ਸਾਂਝਾਂ ਦੀ ਬਾਤ ਪਾ ਕੇ
ਕਲਮਾਂ ਦੀ ਸਾਂਝ ਪਾਈਏ ।
ਹਿੰਦ ਜਾਂ ਪਾਕ ਹੋਵੇ ,
ਇਸ ਫਰਕ ਨੂੰ ਮਿਟਾਈਏ ।
ਉੱਚੇ ਹੋ ਰਿਅਤਿਆਂ ਤੋਂ ,
ਇਸ ਦੇ ਕਰੀਬ ਆਈਏ।
ਪੀਰਾਂ , ਫ਼ਕੀਰਾਂ ਵਾਲੀ ,
ਧਰਤੀ ਨੂੰ ਸੀਸ ਝੁਕਾਈਏ।
ਪੰਜ ਪਾਣੀਆਂ ਦੀ ਭਾਸ਼ਾ,
ਇਸ ਮਾਣ ਨੂੰ ਵਧਾਈਏ ।
ਮਿੱਠੇ ਨੇ ਬੋਲ ਇਹਦੇ,
ਇਸ ਦੇ ਹੀ ਗੀਤ ਗਾਈਏ।
ਲਿਖੀਏ ਪੰਜਾਬੀ ਸਾਰੇ ,
ਸਾਰੇ, ਹੀ ਕਸਮ ਖਾਈਏ ।
"ਸੁਹਲ" ਪੁਰਾਣਾ ਵਿਰਸਾ ,
ਭੁੱਲ ਨਾ ਕਿਧਰੇ ਜਾਈਏ ।
****
No comments:
Post a Comment