ਕਿਲ੍ਹੇ-ਮਹੱਲੇ ਦੀ ਘਾਟੀ
ਵਰਗੀ ਗਲੀ ਬੀਰੂ ਨੇ ਡਰਦੇ ਡਰਦੇ ਚੜ੍ਹੀ, ਤੇ
ਡਰਦੇ ਡਰਦੇ ਹੀ ਸੇਠ
ਗਿਆਨ ਸ਼ਾਹ ਦੇ ਘਰ ਦੀਆਂ ਤਿੰਨ ਪੌੜੀਆਂ ਚੜ੍ਹ, ਡਿਊੜੀ ਤੇ ਬੂਹੇ ‘ਤੇ
ਹੱਥ ਰੱਖ ਕੇ ਉਹਨੇ
ਸਹਿਮੀ ਜਹੀ ‘ਵਾਜ਼
ਮਾਰੀ – “ਵੱਡੇ
ਬਾਊ ਜੀ” ।
ਘੜੀ ਪਲ ਖ਼ੜਾ ਰਹਿਣ ਤੇ ਅੰਦਰੋਂ ਕੋਈ ਬਿੜਕ ਨਾ ਆਉਂਦੀ ਦੇਖ ਕੇ , ਉਸ ਨੇ ਬੂਹੇ ‘ਤੇ ਹਲਕਾ ਜਿਹਾ ਹੱਥ ਮਾਰ ਕੇ ਫਿਰ ਕਿਹਾ –
“ਛੋਟੇ ਬਾਬੂ ਜੀ ।”
ਹਵਾ ਦੇ ਫੱਟਾਏ ਵਾਂਗ ਦਰਵਾਜ਼ਾ ਖੁਲ੍ਹਿਆ ਤੇ ਅੰਦਰੋਂ ਫੁਲਝੜੀ ਦੇ ਚੰਗਿਆੜਿਆਂ ਵਾਂਗ ਚਿੜ-ਚਿੜ ਕਰਦੀ ਇਕ ਮੂੰਹ-ਜ਼ੋਰ ਛੋਕਰੀ ਨੇ ਆਉਂਦਿਆਂ ਹੀ ਦੋ ਚਾਰ ਗਾਲ੍ਹਾਂ ਵਗਾਹ ਮਾਰੀਆਂ – “ਨਾਨਸੈਂਸ, ਈਡਇਟ, ਗੰਵਾਰ ਕਹੀਂ ਕਾ... ਪਾਪਾ ਔਰ ਭਈਆ ਅੰਦਰ ਲਕਸ਼ਮੀ ਪੂਜਾ ਕਰਤੇ ਹੈਂ... ਕਿਆ ਸ਼ੋਰ ਮਚਾ ਰੱਖਾ ਹੈ ਤੂਨੇ ਬਾਹਰ... ਕਿਆ ਕਾਮ ਹੈ ਉਨ ਸੇ... ਬੇਵਕੂਫ਼ ਕਹੀਂ ਕਾ... ਬੱਕ, ਕਿਆ ਬਾਤ ਹੈ ?”
ਸਹਿਮੀ ਜਿਹੀ ਆਵਾਜ਼ ਵਿਚ ਬੀਰੂ ਨੇ ,ਸਾਰੀ ਝਿੜਕ ਝੰਭ ਅਣਸੁਣੀ ਕਰ ਕੇ ਕਿਹਾ – “ਬੇਟਾ... ਵੱਡੇ ਬਾਬੂ ਜੀ ਨਾਲ ਕੰਮ ਆਂ, ਥੋੜ੍ਹਾਂ ਜਿਹਾ...।”

“ਲਕਸ਼ਮੀ ਪੂਜਾ ਕਰਦੇ ਪਏ
ਨੇ... ਅਭੀ ਨਹੀਂ ਮਿਲ ਸਕਤੇ... ਦੋ ਘੰਟੇ ਬਾਅਦ ਆਨਾ...” ਕੁੜੀ ਦੀ ਤਲਖੀ ਅੰਗਰੇਜ਼ੀ-ਨੁਮਾ ਹਿੰਦੀ ਤੋਂ
ਹਿੰਦੀ-ਨੁਮਾ ਪੰਜਾਬੀ ਵਲ ਆਈ ਤੇ ਉਹ ਦਰਵਾਜ਼ਾ ਬੰਦ ਕਰ ਕੇ ਮੁੜਦੀ ਹੋਈ ।
