ਉਸਦਾ ਨੰਗੇ ਪੈਰਾਂ ਨੂੰ,
ਘਾਹ ‘ਤੇ ਪਈ ਤਰੇਲ ਦੇ ਤੁਪਕਿਆਂ ਤੇ,
ਪੋਲੇ-ਪੋਲੇ ਟਿਕਾਉਣਾ,
ਯਾਦ ਹੈ ।
ਉਡਦੀਆਂ ਤਿੱਤਲੀਆਂ ਪਿੱਛੇ ਦੋੜਨਾ,
ਤੋਰੀਏ ਦੇ ਫੁੱਲਾਂ ਵਾਂਗੂੰ,
ਮੁਸਕਰਾਉਣਾ,
ਯਾਦ ਹੈ।
ਉਸਦਾ ਝੂਠੀ-ਮੂਠੀ ਦਾ ਰੁਸਣਾ,
ਅਤੇ ਮੇਰਾ ਤਰਲੇ-ਵਾਸਤੇ ਪਾ,
ਮਨਾਉਣਾ,
ਯਾਦ ਹੈ।
ਸਾਹਮਣੇ ਬੈਠ ਕੇ ਮੈਨੂੰ,
ਕਿੰਨੀ-ਕਿੰਨੀ ਦੇਰ ਤੱਕ ਤੱਕਦੇ ਰਹਿਣਾ,
ਫਿਰ ਨਜਰਾਂ ਚੁਰਾਉਣਾ,
ਯਾਦ ਹੈ।
ਅੱਧੀ-ਅੱਧੀ ਰਾਤ ਤਾਂਈ ਉਂਗਲੀ ਕਰ,
ਤਾਰਿਆਂ ਨੂੰ ਗਿਣਦਿਆਂ ਰਾਜੇ-ਰਾਣੀਆ,
ਦੀਆਂ ਬਾਤਾਂ ਪਾਉਣਾ,
ਯਾਦ ਹੈ।
ਕਿਵੇਂ ਭੁੱਲ ਸਕਦਾ ਹੈ ਕੋਈ,
ਅਰਸ਼-ਜਮੀਨ ਦੇ ਰਿਸ਼ਤੇ ਨੂੰ,
ਰਿਦਮ ਨਾਲ ਮਸਤੀ ਵਿਚ ਨੱਚਣਾ-ਗਾਉਣਾ,
ਯਾਦ ਹੈ ।
ਬੇਸ਼ੱਕ! ਦੂਰ ਤੇ ਮਜਬੂਰ ਏ ‘ਤਾਰ’ਸਮੇਂ ਹੱਥੋਂ,
ਪਰ,ਉਸਦੇ ਨਿੱਕੇ- ਨਿੱਕੇ ਹੱਥ ਫੜ,
ਚਲਣਾ ਸਿਖਾਉਣਾ,
ਯਾਦ ਹੈ।
ਯਾਦ ਹੈ ਫੌਜੀ ਜਹਾਜ ਦੇ ਖੜਾਕ ਤੋਂ
ਉਸਦਾ ਡਰਕੇ ਰੋਣਾ ਤੇ ਫਿਰ ਮੋਢਿਆਂ ‘ਤੇ ਬਿਠਾ,
ਚੁੱਪ ਕਰਾਉਣਾ,
ਯਾਦ ਹੈ। ਸਭ ਯਾਦ ਹੈ।
****
ਘਾਹ ‘ਤੇ ਪਈ ਤਰੇਲ ਦੇ ਤੁਪਕਿਆਂ ਤੇ,
ਪੋਲੇ-ਪੋਲੇ ਟਿਕਾਉਣਾ,
ਯਾਦ ਹੈ ।
ਉਡਦੀਆਂ ਤਿੱਤਲੀਆਂ ਪਿੱਛੇ ਦੋੜਨਾ,
ਤੋਰੀਏ ਦੇ ਫੁੱਲਾਂ ਵਾਂਗੂੰ,
ਮੁਸਕਰਾਉਣਾ,
ਯਾਦ ਹੈ।
ਉਸਦਾ ਝੂਠੀ-ਮੂਠੀ ਦਾ ਰੁਸਣਾ,
ਅਤੇ ਮੇਰਾ ਤਰਲੇ-ਵਾਸਤੇ ਪਾ,
ਮਨਾਉਣਾ,
ਯਾਦ ਹੈ।
ਸਾਹਮਣੇ ਬੈਠ ਕੇ ਮੈਨੂੰ,
ਕਿੰਨੀ-ਕਿੰਨੀ ਦੇਰ ਤੱਕ ਤੱਕਦੇ ਰਹਿਣਾ,
ਫਿਰ ਨਜਰਾਂ ਚੁਰਾਉਣਾ,
ਯਾਦ ਹੈ।
ਅੱਧੀ-ਅੱਧੀ ਰਾਤ ਤਾਂਈ ਉਂਗਲੀ ਕਰ,
ਤਾਰਿਆਂ ਨੂੰ ਗਿਣਦਿਆਂ ਰਾਜੇ-ਰਾਣੀਆ,
ਦੀਆਂ ਬਾਤਾਂ ਪਾਉਣਾ,
ਯਾਦ ਹੈ।
ਕਿਵੇਂ ਭੁੱਲ ਸਕਦਾ ਹੈ ਕੋਈ,
ਅਰਸ਼-ਜਮੀਨ ਦੇ ਰਿਸ਼ਤੇ ਨੂੰ,
ਰਿਦਮ ਨਾਲ ਮਸਤੀ ਵਿਚ ਨੱਚਣਾ-ਗਾਉਣਾ,
ਯਾਦ ਹੈ ।
ਬੇਸ਼ੱਕ! ਦੂਰ ਤੇ ਮਜਬੂਰ ਏ ‘ਤਾਰ’ਸਮੇਂ ਹੱਥੋਂ,
ਪਰ,ਉਸਦੇ ਨਿੱਕੇ- ਨਿੱਕੇ ਹੱਥ ਫੜ,
ਚਲਣਾ ਸਿਖਾਉਣਾ,
ਯਾਦ ਹੈ।
ਯਾਦ ਹੈ ਫੌਜੀ ਜਹਾਜ ਦੇ ਖੜਾਕ ਤੋਂ
ਉਸਦਾ ਡਰਕੇ ਰੋਣਾ ਤੇ ਫਿਰ ਮੋਢਿਆਂ ‘ਤੇ ਬਿਠਾ,
ਚੁੱਪ ਕਰਾਉਣਾ,
ਯਾਦ ਹੈ। ਸਭ ਯਾਦ ਹੈ।
****
1 comment:
bahut vadia vire bahut sohni kavita a teri
Post a Comment