ਵਿਦੇਸ਼ ਵਿਚ ਆਉਣਾ ਜਿੰਨਾਂ ਮੁਸ਼ਕਿਲ ਹੈ, ਉਸ ਤੋਂ ਵੀ ਕਿਤੇ ਵਧੇਰਾ ਔਖਾ ਇੱਥੇ ਪਹੁੰਚ ਕੇ ਕੰਮ ਧੰਦਾ ਲੱਭਣਾ ਹੈ । ਜਿਵੇਂ ਕਿ ਸਭ ਨੂੰ ਪਤਾ ਹੈ ਕਿ ਵਿਸ਼ਵ ਮੰਦੀ ਦਾ ਦੌਰ ਹੰਢਾ ਰਿਹਾ ਹੈ ਤੇ ਯੂਰਪ ਖਾਸ ਕਰ ਇਟਲੀ ਵਿਚ ਕੰਮਾਂ ਕਾਰਾਂ ਦਾ ਬਹੁਤ ਬੁਰਾ ਹਾਲ ਹੈ, ਫਿਰ ਵੀ ਲੋਕ ਠੱਗ ਏਜੰਟਾਂ ਹੱਥੇ ਚੜ੍ਹਕੇ, ੳਨ੍ਹਾਂ ਵੱਲੋਂ ਸਬਜ਼ ਬਾਗ ਵਿਖਾਏ ਜਾਣ ਤੇ ਰਾਤੋ ਰਾਤ ਅਮੀਰ ਬਨਣ ਦੀ ਚਾਹ ਵਿਚ ਆਪਣਾ ਘਰ ਕੁੱਲਾ ਦਾਅ ਤੇ ਲਾ ਕੇ ਵਾਹੋ ਦਾਹੀ ਜਦੋਂ ਇੱਥੇ ਪਹੰਚਦੇ ਹਨ, ਤਾਂ ਅੱਗੇ ਹਾਲਾਤ ਹੋਰ ਦੇ ਹੋਰ ਹੀ ਹੁੰਦੇ ਹਨ ।
ਕੰਮ ਕਾਰ ਤੋ ਬਿਨਾਂ ਵੇਹਲੜ ਢਾਣੇ ਜਦੋਂ ਇੱਥੇ ਵੇਖਦਾ ਹਾਂ ਤਾਂ ਇਨ੍ਹਾਂ ਤੇ ਤਾਂ ਕੀ ਇਨ੍ਹਾਂ ਦੇ ਪਿਛਲਿਆਂ ‘ਤੇ ਵੀ ਤਰਸ ਆਉਂਦਾ ਹੈ । ਮੰਦੇ ਕਾਰਣ ਇੱਥੇ ਤਾਂ ਪੱਕੇ ਵਰਕਰਾਂ ਦੇ ਕੰਮ ਵੀ ਘਟ ਰਹੇ ਹਨ । ਕਈ ਫੈਕਟਰੀਆਂ ਕੰਮ ਨਾ ਹੋਣ ਕਾਰਣ ਬੰਦ ਹੀ ਹੋ ਗਈਆਂ ਹਨ ਅਤੇ ਕਈ ਬੰਦ ਹੋਣ ਨੂੰ ਫਿਰਦੀਆਂ ਹਨ । ਕਾਮਿਆਂ ਦੇ ਘਰਾਂ ਦੇ ਖਰਚ, ਕਿਰਾਏ, ਗੱਡੀਆਂ ਦੇ ਖਰਚ, ਮਕਾਨਾਂ ਦੀਆ ਕਿਸ਼ਤਾਂ ਉਨ੍ਹਾਂ ਅੱਗੇ ਮੂੰਹ ਅੱਡੀ ਖੜੀਆਂ, ਉਨ੍ਹਾਂ ਨੂੰ ਘੂਰ ਰਹੀਆਂ ਹਨ । ਜਦ ਕੰਮ ਚੰਗੇ ਸਨ ਤਾਂ ਲੋਕ 11-11ਘੰਟੇ ਓਵਰ ਟਾਈਮ ਲਾ ਕੇ ਜ਼ਰਾ ਚੰਗੀ ਕਮਾਈ ਕਰ ਲੈਂਦੇ ਸਨ ਪਰ ਮੰਦੇ ਕਾਰਣ ਆਮ ਫੈਕਟਰੀਆਂ ਅੱਠ ਘੰਟੇ ਚੱਲਣ ਕਰਕੇ ਘਰਾਂ ਦਾ ਗੁਜ਼ਾਰਾ ਬਹੁਤ ਔਖਾ ਹੋ ਗਿਆ ਹੈ । ਜੇ ਕੰਮ ਬਿਲਕੁਲ ਬੰਦ ਹੋ ਜਾਵੇ ਤਾਂ ਪੱਕੇ ਕੰਟਰੈਕਟ ‘ਤੇ ਰੱਖੇ ਗਏ ਵਰਕਰਾਂ ਨੂੰ ਸਿਰਫ਼ 800 ਕੁ ਸੌ ਯੂਰੋ ਘਰ ਦੇ ਖ਼ਰਚ ਲਈ ਕੁਝ ਨੀਯਤ ਸਮੇਂ ਲਈ ਮਿਲਦੇ ਹਨ, ਜਿਨ੍ਹਾਂ ਨਾਲ ਘਰਾਂ ਦੇ ਖਰਚੇ ਪੂਰੇ
ਕਰਨੇ ਮੁਹਾਲ ਹੋ ਗਏ ਹਨ । ਫੈਕਟਰੀਆਂ ਨਾ ਚਲਣ ਤੇ ਫਿਰ ਬਾਅਦ ਵਿਚ ਹੋਰ ਕੰਮ ਦੀ ਭਾਲ ਵਿਚ ਡਾਢੀ ਖੱਜਲ ਖੁਆਰੀ ਹੁੰਦੀ ਹੈ । ਇਹ ਹਾਲ ਤਾਂ ਪੁਰਾਣੇ ਪੱਕੇ ਵਰਕਰਾਂ ਦਾ ਹੈ । ਸਰਕਾਰ ਟੈਕਸਾਂ ਤੇ ਚਲਦੀ ਹੈ । ਇੱਥੋਂ ਦੀ ਟੈਕਸ ਪ੍ਰਣਾਲੀ ਵਧੀਆ ਹੋਣ ਕਾਰਣ ਦਾ ਸਾਰਾ ਪ੍ਰਬੰਧ ਬੜੇ ਸਚਾਰੂ ਢੰਗ ਨਾਲ ਚਲਦਾ ਹੈ । ਫਿਰ ਵੀ ਸਰਕਾਰ ਲੱਗਭਗ ਹਰ ਚਾਰ ਪੰਜ ਸਾਲ ਦੇ ਵਕਫੇ ਵਿਚ ਵੱਖ ਵੱਖ ਪਾਲਸੀਆਂ ਰਾਹੀਂ ਬਾਹਰ ਦੇ ਦੇਸ਼ਾਂ ਵਿਚੋਂ ਕਾਮੇ ਮੰਗਵਾਉਂਦੀ ਹੈ । ਹਾਲਾਂਕਿ ਕੰਮ ਦੇਣ ਦੀ ਸਰਕਾਰ ਦੀ ਕੋਈ ਜਿੰਮੇਵਾਰੀ ਨਹੀਂ ਹੁੰਦੀ । ਇੱਥੇ ਆ ਕੇ ਰਹਿਣ ਦੀ ਇਜਾਜ਼ਤ ਲੈਣ ਲਈ ਹੀ ੳਨ੍ਹਾਂ ਨੂੰ ਕਾਫੀ ਖਰਚ ਅਤੇ ਸਮਾਂ ਲੱਗ ਜਾਂਦਾ ਹੈ, ਜਿਸ ਨੂੰ ਸੋਜੋਰਨੋ ਕਹਿੰਦੇ ਹਨ । ਸੋਜੋਰਨੋ ਲੈਣ ਲਈ ਪਹਿਲਾਂ ਪੇਪਰ ਤਿਆਰ ਕਰਵਾਏ ਜਾਂਦੇ ਹਨ । ਤਦ ਤੱਕ ਬਾਹਰੋਂ ਆਏ ਕਾਮੇ ਕਾਨੂੰਨੀ ਤੌਰ ‘ਤੇ ਕੰਮ ਨਹੀਂ ਕਰ ਸਕਦੇ । ਇਸ ਤਰ੍ਹਾਂ ਕਿੰਨਾ ਸਮਾਂ ਤਾਂ ਕਾਨੂੰਨੀ ਤੌਰ ਤੇ ਕੰਮ ਲੱਭਣ ਲਈ ਹੀ ਲੱਗ ਜਾਂਦਾ ਹੈ । ਕੰਮ ਕਾਰ ਤੋ ਬਿਨਾਂ ਵੇਹਲੜ ਢਾਣੇ ਜਦੋਂ ਇੱਥੇ ਵੇਖਦਾ ਹਾਂ ਤਾਂ ਇਨ੍ਹਾਂ ਤੇ ਤਾਂ ਕੀ ਇਨ੍ਹਾਂ ਦੇ ਪਿਛਲਿਆਂ ‘ਤੇ ਵੀ ਤਰਸ ਆਉਂਦਾ ਹੈ । ਮੰਦੇ ਕਾਰਣ ਇੱਥੇ ਤਾਂ ਪੱਕੇ ਵਰਕਰਾਂ ਦੇ ਕੰਮ ਵੀ ਘਟ ਰਹੇ ਹਨ । ਕਈ ਫੈਕਟਰੀਆਂ ਕੰਮ ਨਾ ਹੋਣ ਕਾਰਣ ਬੰਦ ਹੀ ਹੋ ਗਈਆਂ ਹਨ ਅਤੇ ਕਈ ਬੰਦ ਹੋਣ ਨੂੰ ਫਿਰਦੀਆਂ ਹਨ । ਕਾਮਿਆਂ ਦੇ ਘਰਾਂ ਦੇ ਖਰਚ, ਕਿਰਾਏ, ਗੱਡੀਆਂ ਦੇ ਖਰਚ, ਮਕਾਨਾਂ ਦੀਆ ਕਿਸ਼ਤਾਂ ਉਨ੍ਹਾਂ ਅੱਗੇ ਮੂੰਹ ਅੱਡੀ ਖੜੀਆਂ, ਉਨ੍ਹਾਂ ਨੂੰ ਘੂਰ ਰਹੀਆਂ ਹਨ । ਜਦ ਕੰਮ ਚੰਗੇ ਸਨ ਤਾਂ ਲੋਕ 11-11ਘੰਟੇ ਓਵਰ ਟਾਈਮ ਲਾ ਕੇ ਜ਼ਰਾ ਚੰਗੀ ਕਮਾਈ ਕਰ ਲੈਂਦੇ ਸਨ ਪਰ ਮੰਦੇ ਕਾਰਣ ਆਮ ਫੈਕਟਰੀਆਂ ਅੱਠ ਘੰਟੇ ਚੱਲਣ ਕਰਕੇ ਘਰਾਂ ਦਾ ਗੁਜ਼ਾਰਾ ਬਹੁਤ ਔਖਾ ਹੋ ਗਿਆ ਹੈ । ਜੇ ਕੰਮ ਬਿਲਕੁਲ ਬੰਦ ਹੋ ਜਾਵੇ ਤਾਂ ਪੱਕੇ ਕੰਟਰੈਕਟ ‘ਤੇ ਰੱਖੇ ਗਏ ਵਰਕਰਾਂ ਨੂੰ ਸਿਰਫ਼ 800 ਕੁ ਸੌ ਯੂਰੋ ਘਰ ਦੇ ਖ਼ਰਚ ਲਈ ਕੁਝ ਨੀਯਤ ਸਮੇਂ ਲਈ ਮਿਲਦੇ ਹਨ, ਜਿਨ੍ਹਾਂ ਨਾਲ ਘਰਾਂ ਦੇ ਖਰਚੇ ਪੂਰੇ
ਫਿਰ ਮਜਬੂਰੀ ਵੱਸ ਗੁਜ਼ਾਰੇ ਲਈ ਇਹ ਕਾਮੇ ਪੁਲਿਸ ਕੋਲੋਂ ਬਚਦੇ ਬਚਾਂਦੇ ਕੰਮ ਦੀ ਭਾਲ ‘ਚ ਦੂਰ ਦੁਰਾਡੇ ਦਿਹਾੜੀ ਦੱਪਾ ਕਰਨ ਲਈ ਆਪਣੇ ਮਾੜੇ ਮੋਟੇ ਵਾਕਿਫਾਂ ਕੋਲ ਚਲੇ ਜਾਂਦੇ ਹਨ । ਕਈ ਵਿਚਾਰੇ ਤਾਂ ਮਜ਼ਬੂਰੀ ਵੱਸ ਕੰਮ ਦੀ ਭਾਲ ਲਈ ਚੋਰੀ ਛਿਪੇ ਨਾਲ ਲਗਦੇ ਫਰਾਂਸ ਆਦਿ ਦੇਸ਼ਾਂ ਵਿਚ ਲੁਕ-ਛਿਪ ਕੇ ਕੰਮ ਕਰਨ ਚਲੇ ਜਾਂਦੇ ਹਨ ਤੇ ਗ਼ੈਰਕਾਨੂੰਨੀ ਰਹਿ ਕੇ ਆਪਣਾ ਭਵਿੱਖ ਖਰਾਬ ਕਰਨ ਲਈ ਮਜਬੂਰ ਹੋ ਜਾਂਦੇ ਹਨ । ਕਈ ਸਰਕਾਰੀ ਪਾਲਸੀਆਂ ਬਨਣ ਤੇ ਇੱਥੋਂ ਦੇ ਪੱਕੇ ਵਸਨੀਕ ਮੋਟੀਆਂ ਰਕਮਾਂ ਲੈ ਕੇ ਆਪਣੇ ਘਰ ਦੇ ਕੰਮਾਂ ਲਈ ਕਈਆਂ ਨੂੰ ਬੁਲਾ ਤਾਂ ਲੈਂਦੇ ਹਨ ਪਰ ਇੱਥੇ ਉਹ ਕਾਨੂੰਨੀ ਤੌਰ ਤੇ ਆਪਣੇ ਘਰ ਹੀ ਕੁਝ ਦਿਨ ਰੱਖ ਕੇ ਕਿਤੇ ਹੋਰ ਥਾਂ ਤੋਰ ਦਿੰਦੇ ਹਨ । ਕਿਉਂ ਜੋ ਉਨ੍ਹਾਂ ਦੇ ਘਰ ਦੇ ਸਿਵਾ ਕਿਤੇ ਕੰਮ ਵੀ ਨਹੀਂ ਕਰ ਸਕਦੇ, ਜਿਸ ਕਰਕੇ ਉਨ੍ਹਾਂ ਦੀ ਖੱਜਲ ਖੁਆਰੀ ਹੀ ਹੁੰਦੀ ਹੈ । ਕਈ ਵਾਰ ਇੱਥੋਂ ਦੀ ਸਰਕਾਰ ਸੀਜ਼ਨ ਵਰਕਰਾਂ ਨੂੰ ਨੌਂ ਮਹੀਨੇ ਜਾਂ ਛੇ ਮਹੀਨੇ ਦੇ ਕੰਮਾਂ ਤੇ ਕੰਮ ਲਈ ਬੁਲਾਉਣ ਦੀ ਪਾਲਸੀ ਕੱਢਦੀ ਹੈ, ਜਿਸ ਤੇ ਧੜਾ ਧੜ ਲੋਕ ਹੇੜਾਂ ਵਾਂਗ ਇੱਥੇ ਪਹੁੰਚ ਜਾਂਦੇ ਹਨ । ਅੱਗੇ ਫਿਰ ਕੰਮ ਦੀ ਕੋਈ ਗਾਰੰਟੀ ਨਾ ਹੋਣ ਕਰਕੇ ਮੌਸਮੀ ਕੰਮ ਜਿਵੇਂ ਸਬਜ਼ੀਆਂ ਤੇ ਫਲ ਤੋੜਣ ਦਾ ਕੰਮ ਅਤੇ ਹੋਰ ਵੀ ਬਹੁਤ ਹੀ ਔਖੇ ਕੰਮ ਸਾਰਾ ਦਿਨ ਕਰਨੇ ਪੈਂਦੇ ਹਨ । ਇਹ ਕੰਮ ਜਿਨ੍ਹਾਂ ਦੀ ਮਿਆਦ ਦਿਨਾਂ ਵਿਚ ਹੀ ਹੁੰਦੀ ਹੈ, ਖ਼ਤਮ ਹੋਣ ‘ਤੇ ਫਿਰ ਹੋਰ ਕੰਮ ਦੀ ਭਾਲ ਕਰਨੀ ਪੈਂਦੀ ਹੈ । ਜੇ ਕਿਸੇ ਕਾਮੇ ਦਾ ਮਾਲਕ ਜੇ ਕੋਈ ਮੁੜ ਕੰਟਰੈਕਟ ਨਾ ਕਰੇ ਤਾਂ ਵਰਕਰ ਗ਼ੈਰ ਕਾਨੂੰਨੀ ਹੋ ਜਾਂਦੇ ਹਨ । ਬਸ ਫਿਰ ਨਵੇਂ ਕੰਮ ਦੀ ਭਾਲ ਵਿਚ ਦੂਰ ਨੇੜੇ ਦੌੜ ਭੱਜ ਲਈ ਚਿੰਤਾ ਸ਼ੁਰੂ ਹੋ ਜਾਂਦੀ ਹੈ ।
ਬਹੁਤੀ ਦੇਰ ਤੋਂ ਆਏ ਵਰਕਰ ਆਮ ਤੌਰ ਤੇ ਗਾਈਆਂ, ਸੂਰਾਂ ਜਾਂ ਮੀਟ ਲਈ ਵੱਛੇ ਪਾਲਣ ਵਾਲੇ ਸਤਾਲਿਆਂ (ਫਾਰਮਾਂ) ਵਿਚ ਕੰਮ ਕਰਦੇ ਹਨ । ਇਨ੍ਹਾਂ ਵਿਚ ਦਿਨ ਰਾਤ ਬਿਨਾਂ ਕਿਸੇ ਛੁੱਟੀ ਦੇ ਕੰਮ ਕਰਨਾ ਪੈਂਦਾ ਹੈ । ਐਤਵਾਰ ਦੀ ਕੋਈ ਛੁੱਟੀ ਨਹੀਂ । ਕਈ ਕਾਮਿਆਂ ਦੇ ਘਰ ਵੀ ਇਨ੍ਹਾਂ ਸਤਾਲਿਆਂ ਵਿਚ ਬਹੁਤ ਹੀ ਤੰਗ ਥਾਂਵਾਂ ਵਿਚ ਹੁੰਦੇ ਹਨ । ਮੈਂ ਆਪ ਜਾ ਕੇ ਇਨ੍ਹਾਂ ਥਾਂਵਾਂ ਵਿਚ ਪੇਪਰਾਂ ਤੋਂ ਬਿਨਾਂ ਚੋਰੀ ਛਿਪੇ ਕੰਮ ਕਰਦੇ ਲੋਕਾਂ ਨੂੰ ਵੀ ਵੇਖਿਆ ਹੈ, ਜੋ ਬੜਾ ਜੋਖਮ ਭਰਿਆ ਹੈ । ਜੇ ਕਿਤੇ ਇਹੋ ਜਿਹੇ ਕਾਮਿਆਂ ਤੇ ਪੁਲਿਸ ਦਾ ਛਾਪਾ ਪੈ ਜਾਵੇ ਤਾਂ ਕਾਮੇ ਨੂੰ ਕੰਮ ਤੋਂ ਜੁਆਬ ਮਿਲਦਾ ਹੈ, ਨਾਲ਼ ਹੀ ਮਾਲਕ ਨੂੰ ਵੀ ਭਾਰੀ ਜੁਰਮਾਨਾ ਹੋ ਸਕਦਾ ਹੈ । ਕਈ ਹੋਰ ਛੋਟੇ ਮੋਟੇ ਕੰਮ ਜਿਸ ਤਰ੍ਹਾਂ ਦਿਹਾੜੀ ਤੇ ਕੰਮ ਕਰਨਾ, ਭੇਡਾਂ ਚਾਰਨੀਆਂ, ਘਰ ਘਰ ਜਾ ਕੇ ਇਸ਼ਤਹਾਰ ਲੈਟਰ ਬਕਸਾਂ ਵਿਚ ਪਾਉਣੇ, ਬੜੇ ਹੀ ਹੱਡ ਭੰਨਵੇਂ ਕੰਮ ਹਨ, ਪਰ ਇਹੋ ਜੇਹੇ ਕੰਮ ਮਿਲਣੇ ਵੀ ਬੜੇ ਹੀ ਔਖੇ ਹਨ । ਕੰਮ ਲਈ ਸਭ ਤੋਂ ਪਹਿਲਾਂ ਇੱਥੋ ਦੀ ਬੋਲੀ ਆਉਣੀ ਵੀ ਜ਼ਰੂਰੀ ਹੈ । ਬੋਲੀ ਦਾ ਨਾ ਆਉਣਾ ਅਤੇ ਉਮਰ ਦਾ ਜਿ਼ਆਦਾ ਹੋਣਾ ਵੀ ਕੰਮ ਨਾ ਮਿਲਣ ਦਾ ਕਾਰਣ ਬਣ ਸਕਦਾ ਹੈ । ਬਾਹਰੋਂ ਏਜੰਟਾਂ ਰਾਹੀਂ ਅਨੇਕਾਂ ਦੁੱਖ ਤਕਲੀਫਾਂ ਤਸੀਹੇ ਝੇਲਦੇ ਕਈ ਲੋਕ ਬਿਨਾਂ ਕਿਸੇ ਕੰਮ ਮੈਂ ਇੱਥੇ ਵੇਖੇ ਸੁਣੇ ਹਨ, ਜਿਨ੍ਹਾਂ ਨੂੰ ਅਜੇ ਤੱਕ ਇਥੇ ਰਹਿਣ ਦੀ ਪਰਵਾਨਗੀ ਨਹੀਂ ਮਿਲੀ ਹੈ ।
ਇੱਕ ਵੱਡੀ ਸਮੱਸਿਆ ਜਿਸ ਨੂੰ ਮੈਂ ਇੱਥੇ ਦੱਸਣਾ ਜ਼ਰੂਰੀ ਸਮਝਦਾ ਹਾਂ, ਉਹ ਇਹ ਹੈ ਕਿ ਇੱਥੋਂ ਦੀ ਮੁੱਖ ਭਾਸ਼ਾ ਇਟਾਲੀਅਨ ਹੈ, ਜੋ ਸਕੂਲਾਂ ਵਿਚ ਪੜ੍ਹਾਈ ਜਾਂਦੀ ਹੈ । ਅੰਗਰੇਜ਼ੀ ਲਗਭੱਗ ਨਾਂ ਮਾਤਰ ਹੀ ਪੜ੍ਹਾਈ ਜਾਂਦੀ ਹੈ । ਇੱਥੋਂ ਦੇ ਖੁਲੇ ਡੁੱਲ੍ਹੇ ਸੱਭਿਆਚਾਰ ਵਿਚ ਸਾਡੇ ਬੱਚੇ ਦਿਨੋ ਦਿਨ ਸਾਡੇ ਤੋਂ ਦੂਰ ਹੋਣਗੇ, ਜਿੰਨ੍ਹਾਂ ਦਾ ਭਵਿੱਖ ਸਾਡੇ ਹੱਥੋਂ ਨਿਕਲਦਾ ਜਾਣਾ ਸੁਭਾਵਕ ਹੈ । ਸਾਡੀ ਔਲਾਦ ਹੀ ਅਸਲੀ ਦੌਲਤ ਹੈ, ਜਿਸ ਦੇ ਭਵਿੱਖ ਨੂੰ ਸੰਭਾਲਣਾ ਸਾਡਾ ਸਭ ਦਾ ਫਰਜ਼ ਬਣਦਾ ਹੈ । ਬੱਚੇ ਜਿਉਂ ਜਿਉਂ ਵੱਡੇ ਹੋ ਰਹੇ ਹਨ, ਇੱਥੋ ਦੀ ਸੱਭਿਅਤਾ ਵਿਚ ਦਿਨੋਂ ਦਿਨ ਖਲਤ ਮਲਤ ਹੋ ਰਹੇ ਹਨ । ਇਸ ਲਈ ਇੱਥੇ ਵਸਦੇ ਕਈ ਪਰਿਵਾਰ ਆਪਣੇ ਬੱਚਿਆਂ ਨੂੰ ਪੰਜਾਬ ਵਿਚ ਪੜ੍ਹਨ ਲਈ ਵਾਪਿਸ ਭੇਜਣ ਦੇ ਇੰਤਜ਼ਾਮ ਵੀ ਕਰ ਰਹੇ ਹਨ, ਜੋ ਕੋਈ ਛੋਟੀ ਮੁਸ਼ਿਕਲ ਨਹੀਂ । ਇੰਨੇ ਸਮੇਂ ਤੋਂ ਆਪਣੇ ਨਾਲ ਰਹਿੰਦੇ ਬੱਚਿਆਂ ਨੂੰ ਵੱਖ ਕਰਨਾ ਕਿਹੜਾ ਸੌਖਾ ਹੈ ? ਪਰ ਇਹ ਵੀ ਇੱਕ ਵੱਡੀ ਮਜਬੂਰੀ ਹੈ ।
