ਐਡੀਲੇਡ : ਗੁਰੁ ਨਾਨਕ ਸਿੱਖ ਸੁਸਾਇਟੀ ਵੱਲੋਂ ਸਾਰਾਗੜੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ, ਦੂਜੇ ਵਿਸ਼ਵਯੁੱਧ ਦੇ ਸਿੱਖ ਸ਼ਹੀਦਾਂ ਦੀ ਯਾਦ 'ਚ ਐਡੀਲੇਡ ਵਿਖੇ ਬਣਾਏ ਗਏ ਸਮਾਰਕ 'ਤੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਇਸ ਮੌਕੇ 'ਤੇ ਮਲਟੀਕਲਚਰ ਮਨਿਸਟਰ ਗ੍ਰੇਸ ਪੋਰਟੀਲੇਸੀ ਤੇ ਮਲਟੀਕਲਚਰ ਵਿਭਾਗ ਦੇ ਗਵਰਨਰ ਵੈਨ ਹਿਊ ਲੀ ਨੇ ਸ਼ਿਰਕਤ ਕੀਤੀ । ਰਿਟਾਇਰਡ ਕਰਨਲ ਬਿੱਕਰ ਸਿੰਘ ਬਰਾੜ ਨੇ ਆਏ ਹੋਏ ਪਤਵੰਤਿਆਂ ਨੂੰ ਅੰਗ੍ਰੇਜ਼਼ੀ 'ਚ ਸਾਰਾਗੜ੍ਹੀ ਦਾ ਇਤਿਹਾਸ ਪੜ੍ਹ ਕੇ ਸੁਣਾਇਆ, ਜਿਸਨੂੰ ਗੋਰੇ ਮਹਿਮਾਨਾਂ ਨੇ ਬੜੇ ਧਿਆਨ ਨਾਲ਼ ਸੁਣਿਆ । ਵਿਦੇਸ਼ੀ ਧਰਤੀ 'ਤੇ ਅਜਿਹੇ ਉਪਰਾਲੇ ਖਾਸ ਲਗਦੇ ਹਨ । ਯਾਦ ਰਹੇ ਕਿ ਕੁਝ ਮਹੀਨੇ ਪਹਿਲਾਂ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਈਕ ਰੈਨ ਵੱਲੋਂ ਇਸ ਸਮਾਰਕ ਉਦਘਾਟਨ ਕੀਤਾ ਗਿਆ ਸੀ ।
ਇਸ ਮੌਕੇ 'ਤੇ ਸ਼ਬਦ ਗਾਇਨ ਉਪਰੰਤ ਅਰਦਾਸ ਕੀਤੀ ਗਈ ਤੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ । 21 ਸਿੱਖ ਸ਼ਹੀਦਾਂ ਦੇ ਨਾਮ ਬੋਲ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ । ਇਸ ਮੌਕੇ 'ਤੇ ਹਾਜ਼ਰ ਹੋਣ ਵਾਲੇ ਪਤਵੰਤੇ ਸੱਜਣਾਂ 'ਚ ਗਿਆਨੀ ਪੁਸ਼ਪਿੰਦਰ ਸਿੰਘ, ਗਿਆਨੀ ਹਰਜਿੰਦਰ ਸਿੰਘ, ਮਿੰਟੂ ਬਰਾੜ, ਜੰਗਬਹਾਦਰ ਸਿੰਘ, ਬਖ਼ਸ਼ਿੰਦਰ ਸਿੰਘ, ਜਗਤਾਰ ਸਿੰਘ ਨਾਗਰੀ, ਅਮਰੀਕ ਸਿੰਘ ਥਾਂਦੀ, ਰਾਣਾ ਵੈਹਣੀਪਾਲ, ਪ੍ਰਮਿੰਦਰਜੀਤ ਸਿੰਘ, ਭੁਪਿੰਦਰ ਸਿੰਘ ਤੱਖੜ, ਸੁਮਿਤ ਟੰਡਨ, ਚਮਕੌਰ ਸਿੰਘ, ਮੋਹਨ ਸਿੰਘ ਮਲਹਾਂਸ, ਮਨਿੰਦਰਵੀਰ ਸਿੰਘ ਢਿਲੋਂ ਹਾਜ਼ਰ ਸਨ । ਅੰਤ ਵਿਚ ਮਨਿਸਟਰ ਤੇ ਗਵਰਨਰ ਨੂੰ ਸਰੋਪੇ ਬਖ਼ਸ਼ਿਸ਼ ਕੀਤੇ ਗਏ ਤੇ ਸੁਸਾਇਟੀ ਦੇ ਪ੍ਰਧਾਨ ਮਹਾਂਵੀਰ ਸਿੰਘ ਗਰੇਵਾਲ ਨੇ ਸਭ ਦਾ ਧੰਨਵਾਦ ਕੀਤਾ ।
****
No comments:
Post a Comment