‘ਬਾਵਾ ਬੋਲਦਾ ਹੈ’ ਪੜ੍ਹਨ ਵਾਲੇ ਪਾਠਕ ਨਿੱਤ ਦਿਨ ਦੇਸ਼-ਬਦੇਸ਼ ਤੋਂ ਫੋਨ ਕਰਕੇ ਅਕਸਰ ਨਵੀਆਂ ਲਿਖਤਾਂ ਅਤੇ ਕਿਤਾਬਾਂ ਬਾਰੇ ਪੁੱਛਦੇ ਹੀ ਰਹਿੰਦੇ ਹਨ ਤੇ ਦਸਦੇ ਰਹਿੰਦੇ ਕਿ ਉਹਨਾਂ ਕੀ ਕੁਝ ਪੜ੍ਹਿਆ ਹੈ ਤੇ ਕਿਵੇਂ ਲੱਗਾ ਹੈ, ਜੁ ਪੜ੍ਹਿਆ ਹੈ। ਖੁਸ਼ੀ ਹੈ ਕਿ ਹੁਣ ਪੁਸਤਕਾਂ ਬਦੇਸ਼ਾਂ ਵਿੱਚ ਵੀ ਪਹੁੰਚਣ ਲੱਗੀਆਂ ਹਨ ਤੇ ਬਦੇਸ਼ਾਂ ਤੋਂ ਆਏ ਬਹੁਤ ਸਾਰੇ ਪਾਠਕ ਅਜਿਹੇ ਮਿਲੇ, ਜਿਹੜੇ ਕਿ ਜਦੋਂ ਵੀ ਦੇਸ਼ ਆਉਂਦੇ ਹਨ ਤਾਂ ਅਟੈਚੀਆਂ ਵਿੱਚ ਕੱਪੜੇ ਜਾਂ ਹੋਰ ਵਸਤਾਂ ਇੰਡੀਆ ਤੋਂ ਲਿਜਾਣ ਦੀ ਬਿਜਾਏ ਕਿਤਾਬਾਂ ਭਰ ਕੇ ਲਿਜਾਂਦੇ ਹਨ। ਕੈਨੇਡਾ, ਅਮਰੀਕਾ, ਇੰਗਲੈਂਡ ਵਿੱਚ ਤਾਂ ਲਾਇਬ੍ਰੇਰੀਆਂ ਭਰੀਆਂ ਦੇਖੀਆਂ ਹੀ ਸਨ ਪੰਜਾਬੀ ਕਿਤਾਬਾਂ ਦੀਆਂ, ਸਗੋਂ ਹੁਣ ਪਿੱਛੇ ਜਿਹੇ ਆਸਟ੍ਰੇਲੀਆ ਵਿੱਚ ਵੀ ਦੇਖ ਆਇਆ ਹਾਂ। ਬਹੁਤੇ ਪੰਜਾਬੀ ਲੇਖਕ ਨਿਰਾਸ਼ ਹਨ ਕਿ ਉਹਨਾਂ ਨੂੰ ਪੜ੍ਹਿਆ ਨਹੀਂ ਜਾ ਰਿਹਾ। ਮੇਰਾ ਖਿਆਲ ਇਸ ਬਾਰੇ ਹੋਰ ਤਰ੍ਹਾਂ ਦਾ ਹੈ, ਅਜਿਹੀ ਸੋਚ ਉਹੀ ਲੇਖਕ ਰੱਖਦੇ ਨੇ, ਜਿੰਨ੍ਹਾਂ ਦੇ ਅੰਦਰ ਕੁਝ ਨਹੀਂ। ਲੇਖਕ ਜਦੋਂ ਅੰਦਰੋਂ ਖਾਲੀ ਹੋ ਜਾਂਦੈ, ਤਾਂ ਹੀ ਅਜਿਹੇ ਵਿਚਾਰ ਉਪਜਦੇ ਨੇ। ਜੇ ਲੇਖਕ ਲੋਕਾਂ ਲਈ ਲਿਖੇਗਾ, ਤਾਂ ਉਹ ਅਵੱਸ਼ ਹੀ ਪੜ੍ਹਿਆ ਜਾਵੇਗਾ। ਇਹ ਇੱਕ ਲੰਬਾ ਵਿਸ਼ਾ ਹੈ, ਜੁ ਬਹਿਸ ਦੀ ਮੰਗ ਵੀ ਕਰਦਾ ਹੈ। ਇਸ ਬਾਰੇ ਵਿਸਥਾਰ ਨਾਲ ਗੱਲ ਅਗਲੇ ਕਾਲਮਾਂ ਵਿੱਚ ਕਰਾਂਗੇ।
ਲੰਘੇ ਮਹੀਨਿਆਂ ਵਿੱਚ ਮੇਰੀਆਂ ਕੁਝ ਪੁਰਾਣੀਆਂ ਕਿਤਾਬਾਂ ਅਤੇ ਕੁਝ ਨਵੀਆਂ ਕਿਤਾਬਾਂ ਦੇ ਐਡੀਸ਼ਨ ਛਪ ਕੇ ਆਏ ਹਨ। ਮੇਰੇ ਖਿਆਲ ਮੁਤਾਬਕ ਜੋ ਛਪਦਾ, ਉਹ ਪੜ੍ਹਿਆ ਜਾ ਰਿਹਾ ਹੈ, ਤਦੇ ਹੀ ਛਪ ਰਿਹਾ ਹੈ। ਇਸ ਗੱਲ ਦੀ ਮਾਫ਼ੀ ਕਿ ਜੇਕਰ ਪਾਠਕਾਂ ਨੂੰ ਇਹ ਲੱਗੇ ਕਿ ਕਾਲਮ ਵਿੱਚ ਲੇਖਕ ਆਪਣੀ ਹੀ ਤਾਰੀਫ਼ ਕਰੀ ਜਾ ਰਿਹਾ ਹੈ। ਮੈਨੂੰ ਕਦੇ ਇੰਝ ਨਹੀਂ ਲੱਗਾ ਕਿ ਮੈਨੂੰ ਪੜ੍ਹਿਆ ਨਹੀਂ ਜਾ ਰਿਹਾ। ਮੈਂ ਤਾਂ ਸਗੋਂ ਬੜੈ ਮਾਣ ਨਾਲ ਕਹਾਂਗਾ ਕਿ ਮੇਰਾ ਅੱਖਰ-ਅੱਖਰ ਪੜਿੳਾ ਗਿਆ ਤੇ ਪਵ੍ਹਿਆ ਜਾ ਰਿਹਾ ਹੈ। ਮੈਨੂੰ ਆਪਣੇ ਪਾਠਕਾਂ ‘ਤੇ ਡਾਹਢਾ ਮਾਣ ਹੈ ਤੇ ਰਹੇਗਾ ਵੀ।
ਪਿਛੇ ਜਿਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਦੋਂ ਮੇਰੇ ਤੋਂ ਉਸਤਾਦ ਲਾਲ ਚੰਦ ਯਮਲਾ ਜੱਟ ਬਾਰੇ ਕੰਮ ਕਰਵਾਇਆ ਤਾਂ ਇਹ ਮੇਰੇ ਲਈ ਸੁਭਾਗ ਸੀ। ਇੱਕ ਲੇਖਕ ਵਜੋਂ ਵੀ ਤੇ ਦੂਜਾ ਉਹਨਾਂ ਦੇ ਸਿ਼ਸ਼ ਵਜੋਂ ਵੀ। ਇਹ ਕਿਤਾਬ ਜਦ ਛਪਕੇ ਆਈ ਤਾਂ ਮੈਨੂੰ ਆਪਣੇ ਆਪ ‘ਤੇ ਦੇਰ ਤੋਂ ਪਿਆ ਬੋਝ ਕੁਝ-ਕੁਝ ਹਲਕਾ ਜਿਹਾ ਹੋਇਆ ਲੱਗਿਆ ਸੀ।