ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈੱਨ ਹਰੀਆਂ ਵੇਲਾਂ ਚੱਬੇਵਾਲ ਵਿਖੇ ਰਾਸ਼ਟਰੀ ਸੈਮੀਨਾਰ........ ਸੈਮੀਨਾਰ / ਪਰਮਿੰਦਰ ਸਿੰਘ ਤੱਗੜ (ਡਾ.)


ਚੱਬੇਵਾਲ : ਲੜਕੀਆਂ ਦੇ ਸੁਨਹਿਰੇ  ਭਵਿੱਖ ਦੀ ਕਾਮਨਾ ਨਾਲ ਪੰਥ ਰਤਨ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਚਲ ਰਹੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈੱਨ ਹਰੀਆਂ ਵੇਲਾਂ ਚੱਬੇਵਾਲ ਵਿਖੇ ਕਾਲਜ ਵਿਕਾਸ ਕੌਂਸਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ 'ਪ੍ਰਵਾਸੀ ਪੰਜਾਬੀ ਸਾਹਿਤ ਅਤੇ ਸਿਧਾਂਤ' ਵਿਸ਼ੇ 'ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਸੈਮੀਨਾਰ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਗਿਆ। ਸੈਮੀਨਾਰ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉੱਪ-ਕੁਲਪਤੀ ਡਾ. ਐੱਸ. ਪੀ. ਸਿੰਘ ਨੇ ਕੀਤੀ। ਸੈਮੀਨਾਰ ਦੀ ਸ਼ੁਰੂਅਤ ਮੌਕੇ ਕਾਲਜ ਦੇ ਸਰਪ੍ਰਸਤ ਤੇ ਪ੍ਰਧਾਨ ਜਥੇਦਾਰ ਸੰਤ
ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਸਾਰਿਆਂ ਨੂੰ ਜੀ ਆਇਆਂ ਕਹਿ ਕੇ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਡਾ. ਐੱਸ. ਪੀ. ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਵਾਸੀ ਪੰਜਾਬੀ ਲੇਖਕਾਂ ਦੀ ਮਿਹਨਤ ਸਦਕਾ ਰਚਿਤ ਪ੍ਰਵਾਸੀ ਪੰਜਾਬੀ ਸਾਹਿਤ ਨੇ ਸਾਡੀ ਸਾਰੇ ਸੰਸਾਰ ਨਾਲ ਸਾਂਝ ਪੁਆਈ ਹੈ ਅਤੇ ਮਾਂ ਬੋਲੀ ਪੰਜਾਬੀ ਦੇ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਡਾ. ਸੁਰਜੀਤ ਸਿੰਘ ਭੱਟੀ ਪ੍ਰਿੰਸੀਪਲ ਪੰਜਾਬੀ ਯੂਨੀਵਰਸਿਟੀ ਕਾਲਜ ਘਨੌਰ ਪਟਿਆਲਾ ਨੇ ਕੂੰਜੀਵਤ ਭਾਸ਼ਣ ਦਿੰਦਿਆਂ ਕਿਹਾ ਕਿ ਪ੍ਰਵਾਸੀ ਪੰਜਾਬੀ ਸਾਹਿਤ ਵਿੱਚ ਪ੍ਰਵਾਸੀ ਜੀਵਨ ਦਾ ਅਨੁਭਵ ਹੋਣਾ ਵੀ ਜ਼ਰੂਰੀ ਹੈ। ਡਾ. ਹਰਸਿਮਰਨ ਸਿੰਘ ਰੰਧਾਵਾ ਮੁਖੀ ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਪ੍ਰਵਾਸੀ ਸਾਹਿਤ ਬਾਰੇ ਚਰਚਾ ਕਰਦਿਆਂ ਪਾਰਰਾਸ਼ਟਰੀ ਸਾਹਿਤ ਪ੍ਰੰਪਰਾ ਦੇ ਸੰਦਰਭ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸੈਮੀਨਾਰ 'ਚ ਪੁੱਜੇ ਵੱਖ-ਵੱਖ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਪ੍ਰੋਫੈਸਰ, ਵਿਦਵਾਨਾਂ ਅਤੇ ਪ੍ਰਵਾਸੀ ਪੰਜਾਬੀ ਸਾਹਿਤਕਾਰਾਂ ਵਿੱਚ ਕਹਾਣੀਕਾਰ ਜਰਨੈਲ ਸਿੰਘ ਕੈਨੇਡਾ , ਡਾ. ਮਨਜੀਤ ਸਿੰਘ ਛਾਬੜਾ ਲੁਧਿਆਣਾ, ਡਾ. ਬਲਜਿੰਦਰ ਨਸਰਾਲੀ ਜੰਮੂ ਯੂਨੀਵਰਸਿਟੀ, ਬੀਬੀ ਬਲਰਾਜ ਕੌਰ ਕਨੇਡਾ, ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਿੰਸੀਪਲ ਡਾ. ਅਨੀਤਾ ਸਿੰਘ, ਡਾ. ਅਮਨਦੀਪ ਹੀਰਾ, ਡਾ. ਮਨਜੀਤ ਕੌਰ, ਡਾ. ਸੁਮਨ ਲਤਾ, ਪ੍ਰੋਫੈਸਰ ਉਪਿੰਦਰ ਸਿੰਘ, ਡਾ.ਪਰਮਿੰਦਰ ਸਿੰਘ ਤੱਗੜ, ਡਾ.ਰੁਪਿੰਦਰਜੀਤ ਗਿੱਲ, ਪ੍ਰੋਫੈਸਰ ਪਰਮਿੰਦਰ ਕੌਰ, ਡਾ. ਮਨਦੀਪ ਕੌਰ, ਡਾ.ਇੰਦਰਜੀਤ ਕੌਰ, ਡਾ.ਕੁਲਦੀਪ ਸਿੰਘ, ਡਾ.ਜਗਵੀਰ ਕੌਰ , ਡਾ. ਸੁਖਵੀਰ ਕੌਰ, ਡਾ.ਕਮਲਜੀਤ ਕੌਰ, ਡਾ.ਕੁਲਵੰਤ ਸਿੰਘ ਰਾਣਾ, ਡਾ.ਮਿਨਾਕਸ਼ੀ ਰਠੌਰ, ਡਾ.ਰਜਵਿੰਦਰ ਕੌਰ, ਜੀਤ ਸਿੰਘ ਆਦਿ ਵੱਲੋਂ ਪ੍ਰਭਾਵਸ਼ਾਲੀ ਖੋਜ ਪੱਤਰ ਪੜ੍ਹੇ ਗਏ। ਮੰਚ ਸਕੱਤਰ ਦੇ ਫਰਜ ਡਾ. ਅਮਨਦੀਪ ਹੀਰਾ ਨੇ ਬਾਖੂਬੀ ਨਿਭਾਏ। ਅੰਤ ਵਿੱਚ ਪ੍ਰਿੰਸੀਪਲ ਡਾ. ਅਨੀਤਾ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮੁੱਚੇ ਸੈਮੀਨਾਰ ਦੌਰਾਨ ਪੜ੍ਹੇ ਗਏ ਪਰਚਿਆਂ ਵਿਚੋਂ ਜੋ ਗੱਲ ਨਿੱਖਰ ਕੇ ਸਾਹਮਣੇ ਆਈ, ਮੁਤਾਬਕ ਪ੍ਰਵਾਸੀ ਪੰਜਾਬੀ ਲੋਕਾਂ ਨੇ ਬੇਸ਼ਕ ਦੁਨੀਆਂ ਦੇ ਜਿਸ ਮੁਲਕ ਵਿਚ ਵੀ ਵਾਸ ਕੀਤਾ ਓਥੇ ਪੰਜਾਬੀ ਅਤੇ ਪੰਜਾਬੀਅਤ ਦੇ ਝੰਡੇ ਗੱਡੇ ਹਨ ਅਤੇ ਪ੍ਰਵਾਸੀ ਪੰਜਾਬੀ ਸਾਹਿਤਕਾਰਾਂ ਨੇ ਪੰਜਾਬ ਦੀ ਮਿੱਟੀ ਦੀ ਖੁਸ਼ਬੋ ਨੂੰ ਜਿੱਥੇ ਆਪਣੇ ਸਾਹਿਤਕ ਬਿਰਤਾਂਤ ਦਾ ਹਿੱਸਾ ਮੰਨਿਆਂ ਹੈ ਓਥੇ ਗਲੋਬਲੀ ਮਸਲੇ ਵੀ ਪ੍ਰਵਾਸੀ ਪੰਜਾਬੀ ਸਾਹਿਤ ਦਾ ਹਿੱਸਾ ਬਣੇ ਹਨ।
****


No comments: