ਆਪਣੇ ਵਤਨਾਂ ਤੋਂ ਆ ਗਏ ਚੁਗਣ ਦਾਣਾ ਪਾਣੀ ਪਰਦੇਸ ਦਾ
ਪਾਰ ਸਮੁੰਦਰੋਂ ਰਹਿਕੇ ਵੀ, ਨਾ ਚੇਤਾ ਭੁਲਾਇਆ ਦੇਸ ਦਾ
ਕਦੇ ਭੁੱਲਣ ਨੀ ਦਿੱਤਾ ਮੈਨੂੰ ਪਿੰਡ ਦੀਆਂ ਉਨ੍ਹਾਂ ਬਹਾਰਾਂ ਨੇ
ਅੱਖ ਚੋ ਪਈ ਉਸ ਵੇਲੇ, ਜਦ ਦਰਦ ਸੁਣਾਇਆ ਯਾਰਾਂ ਨੇ
ਵਿਚ ਮਹਿਫਲਾਂ ਉਤੋਂ ਉਤੋਂ ਹੱਸਦੇ ਉਹਨਾਂ ਨੂੰ ਵੇਖਿਆ
ਉਹਨਾਂ ਦੇ ਦਰਦ ਮਹਿਸੂਸ ਕਰਕੇ ਯਾਰੋ ਮੈ ਸੀ ਵੇਖਿਆ
ਤੜਫਾਇਆ ਕਈਆਂ ਨੂੰ ਵਿਛੋੜੇ ਦੀਆਂ ਮਾਰਾਂ ਨੇ
ਅੱਖ ਚੋ ਪਈ ਉਸ ਵੇਲੇ...
ਵਿਚ ਪਰਦੇਸਾਂ ਪਤਾ ਲੱਗਦਾ ਕੀ ਦੁੱਖ ਹੁੰਦਾ ਜੁਦਾਈ ਦਾ
ਮਾਂ ਬਾਪ ਨੂੰ ਮਿਲਣ ਤਾਂ ਬੱਸ ਸੁਪਨੇ ਦੇ ਵਿਚ ਜਾਈ ਦਾ
ਯਾਰੀ ਯਾਰਾਂ ਦੀ ਅਨਮੋਲ ਹੈ, ਲਈਆਂ ਇਹਨਾ ਬਸ ਸਾਰਾਂ ਨੇ
ਅੱਖ ਚੋ ਪਈ ਉਸ ਵੇਲੇ...
ਚੰਗੇ ਭਲੇ ਕਈ ਝੂਠੇ ਵਾਅਦਿਆਂ ਤੇ ਟੰਗ ਹੋ ਗਏ
ਦੁਨੀਆਂਦਾਰੀ ਛੱਡਕੇ ਬਹੁਤੇ ਅੱਗੇ ਲੰਘ ਹੋ ਗਏ
ਦਿਲ ਦੇ ਅਜੀਜ਼ ਹੀ ਮਾਰ ਗਏ, ਨਾ ਮਾਰ ਮਾਰੀ ਹਥਿਆਰਾਂ ਨੇ
ਅੱਖ ਚੋ ਪਈ ਉਸ ਵੇਲੇ...
ਸੁਪਨੇ ਕਰੀ ਸਾਕਾਰ ਓ ਰੱਬਾ ਇਹਨਾਂ ਮਿੱਤਰ ਪਿਆਰਿਆਂ ਦੇ
ਧਾਲੀਵਾਲ ਖੁਸ਼ ਹੈ ਇੱਕ ਇਹਨਾਂ ਦੇ ਸਹਾਰਿਆਂ ਤੇ
ਪਾਰ ਸਮੁੰਦਰੋ ਜਾ ਪਹੁੰਚੇ, ਲੰਮੀਆਂ ਮਾਰੀਆਂ ਉਡਾਰਾਂ ਨੇ
ਅੱਖ ਚੋ ਪਈ ਉਸ ਵੇਲੇ...
****

No comments:
Post a Comment