ਸੁਣਿਆਂ ਵੀਰਾ ਗੀਤ ਬੜੇ ਹੀ,
ਗਾਉਣ ਲੱਗ ਪਿਆ ਤੂੰ।
ਹੁਣ ਲੋਕਾਂ ਦੀਆਂ ਇਜ਼ਤਾਂ ਨੂੰ,
ਹੱਥ ਪਾਉਣ ਲੱਗ ਪਿਆਂ ਤੂੰ।
ਆਪਣੀ ਭੈਣ ਦੀ ਵੀ ਇੱਕ ਗੱਲ,
ਕੰਨ ਪਾ ਲੈ ਵੇ ਵੀਰਾ।
ਅੱਜ ਮੇਰੇ ਤੇ ਵੀ ਕੋਈ,
ਗੀਤ ਬਣਾ ਲੈ ਵੇ ਵੀਰਾ।
ਹੋਰਾਂ ਵਾਗੂੰ ਮੈਂ ਵੀ,
ਨਿੱਤ ਕਾਲਜ ਨੂੰ ਜਾਂਦੀ ਹਾਂ।
ਵਿੱਚ ਕੰਟੀਨ ਦੇ ਮੈਂ ਵੀ,
ਨਿੱਤ ਬਰਫ਼ੀਆਂ ਖਾਂਦੀ ਹਾਂ।
ਮੈਂ ਵੀ ਹਾਂ ਮੁਟਿਆਰ,
ਤੇ ਗੁੱਤ ਵੀ ਲੰਬੀ ਹੈ ਮੇਰੀ।
ਕਿਹੜੀ ਗੱਲੋਂ ਰੁਕ ਗਈ ਏ,
ਹੁਣ ਕਲਮ ਏਹੇ ਤੇਰੀ।
ਏਸ ਕਲਮ ਨੂੰ ਮੇਰੇ ਲਈ,
ਘਸਾ ਲੈ ਵੇ ਵੀਰਾ।
ਅੱਜ ਮੇਰੇ ਤੇ...
ਕਿਸੇ ਨੂੰ ਬੱਸਾਂ ਦੱਸੇਂ,
ਆਖੇਂ ਨੱਢੀਆਂ ਧੀਆਂ ਨੂੰ।
ਗੁੱਸੇ ਬੜੇ ਓਹ ਹੋਣੇਂ,
ਜਿਨਾਂ ਦੀਆਂ ਪਰਖੇਂ ਧੀਆਂ ਤੂੰ।
ਹੱਡ ਮਾਸ ਦੀਆਂ ਓਹ ਵੀ,
ਮੈਂ ਵੀ ਓਹਨਾਂ ਵਰਗੀ ਹਾਂ।
ਲਿਖ਼ਦੇ ਭੈਣੇ ਤੂੰ ਵੀ,
ਬਹੁਤ ਕਲੋਲਾਂ ਕਰਦੀ ਆਂ।
ਤੋਰ ਮੇਰੀ ਤੇ ਲਿਖ਼ਦੇ,
ਨੱਚ ਲੈ, ਗਾ ਲੈ ਵੇ ਵੀਰਾ।
ਅੱਜ ਮੇਰੇ ਤੇ...
ਆਪਾਂ ਵੀ ਨੈਟ ਲਵਾਇਆ,
ਗੀਤ ਕੋਈ ਗਾ ਦੇ ਨੈਟ ਦਾ ਤੂੰ।
ਜਾਂ ਆਜਾ ਫਿਰ ਲਿਖਦੇ,
ਮੇਰੀ ਕੁੜਤੀ ਫਿੱਟ ਦਾ ਤੂੰ।
ਜੀ ਸਦਕੇ ਤੂੰ ਗਾ ਲੈ,
ਗੱਲ ਇੱਕ ਮੰਨੀ ਮੇਰੀ ਵੇ।
ਜਿੰਨਾਂ ਤੇ ਤੂੰ ਗਾਵੇਂ,
ਉਹਨਾਂ ਵਿੱਚ ਭੈਣ ਵੀ ਤੇਰੀ ਵੇ।
ਚੇਤੇ ਰੱਖੀਂ ਗੱਲ ਮੇਰੀ,
ਚਾਅ ਲਾਹ ਲੈ ਵੇ ਵੀਰਾ।
ਅੱਜ ਮੇਰੇ ਤੇ...
ਮੰਨੀਂ ਜਾਨੈ ਸ਼ਰਮ ਤੂੰ,
ਕਿਉਂ ਲਕੋਵੇਂ ਮੁੱਖੜੇ ਨੂੰ।
ਕਿਉਂ ਨੀ ਲਿਖਦਾ ਦੁ਼ਖੀ,
ਧੀਆਂ ਦੇ 'ਮਿੰਟੂ' ਦੁਖੜੇ ਤੂੰ।
'ਹਿੰਮਤਪੁਰੀਆ' ਦੁਖੜੇ ਲਿਖ,
ਮਰ ਰਹੀਆਂ ਧੀਆਂ ਦੇ।
ਕਰਜ਼ੇ ਬਦਲੇ ਮਰ ਗਏ,
ਜਿਹੜੇ ਉਹਨਾਂ ਜੀਆਂ ਦੇ।
ਥੋੜੀ ਜਿਹੀ ਜੇ ਹੈਗੀ,
ਅਣਖ਼ ਜਗਾ ਲੈ ਵੇ ਵੀਰਾ।
ਅੱਜ ਮੇਰੇ ਤੇ...
****
ਗਾਉਣ ਲੱਗ ਪਿਆ ਤੂੰ।
ਹੁਣ ਲੋਕਾਂ ਦੀਆਂ ਇਜ਼ਤਾਂ ਨੂੰ,
ਹੱਥ ਪਾਉਣ ਲੱਗ ਪਿਆਂ ਤੂੰ।
ਆਪਣੀ ਭੈਣ ਦੀ ਵੀ ਇੱਕ ਗੱਲ,
ਕੰਨ ਪਾ ਲੈ ਵੇ ਵੀਰਾ।
ਅੱਜ ਮੇਰੇ ਤੇ ਵੀ ਕੋਈ,
ਗੀਤ ਬਣਾ ਲੈ ਵੇ ਵੀਰਾ।
ਹੋਰਾਂ ਵਾਗੂੰ ਮੈਂ ਵੀ,
ਨਿੱਤ ਕਾਲਜ ਨੂੰ ਜਾਂਦੀ ਹਾਂ।
ਵਿੱਚ ਕੰਟੀਨ ਦੇ ਮੈਂ ਵੀ,
ਨਿੱਤ ਬਰਫ਼ੀਆਂ ਖਾਂਦੀ ਹਾਂ।
ਮੈਂ ਵੀ ਹਾਂ ਮੁਟਿਆਰ,
ਤੇ ਗੁੱਤ ਵੀ ਲੰਬੀ ਹੈ ਮੇਰੀ।
ਕਿਹੜੀ ਗੱਲੋਂ ਰੁਕ ਗਈ ਏ,
ਹੁਣ ਕਲਮ ਏਹੇ ਤੇਰੀ।
ਏਸ ਕਲਮ ਨੂੰ ਮੇਰੇ ਲਈ,
ਘਸਾ ਲੈ ਵੇ ਵੀਰਾ।
ਅੱਜ ਮੇਰੇ ਤੇ...
ਕਿਸੇ ਨੂੰ ਬੱਸਾਂ ਦੱਸੇਂ,
ਆਖੇਂ ਨੱਢੀਆਂ ਧੀਆਂ ਨੂੰ।
ਗੁੱਸੇ ਬੜੇ ਓਹ ਹੋਣੇਂ,
ਜਿਨਾਂ ਦੀਆਂ ਪਰਖੇਂ ਧੀਆਂ ਤੂੰ।
ਹੱਡ ਮਾਸ ਦੀਆਂ ਓਹ ਵੀ,
ਮੈਂ ਵੀ ਓਹਨਾਂ ਵਰਗੀ ਹਾਂ।
ਲਿਖ਼ਦੇ ਭੈਣੇ ਤੂੰ ਵੀ,
ਬਹੁਤ ਕਲੋਲਾਂ ਕਰਦੀ ਆਂ।
ਤੋਰ ਮੇਰੀ ਤੇ ਲਿਖ਼ਦੇ,
ਨੱਚ ਲੈ, ਗਾ ਲੈ ਵੇ ਵੀਰਾ।
ਅੱਜ ਮੇਰੇ ਤੇ...
ਆਪਾਂ ਵੀ ਨੈਟ ਲਵਾਇਆ,
ਗੀਤ ਕੋਈ ਗਾ ਦੇ ਨੈਟ ਦਾ ਤੂੰ।
ਜਾਂ ਆਜਾ ਫਿਰ ਲਿਖਦੇ,
ਮੇਰੀ ਕੁੜਤੀ ਫਿੱਟ ਦਾ ਤੂੰ।
ਜੀ ਸਦਕੇ ਤੂੰ ਗਾ ਲੈ,
ਗੱਲ ਇੱਕ ਮੰਨੀ ਮੇਰੀ ਵੇ।
ਜਿੰਨਾਂ ਤੇ ਤੂੰ ਗਾਵੇਂ,
ਉਹਨਾਂ ਵਿੱਚ ਭੈਣ ਵੀ ਤੇਰੀ ਵੇ।
ਚੇਤੇ ਰੱਖੀਂ ਗੱਲ ਮੇਰੀ,
ਚਾਅ ਲਾਹ ਲੈ ਵੇ ਵੀਰਾ।
ਅੱਜ ਮੇਰੇ ਤੇ...
ਮੰਨੀਂ ਜਾਨੈ ਸ਼ਰਮ ਤੂੰ,
ਕਿਉਂ ਲਕੋਵੇਂ ਮੁੱਖੜੇ ਨੂੰ।
ਕਿਉਂ ਨੀ ਲਿਖਦਾ ਦੁ਼ਖੀ,
ਧੀਆਂ ਦੇ 'ਮਿੰਟੂ' ਦੁਖੜੇ ਤੂੰ।
'ਹਿੰਮਤਪੁਰੀਆ' ਦੁਖੜੇ ਲਿਖ,
ਮਰ ਰਹੀਆਂ ਧੀਆਂ ਦੇ।
ਕਰਜ਼ੇ ਬਦਲੇ ਮਰ ਗਏ,
ਜਿਹੜੇ ਉਹਨਾਂ ਜੀਆਂ ਦੇ।
ਥੋੜੀ ਜਿਹੀ ਜੇ ਹੈਗੀ,
ਅਣਖ਼ ਜਗਾ ਲੈ ਵੇ ਵੀਰਾ।
ਅੱਜ ਮੇਰੇ ਤੇ...
****
No comments:
Post a Comment