ਪੰਜਾਬੀਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ ਦੀਏ, ਫਿਕੀ ਪੈ ਗਈ ਚਿਹਰੇ ਦੀ ਨੁਹਾਰ!
ਮਿੱਢੀਆਂ ਖਿਲਾਰੀ ਫਿਰੇਂ ਨੀ ਬੁਲੇ ਦੀਏ ਕਾਫ਼ੀਏ ਨੀ, ਕੀਹਨੇ ਤੇਰਾ ਲਾਹ ਲਿਆ ਸ਼ਿੰਗਾਰ!
ਜਦੋਂ ਵੀ ਕਿਸੇ ਦੇਖਣੀ ਪਾਖਣੀ ਅਤੇ ਜਨਮ ਤੋਂ ਪੰਜਾਬੀ ਦੇ ਮੁਖਾਰਬਿੰਦ ਤੋਂ ਮਾਂ ਬੋਲੀ ਦੀ ਦੁਰਗਤੀ ਹੁੰਦੀ ਸੁਣਦਾ ਹਾਂ ਤਾਂ ਮੈਂ ਇਹ ਸਤਰਾਂ ਯਾਦ ਕਰਨ ਤੋਂ ਬਿਨਾਂ ਨਹੀਂ ਰਹਿ ਸਕਦਾ।ਸਵੇਰ ਵੇਲੇ ਦੀ ਸੈਰ ਦੌਰਾਨ ਕੋਲੋਂ ਲੰਘਦੀਆਂ ਟੋਲੀਆਂ ਜਿਹਨਾਂ ਚੋਂ ਜ਼ਿਆਦਾ ਔਰਤਾਂ ਦੀਆਂ ਹੁੰਦੀਆਂ ਹਨ, ਦੀਆਂ ਅਵਾਜ਼ਾਂ ਸੁਣਕੇ ਵੀ ਇਹੋ ਸਤਰਾਂ ਯਾਦ ਆਉਂਦੀਆ ਹਨ ਤੇ ਨਾਲ ਹੀ ਮਨ ਇਹਨਾਂ ਦੇ ਰਚੇਤਾ ਗੁਰਦਾਸ ਮਾਨ ਦੇ ਲਿਖੇ ਸੱਚ ਦੀ ਤਾਰੀਫ਼ ਵੀ ਕਰਦਾ ਹੈ।
ਅੱਜ ਹਾਲਾਤ ਇਹ ਹੋ ਗਏ ਹਨ ਕਿ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਊਣਾ ਨਹੀਂ ਚਾਹੁੰਦੇ, ਕੁੜੀਆਂ ਤੇ ਉਚ ਮੱਧਵਰਗੀ ਔਰਤਾਂ ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੀਆਂ ਹਨ। ਅੰਗਰੇਜ਼ੀ ਕਿਤਾਬਾਂ ਪੜ੍ਹਨ ਜਾਂ ਅੰਗਰੇਜ਼ੀ ਗਾਣੇ ਸੁਣਨ ਵਿੱਚ ਸ਼ੌਕ ਘੱਟ ਤੇ ਟੌਹਰ ਜ਼ਿਆਦਾ ਝਲਕਦੀ ਹੈ। ਜੇ ਆਪਣੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਸਮਾਜ ਤੇ ਸਕੂਲ ਚਾਹੇ ਉਹ ਸਰਕਾਰੀ ਹੋਣ ਜਾਂ ਗੈਰ-ਸਰਕਾਰੀ ਵਿੱਚ ਪੰਜਾਬੀ ਨੂੰ ਇੱਕ ਸਨਮਾਨਿਤ ਭਾਸ਼ਾ ਵਜੋਂ ਦੇਖਿਆ, ਜਾਣਿਆ ਤੇ ਪੜ੍ਹਾਇਆ ਜਾਂਦਾ ਸੀ ਪਰ ਅੱਜ..
