ਪਿੰਡ ਹਰੀਕੇ ਕਲਾਂ ਵਿਖੇ ਨਿੰਦਰ ਘੁਗਿਆਣਵੀ, ਮਨਦੀਪ ਖੁਰਮੀ, ਰਣਜੀਤ ਬਾਵਾ ਤੇ ਅਤਰਜੀਤ ਸਨਮਾਨੇ ਗਏ..........ਸਨਮਾਨ ਸਮਾਰੋਹ / ਮਿੰਟੂ ਖੁਰਮੀ ਹਿੰਮਤਪੁਰਾ

ਖਿਡਾਰੀਆਂ ਦੇ ਮੇਲੇ 'ਚ ਲਿਖਾਰੀਆਂ ਦਾ ਸਨਮਾਨ।ਪਿੰਡ ਹਰੀਕੇ ਕਲਾਂ (ਮੁਕਤਸਰ ਸਾਹਿਬ) ਵਿਖੇ ਪ੍ਰਵਾਸੀ ਭਾਰਤੀ ਧਰਮਪਾਲ ਸਿੰਘ ਧੰਮਾ, ਕਰਨ ਬਰਾੜ ਆਸਟ੍ਰੇਲੀਆ ਅਤੇ ਸਾਥੀਆਂ ਦੇ ਸਹਿਯੋਗ ਨਾਲ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਸੁਰਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਤਿੰਨ ਰੋਜ਼ਾ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਖੇਡ ਮੇਲੇ ਦੀ ਵਿਲੱਖਣਤਾ ਸੀ ਕਿ ਇਸ ਖੇਡ ਮੇਲੇ ਦੌਰਾਨ ਖਿਡਾਰੀਆਂ ਦੇ ਨਾਲ ਨਾਲ ਲਿਖਾਰੀਆਂ ਨਿੰਦਰ ਘੁਗਿਆਣਵੀ, ਮਨਦੀਪ ਖੁਰਮੀ ਹਿੰਮਤਪੁਰਾ, ਰਣਜੀਤ ਬਾਵਾ ਮਾਛੀਕੇ ਅਤੇ ਕਹਾਣੀਕਾਰ ਅਤਰਜੀਤ ਜੀ ਦਾ ਸਨਮਾਨ ਕੀਤਾ ਗਿਆ। 

ਇਸ ਸਮੇਂ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਖਿਡਾਰੀਆਂ ਦੇ ਮੇਲੇ 'ਚ ਲਿਖਾਰੀਆਂ ਦਾ ਸਨਮਾਨ ਕਰਨ ਦੀ ਪਿਰਤ ਕਾਬਲੇ-ਤਾਰੀਫ ਹੈ। ਜੇ ਖੇਡਾਂ ਸਰੀਰ ਨੂੰ ਤੰਦਰੁਸਤ ਬਨਾਉਣ 'ਚ ਸਾਥ ਦਿੰਦੀਆਂ ਹਨ ਤਾਂ ਕਿਤਾਬਾਂ ਵੀ ਮਨੁੱਖ ਦੇ ਸੱਚੇ ਦੋਸਤ ਵਜੋਂ ਸਾਥ ਦਿੰਦੀਆਂ ਹਨ। ਨੌਜ਼ਵਾਨਾਂ ਨੂੰ ਚਾਹੀਦਾ ਹੈ ਕਿ ਖੇਡਣ ਦੇ ਨਾਲ ਨਾਲ ਕਿਤਾਬਾਂ ਪ੍ਰਤੀ ਮੋਹ ਵਿੱਚ ਵੀ ਸਮਤੋਲ ਬਣਾਈ ਰੱਖਣ। ਇਸ ਸਮੇਂ ਕਰਨ ਬਰਾੜ ਨੇ ਵਾਅਦਾ ਕੀਤਾ ਕਿ ਉਹ ਇਸ ਸਨਮਾਨ ਸਮਾਰੋਹ ਤੋਂ ਬਾਦ ਹਰ ਸਾਲ ਪਿੰਡ ਹਰੀਕੇ ਕਲਾਂ ਦੇ ਖੇਡ ਮੇਲੇ 'ਤੇ ਲਿਖਾਰੀਆਂ ਦਾ ਸਨਮਾਨ ਕਰਨ ਲਈ ਵਚਨਬੱਧ ਹੋਣਗੇ ਤਾਂ ਜੋ ਸਮਾਜ ਦੀ ਬਿਹਤਰੀ ਲਈ ਸਿਰਤੋੜ ਯਤਨ ਕਰ ਰਹੇ ਲੇਖਕਾਂ ਨੂੰ ਸ਼ਾਬਾਸ਼ ਦਿੱਤੀ ਜਾ ਸਕੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਖਜੀਵਨ ਸਿੰਘ ਕੁੱਸਾ, ਮਾਸਟਰ ਪ੍ਰਗਟ ਸਿੰਘ ਖੱਚੜਾਂ, ਸੱਜਰੀ ਸਵੇਰ ਅਖਬਾਰ ਦੇ ਸੰਪਾਦਕ ਸ਼ਮਿੰਦਰ ਸਿੰਘ ਬੱਤਰਾ, ਸ੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕਾਉਣੀ, ਸੰਨੀ ਬਰਾੜ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।  

****

No comments: