਰੂਬੀਨਾ, ਬਲਵਿੰਦਰ ਸਿੰਘ ਲਾਡੀ, ਸੁੱਚਾ ਸਿੰਘ ਬਾਜਵਾ, ਅੰਜ਼ੂਜੀਤ ਸ਼ਰਮਾਂ, ਸੁੱਚਾ ਸਿੰਘ ਨਰ, ਕੇਹਰ ਸ਼ਰੀਫ਼, ਜਸਪਾਲ ਕੌਰ, ਕੁਲਵੰਤ ਕੌਰ ਚੰਨ ਜੰਮੂ, ਰਣਜੀਤ ਸਿੰਘ ਚੰਨ ਜੰਮੂ, ਪੰਮਾਂ ਲਸਾੜੀਆਂ, ਬਲਦੇਵ ਸਿੰਘ ਬੂਰੇਜੱਟਾਂ, ਅਜੀਤ ਸਿੰਘ ਚੱਗਰ (ਯੂ.ਕੇ), ਬਲਜਿੰਦਰ ਸਿੰਘ ਇਟਲੀ ਅਮਰਜੀਤ ਸਿੰਘ ਸਿੱਧੂ, ਸ਼ਿਵਚਰਨ ਜੱਗੀ ਕੁੱਸਾ, ਅਮਰੀਕ ਸਿੰਘ ਮੀਕਾ, ਡਾ. ਦਲਵੀਰ ਸਿੰਘ ਲਹਿਰੀ, ਡਾ. ਨੀਨਾ ਲਹਿਰੀ, ਬਲਦੇਵ ਸਿੰਘ ਬਾਜਵਾ, ਇਦੰਰਜੀਤ ਪਾਲ ਨਾਰਵੇ, ਹਰਚਰਨ ਸਿੰਘ ਢਿੱਲੋਂ (ਬੈਲਜ਼ੀਅਮ), ਜੋਗਿੰਦਰ ਸਿੰਘ ਬਾਠ (ਹਾਲੈਂਡ), ਪ੍ਰਮਜੀਤ ਕੌਰ ਬਾਠ,  ਰਣਜੀਤ ਸਿੰਘ ਦੂਲੇ (ਤਾਇਆ ਬੱਕਰੀਆਂ ਵਾਲੇ), ਤਰਸੇਮ ਸਿੰਘ ਅਟਵਾਲ, ਭੁਪਿੰਦਰ ਸਿੰਘ ਮੰਡੇਰ, ਅਮਰਜੀਤ ਸਿੰਘ ਡਿੰਪਾ, ਜਸਵੀਰ ਸਿੰਘ ਘੁੰਮਣ, ਮਲਹਾਰ ਸਿੰਘ ਬਾਬਾ, ਸਰਬਜੀਤ ਸਿੰਘ ਇਟਲੀ, ਬਿੰਦਰ ਭੁੱਲਰ ਬਰੀਮਨ, ਸਵਰਨਜੀਤ ਸਿੰਘ ਘੋਤੜਾ, ਤਰਲੋਕ ਸਿੰਘ ਨੰਦਾ, ਸਰਜੀਤ ਸਿੰਘ ਨੰਦਾ, ਸੁਖਦੇਵ ਸਿੰਘ ਸਿੱਧੂ ਨਾਰਵੇ, ਤ੍ਰਿਵੈਦੀ ਸਿੰਘ ਯੂ.ਕੇ, ਜਸਪ੍ਰੀਤ ਕੌਰ ਬਾਜਵਾ, ਮਨਮੋਹਨ ਸਿੰਘ ਜਰਮਨੀ, ਕੰਵਲਜੀਤ ਕੌਰ, ਸੋਆਨ ਗੁਗੁਸ਼ਕੋਅ, ਸੁਖਵਿੰਦਰ ਸਿੰਘ ਲਾਡੀ ਰੇਗਿਨਸਬਰਗ, ਸੁਰਿੰਦਰ ਸਿੰਘ ਸੇਖੋਂ ਬਰਲਿਨ, ਮਨਜੀਤ ਸਿੰਘ ਭੰਡਾਲ, ਸਕੱਤਰ ਸਿੰਘ ਬਰਲਿਨ, ਸੁਰਿੰਦਰ ਸਿੰਘ ਬਰਲਿਨ, ਅਮਨਦੀਪ ਸਿੰਘ ਕਾਲਕਟ, ਨੱਥਾ ਸਿੰਘ, ਅਰਫੀਨ, ਹਰਪਾਲ ਸਿੰਘ, ਨੇਕੀ ਸੰਘਾ, ਮੀਨੂੰ, ਅਮਰੀਕ ਚਾਂਦੀ, ਹੈਪੀ, ਬੌਬੀ ਢਿੱਲੋਂ, ਜਸਵਿੰਦਰ ਸਿੰਘ ਢਿੱਲੋਂ, ਅਨੋਖ ਸਿੰਘ ਘੁੰਮਣ, ਗਰਵਿੰਦਰ ਸਿੰਘ ਘੁੰਮਣ, ਗਿੰਦੀ, ਸੋਨੂੰ, ਗਿਦਾ, ਹਬੀਬ, ਮਨਜਿੰਦਰ ਸਿੰਘ ਬਾਜਵਾ, ਬਲਜਿੰਦਰ ਸਿੰਘ ਪੰਨੂ, ਹਰਜਿੰਦਰ ਸਿੰਘ ਹਮਬਰਗ, ਸੁਰਿੰਦਰ ਸਿੰਘ ਭੱਟੀ ਹਮਬਰਗ, ਪਲਵਿੰਦਰ ਸਿੰਘ ਪਾਲ ਹਮਬਰਗ, ਸੁਖਵਿੰਦਰ ਸਿੰਘ ਗਰੇਵਾਲ, ਸਤਵਿੰਦਰ ਕੌਰ ਹਮਬਰਗ ਦਾ ਗਰੁਪ, ਪਰਮਿੰਦਰ ਸਿੰਘ ਬੈਂਸ, ਬਲਵਿੰਦਰ ਕੌਰ ਬੈਂਸ, ਸੁਰਮਿੰਦਰ ਸਿੰਘ ਮਰਵਾਹਾ ਫਰੈਂਕਫੋਰਟ, ਸਤਪਾਲ ਸਿੰਘ ਪੱਡਾ ਅਤੇ ਹੋਰ ਕਾਫੀ ਸਾਰੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ।
 ਜਰਮਨੀ ਵਿਚ ਆਪਣੀ ਕਿਸਮ ਦਾ ਇਹ ਅਜਿਹਾ ਕਵੀ ਦਰਬਾਰ ਹੈ ਜਿਸ ਦਾ ਪਿਛਲੇ ਤਿੰਨ ਸਾਲ ਤੋਂ ਬੜੀ ਸਫਲਤਾ ਪੂਰਬਕ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਸਮਾਗਮ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮਸਲਿਆਂ ਅਤੇ ਪਰਵਾਸ ਦੀਆਂ ਸਮੱਸਿਆਵਾਂ ਤੇ ਬੜੀਆਂ ਹੀ ਸੁਹਿਰਦ ਵਿਚਾਰਾਂ  ਕੀਤੀਆਂ ਗਈਆਂ। ਪੰਜਾਬੀ ਦੀ ਲੱਚਰ ਕਿਸਮ ਦੀ ਗੀਤਕਾਰੀ ਅਤੇ ਗਾਇਕੀ ਦੇ ਖਿਲਾਫ ਸਾਰੇ ਹੀ ਪੰਜਾਬੀਆਂ ਨੂੰ ਸਮਾਗਮ ਵਲੋਂ ਅਪੀਲ ਕੀਤੀ ਗਈ ਕਿ ਸੱਭਿਆਚਾਰਕ ਖੇਤਰ ਵਿਚ ਪੈ ਰਹੀ ਅਜਿਹੀ ਭੈੜੀ ਰਵਾਇਤ ਨੂੰ ਰੋਕਣ ਵਾਸਤੇ ਗੈਰ-ਗੰਭੀਰ ਅਤੇ ਅਸੱਭਿਅਕ ਬੋਲਾਂ ਵਾਲੀ ਗਾਇਕੀ ਦੀਆਂ ਕੈਸਟਾਂ ਅਤੇ ਸੀ ਡੀਆਂ ਨਾ ਖਰੀਦੀਆਂ ਜਾਣ, ਇਸ  ਨੂੰ ਨਕਾਰਿਆ ਜਾਵੇ, ਆਪਣੇ ਘਰਾਂ ਵਿਚ ਲੱਚਰ ਗਾਇਕੀ ਨੂੰ ਥਾਂ ਨਾ ਦਿੱਤੀ ਜਾਵੇ, ਇਸਦੀ ਥਾਂ ਚੰਗੀ ਅਤੇ ਸਾਫ ਸੁਥਰੇ ਗੀਤਾਂ ਦੀਆਂ ਕੈਸਟਾਂ ਆਦਿ ਖਰੀਦ ਕੇ ਪੰਜਾਬੀ ਦੇ ਸੰਗੀਤ ਪ੍ਰੇਮੀ ਆਪਣੇ ਸੱਭਿਆਚਾਰ ਵਿਚ ਫੈਲ ਰਹੇ ਆਵਾਜ਼ ਪ੍ਰਦੂਸ਼ਣ ਫੈਲਣ ਤੋਂ ਰੋਕਣ ਵਿਚ ਸਹਾਈ ਹੋਣ।
ਇਸੇ ਤਰ੍ਹਾਂ ਹੀ ਇੰਗਲੈਡ ਤੋਂ ਆਏ ਬਾਗਵਾਨੀ ਵਿਚ ਬਹੁਤ ਹੀ ਪ੍ਰਸ਼ੰਸਾ ਖੱਟ ਰਹੇ ਅਤੇ ਹਰ ਸਮੇਂ ਫੁੱਲਾਂ ਦੀ ਖੁਬਸੂਰਤੀ ਵਧਾਉਣ ਲਈ ਤੱਤਪਰ ਅਜੀਤ ਸਿੰਘ ਚੱਗਰ ਅਤੇ ਖੇਡਾਂ ਦੇ ਖੇਤਰ ਵਿਚ ਬਹੁਤ ਉੱਘੀਆਂ ਪ੍ਰਾਪਤੀਆਂ ਕਰਨ ਵਾਲੇ 74 ਸਾਲਾ ਅਥਲੀਟ ਝਲਮਣ ਸਿੰਘ ਦਾ ਵੀ ਸਨਮਾਨ ਕੀਤਾ ਗਿਆ।
ਜਿ਼ਕਰਯੋਗ ਇਹ ਵੀ ਹੈ ਕਿ ਹਰ ਸਾਲ ਵਾਂਗ ਹੀ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਅਤੇ ਹਰਜਿੰਦਰ ਸਿੰਘ ਸੰਧੂ ਆਪਣੇ ਵਲੋਂ ਵੱਡੀ ਗਿਣਤੀ ਵਿਚ ਪੰਜਾਬੀ ਕਿਤਾਬਾਂ ਲੈ ਕੇ ਆਏ ਜੋ ਆਏ ਸਾਹਿਤ ਪ੍ਰੇਮੀਆਂ ਵਿਚ ਵੰਡੀਆਂ ਗਈਆਂ। ਗਲਵਕੜੀਆਂ ਪਾਉਂਦੇ ਹੋੇਏ, ਬੁੱਲ੍ਹਾਂ ਤੇ ਹਾਸੇ ਲੈ ਕੇ, ਖੁਸ਼ੀਆਂ ਦੀਆਂ ਪੰਡਾਂ ਬੰਨਕੇ ਜਾਣ ਵੇਲੇ ਅਗਲੇ ਸਾਲ ਫੇਰ ਮਿਲਣ ਦੇ ਵਾਅਦੇ ਨਾਲ ਸਾਰੇ ਹੀ ਆਪੋ ਆਪਣੇ ਘਰਾਂ ਨੂੰ ਤੁਰ ਗਏ।
  
****

No comments: