ਸਿਡਨੀ : ਅਮਰੀਕਾ ‘ਚ ਵਸਦੇ ਗੜ੍ਹਸ਼ੰਕਰ ਨਾਲ ਸੰਬੰਧਿਤ ਪੰਜਾਬੀ ਲੇਖਕ ਸ਼ਰਨਜੀਤ ਬੈਂਸ ਦੀ ਪਲੇਠੀ ਕਿਤਾਬ “ਫਨਕਾਰ ਪੰਜ ਆਬ ਦੇ” ਦੀ ਘੁੰਢ ਚੁਕਾਈ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ‘ਚ ਕੀਤੀ ਗਈ।“ਆਪਣਾ ਪੰਜਾਬ ਟੀ.ਵੀ” ਵਲੋਂ “ਯੁਨੀਕ ਇੰਟਰਨੈਸ਼ਨਲ ਕਾਲਜ” ਗਰੈਨਵਿਲ ‘ਚ ਆਯੋਜਿਤ ਇਸ ਪ੍ਰੋਗਰਾਮ ‘ਚ ਪੰਜਾਬੀ ਗੀਤਕਾਰ ਗੁਰਮਿੰਦਰ ਕੈਂਡੋਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਇਸ ਮੌਕੇ ਕਿਤਾਬ ਰਿਲੀਜ ਕਰਦੇ ਹੋਏ ਸ.ਕੈਂਡੋਵਾਲ ਨੇ ਕਿਹਾ ਕਿ ਸ਼ਰਨਜੀਤ ਬੈਂਸ ਨੇ ਇਸ ਕਿਤਾਬ ‘ਚ ਜਿੱਥੇ ਪੰਜਾਬ ਦੇ ਪੁਰਾਣੇ ਲੋਕ ਗਾਇਕਾਂ ਵਾਰੇ ਬਹੁਤ ਵਧੀਆ ਤਰੀਕੇ ਨਾਲ ਚਾਨਣਾ ਪਾਇਆ ਹੈ ਉੱਥੇ ਹੀ ਨਛੱਤਰ ਗਿੱਲ,ਸੋਹਣ ਸ਼ੰਕਰ,ਕ੍ਰਿਸ਼ਨ ਗੜ੍ਹਸ਼ੰਕਰ ਜਿਹੇ ਨਵੇਂ ਗਾਇਕਾਂ ਵਾਰੇ ਵੀ ਬਹੁਤ ਹੀ ਵਧੀਆ ਲਿਖਿਆ ਹੈ।
ਇਸ ਮੌਕੇ ਨੌਜਵਾਨ ਪੰਜਾਬੀ ਪੱਤਰਕਾਰ/ਲੇਖਕ ਅਮਰਜੀਤ ਖੇਲਾ ਨੇ ਸ਼ਰਨਜੀਤ ਬੈਂਸ ਦੀ ਪਲੇਠੀ ਕਿਤਾਬ ਰਿਲੀਜ ਹੋਣ ਤੇ ਜਿੱਥੇ ਉਹਨਾਂ ਨੂੰ ਮੁਬਾਰਕਬਾਦ ਭੇਜੀ ਉੱਥੇ ਹੀ ਉਹਨਾਂ ਵਲੋਂ ਸ਼ਰਨਜੀਤ ਬੈਂਸ ਨਾਲ ਪੱਤਰਕਾਰੀ ਦੀ ਸ਼ੁਰੂਆਤ ਵਾਲੇ ਸੰਘਰਸ਼ਮਈ ਦਿਨਾਂ ਦੀਆਂ ਯਾਦਾਂ ਨੂੰ ਵੀ ਤਾਜਾ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ “ਰੂਹ ਪੰਜਾਬ ਦੀ” ਭੰਗੜਾ ਅਕੈਡਮੀ ਤੋਂ ਦਲਜੀਤ ਲਾਲੀ, ਇਕਬਾਲ ਕਾਲਕਟ ਤੇ ਮਾ.ਮਨਮੋਹਣ ਸਿੰਘ, ਬਲਜੀਤ ਸਿੰਘ, ਰੂਬਲ ਜੰਡੂ, ਰਬਿੰਦਰਾ ਕੁਮਾਰ, ਗੱਬਰ ਸਿੱਧੂ, ਮਨਦੀਪ ਕੌਰ ਤੇ ਜੈਸਮੀਨ ਕੌਰ ਸ਼ਾਮਿਲ ਸਨ।
No comments:
Post a Comment