ਮੈਂ ਚੰਨ ਨਹੀਂ ਤੱਕਦਾ......... ਨਜ਼ਮ/ਕਵਿਤਾ / ਡਾ. ਅਮਰਜੀਤ ਟਾਂਡਾ (ਸਿਡਨੀ)


ਮੈਂ ਚੰਨ ਨਹੀਂ ਤੱਕਦਾ
ਮੈਂ ਤਾਂ ਅਰਸ਼ ਜੇਹੇ ਮਿਣਦਾ ਹਾਂ
ਮੈਂ ਚਾਨਣ ਵੰਡਦਾ ਹਾਂ
ਤੇ ਸਿਤਾਰੇ ਜੇਹੇ ਗਿਣਦਾ ਹਾਂ

ਇਹ ਧਰਤ ਕਦਮਾਂ ਵਿਚ
ਸਦੀਆਂ ਤੋਂ ਸੁੱਤੀ ਹੈ
ਇਹਦੇ ਚੱਪੇ 2 ਤੇ
ਮੈਂ ਨਵੇਂ ਸੂਰਜ ਚਿਣਦਾ ਹਾਂ


ਸਾਨੂੰ ਸ਼ੌਕ ਹੈ ਛਵੀਆਂ ਦਾ
ਤੇ ਸੁਰਖ਼ ਜੇਹੀਆਂ ਤਵੀਆਂ ਦਾ
ਮੈਂ ਆਪ ਸਜ਼ਾ ਪੁੱਤਰ
ਕੱਦ ਗੜ੍ਹੀ ਚ ਮਿਣਦਾ ਹਾਂ

ਇਹ ਰਾਤ ਜੋ ਕਾਲੀ ਹੈ
ਰਾਹੀਂ ਨ੍ਹੇਰ ਛਿੜ੍ਹਕਦੀ ਹੈ
ਮੈਂ ਨ੍ਹੇਰੇ ਦੇ ਕਣਾਂ ਮੱਥੇ
ਤਾਰੇ ਜੇਹੇ ਉਣਦਾ ਹਾਂ

ਕਿਤੇ ਸ਼ਬਦ ਹੈ ਨਾਨਕ ਦਾ
ਤੇ ਰਬਾਬ ਕੰਬਦੀ ਹੈ
ਬੋਲ ਇੱਕ 2 ਰਾਗਾਂ ਦਾ
ਮੈਂ ਪੱਤਿਆਂ ਵਿਚ ਬੁਣਦਾ ਹਾਂ

ਏਥੇ ਖੇਡ ਬੱਚਿਆਂ ਦੀ
ਤੀਰਾਂ ਨਾਲ ਹੁੰਦੀ ਹੈ
ਮੈਂ ਕੱਦ ਸਰੂ ਸੀਨੇ
ਤਲਵਾਰਾਂ ਨਾਲ ਮਿਣਦਾ ਹਾਂ
****

No comments: