ਜਿੰਦਗੀ ਨੂੰ ਇੱਕ ਬੋਝ ਦੀ ਤਰਾਂ ਨਾ ਲੈ
ਇਸਦੇ ਦੂਜੇ ਪੱਖ ਬਾਰੇ ਵੀ ਸੋਚ !
ਦੁੱਖ-ਸੁੱਖ ਤਾਂ ਜਿੰਦਗੀ ਦਾ ਸਰਮਾਇਆ ਨੇ,
ਫਿਰ ਇੱਕਲੇ ਸੁੱਖ ਨੂੰ ਹੀ ਨਾ ਲੋਚ !
ਜੇ ਸੋਚ ਦਾ ਪੰਛੀ ਮਾਰ ਉਡਾਰੀ
ਕਿਤੇ ਹਨੇਰੇ ਵਿਚ ਬਹਿ ਜਾਵੇ !
ਦੂਰ-ਦੂਰ ਤੱਕ ਕਿਧਰੇ ਇਹਨੂੰ
ਜੇ ਉਮੀਦ ਦੀ ਕਿਰਨ ਨਜ਼ਰ ਨਾ ਆਵੇ !
ਫਿਰ ਸੂਰਜ ਦੀ ਲਾਟ ਨਾ ਸਹੀ
ਪਰ ਜੁਗਨੂੰ ਦੀ ਟਿਮਟਿਮਾਹਟ ਬਾਰੇ ਸੋਚ !
ਜੇ ਸੂਰਜ ਨੀ ਬਣ ਸਕਦਾ ਤਾਂ ਕੀ ਹੋਇਆ
ਬਸ ਜੁਗਨੂੰ ਬਨਣ ਬਾਰੇ ਹੀ ਲੋਚ !
ਜੇ ਜਿੰਦਗੀ ਦੇ ਦਰਿਆ ਦੇ ਅੰਦਰ
ਕਿਧਰੇ ਹੜ੍ਹ ਦੁੱਖਾਂ ਦਾ ਆਵੇ !
ਵੇਖ ਕੇ ਉਠਦੀਆਂ ਵੱਡੀਆਂ ਲਹਿਰਾਂ
ਬਸ ਦਿਲ ਤੇਰਾ ਘਬਰਾਵੇ !
ਫੇਰ ਠੇਲ ਲਈ ਕਿਸ਼ਤੀ ਉਮੀਦਾਂ ਦੀ
ਕਰ ਮੰਜ਼ਿਲ ਵੱਲ ਨੂੰ ਕੂਚ !
ਮੰਜ਼ਿਲ ਵੀ ਤੇਰੇ ਕਦਮਾਂ ਚ ਹੋਵੇਗੀ
ਬਸ ਖੋ ਨਾ ਦੇਵੀ ਆਪਣੇ ਹੋਸ਼ !
ਜੀਵਨ ਚ ਆਉਦੀਆਂ ਇਹਨਾਂ ਮੁਸੀਬਤਾਂ ਤੋਂ
ਜੇ ਕਿਸੇ ਪਲ ਨਿਰਾਸ਼ ਹੋ ਜਾਵੇਂ !
ਤਾਂ ਗੁਲਾਬ ਵੱਲ ਨੂੰ ਘੁਮਾ ਲਵੀਂ ਆਪਣੀ ਸੋਚ!
ਦੋ ਪਲ ਦੀ ਜਿੰਦਗੀ ਵੀ ਖਿਲ ਕੇ ਕੱਢਦਾ
ਕੰਡਿਆਂ ਦੇ ਸੰਗ ਰਹਿ ਕੇ
ਪਰ ਤੇਰੇ ਵਾਂਗ ਦਿੰਦਾ ਨੀ ਕਿਸੇ ਨੂੰ ਦੋਸ਼ !
ਜੇ ਦੁੱਖ ਕਾਰਨ ਜੀਵਨ ਚ ਠਹਿਰਾ ਆ ਗਿਆ ਤਾਂ ਕੀ ਹੋਇਆ
ਇਸ ਠਹਿਰਾ ਵਿਚ ਵੀ ਕੁਝ ਖਾਸ ਕਰਨ ਦੀ ਸੋਚ !
ਪਾਣੀ ਦਾ ਵਗਦੇ ਰਹਿਣਾ ਜਰੂਰੀ ਨਹੀ
ਰੁਕੇ ਪਾਣੀ ਦੇ ਵੀ ਕਈ ਨੇ ਉਪਯੋਗ
ਜਿਵੇ ਬਿਜਲੀ ਪੈਂਦਾ ਕਰਨ ਲਈ
ਲਾਉਣੀ ਪੈਦੀ ਹੈ ਵਗਦੇ ਪਾਣੀ ਤੇ ਵੀ ਰੋਕ !
ਜਿਵੇਂ ਪਤਝੜ ਦੇ ਪਿਛੋਂ ਬਾਹਾਰ ਦਾ ਆਉਣਾ
ਜਿਵੇਂ ਕੋਇਲ ਦੀ ਆਵਾਜ਼ ਦਾ ਬਾਗਾਂ ਚੋਂ ਆਉਣਾ
ਜਿਵੇ ਸਵਾਤੀ ਦੀ ਬੂੰਦ ਲਈ ਬੰਬੀਹੇ ਦਾ ਗਾਉਣਾ
ਜਿਵੇਂ ਮਛਲੀ ਦਾ ਔਖਾ ਬਿਨ ਪਾਣੀ ਦੇ ਜਿਉਣਾ
"ਪ੍ਰੀਤ" ਉਵੇਂ ਹੀ ਕਿਸੇ ਆਮ ਸ਼ਖ਼ਸ ਨੂੰ ਖਾਸ ਬਣਾਉਣ ਚ
ਦੁੱਖ ਵੀ ਧਾਰਦੇ ਨੇ ਸਿੰਜੀਵਨੀ ਦਾ ਰੂਪ !
ਜਿੰਦਗੀ ਨੂੰ ਇੱਕ ਬੋਝ ਦੀ ਤਰਾਂ ਨਾ ਲੈ
ਇਸਦੇ ਦੂਜੇ ਪੱਖ ਬਾਰੇ ਵੀ ਸੋਚ !
ਦੁੱਖ-ਸੁੱਖ ਤਾਂ ਜਿੰਦਗੀ ਦਾ ਸਰਮਾਇਆ ਨੇ,
ਫਿਰ ਇੱਕਲੇ ਸੁੱਖ ਨੂੰ ਹੀ ਨਾ ਲੋਚ !!
****
No comments:
Post a Comment