ਪਾਟਕਾਂ ਨੇ ਤਾਂ ਇਸ ਕਿਤਾਬ ਨੂੰ ਖਰੀਦ ਕੇ ਪੜ੍ਹਿਆ ਹੀ ਪਰ ਦੁੱਖ ਇਸ ਗੱਲ ਦਾ ਸੈਕੜਿਆਂ ਵਿੱਚੋਂ ਉਸਤਾਦ ਕਿਸੇ ਇੱਕ ਚੇਲੇ ਨੇ ਵੀ ਕਿਤਾਬ ਖ੍ਰੀਦ ਕੇ ਨਹੀਂ ਪੜ੍ਹੀ। ਮੇਰੇ ਤੋਂ ਮੁਫ਼ਤ ‘ਚ ਭਾਲਦੇ ਰਹੇ। ਅਜਿਹੇ ਚੇਲਿਆਂ ਬਾਰੇ ਵੀ ਕਦੇ ਗੱਲ ਜ਼ਰੂਰ ਕਰਨੀ ਹੈ। ਇਸ ਕਿਤਾਬ ਵਿੱਚ ਉਸਤਾਦ ਜੀ ਦੇ ਜੀਵਨ ਦੇ ਕੁਝ ਉਹ ਪੱਖ ਵੀ ਸਾਹਮਣੇ ਆਏ, ਜੁ ਆਮ ਸ੍ਰੋਤਿਆਂ ਨੂੰ ਨਹੀਂ ਸੀ ਪਤਾ। ਇਸ ਕਿਤਾਬ ਤੋਂ ਇਲਾਵਾ ਦੋ ਹੋਰ ਕਿਤਾਬਾਂ ਵੀ ਚੇਤਨਾ ਪ੍ਰਕਾਸ਼ਨ ਵੱਲੋਂ ਛਪਕੇ ਆਈਆਂ। ਇਹਨਾਂ ਦਾ ਸਬੰਧ ਵੀ ਪੰਜਾਬੀ ਵਿਰਸੇ ਦੇ ਭੁੱਲੇ-ਵਿੱਸਰੇ ਤੇ ਮਹਾਨ ਫ਼ਨਕਾਰਾਂ ਨਾਲ ਹੈ। ਇੱਕ ਹੈ, ‘ਫੱਕਰਾਂ ਜਿਹੇ ਫ਼ਨਕਾਰ’ ਤੇ ਦੂਜੀ ਹੈ, ‘ਵੱਡਿਆਂ ਦੀ ਸੱਥ’। ਇਸ ਕਿਤਾਬ ਦਾ ਮੁੱਖ ਬੰਦ ਜਨਾਬ ਸੁਰਜੀਤ ਪਾਤਰ ਸਾਹਿਬ ਨੇ ਲਿਖ ਕੇ ਮਾਣ ਦਿੱਤਾ। ਇਸ ਕਿਤਾਬ ਵਿੱਚ ਸਾਹਿਤ, ਸਭਿਆਚਾਰ ਤੇ ਕਲਾ ਜਗਤ ਦੇ ਸਾਡੇ ਵੱਡੇ ਪੁਰਖਿਆਂ ਬਾਰੇ ਰੇਖਾ-ਚਿਤਰ ਹਨ, ਜਿਹਨਾਂ ਨਾਲ ਮੈਂ ਸਮੇਂ-ਸਮੇਂ ਵਿਚਰਿਆ। ਸੰਤੋਖ ਸਿੰਘ ਧੀਰ, ਸਨਮੁਖ ਸਿੰਘ ਅਜ਼ਾਦ, ਗੁਰਦੇਵ ਸਿੰਘ ਰੁਪਾਣਾ, ਬਾਬੂ ਸਿੰਘ ਮਾਨ ਮਰਾੜਾਂ ਵਾਲਾ, ਦੀਪਕ ਜੈਤੋਈ, ਜਗਦੇਵ ਸਿੰਘ ਜੱਸੋਵਾਲ, ਪੂਰਨ ਸ਼ਾਹਕੋਟੀ, ਹਰਭਜਨ ਬਾਜਵਾ ਤੇ ਹੋਰ ਕਈ ਪੁਰਖੇ। ਇਵੇਂ ਹੀ ਫੱਕਰਾਂ ਜਿਹੇ ਜਿਹੜੇ ਫ਼ਨਕਾਰਾਂ ਨਾਲ ਨਿੱਘੀ ਨੇੜਤਾ ਰਹੀ, ਉਹਨਾਂ ਦੀ ਜਿ਼ੰਦਗੀ ਦੇ ਨੇੜਿਓਂ ਡਿੱਠੇ ਪਲ-ਪਲ ਦੇ ਵੇਰਵੇ ਬੜੀ ਬਾਰੀਕੀ ਨਾਲ ਖਿੱਚ੍ਹ-ਖਿੱਚ੍ਹ ਕੇ ਪੇਸ਼ ਕਰਨ ਦੇ ਯਤਨ ਕੀਤੇ। ਚਾਂਦੀ ਰਾਮ ਚਾਂਦੀ ਨੂੰ ਮੈਂ ਬੜੀ ਨੇੜਿਓਂ ਕਈ ਵਾਰੀ ਦੇਖਿਆ ਸੀ। ਉਸਦਾ ਅੰਤਲਾ ਵੇਲਾ ਕਿੰਨਾਂ ਮਾੜਾ ਸੀ। ਅਜਿਹੀ ਕਿਸੇ ਦੁਸ਼ਮਣ ਨਾਲ ਵੀ ਨਾ ਰੱਬ ਕਰੇ। ਜੁ ਉਹਦੇ ਨਾਲ ਹੋਈ ਸੀ। ਉਸਤਾਦ ਮਿਲਖੀ ਰਾਮ ਨੁੰ ਜਲੰਧਰ ਮਿਲਣਾ ਹੰਸ ਰਾਜ ਹੰਸ ਦੇ ਦਫ਼ਤਰ ਵਿੱਚ ਤੇ ਫਿਰ ਰੇਡੀਓ ਸਟੇਸ਼ਨ ਦੇ ਅਹਾਤੇ ਵਿੱਚ। ਇਵੇਂ ਹੀ ਹਜ਼ਾਰਾ ਸਿੰਘ ਰਮਤਾ ਨੂੰ ਟੋਰਾਂਟੋ ਮਿਲਣਾ। ਬੀਬੀ ਨੂਰਾਂ ਦੀ ਹੇਕ ਤੇ ਹੂਕ ਨੇ ਕਲੇਜੇ ਧੂਹ ਪਾਉਣੀ। ਅਮਰਜੀਤ ਗੁਰਦਾਸਪੁਰੀ ਨਾਲ ਪੁਰਾਣੀ ਸਾਂਝ ਦੇ ਵੇਰਵੇ। ਸਾਂਈ ਜ਼ਹੂਰ ਅਹਿਮਦ ਦੇ ਦੋਤਾਰੇ ਦੀ ਟੁਣਕਾਰ ਕਦੇ ਪਿੱਛਾ ਨਹੀਂ ਛਡਦੀ। ਨਿੱਕੀ ਉਮਰੇ ਮਧੁਰ ਆਵਾਜ਼ ਬਖੇਰਦਾ ਸਦਾ-ਸਦਾ ਲਈ ਅੱਖਾਂ ਮੀਟ ਗਿਆ ਮਾਸਟਰ ਮਦਨ ਕਦੇ ਨਹੀਂ ਭੁੱਲਦਾ, ਇਹ ਗਾਉਂਦਾ-“ਆ ਜਾਈਏ ਆ ਜਾਈਏ...