ਗੁਰਨੂਰ: ਵੀਰੇ ਤੇਰੇ ਤੋਂ ਜਾਂਵਾਂ ਬਲਿਹਾਰੀ
ਭੈਣ ਜਾਵੇ ਅੱਜ ਵਾਰੀ ਵਾਰੀ,
ਕਿੰਨੀ ਸੋਹਣੀ ਤੂੰ ਦਸਤਾਰ ਸਜਾਈ ਆ
ਲੜੀ ਮੋਤੀਆਂ ਵਾਲੀ ਵੀ ਉਪਰ ਲਾਈ ਆ...
ਸਾਬ: ਹਾਂ ਭੈਣੇ ਮੈਨੂੰ ਅੱਜ ਬੜਾ ਚਾ ਏ
ਆਪਣੇ ਵੀਰੇ ਦਾ ਜੋ ਵਿਆਹ ਏ,
ਤੂੰ ਵੀ ਤੇ ਦੇਖ ਕਿੱਦਾਂ ਸਜੀ ਫਿਰਦੀ ਆਂ
ਪਰੀ ਬਣ ਭੱਜੀ ਫਿਰਦੀ ਆਂ...
ਗੁਰਨੂਰ: ਜਾ ਮੈਂ ਨੀ ਬੋਲਨਾ ਨਾਲ ਤੇਰੇ
ਮੈਨੂੰ ਸਤਾਉਂਦਾ ਰਹਿੰਦਾ ਏਂ,
ਖੋਹ ਕੇ ਮੇਰੀਆਂ ਗੁੱਡੀਆਂ ਪਟੋਲੇ
ਮੈਨੂੰ ਰਵਾਉਂਦਾ ਰਹਿੰਦਾ ਏਂ...
ਸਾਬ: ਤੂੰ ਵੀ ਤੇ ਹਰ ਗਲ ਭੱਜ ਕੇ
ਬੇਬੇ ਨੂੰ ਦਸਦੀ ਏਂ,
ਕੁੱਟ ਪੈਂਦੀ ਦੇਖ ਮੈਨੂੰ
ਖਿੜ ਖਿੜ ਹਸਦੀ ਏਂ...
ਗੁਰਨੂਰ: ਲਾਡਲਾ ਹੈਂ ਬੇਬੇ ਦਾ ਤੂੰ
ਉਹ ਕੁੱਟ ਕੇ ਤੈਨੂੰ ਪਛਤਾਉਂਦੀ ਆ,
ਹੱਸਦੀ ਹਾਂ ਸਾਹਮਣੇ ਮੈਂ
ਪਰ ਅੰਦਰ ਵੜ ਕੇ ਰੋਂਦੀ ਆਂ...
ਸਾਬ: ਮੇਰੇ ਬਣਾਏ ਕਾਗਜ਼ ਦੇ
ਤੂੰ ਜਹਾਜ਼ ਵੀ ਤੇ ਉਡਾਉਂਦੀ ਹੈਂ,
ਮੈਂ ਕਿਸ਼ਤੀਆਂ ਬਣਾਉਂਦਾ ਹਾਂ
ਤੂੰ ਮੀਂਹ ਦੇ ਪਾਣੀ ਚ ਵਹਾਉਂਦੀ ਹੈਂ...
ਗੁਰਨੂਰ: ਤੂੰ ਵੀ ਕੇਹੜਾ ਘੱਟ ਕਰਦਾ ਹੈਂ
ਮੇਰੀਆਂ ਆਟੇ ਦੀਆਂ ਚਿੜੀਆਂ ਤੋੜ੍ਹ ਦਿੰਦਾ ਹੈਂ,
ਕਿੰਨੀਂ ਸੋਹਣੀਂ ਲਿਖਦੀ ਹਾਂ ਫੱਟੀ
ਤੂੰ ਸਿਆਹੀ ਰੋੜ੍ਹ ਦਿੰਦਾ ਹੈਂ...
ਸਾਬ: ਜਦੋਂ ਤੂੰ ਰੁੱਸਦੀ ਹੈਂ
ਧਿਆਨ ਤੇਰੇ ਵਿਚ ਹੀ ਰਹਿੰਦਾ ਏ,
ਫੱਟੀ ਤੇਰੀ ਪੋਚ ਕੇ
ਤੈਨੂੰ ਮਨਾਉਣਾ ਪੈਂਦਾ ਏ...
