ਰਾਤੀਂ ਨੀ ਮੈਂ ਸੁਪਨੇ ਦੇ ਵਿਚ, ਮਾਏ ਪਿੰਡ ਦਾ ਗੇੜਾ ਲਾਇਆ
ਗੁਰਦੁਆਰਾ ਲੰਘ ਕੇ ਅਖੀਰਲੀ ਗਲੀ ਵਿਚ, ਜਦ ਮੇਰਾ ਘਰ ਆਇਆ
ਤਿਪ-ਤਿਪ ਡਿੱਗ ਪਏ ਅੱਥਰੂ ਨੈਣੋਂ, ਨੀ ਮੈਥੋਂ ਹੋਇਆ ਨਾ ਹੋਸ਼ ਸੰਭਾਲ
ਵਰ੍ਹਿਆਂ ਦੇ ਪਿਛੋਂ ਮਿਲੀ ਹਾਏ ਅੰਮੀਏ ਨੀ, ਲਾਵਾਂ ਘੁੱਟ ਕੇ ਸੀਨੇ ਦੇ ਨਾਲ
ਪਿੰਡ ਦੀ ਜੂਹ ਵਿਚ ਵੜਦਿਆਂ ਹੀ ਮੈਂ, ਤੱਕਿਆ ਚਾਰ-ਚੁਫੇਰਾ
ਹਰ ਇੱਕ ਸ਼ੈਅ ਮੈਨੂੰ ਬਦਲੀ ਲੱਗੇ, ਬਦਲਿਆ ਪਿੰਡ ਦਾ ਚਿਹਰਾ
ਬੂਹੇ ਦੇ ਵਿਚ ਖੜੀ ਮੈਂ ਸੋਚਾਂ, ਜਰੂਰ ਬਦਲੀ ਹੋਊ ਘਰ ਦੀ ਨੁਹਾਰ
ਵਰ੍ਹਿਆਂ ਦੇ ਪਿਛੋਂ..........
ਖਿਆਲਾਂ ਦੇ ਵਿਚ ਖੋਈ ਨੂੰ ਇੱਕ, ਆਵਾਜ਼ ਨੇ ਆਣ ਜਗਾਇਆ
"ਮਾਂ" ਆਖ ਉਸ ਬੂਹਾ ਖੋਲਿਆ, ਨੀ ਮੇਰਾ ਦਿਲ ਹੱਥਾਂ ਵਿਚ ਆਇਆ
ਕਿੰਨੇ ਵਰ੍ਹੇ ਰਹੀ ਉਹ ਮੇਰੇ ਕੋਲੋਂ ਦੂਰ, ਫਿਰ ਆਈ ਕਿਵੇ ਮੇਰੀ ਪਹਿਚਾਨ
ਵਰ੍ਹਿਆਂ ਦੇ ਪਿਛੋਂ..........
ਮੁਾਦਤਾਂ ਦੇ ਬਾਅਦ ਗਈ ਬਾਬਾ ਫ਼ਰੀਦ ਮੇਲੇ, ਨਾਲੇ ਘੁੰਮਿਆਂ ਬਾਜ਼ਾਰ ਹੁੱਕੀ ਚੌਂਕ ਮੈਂ
ਮਠਾੜੂ ਜੂਸ ਬਾਰ ਤੋਂ ਸਾਰੀਆਂ ਸਹੇਲੀਆਂ ਨੂੰ, ਪਿਆਇਆ ਸੀ ਜੂਸ ਨਾਲ ਸ਼ੌਂਕ ਮੈਂ
ਚਿੱਤ ਦੀ ਉਦਾਸੀ ਗਈ ਮਾਰ ਉਡਾਰੀ, ਵੇਖ ਆਈ ਚਿਹਰੇ ਉੱਤੇ ਮੁਸਕਾਨ
ਵਰ੍ਹਿਆਂ ਦੇ ਪਿਛੋਂ..........
"ਪ੍ਰੀਤ" ਕਾਤੋਂ ਖੁੱਲੀ ਅੱਖ ਅਜੇ ਮਿਲਣਾ ਸੀ ਟੱਬਰ ਨੂੰ, ਨਾਲੇ ਜੋਗੀਪੀਰ ਵੀ ਅਜੇ ਜਾਣਾ ਸੀ
ਪੁਰਾਣੀ ਦਾਣਾ-ਮੰਡੀ ਵਿਚੋਂ ਗੋਲਗੱਪੇ ਖਾ ਕੇ, ਗੇੜਾ ਠੰਡੀ ਸੜਕ ਵੱਲ ਨੂੰ ਵੀ ਲਾਣਾ ਸੀ
ਪੈ ਗਿਆ ਵਿਛੋੜਾ ਕਾਤੋਂ ਸੁਪਨੇ ਦੇ ਵਿਚ ਵੀ, ਫੇਰ ਦੇਣਾ ਪਿਆ ਬਲੀਦਾਨ !

No comments:
Post a Comment