ਤੰਗ ਗਲੀਆਂ ਅਤੇ ਦੋ-ਦੋ ਤਿੰਨ-ਤਿੰਨ ਮੰਜ਼ਲੇ ਚੁਬਾਰਿਆਂ ਵਿਚਕਾਰ ਘਿਰੇ ਬੀਰੂ ਨੂੰ ਲੌਡੇ ਵੇਲੇ ਹੀ ਸੂਰਜ ਛਿਪ ਗਿਆ ਜਾਪਣ ਲੱਗਾ । ਗਲੀ ਵਿੱਚ ਚੜ੍ਹਦੇ ਮੋਟਰ ਸਾਇਕਲਾਂ,ਸਕੂਟਰਾਂ ਦੀ ‘ਠੁੱਸ’ ਜਿਹੀ ਆਵਾਜ਼ ਵਾਂਗ, ਉਸ ਦਾ ਹਉਕਾ ਬੰਦ ਦਰਵਾਜ਼ੇ ਨਾਲ ਵੱਜ ਕੇ ਮੁੜਿਆ ਅਤੇ ਉਹ ਪੌੜੀਆਂ ਉਤਰ ਕੇ ਗਲੀ ਵਿਚ ਆ ਖੜਾ ਹੋਇਆ । ਲਮਕਦੇ ਪੈਰੀਂ ਤਿੱਖੀ ਉਤਰਾਈ ‘ਤੇ ਵੀ ਜੂੰ-ਚਾਲੇ ਘਸੀਟ ਹੁੰਦਾ, ਉਹ ਵੱਡੇ ਬਾਜ਼ਾਰ ਵਿੱਚ ਪਹੁੰਚ ਗਿਆ । ਚਾਨਣੀਆਂ ਕਨਾਤਾਂ ਨਾਲ ਢੱਕੇ ਬਾਜ਼ਾਰ ਵਿਚ ਹਲਵਾਈ ਦੇ ਥਾਲਾਂ ਦੀਆਂ ਟੋਕਣਾਂ ਦੁਆਲੇ ਤੇ ਫੁਲਝੜੀਆਂ ਪਟਾਕਿਆਂ ਦਿਆਂ ਭੰਡਾਰਾਂ ਦੁਆਲੇ ਲੋਕ ਖੱਖਰਾਂ ਵਾਂਗੂੰ ਝੁਰਮਟ ਬਣਾਈ ਖੜੇ ਸਨ ।
...” ਤਾਊ, ਫੁਲਚੜ੍ਹੀ ‘ਜੂਰ ਲਾਈਂ “, ਉਹਦੇ ਨਿੱਕੇ ਦੇ ਕਹੇ ਇਹ ਸ਼ਬਦ ਉਸ ਦਾ ਅੰਦਰਲਾ ਝਰੀਟ ਗਏ । ਪਰ ...” ਤਾਊ , ਜਲੇਬੀਆਂ ਬੀ ,” ਵੱਡੀ ਕੁੜੀ ਕਰਮੋਂ ਦੀ ਫ਼ਰਮਾਇਸ਼ ਯਾਦ ਆਉਂਦਿਆਂ ਤਕ ਉਹ ਥੋੜ੍ਹਾ ਸੰਭਲ ਗਿਆ।
ਬਾਜ਼ਾਰ ਵਲ ਨੂੰ ਜਾਣ ਦੀ ਥਾਂ ਉਹ ਮੁੜਦੇ ਪੈਰੀਂ ਕਿਲ੍ਹੇ-ਮੱਹਲੇ ਦੀ ਘਾਟੀ ਵਰਗੀ ਗਲੀ ਚੜ੍ਹਦਾ ਫਿਰ ਗਿਆਨ ਸ਼ਾਹ ਦੇ ਘਰ ਦੀਆਂ ਤਿੰਨ ਪੌੜੀਆਂ ਚੜ੍ਹ ਕੇ ਡਿਓੜੀ ਸਾਹਮਣੇ ਜਾ ਖੜਾ ਹੋਇਆ । ਥੋੜਾ ਭਾਰਾ ਤੇ ਕਸਵਾਂ ਹੱਥ ਦਰਵਾਜ਼ੇ ‘ਤੇ ਮਾਰ ਕੇ ਉਸ ਨੇ ਨਿੱਢਰ ਜਿਹੀ ਉੱਚੀ ਆਵਾਜ਼ ਮਾਰੀ – “ ਬਾਬੂ ਜੀ । “
ਕੁਝ ਪਲਾਂ ਵਿਚ ਹੀ ਚੌੜੇ ਨੰਗੇ ਪਿੰਡੇ ‘ਤੇ ਲਮਕਦੀ ਪਸ਼ਮੀਨੇ ਦੀ ਕਸ਼ਮੀਰੀ ਸ਼ਾਲ ਹੇਠ, ਦੁੱਧ-ਚਿੱਟੀ ਮਲਮਲ ਦੀ ਧੋਤੀ ਦੀ ਕੰਨੀ ਲੱਤਾਂ ਵਿਚਕਾਰੋਂ ਕੱਢ ਕੇ ਪਿੱਠ ਵਿੱਚ ਅੰੜੁਗੀ, ਮੱਥੇ ‘ਤੇ ਵੱਡਾ ਸਾਰਾ ਕੇਸਰ ਦਾ ਤਿਲਕ ਲਾਈ, ਸੇਠ ਗਿਆਨ ਸ਼ਾਹ ਨੇ ਹੌਲੇ ਜਿਹੇ ਦਰਵਾਜ਼ਾ ਖੋਲ੍ਹਿਆਂ ਅਤੇ ਬੜੇ ਹੀ ਧੀਰਜ ਨਾਲ ਪੁੱਛਿਆ – “ਕੀ ਗੱਲ ਨੇ ਬੀਰੂ ?”