ਗੁਰਨੂਰ: ਮੈਂ ਵੀ ਤੇ ਉਡੀਕਦੀ ਹਾਂ ਤੈਨੂੰ
ਬੂਹੇ ਵਿਚ ਖੜ ਕੇ,
ਕਦੋਂ ਆਵੇਗਾ ਸੋਹਣਾ ਵੀਰ
ਸਕੂਲੋਂ ਪੜ੍ਹ ਕੇ...
ਸਾਬ: ਤੈਨੂੰ ਤੇ ਬਸ ਇੱਕ
ਖੇਡਣ ਦਾ ਹੀ ਚਾਅ ਏ,
ਫਿਰ ਕਿਸ ਨਾਲ ਖੇਡਣਾ
ਤੇਰਾ ਜਦੋਂ ਹੋ ਜਾਣਾ ਵਿਆਹ ਏ...
ਗੁਰਨੂਰ: ਵੀਰੇ ਇਹ ਕੀ ਦੁਨੀਆਂ ਨੇ ਰੀਤ ਬਣਾਈ ਏ,
ਕੁੜੀ ਹੀ ਕਿਉਂ ਹੁੰਦੀ ਚੀਜ਼ ਪਰਾਈ ਏ,
ਭਾਬੀ ਆਉਣੀ, ਘਰ ਆਏ ਜੀ ਸਦਕੇ
ਪਰ ਮੈਂ ਨਾਈ ਜਾਣਾ ਤੈਨੂੰ ਛਡਕੇ...
ਸਾਬ: ਸਾਡਾ ਵੀ ਕਿਹੜਾ ਤੈਨੂੰ
ਭੇਜਣ ਨੂੰ ਜੀ ਕਰਨਾ ,
ਫਿਰ ਕਿਸ ਨਾਲ ਖੇਡਣਾ ਮੈਂ
ਕਿਸ ਨਾਲ ਹੈ ਲੜਨਾ...
ਗੁਰਨੂਰ: ਚੱਲ ਛੱਡ ਵੀਰੇ
ਐਵੇਂ ਨਾ ਹੁਣ ਰੋਈ ਜਾਹ,
ਚਲ ਭੱਜ ਚਲੀਏ
ਲਗਦਾ ਪ੍ਰਾਹੁਣੇ ਸਾਰੇ ਗਏ ਨੇ ਆ...
****
ਭੈਣ ਜਾਵੇ ਅੱਜ ਵਾਰੀ ਵਾਰੀ,
ਕਿੰਨੀ ਸੋਹਣੀ ਤੂੰ ਦਸਤਾਰ ਸਜਾਈ ਆ
ਲੜੀ ਮੋਤੀਆਂ ਵਾਲੀ ਵੀ ਉਪਰ ਲਾਈ ਆ...
ਸਾਬ: ਹਾਂ ਭੈਣੇ ਮੈਨੂੰ ਅੱਜ ਬੜਾ ਚਾ ਏ
ਆਪਣੇ ਵੀਰੇ ਦਾ ਜੋ ਵਿਆਹ ਏ,
ਤੂੰ ਵੀ ਤੇ ਦੇਖ ਕਿੱਦਾਂ ਸਜੀ ਫਿਰਦੀ ਆਂ
ਪਰੀ ਬਣ ਭੱਜੀ ਫਿਰਦੀ ਆਂ...
ਗੁਰਨੂਰ: ਜਾ ਮੈਂ ਨੀ ਬੋਲਨਾ ਨਾਲ ਤੇਰੇ
ਮੈਨੂੰ ਸਤਾਉਂਦਾ ਰਹਿੰਦਾ ਏਂ,
ਖੋਹ ਕੇ ਮੇਰੀਆਂ ਗੁੱਡੀਆਂ ਪਟੋਲੇ
ਮੈਨੂੰ ਰਵਾਉਂਦਾ ਰਹਿੰਦਾ ਏਂ...
ਸਾਬ: ਤੂੰ ਵੀ ਤੇ ਹਰ ਗਲ ਭੱਜ ਕੇ
ਬੇਬੇ ਨੂੰ ਦਸਦੀ ਏਂ,
ਕੁੱਟ ਪੈਂਦੀ ਦੇਖ ਮੈਨੂੰ
ਖਿੜ ਖਿੜ ਹਸਦੀ ਏਂ...
