
ਸਮਾਗਮ ਦੌਰਾਨ ਬੀਤੇ ਸਮੇਂ ਦੌਰਾਨ ਵਿਛੜੇ ਸਹਿਤਕਾਰ ਅਤੇ ਲੇਖਕ ਹਰਿੰਦਰ ਸਿੰਘ 'ਮਹਿਬੂਬ', ਰਾਮ ਸਰੂਪ 'ਅਣਖੀ', ਗ਼ਜ਼ਲ ਗਾਇਕ ਜਗਜੀਤ ਸਿੰਘ, ਭਾਈ ਮੰਨਾ ਸਿੰਘ ਨਾਟਕਕਾਰ ਅਤੇ ਸਟੀਵ ਜੋਬ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ ਗਏ ਤੇ ਰਚਨਾਵਾਂ ਰਾਹੀ ਭਾਈ ਵੀਰ ਸਿੰਘ, ਬਾਬਾ ਬੁੱਲੇ ਸ਼ਾਹ, ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਚਰਨ ਸਿੰਘ ਸ਼ਹੀਦ, ਪ੍ਰੋ. ਪੂਰਨ ਸਿੰਘ, ਪ੍ਰੋ. ਮੋਹਨ ਸਿੰਘ, ਦੀਵਾਨ ਸਿੰਘ ਕਾਲੇਪਾਣੀ, ਧਨੀ ਰਾਮ ਚਾਤ੍ਰਿਕ ਅਤੇ ਨੰਦ ਲਾਲ ਨੂਰਪੂਰੀ ਨੂੰ ਵੀ ਯਾਦ ਕੀਤਾ ਗਿਆ। ਰੋਮੀਓ ਹਾਂਗਕਾਂਗ, ਗਗਨ ਭਲੂਰੀਆ ਨੇ ਸੁਰਜੀਤ ਪਾਤਰ ਦੀਆਂ ਗ਼ਜ਼ਲਾਂ ਅਤੇ ਆਪਣੇ ਰਚੇ ਗੀਤਾਂ ਦੁਆਰਾ ਮਦਹੋਸ਼ੀ ਦਾ ਆਲਮ ਬਖੇਰ ਦਿੱਤਾ। ਇਸ ਸਮਾਗਮ ਵਿਚ ਉਚੇਚੇ ਤੌਰ ਤੇ ਸ੍ਰ: ਪ੍ਰਬਦਿਆਲ ਸਿੰਘ (ਸਮਰਾਟ ਰੈਸਟੋਰੈਂਟ), ਮਲਕੀਤ ਸਿੰਘ (ਮਹਿਫਲਾਂ ਦਾ ਬਾਦਸ਼ਾਹ) ਨਿਸ਼ਾਨ ਸਿੰਘ, ਕਰਤਾਰ ਸਿੰਘ ਭਾਲਾ, ਗੈਰੀ ਸੰਧੂ, ਨਿਰਮਲ ਸਿੰਘ ਭੁੱਲਰ, ਪਰਮਿੰਦਰ ਸਿੰਘ ਗਰੇਵਾਲ, ਗੁਰਮੀਤ ਸਿੰਘ ਬੱਧਨੀ ਕਲਾਂ, ਰਾਣਾ (ਨਿਊ ਪੰਜਾਬ ਸਟੋਰ) ਅਤੇ ਸੱਤਪਾਲ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵੀਰ ਸ਼ਮੂਲੀਅਤ ਕਰਨ ਲਈ ਪਹੁੰਚੇ । ਪੰਜਾਬੀ ਚੇਤਨਾ ਦੇ ਵਿਸ਼ੇਸ਼ ਸੱਦੇ ਤੇ ਪਹੁੰਚੇ ਸ: ਡੀ.ਪੀ. ਸਿੰਘ, ਅਕਬੀਰ ਸਿੰਘ ਬਰਾੜ, ਰੋਮੀਓ ਹਾਂਗਕਾਂਗ ਤੇ ਮਲਕੀਤ ਸਿੰਘ ਵੱਲੋਂ ਇਸ ਸਾਹਿਤਕ ਸ਼ਾਮ ਨੂੰ ਆਪਣਿਆਂ ਕੈਮਰਿਆਂ ਵਿਚ ਕੈਦ ਕੀਤਾ ਗਿਆ।
****
No comments:
Post a Comment