ਆਪੇ ਉਗਾ ਨ ਤੋੜੀਂ, ਬੇਦਰਦ ਬਣ ਕੇ ਮਾਲੀ
ਵਿਛੜਣ ਦੀ ਪੀੜ ਕੀਕਣ, ਦੱਸੇਗੀ ਤੈਨੂੰ ਡਾਲੀ।
ਐ ਵਕਤ ਹੋਰ ਰੁਕ ਜਾ, ਸੱਜਣ ਮਿਰਾ ਜਗਾ ਨਾ
ਮੁਖੜਾ ਨਿਹਾਰ ਲਾਂ ਮੈਂ, ਥੋੜਾ ਉਡੀਕ ਹਾਲੀ।
ਯਾਦਾਂ ਦੇ ਨਕਸ਼ ਡੂੰਘੇ, ਸਮਿਆਂ ਨੇ ਕੀ ਮਿਟਾਣੇ
ਨੈਣਾਂ ਦੇ ਨੀਰ ਤਾਰੂ, ਹੋਣੇ ਕਦੀ ਨ ਖਾਲੀ।
ਵਾਂਗੂੰ ਹਵਾ ਦੇ ਉੱਡਾਂ, ਲਾ ਖੰਭ ਚੇਤਨਾ ਦੇ
ਨ੍ਹੇਰਾ ਮਿਟਾਕੇ ਆਵੇ, ਜੀਕਣ ਸੁਬਹ ਦੀ ਲਾਲੀ।
ਮੌਸਮ ਨਾ ਕੈਦ ਕੀਤੇ, ਜਾਂਦੇ ਕਿਸੇ ਬਹਾਨੇ
ਵਰ੍ਹਕੇ ਹੀ ਚੈਣ ਲੈਸੀ, ਆਈ ਘਟਾ ਜੋ ਕਾਲੀ।
***
No comments:
Post a Comment