ਯੂੰ ਨਾ ਰਹਿ ਰਹਿ ਕਰ ਹਮੇਂ ਤਰਸਾਈਏ।” ਪਟਿਆਲਾ ਸੰਗੀਤ ਘਰਾਣੇ ਦੇ ਆਖਰੀ ਉਸਤਾਦ ਬਾਬੇ ਬਾਕੁਰ ਹੁਸੈਨ ਦਾ ਅੱਖੀਂ ਦੇਖਿਆ ਵਿਰਲਾਪ, ਜਦੋ ਕਿ ਉਸਦੇ ਚੇਲੇ ਕਰੋੜਾਂਪਤੀ ਸਨ ਤੇ ਉਹ ਦੋ ਵੇਲੇ ਦੀ ਰੋਟੀ ਨੂੰ ਤਰਸ ਗਿਆ ਸੀ। ਲੰਡਨ ਦੀ ਯਾਤਰਾ ਸਮੇਂ ਰੌਬਟ ਤੋਂ ਲਿਆਂਦਾ ਯਾਦਗਾਰੀ ਸੁਰ-ਮੰਡਲ ਇੱਕ ਅਭੁਲੱ ਰਚਨਾ ਬਣ ਗਿਆ-“ਇੱਕ ਸੁਰ ਮੰਡਲ ਦੀ ਮੌਤ।” ਇਹ ਲੇਖ ਬਹੁਤ ਥਾਂਈ ਛਪਿਆ ਤੇ ਬਹੁਤ ਪੜ੍ਹਿਆ ਗਿਆ। ਇਹਨਾਂ ਮਹਾਨ ਫ਼ਨਕਾਰਾਂ ਦੀ ਕਲਾ ਤੇ ਜਿ਼ੰਦਗੀ ਦੇ ਬਾਰੀਕੀ ਨਾਲ ਵੇਰਵੇ ਭਰੀਆਂ ਅਭੁੱਲ ਤੇ ਮਹੱਤਵਪੂਰਨ ਯਾਦਾਂ ਕਿਵੇਂ ਭੁਲਾ ਸਕਦਾ ਸਾਂ? ਇਹ ਸਭ ਕੁਝ ਬੜੀ ਸਹਿਜਤਾ ਤੇ ਸੁਭਾਵਿਕਤਾ ਨਾਲ ਇਹਨਾਂ ਲਿਖਤਾਂ ਵਿੱਚ ਆਈ ਗਿਆ। ਇਹ ਠੀਕ ਹੈ ਕਿ ਇਹਨਾਂ ਸਭਨਾਂ ਨੂੰ ਆਪਣੀਆਂ ਲਿਖਤਾਂ ਵਿੱਚ ਸਾਂਭ ਤਾਂ ਲਿਆ ਹੈ ਪਰ ਲਗਦਾ ਹਮੇਸਾਂ ਇੰਝ ਹੈ ਕਿ ਜਿਵੇਂ, ਹਰ ਪਲ ਇਹ ਸੱਭੇ ਮੇਰੇ ਅੱਗੇ ਪਿੱਛੇ ਹੀ ਹੁੰਦੇ ਨੇ, ਗਾਉਂਦੇ ਜਾਂਦੇ। ਹਾਕਾਂ ਤੇ ਹੇਕਾਂ ਲਾਉਂਦੇ। ਮੁਸਕ੍ਰਾਉਂਦੇ ਵੀ ਤੇ ਦੁਖ-ਸੁਖ ਦਸਦੇ। ਕਦੇ-ਕਦੇ ਹਸਦੇ। ਆਪਣੀ-ਆਪਣੀ ਕਲਾ ਵਿੱਚ ਮਸਤ...ਇਹ ਫੱਕਰ ਫ਼ਨਕਾਰ।
****

No comments:
Post a Comment