
ਇਸ ਮੌਕੇ ਤੇ ਬੋਲਦਿਆਂ ਭਾਈ ਜਸਬੀਰ ਸਿੰਘ ਖਾਲਸਾ ਨੇ ਦੱਸਿਆ ਕਿ ਜਰਮਨ ਦੀ ਇੱਕ ਅਦਾਲਤ ਨੇ 1997 ਵਿੱਚ ਮੰਨਿਆ ਸੀ ਕਿ ਪ੍ਰੋ: ਭੁੱਲਰ ਦਾ ਜਰਮਨ ਤੋਂ ਦੇਸ਼ ਨਿਕਾਲਾ ਇਕ ਕਾਨੂੰਨੀ ਕੋਤਾਹੀ ਸੀ, ਜਿਸ ਕਰਕੇ ਪ੍ਰੋ: ਭੁੱਲਰ ਦੀ ਜਾਨ ਨੂੰ ਬਾਅਦ ਵਿੱਚ ਖਤਰਾ ਬਣ ਗਿਆ । ਭਾਰਤ ਵੱਲੋਂ ਪ੍ਰੋ: ਭੁੱਲਰ ਦੀ ਫਾਂਸੀ ਦੀ ਸਜ਼ਾ ਬਹਾਲ ਕਰਨੀ ਸੰਯੁਕਤ ਰਾਸ਼ਟਰ ਦੀ ਦਸੰਬਰ 2010 ਦੀ ਆਮ ਸਭਾ ਵਿੱਚ ਪੇਸ਼ ਕੀਤੇ ਗਏ ਫਾਂਸੀ ਦੀ ਸਜ਼ਾ ਤੇ ਰੋਕ ਲਾਉਣ ਵਾਲੇ ਮਤੇ ਜਿਸ ਨੂੰ 109 ਵੋਟਾਂ ਨਾਲ ਹਮਾਇਤ ਮਿਲੀ ਸੀ, ਦਾ ਵਿਰੋਧ ਹੈ। ਇਸ ਮੌਕੇ ਬੋਲਦਿਆਂ ਭਾਈ ਸਰਵਰਿੰਦਰ ਸਿੰਘ ਰੂਮੀ ਨੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕਾਂ ਦੇ ਤਸੀਹੇ ਵਿਰੁੱਧ ਐਲਾਨਨਾਮੇ ਤੇ ਹਸਤਾਖਰ ਕਰਨ ਤੋਂ ਨਾਂਹ ਕਰਨ ਦੇ ਬਾਵਜੂਦ ਵੀ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਅਖਵਾਉਂਦਾ ਹੈ, ਜਿੱਥੇ ਨਿਆਂ ਲੋਕਾਂ ਦੇ ਧਰਮ ਅਤੇ ਫਿਰਕੇ ਦੇ ਅਨੁਸਾਰ ਕੀਤਾ ਜਾਂਦਾ ਹੈ। ਪ੍ਰੋ: ਭੁੱਲਰ ਦਾ ਕੇਸ ਇਸ ਦੀ ਇਕ ਪੁਖਤਾ ਮਿਸਾਲ ਹੈ ਜਿਸ ਵਿੱਚ 133 ਗਵਾਹਾਂ ਵੱਲੋਂ ਪ੍ਰੋ ਭੁੱਲਰ ਨੂੰ ਪਛਾਨਣ ਤੋਂ ਅਸਮਰਥ ਰਹਿਣ ਅਤੇ ਤਿੰਨ ਜੱਜਾਂ ਦੇ ਬੈਂਚ ਵਿੱਚ ਦੋ ਵਾਰ ਪਾਟਵਾਂ ਫੈਸਲਾ ਆਉਣ ਦੇ ਬਾਵਜੂਦ ਵੀ ਫਾਂਸੀ ਦੀ ਸਜ਼ਾ ਬਹਾਲ ਰਖੀ ਗਈ ਹੈ ।
ਇਸ ਮੌਕੇ ਪ੍ਰੋ: ਭੁੱਲਰ ਦੇ ਸਹਿਪਾਠੀ ਭਾਈ ਬਲਜਿੰਦਰ ਸਿੰਘ ਤੋਂ ਇਲਾਵਾ, ਰਾਜਵੰਤ ਸਿੰਘ, ਪਾਰਕਲੀ ਗੁਰੂਦੁਆਰੇ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਦਿਉ, ਬਲਵਿੰਦਰ ਸਿੰਘ ਲਿਡਕਮ, ਜਸਪਾਲ ਸਿੰਘ, ਬਲਵਿੰਦਰ ਸਿੰਘ ਗਿੱਲ, ਗਿਆਨੀ ਸੰਤੋਖ ਸਿੰਘ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਭਾਈ ਸਵਰਨ ਸਿੰਘ ਜਰਨਲ ਸਕੱਤਰ ਗੁਰੂਦੁਆਰਾ ਰਿਵਸਬੀ ਨੇ ਨਿਭਾਈ। ਅੰਤ ਵਿੱਚ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।
****
****
No comments:
Post a Comment