ਗੁਰਨੂਰ: ਲਾਡਲਾ ਹੈਂ ਬੇਬੇ ਦਾ ਤੂੰ
ਉਹ ਕੁੱਟ ਕੇ ਤੈਨੂੰ ਪਛਤਾਉਂਦੀ ਆ,
ਹੱਸਦੀ ਹਾਂ ਸਾਹਮਣੇ ਮੈਂ
ਪਰ ਅੰਦਰ ਵੜ ਕੇ ਰੋਂਦੀ ਆਂ...
ਸਾਬ: ਮੇਰੇ ਬਣਾਏ ਕਾਗਜ਼ ਦੇ
ਤੂੰ ਜਹਾਜ਼ ਵੀ ਤੇ ਉਡਾਉਂਦੀ ਹੈਂ,
ਮੈਂ ਕਿਸ਼ਤੀਆਂ ਬਣਾਉਂਦਾ ਹਾਂ
ਤੂੰ ਮੀਂਹ ਦੇ ਪਾਣੀ ਚ ਵਹਾਉਂਦੀ ਹੈਂ...
ਗੁਰਨੂਰ: ਤੂੰ ਵੀ ਕੇਹੜਾ ਘੱਟ ਕਰਦਾ ਹੈਂ
ਮੇਰੀਆਂ ਆਟੇ ਦੀਆਂ ਚਿੜੀਆਂ ਤੋੜ੍ਹ ਦਿੰਦਾ ਹੈਂ,
ਕਿੰਨੀਂ ਸੋਹਣੀਂ ਲਿਖਦੀ ਹਾਂ ਫੱਟੀ
ਤੂੰ ਸਿਆਹੀ ਰੋੜ੍ਹ ਦਿੰਦਾ ਹੈਂ...
ਸਾਬ: ਜਦੋਂ ਤੂੰ ਰੁੱਸਦੀ ਹੈਂ
ਧਿਆਨ ਤੇਰੇ ਵਿਚ ਹੀ ਰਹਿੰਦਾ ਏ,
ਫੱਟੀ ਤੇਰੀ ਪੋਚ ਕੇ
ਤੈਨੂੰ ਮਨਾਉਣਾ ਪੈਂਦਾ ਏ...
ਗੁਰਨੂਰ: ਮੈਂ ਵੀ ਤੇ ਉਡੀਕਦੀ ਹਾਂ ਤੈਨੂੰ
ਬੂਹੇ ਵਿਚ ਖੜ ਕੇ,
ਕਦੋਂ ਆਵੇਗਾ ਸੋਹਣਾ ਵੀਰ
ਸਕੂਲੋਂ ਪੜ੍ਹ ਕੇ...
ਸਾਬ: ਤੈਨੂੰ ਤੇ ਬਸ ਇੱਕ
ਖੇਡਣ ਦਾ ਹੀ ਚਾਅ ਏ,
ਫਿਰ ਕਿਸ ਨਾਲ ਖੇਡਣਾ
ਤੇਰਾ ਜਦੋਂ ਹੋ ਜਾਣਾ ਵਿਆਹ ਏ...
ਗੁਰਨੂਰ: ਵੀਰੇ ਇਹ ਕੀ ਦੁਨੀਆਂ ਨੇ ਰੀਤ ਬਣਾਈ ਏ,
ਕੁੜੀ ਹੀ ਕਿਉਂ ਹੁੰਦੀ ਚੀਜ਼ ਪਰਾਈ ਏ,
ਭਾਬੀ ਆਉਣੀ, ਘਰ ਆਏ ਜੀ ਸਦਕੇ
ਪਰ ਮੈਂ ਨਾਈ ਜਾਣਾ ਤੈਨੂੰ ਛਡਕੇ...
ਸਾਬ: ਸਾਡਾ ਵੀ ਕਿਹੜਾ ਤੈਨੂੰ
ਭੇਜਣ ਨੂੰ ਜੀ ਕਰਨਾ ,
ਫਿਰ ਕਿਸ ਨਾਲ ਖੇਡਣਾ ਮੈਂ
ਕਿਸ ਨਾਲ ਹੈ ਲੜਨਾ...
ਗੁਰਨੂਰ: ਚੱਲ ਛੱਡ ਵੀਰੇ
ਐਵੇਂ ਨਾ ਹੁਣ ਰੋਈ ਜਾਹ,
ਚਲ ਭੱਜ ਚਲੀਏ
ਲਗਦਾ ਪ੍ਰਾਹੁਣੇ ਸਾਰੇ ਗਏ ਨੇ ਆ...
****
No comments:
Post a Comment