ਜਿਸ ਤਰ੍ਹਾਂ ਦੇ ਕੰਮ, ਇਥੋਂ ਦੇ ਹਾਲਾਤ ਹਨ, ਵੇਖ ਕੇ ਮੈਂ ਸੋਚਦਾ ਹਾਂ ਕਿ 8-10 ਲੱਖ ਰੁਪੈ ਕਰਜ਼ਾ ਚੁੱਕ ਕੇ, ਜ਼ਮੀਨਾਂ ਵੇਚ ਵੱਟ ਕੇ ਜੋ ਲੋਕ ਇੱਥੇ ਧੜਾਧੜ ਆ ਕੇ ਬੇਰੁਜ਼ਗਾਰੀ ਵਿਚ ਹੋਰ ਵਾਧਾ ਕਰ ਰਹੇ ਹਨ ਅਤੇ ਸਿੱਧੇ-ਅਸਿੱਧੇ ਢੰਗਾਂ ਨਾਲ ਇੱਥੇ ਪਹੁੰਚਣ ਦੀ ਹੋੜ ਲਗੀ ਹੋਈ ਹੈ, ਉਹ ਇੱਥੋਂ ਦੇ ਹਾਲਾਤ ਵੇਖਦਿਆਂ ਬੜੀ ਹੀ ਚਿੰਤਾਜਨਕ ਹੈ । ਮੇਰੀ ਤਾਂ ਪੰਜਾਬ ਦੇ ਲੋਕਾਂ ਨੂੰ ਇਹੋ ਪੁਰਜ਼ੋਰ ਬੇਨਤੀ ਹੈ ਕਿ ਇੱਥੇ ਖਾਸ ਕਰ ਇਟਲੀ ਵਰਗੇ ਦੇਸ਼ ਵਿਚ ਰੋਜ਼ੀ-ਰੋਟੀ ਲਈ ਆਉਣ ਤੋਂ ਪਹਿਲਾਂ ਇਕ ਵਾਰ ਨਹੀਂ, ਹਜ਼ਾਰ ਵਾਰ ਸੋਚਣ ਅਤੇ ਆਪਣੇ ਪਰਿਵਾਰ ਦੇ ਜੀਆਂ ਨੂੰ ਕਿਸੇ ਮੁਸੀਬਤ ਵਿਚ ਨਾ ਪਾਉਣ । ਮੈਂ ਤੁਹਾਨੂੰ ਇੱਥੋਂ ਦੀਆਂ ਪ੍ਰਵਾਸ ਦੀਆਂ ਮੁਸ਼ਕਲਾਂ ਬਾਰੇ ਦਸ ਦਿਤਾ ਹੈ, ਅੱਗੇ ਕੋਈ ਫੈਸਲਾ ਲੈਣਾ ਤੁਹਾਡੇ ਆਪਣੇ ਹੱਥ ਵਿਚ ਹੈ । ਇੱਥੋਂ ਦੀ ਸਰਕਾਰ ਨੂੰ ਕੀ ਉਸ ਨੂੰ ਤਾਂ ਵਾਰ ਵਾਰ ਨਵੀਆਂ ਪਾਲਸੀਆਂ ਵਿਚੋਂ ਕੁਝ ਨਾ ਕੁਝ ਲਾਭ ਪਹੁੰਚਦਾ ਹੀ ਹੈ । ਕਾਮੇ ਨੂੰ ਕੰਮ ਮਿਲੇ ਭਾਵੇਂ ਨਾ ਮਿਲੇ, ਇੱਥੋਂ ਦੀ ਸਰਕਾਰ ਲਈ ਇਹ ਜ਼ਰੂਰੀ ਨਹੀਂ ਹੈ ।
****
No comments:
Post a Comment