ਬੜੇ ਹੀ ਧੀਰਜ ਨਾਲ ਬੀਰੂ ਨੇ ਉੱਤਰ ਦਿੱਤਾ – “ਬਾਬੂ ਜੀ... ਜੁਆਕ ਪਟਾਕਿਆਂ, ਜਲੇਬੀਆਂ ਨੂੰ ਮਗਰ ਪਏ ਵੇ ਆ, ਦਬਾਲੀ ਕਰਕੇ, ਬੜੀ ਕਿਰਪਾ ਹੋਊ, ਜੇ ਦਹਾਂ ਦਿਹਾੜੀਆਂ ਦਾ ਸਾਬ੍ਹ ਕਰੋਂ ਤਾਂ ਅੱਜ... ਵਰ੍ਹੇ ਦਿਨਾਂ ਦੇ ਦਿਨ, ਮੂੰਹ ਮਿੱਠਾ ਹੋ ਜਾਊ ਗਰੀਬਾਂ ਦਾ ਬੀ ।”
ਧੀਰਜ ਨਾਲ ਹੀ ਸੇਠ ਗਿਆਨ ਸ਼ਾਹ ਨੇ ਆਖਿਆ – “ਬੀਰੂ... ਤੂੰ ਤਾਂ ਸਿਆਣਾ ਨੇ... ਸੋਕ ਪੰਜ ਬੋਰੀਆਂ ਕਿੱਦਾਂ ਹੋ ਸਕਦੀ ਨੇ, ਤੁਸਾਂ ਆਪੋ ਚੀ ਦੀ ਚੋਰ ਪਕੜ ਦਿਓ ਨੇ, ਓਨਾ ਚਿਰ ਮੈਂ ਵੀਹਾਂ ‘ਚੋਂ ਕਿਸੇ ਨੂੰ ਵੀ ਟਕਾ ਨਈਂ ਦੇਣਾ ਨੇ... ਨਾਲੇ ਅੱਜ ਤਾਂ ਹੈ ਈ ਲਕਸ਼ਮੀ ਪੂਜਾ...।”
ਤਲ਼ਖ ਹੋਣ ਨੂੰ ਆਹੁਲਦਾ ਸ਼ੈਲਰ ਦਾ ਮਾਲਕ ਏਨਾ ਕਹਿ ਕੇ ਪੈਰ ਪਿਛਾਂਹ ਵਲ ਨੂੰ ਪਰਤਣ ਹੀ ਵਾਲਾ ਸੀ ਕਿ ‘ਛੋਟਾ ਬਾਬੂ’ ਭੜਕਵੀਂ ਆਵਾਜ਼ ਵਿਚ ਆ ਧਮਾਕਿਆ – “ਕੀ ਗੱਲ ਆ ਓਏ, ਬੀਰੂ ਕੇ ਬੱਚੇ, ਘੰਟਾ ਹੋ ਗਿਆ ਤੈਨੂੰ ਛਾਉਣੀ ਪਾਈ ਨੂੰ ਐਥੇ... ਪੈਹੇ ਕਾਰਖਾਨੇ ਮਿਲਦੇ ਹੁੰਦੇ ਆ ਕਿ ਘਰ... ਦੌੜ ਜਾ ਨਈਂ ਤਾਂ...।”
ਬੀਰੂ ਨੇ ਹੱਥ ਜੋੜ ਕੇ ਤਰਲਾ ਕੀਤਾ – “ਬਾਬੂ ਜੀ... ਆਪਣੀ ਦੁਕਾਨ ਤੋਂ ਪਟਾਕੇ-ਪਟੂਕੇ ਈ ਲੈ ਦਿਓ, ਹੁਧਾਰ... ਹੋਰ ਨਈਂ ਤਾਂ... ਨਿਆਣੇ... ।”
ਉਹਦੀ ਗੱਲ ਟੁਕਦਿਆਂ ਛੋਟਾ ਬਾਬੂ ਕੜਕਿਆ – “ਲਕਸ਼ਮੀ ਪੂਜਾ ਆਲੇ ਦਿਨ ਤੈਨੂੰ ਉਧਾਰ ਕਿਹੜਾ ਦੈਊ... ਗਧੇ...।”
“ਬਾਊ... ਹੁਧਾਰ ਜਾਂ ਮਜੂਰੀ ਦੇਣ ‘ਚ ਛੱਲਮੀ ਕਿਹੜਾ ਅੜਿਕਾ ਡਾਉਂਦੀ ਆ... ਆਪੂੰ ਜਿਹੜੇ ‘ਜ਼ਾਰਾਂ ਘਰੀ ‘ਲਿਆਉਂਦੇ ਓ ਰੋਜ਼, ਉਹ ਨਈਂ ਕਿਸੇ ਦੀ ਮ੍ਰੇਨਤ...।”
ਬੀਰੂ ਦਾ ਵਾਕ ਹਾਲੀ ਪੂਰਾ ਵੀ ਨਹੀਂ ਸੀ ਹੋਇਆ ਛੋਟੇ ਬਾਬੂ ਨੇ ਉਸ ਨੂੰ ਧੱਫਾ ਮਾਰ ਕੇ ਪੌੜੀਆਂ ਤੋਂ ਗਲੀ ਵਿੱਚ ਸੁੱਟਦੇ ਨੇ ਆਖਿਆ – “ਦਫਾ ਹੋ ਜਾ... ਆਇਆ ਸਾਨੂੰ ਮੱਤਾਂ ਦੇਣ... ਹਰਾਮਜ਼ਾਦਾ... ਕੁੱਤਾ...।”
ਡਿੱਗੇ ਹੋਏ ਬੀਰੂ ਦੇ ਉਠਦੇ ਦੇ ਜੋੜਾਂ-ਹੱਡਾਂ ਵਿਚੋਂ ਨਿਕਲਦੇ ਕੜਾਕੇ, ਘਰਾਂ ਅੰਦਰ ਚਲਦੇ ਪਟਾਕਿਆਂ ਵਿੱਚ ਗੁਆਚ ਗਏ । ਛਿੱਲੇ ਗਏ ਗੋਡਿਆਂ ਵਿਚੋਂ ਸਿੰਮਦਾ ਲਹੂ ਗਲੀ ਤੋਂ ਬਾਜ਼ਾਰ ਤੱਕ ਪਹੁੰਚਦਿਆਂ ਗਿੱਟਿਆਂ ਤਕ ਅਪੜ ਗਿਆ । ਜਗਮਗ ਕਰਦੇ ਬਨੇਰਿਆਂ ਦੇ ਚਾਨਣ ਵਿਚ ਸ਼ਾਹ ਕਾਲੇ ਦਿਲਾਂ ਵਾਲੇ ਸੇਠਾਂ ਵਿਰੁੱਧ ਮੱਘਦੇ, ਘਰ ਵਲ ਤੁਰੇ ਜਾਂਦੇ ਬੀਰੂ ਨੂੰ ਹੱਥ-ਰੇੜ੍ਹੀ ‘ਤੇ ਫੁਲਝੜੀਆਂ ਪਟਾਕੇ ਵੇਚ ਕੇ ਆਉਂਦਾ, ਉਹਦਾ ਸਾਥੀ ਪੱਲੇਦਾਰ ਤਿਲਕ ਰਾਜ ‘ਕਵੀ’ ਟੱਕਰ ਗਿਆ । ਬੀਰੂ ਦੀ ਟੁੱਟੀ ਖੁਸੀ ਹਾਲਤ ਤੋਂ ਕਵੀ ਸਾਰੀ ਗੱਲ ਭਾਂਪ ਗਿਆ ਤੇ ਰੇੜ੍ਹੀ ‘ਤੇ ਖਿਲਰੇ ਬਚਦੇ ਸਾਰੇ ਪਟਾਕੇ ਉਹਦੀ ਝੋਲੀ ਬੰਨ੍ਹ ਕੇ, ਕੰਨ ‘ਚ ਕੁਝ ਆਖ, ਕਰਾਏ ‘ਤੇ ਲਿਆਂਦੀ ਰੇੜ੍ਹੀ ਮੋੜਨ ਚਲਾ ਗਿਆ ।
