ਸਾਦਿਕ : ਵਿਸ਼ਵ ਭਰ 'ਚ ਆਪਣੀ ਲੇਖਣੀ ਰਾਹੀਂ ਨਾਮ ਕਮਾਉਣ ਵਾਲੇ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਦੇ ਪਿਤਾ ਸ੍ਰੀ ਰੋਸ਼ਨ ਲਾਲ ਜੀ ਸੁਰਗਵਾਸ ਹੋ ਗਏ ਹਨ । ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਸ੍ਰੀ ਰੋਸ਼ਨ ਲਾਲ ਦੀ ਅੰਤਿਮ ਵਿਦਾਇਗੀ ਦੇਣ ਸਮੇਂ ਡਿਪਟੀ ਕਮਿਸ਼ਨਰ ਫਰੀਦਕੋਟ ਰਵੀ ਭਗਤ ਆਈ.ਏ.ਐਸ, ਡੀ.ਡੀ.ਪੀ.ਓ ਅਮਰਬੀਰ ਸਿੱਧੂ, ਵਾਈਸ ਚਾਂਸਲਰ ਡਾ. ਸ਼ਵਿੰਦਰ ਸਿੰਘ ਗਿੱਲ, ਸਾਬਕਾ ਸਿੱਖਿਆ ਮੰਤਰੀ ਅਵਤਾਰ ਸਿੰਘ ਬਰਾੜ ਦੇ ਸਪੁਤਰ ਨਵਦੀਪ ਸਿੰਘ ਬੱਬੂ, ਵਿਧਾਇਕ ਦੀਪ ਮਲਹੋਤਰਾ ਵੱਲੋਂ ਮੱਘਰ ਸਿੰਘ ਤੇ ਹਰਜੀਤ ਸਿੰਘ ਲਿਲੀ ਮੌਜੂਦ ਸਨ ਤੇ ਮ੍ਰਿਤਕ ਦੇਹ 'ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਗਈਆਂ । ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਨਿੰਦਰ ਘੁਗਿਆਣਵੀ ਨੇ ਦਿਖਾਈ । ਇਸ ਸਮੇਂ ਵੱਡੀ ਗਿਣਤੀ 'ਚ ਪਤਵੰਤੇ ਸੱਜਣ ਹਾਜ਼ਰ ਸਨ ।
"ਸ਼ਬਦ ਸਾਂਝ" ਇਸ ਦੁੱਖ ਭਰੀ ਘੜੀ 'ਚ ਪ੍ਰਮਾਤਮਾ ਅੱਗੇ ਪਰਿਵਾਰ ਨੂੰ ਸਦਮਾ ਬਰਦਾਸ਼ਤ ਕਰਨ ਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਸਥਾਨ ਬਖਸ਼ਣ ਦੀ ਅਰਦਾਸ ਕਰਦਾ ਹੈ ।
1 comment:
Sh.Roshan lal jee de swargwas ho jan te das ninder jee de dukh wich shaml hai ate dua karda han ke parmatma wichhadee rooh nun apne charna wich niwas deve ate sare pariwar nun bhana manan daa bal bakshe.
Ajit Singh
Post a Comment