ਵੈਸੇ ਤਾਂ ਵੈਸਾਖ ਵੀ, ਬਹੁਤਾ ਦੂਰ ਨਹੀਂ,
ਜਾਗ ਲੱਗ ਕੇ ਦੁੱਧ ਨੂੰ, ਬਣਿਆਂ ਅਜੇ ਦਹੀਂ।
ਸਾਖਾਂ ਅਜੇ ਕਰੂੰਬਲਾਂ, ਨੱਨ੍ਹੇ ਨੈਣ ਨਕਸ਼,
ਲੋਭ ਮੋਹ ਨਹੀਂ ਜਨਮਿਆਂ, ਹੈਂਕੜ ਕ੍ਰੋਧ ਹਵਸ।
ਕੱਟਣਾ ਪੈਣਾ ਖਾਣ ਨੂੰ, ਜੋ ਆਪ ਪਕਾਇਆ ਖੇਤ,
ਬਾਗਵਾਨ ਫੁੱਲ ਤੋੜਦਾ, ਕਿਸਤੋਂ ਪੁੱਛੀਏ ਭੇਤ।
ਚੰਗੇ ਚੋਸੇ ਖਾਣ ਦਾ, ਲੱਗਾ ਪੈਣ ਸਵਾਦ,
ਇੱਕ ਦਿਨ ਲੇਖਾ ਹੋਵਸੀ, ਇਹ ਵੀ ਰੱਖੀਂ ਯਾਦ।
ਸਵਾਦ ਸਦਾ ਨਾ ਰਹਿਣਗੇ, ਤੱਤਾਂ ਵਿੱਚੋਂ ਤੱਤ,
ਤਰਕੀਬਾਂ ਨਹੀਂ ਰਹਿਣੀਆਂ, ਮਰ ਮੁੱਕ ਜਾਣੀ ਮੱਤ।
ਹਾਲੇ ਕੁਝ ਨਾ ਵਿਗੜਿਆ, ਤਪਸ਼ ਵੱਲ ਨਾ ਤੁਰ,
ਤੂੰ ਵੀ ਖੁਦ ਨਹੀਂ ਜਾਣਦਾ, ਜੋ ਤੂੰ ਕਰਦਾਂ ਘੁਰ ਘੁਰ॥
No comments:
Post a Comment