ਤਿੱਖੇ ਪੈਰੀਂ ਘਰ ਪਹੁੰਚ ਕੇ, ਬੀਰੂ ਨੇ ਕੱਚੇ ਕੋਠੇ ਦੇ ਕੱਚੇ ਵਾਗਲੇ ਅੰਦਰ ਹੁੰਦੀ ਮਧਮ ਜਿਹੀ ਦੀਵੇ ਦੀ ਲੋਅ ਵਿੱਚ ਕੁਵੇਲੇ ਪਹੁੰਚ ਕੇ ਦੇਖਿਆ ਕਿ ਨਿੱਕਾ ਫੁਲਝੜੀਆਂ ਦੀ ਉਡੀਕ ਵਿਚ ਉਬਾਸੀਆਂ ਲੈ ਰਿਹਾ ਸੀ ਅਤੇ ਕਰਮੋਂ ਮਾਂ ਦੀ ਗੋਦੀ ਵਿਚ ਸਿਰ ਸੁੱਟੀ ਜਲੇਬੀਆਂ ਉਡੀਕ ਰਹੀ ਸੀ ।
ਪਰਨੇ ਲੜ ਬੱਝੀ ਇਕੋ ਹੀ ਗੰਢ ਦੇਖ ਕੇ ਕਰਮੋਂ ਨੇ ਤਾਂ ਸਧਰਾਈਆਂ ਨਜ਼ਰਾਂ ਨਾਲ ਬੀਰੂ ਵੱਲ ਦੇਖਿਆ ਅਤੇ ਸ਼ਹਿਰੋਂ ਹਟਵੀਂ ਨਿਵਾਣ ਥਾਂ ਵੱਸੀ ਆਪਣੀ ਬਸਤੀ ਵਾਂਗ ਨੀਵੀਂ ਪਾ ਲਈ, ਪਰ ਬੀਰੂ ਦੀ ਤਰ੍ਹਾਂ ਕੁਵੇਲੇ ਘਰ ਪਰਤੇ ਦਿਹਾੜੀਦਾਰਾਂ, ਰਿਕਸ਼ੇ-ਰੇੜ੍ਹੀ ਵਾਲਿਆਂ ਦੇ ਢਾਰਿਆਂ ਅੰਦਰ ਪਸਰਿਆਂ ਹਨੇਰਾ, ਪੱਗਾਂ ਦੇ ਲੜਾਂ ਨਾਲ ਬੰਨ੍ਹੀਆਂ ਮੋਮਬੱਤੀਆਂ ਅੰਦਰ ਸਮੋਏ ਚਾਨਣ ਤੋਂ ਡਰਦਾ, ਬਸਤੀਉਂ ਬਾਹਰ ਹੋ ਗਿਆ। ਸ਼ਹਿਰੋਂ ਸੁਣਦੇ ਵਿਰਲੇ ਵਿਰਲੇ ਪਟਾਕਿਆਂ ਦੀ ਆਵਾਜ਼, ਵਿਹੜੇ ਵਿਚ ਨਿੱਕੇ ਨਾਲ ਖੇਡ ਵਿਚ ਰੁਝੇ ਬਾਲਾਂ ਨੇ ਅਣਸੁਣੀ ਕਰ ਦਿੱਤੀ । ਮਾਂ ਤੇ ਕਰਮੋਂ ਨੂੰ ਬਾਲਾਂ ਨਾਲ ਰੁੱਝੀਆਂ ਨੂੰ ਪਤਾ ਨਾ ਲੱਗਾ ਕਿ ਬੀਰੂ ਕਦੋਂ ਤੇ ਕਿਓਂ ਘਰੋਂ ਬਾਹਰ ਚਲਾ ਗਿਆ – ਕਰਮੋਂ ਲਈ ਜਲੇਬੀਆਂ ਲੈਣ ਜਾਂ ਸੋਕੇ ਨਾਲ ਘਟਿਆ ਝੋਨੇ ਦੀਆਂ ਪੰਜਾਂ ਬੋਰੀਆਂ ਦਾ ਸੇਠਾਂ ਨਾਲ ਹਿਸਾਬ ਕਰਨ ?
****

No comments:
Post a Comment