ਸੀਟਾਂ ਦਾ “ਸੰਤ ਕੋਟਾ”.......... ਕਾਵਿ ਵਿਅੰਗ / ਤਰਲੋਚਨ ਸਿੰਘ ਦੁਪਾਲਪੁਰ

ਚਾਰੋਂ ਤਰਫ਼ ਹੀ ਜਾਲ਼ ਵਿਛਾਈ ਬੈਠੇ
ਬੰਦਾ ਬਚੇ ਵੀ ਕਿਵੇਂ ਸ਼ਿਕਾਰੀਆਂ ਤੋਂ ।

ਪਤਾ ਲੱਗੇ ਕੀ ਸਾਧ ਜਾਂ ਚੋਰ ਨੇ ਇਹ ?
ਸ਼ਕਲਾਂ ਮੋਮਨਾ ਜੈਸੀਆਂ ਧਾਰੀਆਂ ਤੋਂ ।

ਬੁੱਧੂ ਲੋਕਾਂ ਦੀ ਕਿਰਤ ਕੁਰਬਾਨ ਹੁੰਦੀ
ਡੇਰੇ ਦਾਰਾਂ ਦੇ ਮਹਿਲ-ਅਟਾਰੀਆਂ ਤੋਂ ।

ਵਰਖਾ ਡਾਲਰਾਂ-ਪੌਂਡਾਂ ਦੀ ਵਰਸਦੀ ਏ
ਲਾਈਆਂ ਵਿੱਚ ਪ੍ਰਦੇਸ ਉਡਾਰੀਆਂ ਤੋਂ ।

ਵੋਟ-ਬੈਂਕ ਨੂੰ ਹੋਰ ਵਧਾਈ ਜਾਂਦੇ
ਮੂੰਹ ਮੋੜ ਕੇ ਕੌਮੀ ਦੁਸ਼ਵਾਰੀਆਂ ਤੋਂ ।

ਚਸਕਾ ਸਾਧਾਂ ਨੂੰ ਸੱਤਾ ਦਾ ਪੈ ਗਿਆ ਏ
ਸੀਟਾਂ ਮੰਗਦੇ ਵੋਟ-ਵਪਾਰੀਆਂ ਤੋਂ ।

****

No comments: