ਅਨੰਦ ਮੈਰਿਜ ਐਕਟ ਪਾਰਲੀਮੈਂਟ ’ਚ ਪਾਸ ਕਰਨ ਲਈ ਸਾਰੇ ਐਮ ਪੀ ਸਹਿਯੋਗ ਦੇਣ : ਬਾਬਾ
ਭਾਦਸੋਂ (ਪਟਿਆਲਾ) : ਸਥਾਨਕ ਅਨਾਜ ਮੰਡੀ ਵਿਚ ਅੱਜ ਪੰਥ ਰਤਨ ਜਥੇ.ਗੁਰਚਰਨ ਸਿੰਘ ਟੌਹੜਾ ਦੀ ਯਾਦ ’ਚ ਲਗਾਏ ਗਏ ਵਿਸ਼ਾਲ ਖੂਨਦਾਨ ਕੈਂਪ ਵਿਚ 300 ਵਿਅਕਤੀਆਂ ਨੇ ਖੂਨਦਾਨ ਕਰਕੇ ਜਥੇਦਾਰ ਟੌਹੜਾ ਨੂੰ ਸੱਚੀ ਸਰਧਾਂਜਲੀ ਭੇਂਟ ਕੀਤੀ ਗਈ, ਇਸ ਸਮੇਂ ਕੈਂਪ ਦਾ ਉਦਘਾਟਨ ਕਰਨ ਲਈ ਅਤੇ ਖੂਨਦਾਨੀਆਂ ਨੂੰ ਹੋਸਲਾ ਅਸ਼ੀਰਵਾਦ ਦੇਣ ਲਈ ਪੁੱਜੇ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਵਿਕਾਸ ਗਰਗ ਪੁੱਜੇ, ਸੰਤ ਗਿਆਨੀ ਹਰਨਾਮ ਸਿੰਘ ਨੇ ਇਥੇ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਸਿੱਖ ਸੰਸਥਾਵਾਂ ਅਤੇ ਪੰਜਾਬ ਸਰਕਾਰ ਦੇ ਦਬਾਅ ਅਧੀਨ ਅਨੰਦ ਮੈਰਿਜ ਐਕਟ ਨੂੰ ਭਾਰਤ ਸਰਕਾਰ ਦੀ ਕੈਬਨਿਟ ਵਲੋਂ ਪ੍ਰਵਾਨਗੀ ਮਿਲੀ ਹੈ ਉਸੇ ਤਰ੍ਹਾਂ ਭਾਰਤੀ ਪਾਰਲੀਮੈਂਟ ਵਿਚ ਸਾਰੇ ਮੈਂਬਰ ਪਾਰਲੀਮੈਂਟ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਚਾਹੀਦਾ ਹੈ ਕਿ ਉਹ ਸਮੁੱਚੇ ਰੂਪ ਵਿਚ ਇਸ ਐਕਟ ਨੂੰ ਪਾਸ ਕਰਨ ਵਿਚ ਸਹਿਯੋਗ ਦੇਣ।
ਸ਼੍ਰੋਮਣੀ ਕਮੇਟੀ ਮੈਂਬਰ ਸ.ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਹੇਠ ਜਥੇ.ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਵਲੋਂ ਲਗਾਏ ਇਸ ਕੈਂਪ ’ਚ ਇਲਾਕੇ ਦੀ ਭਰਵੀਂ ਹਾਜਰੀ ਵਿਚ ਲਗਾਏ ਗਏ ਖੂਨਦਾਨ ਕੈਂਪ ਪ੍ਰਤੀ ਲੋਕਾਂ ਦਾ ਉਤਸਾਹ ਦੇਖਣ ਵਾਲਾ ਸੀ ਇਸ ਸਮੇ ਸ੍ਰੀ ਖਾਲਸਾ ਨੇ ਜਥੇਦਾਰ ਟੌਹੜਾ ਬਾਬਤ ਬੋਲਦਿਆਂ ਕਿਹਾ ਕਿ ਪੰਥ ਰਤਨ ਸਵ.ਜਥੇਦਾਰ ਗੁਰਚਰਨ ਸਿੰਘ ਟੌਹੜਾ ਸਿੱਖ ਪੰਥ ਦੇ ਮਹਾਨ ਆਗੂ ਸਨ ਤੇ ਉਨਾ ਦੀ ਯਾਦ ’ਚ ਖੂਨਦਾਨ ਕੈਂਪ ਲਗਾਉਣਾ ਸ਼ਲਾਘਾਯੋਗ ਕਦਮ ਹੈ ਤੇ ਖੂਨਦਾਨ ਦੀ ਬਹੁਤ ਮਹਾਨਤਾ ਹੈ ਕਿਉਂਕਿ ਪਿਛਲੇ ¦ਮੇ ਸਮੇਂ ਸੰਸਾਰ ਅੰਦਰ ਬਿਮਾਰੀਆਂ ਦਾ ਬੇਤਹਾਸਾ ਵਾਧਾ ਹੋਇਆ ਤੇ ਹਰ ਪਾਸੇ ਖੂਨ ਦੀ ਕਮੀ ਪਾਈ ਜਾ ਰਹੀ ਹੈ । ਉਨਾਂ ਨੌਜਵਾਨ ਨੂੰ ਵੱਧ ਚੜ ਕੇ ਸਮਾਜ ਭਲਾਈ ਦੇ ਕੰਮਾਂ ‘ਚ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਵਿਕਾਸ ਗਰਗ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਤੇ ਸ਼੍ਰ੍ਰੋਮਣੀ ਕਮੇਟੀ ਮੈਂਬਰ ਸ.ਸਤਵਿੰਦਰ ਸਿੰਘ ਟੌਹੜਾ ਤੇ ਜਥੇ.ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਦੇ ਪ੍ਰਬੰਧਕਾਂ ਨੇ ਬਾਬਾ ਹਰਨਾਮ ਸਿੰਘ ਖਾਲਸਾ, ਡਿਪਟੀ ਕਮਿਸ਼ਨਰ ਸ੍ਰੀ ਵਿਕਾਸ ਗਰਗ ਸਮੇਤ ਸਮਾਗਮ ‘ਚ ਪੁੱਜੀਆਂ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਐਸ.ਡੀ.ਐਮ ਨਾਭਾ ਪੂਨਮਦੀਪ ਕੌਰ, ਮੈਂਬਰ ਜਿਲਾ ਪ੍ਰੀਸ਼ਦ ਮਾਨਇੰਦਰ ਸਿੰਘ ਮਾਨੀ, ਮਾਰਕਿਟ ਕਮੇਟੀ ਨਾਭਾ ਦੇ ਚੇਅਰਮੈਨ ਗੁਰਦਿਆਲਇੰਦਰ ਸਿੰਘ ਬਿੱਲੂ, ਵਧੀਕ ਐਡਵੋਕਟ ਜਨਰਲ ਗਿਆਨ ਸਿੰਘ ਮੂੰਗੋਂ, ਬਲਾਕ ਸੰਮਤੀ ਨਾਭਾ ਦੇ ਚੇਅਰਮੈਨ ਗੁਰਚਰਨ ਸਿੰਘ ਘਮਰੌਦਾ, ਕੌਂਸਲ ਪ੍ਰਧਾਨ ਗੁਰਬਖਸ਼ੀਸ ਸਿੰਘ ਭੱਟੀ, ਮਾਰਕਿਟ ਕਮੇਟੀ ਭਾਦਸੋਂ ਦੇ ਚੇਅਰਮੈਨ ਲਖਵੀਰ ਸਿੰਘ ਲੌਟ, ਅਕਾਲੀ ਆਗੂ ਕਰਨੈਲ ਸਿੰਘ ਮਟੋਰੜਾ, ਜਥੇ.ਰਣਧੀਰ ਸਿੰਘ ਢੀਂਡਸਾ ਪ੍ਰਧਾਨ ਗੁ.ਚੈਹਿਲ, ਬਾਬਾ ਇੰਦਰ ਸਿੰਘ ਕਾਰਸੇਵਾ ਵਾਲੇ, ਯੂਥ ਆਗੂ ਚਰਨਜੀਤ ਸਿੰਘ ਖੋਖ, ਅਮਨਦੀਪ ਸਿੰਘ ਭੰਗੂ ਚੇਅਰਮੈਨ ਭੰਗੂ ਫਾਉਂਡੇਸਨ, ਯੂਥ ਅਕਾਲੀ ਦਲ ਦੇ ਖਜ਼ਾਨਚੀ ਹਰਪਾਲ ਜੁਨੇਜਾ, ਆੜਤੀਆ ਐਸੋਸੀਏਸਨ ਦੇ ਪ੍ਰਧਾਨ ਮਹਿੰਦਰ ਸਿੰਘ ਝੰਬਾਲੀ, ਟਰੱਕ ਯੂਨੀਅਨ ਭਾਦਸੋਂ ਦੇ ਪ੍ਰਧਾਨ ਬਲਜਿੰਦਰ ਸਿੰਘ ਬੱਬੂ, ਬਲਦੇਵ ਸਿੰਘ ਗੁਰਦਿੱਤਪੁਰਾ ਸਾ.ਚੇਅਰਮੈਨ, ਯੂਥ ਅਕਾਲੀ ਦਲ ਦੇ ਕੌਮੀ ਸਕੱਤਰ ਅਮਰਜੀਤ ਸਿੰਘ ਧਾਰਨੀ, ਜਿਲਾ ਅਕਾਲੀ ਜਥਾ ਮੀਤ ਪ੍ਰ੍ਰਧਾਨ ਰਣਧੀਰ ਸਿੰਘ ਰੈਮਲ ਮਾਜਰੀ, ਮਹਿੰਗਾ ਸਿੰਘ ਸਰਪੰਚ ਭੜੀ, ਤਰਨਜੀਤ ਸਿੰਘ ਧਾਲੀਵਾਲ ਪ੍ਰਧਾਨ ਟਰੱਕ ਯੂਨੀਅਨ ਨਾਭਾ, ਜਥੇ.ਬਚਨ ਸਿੰਘ ਮਟੋਰੜਾ, ਅਕਾਲੀ ਆਗੂ ਹਰਨੈਬ ਸਿੰਘ ਭੜੀ, ਯੂਥ ਅਕਾਲੀ ਆਗੂ ਦਵਿੰਦਰ ਸਿੰਘ ਖਿਜਰਪੁਰ, ਇਛੈਮਾਨ ਸਿੰਘ ਪ੍ਰਧਾਨ ਆੜਤੀਆ ਐਸੋਸੀਏਸਨ, ਜਿਲਾ ਜਨਰਲ ਸਕੱਤਰ ਭਗਵੰਤ ਸਿੰਘ ਰੈਸਲ, ਮੀਤ ਪ੍ਰਧਾਨ ਸਤਨਾਮ ਸਿੰਘ ਰੈਸਲ, ਬਿਕਰਮ ਸਿੰਘ ਸਹੌਲੀ ਸਰਪੰਚ, ਮਲਕੀਤ ਸਿੰਘ ਵਜੀਦੜੀ ਪ੍ਰਧਾਨ, ਮੈਂਬਰ ਜਿਲਾ ਪ੍ਰੀਸ਼ਦ ਗੁਰਬਖਸ਼ ਸਿੰਘ ਸੀਬੀਆ, ਜਥੇ.ਜੋਗਿਦਰ ਸਿੰਘ ਲੌਟ, ਅਕਾਲੀ ਆਗੂ ਹਰਭਜਨ ਸਿੰਘ ਟੌਹੜਾ, ਮੈਂਬਰ ਬਲਾਕ ਸੰਮਤੀ ਸੁਖਜਿੰਦਰ ਸਿੰਘ, ਸਰਕਲ ਪ੍ਰਧਾਨ ਸ਼ਹਿਰੀ ਸਤਿੰਦਰ ਸਿੰਘ ਗੋਲਡੀ, ਹਰਪ੍ਰੀਤ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਨਾਭਾ ਸ਼ਹਿਰੀ, ਰਣਜੀਤ ਸਿੰਘ ਪ੍ਰਧਾਨ ਯੂਥ ਵਿੰਗ ਭਾਦਸੋਂ, ਯੂਥ ਆਗੂ ਗੁਰਪ੍ਰੀਤ ਸਿੰਘ ਘੁੰਡਰ, ਡਾ.ਗੁਰਦੀਪ ਸਿੰਘ ਬਹਿਬਲਪੁਰ, ਬਿੱਟੂ ਰੋਹਟਾ ਸੈਕਟਰੀ, ਸਤਿਗੁਰ ਸਿੰਘ ਕੁਲਾਰਾਂ, ਯੂਥ ਵਿੰਗ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਚੀਨਾ, ਯੂਥ ਆਗੂ ਕੁਲਦੀਪ ਸਿੰਘ ਅਲਹੌਰਾ, ਜਥੇ.ਗੁਰਦੀਪ ਸਿੰਘ ਜਿੰਦਲਪੁਰ, ਅਮਰਜੀਤ ਸਿੰਘ ਟਿਵਾਣਾ ਪ੍ਰਧਾਨ, ਜਥੇ.ਮਹਿੰਦਰ ਸਿੰਘ ਰੰਨੋ, ਰਘੁਵੀਰ ਸਿੰਘ ਸਰਪੰਚ ਰੰਨੋ ਸਮੇਤ ਵੱਡੀ ਗਿਣਤੀ ‘ਚ ਅਕਾਲੀ ਵਰਕਰ ਤੇ ਨੌਜਵਾਨ ਪਹੁੰਚੇ।
****
No comments:
Post a Comment