.. ਮਿੱਤਰ ਦੇ ਬੱਚਿਆਂ ਦੇ ਸਕੂਲ ਤੋਂ ਫੋਨ ਆਇਆ,“ਤੁਹਾਡੇ ਬੱਚੇ ਵਿਗੜ ਰਹੇ ਹਨ, ਆ ਕੇ ਮਿਲੋ!” ਮਿਲਣ ‘ਤੇ ਪਤਾ ਲੱਗਾ ਕਿ ਬੱਚਿਆਂ ਨੇ ਸਕੂਲ ਵਿੱਚ ਪੰਜਾਬੀ ਬੋਲਣ ਦਾ ਜ਼ੁਰਮ ਕੀਤਾ ਹੈ।

.. ਇੱਕ ਹੋਰ ਮਿੱਤਰ, ਜੋ ਕਿ ਮੇਰੇ ਨਾਲ, ਆਪਣੇ ਹੋਰ ਸਹਿਯੋਗੀਆਂ ਨਾਲ ਇਥੋਂ ਤੱਕ ਕਿ ਆਪਣੀ ਘਰਵਾਲੀ ਨਾਲ ਵੀ ਪੰਜਾਬੀ ਵਿੱਚ ਗੱਲ ਕਰਦਾ ਹੈ, ਅਚਾਨਕ ਫੋਨ ਤੇ ਆਪਣੇ ਬੱਚੇ ਨਾਲ਼ ਹਿੰਦੀ ਵਿੱਚ ਗੱਲ ਕਰਨ ਲੱਗ ਪੈਂਦਾ ਹੈ। ਮੇਰੇ ਵੱਲੋਂ ਕਾਰਣ ਪੁੱਛਣ ‘ਤੇ ਉਸ ਦੱਸਿਆ, “ਯਾਰ ! ਅੱਜਕੱਲ ਕਲਾਸ ਵਿੱਚ ਅੱਗੇ ਰਹਿਣ ਤੇ ਮੌਨੀਟਰ ਬਣਨ ਲਈ ਜ਼ਰੂਰੀ ਹੈ ਕਿ ਬੱਚੇ ਡੀਸੈਂਟਲੀ ਗੱਲ ਕਰਨ” ਜਵਾਬ ਸੁਣ ਕੇ ਮੈਂ ਸੋਚਣ ਲੱਗਾ ਕਿ ਪੰਜਾਬੀ ਬੋਲਣਾ ਨੋਨ-ਡੀਸੈਂਸੀ ਜਾਂ ਫੂਹੜਪੁਣੇ ਦੀ ਨਿਸ਼ਾਨੀ ਕਦੋਂ ਤੋਂ ਬਣ ਗਿਆ।
.. ਕਈ ਵਾਰ ਤਾਂ ਪੰਜਾਬੀ ਚੈਨਲਾਂ ਤੇ ਬੋਲਣ ਵਾਲੇ ਜਿਵੇਂ ਕਿ ਪਿੱਛੇ ਜਿਹੇ ਇੱਕ ਇਨਾਮ ਵੰਡ ਸਮਾਰੋਹ ਚ ਸਟੇਜ ਸਕੱਤਰ ਦੀ ਡਿਊਟੀ ਨਿਭਾ ਰਹੇ ਸ਼ੇਖਰ ਸੁਮਨ ਤੇ ਅਰਚਨਾ ਪੂਰਨ ਸਿੰਘ ਪੰਜਾਬੀ ਬੋਲੀ ਦਾ ਜਿਸ ਤਰਾਂ ਘਾਣ ਕਰਦੇ ਹਨ, ਸੁਣ ਕੇ ਸ਼ਰਮ ਵੀ ਆਉਂਦੀ ਹੈ ਤੇ ਗੁੱਸਾ ਵੀ। ਕੀ ਚੈਨਲਾਂ ਦੇ ਅਜਿਹੇ ਪ੍ਰਬੰਧਕਾਂ ਨੂੰ ਇਹਨਾਂ ਨਾਲੋਂ ਵਧੀਆ ਪੰਜਾਬੀ ਬੋਲਣ ਵਾਲੇ ਨਹੀਂ ਲੱਭਦੇ?
.. ਟੀ ਵੀ ਚੈਨਲਾਂ ਤੋਂ ਪਰ੍ਹੇ ਹੱਟ ਕੇ ਜੇ ਅੱਜ ਦੇ ਸਕੂਲਾਂ ਕਾਲਜਾਂ ਵਿੱਚ ਨੌਜਵਾਨ ਪੀੜ੍ਹੀ ਵੱਲ ਝਾਤ ਮਾਰੀਏ ਤਾਂ ਇਥੇ ਵੀ ਇਹੋ ਹੀ ਨਜ਼ਾਰਾ ਮਿਲੇਗਾ ਤੇ ਮੈਂ ਇਹ ਕਹਿਣ ਵਿੱਚ ਵੀ ਕੋਈ ਗੁਰੇਜ਼ ਨਹੀ ਹੈ ਕਿ ਇਹ ਰੁਝਾਨ ਮੁੁੰਡਿਆਂ ਨਾਲੋਂ ਕੁੜੀਆਂ ਵਿੱਚ ਕਿਤੇ ਜ਼ਿਆਦਾ ਹੈ।
.. ਠੇਠ ਪੰਜਾਬੀ ਵਿੱਚ ਗੱਲ ਕਰਨ ‘ਤੇ ਮੇਰੀ ਇੱਕ ਦੋਸਤ ਨੇ ਮੈਨੂੰ “Mind your language yaar” “ਆਪਣੀ ਜ਼ਬਾਨ ‘ਤੇ ਕਾਬੂ ਰਖੋ” ਕਹਿ ਕੇ ਵੀ ਚਿਤਾਵਨੀ ਦਿੱਤੀ।
ਜੇ ਉਪਰ ਲਿਖੇ ਵਿਚਾਰਾਂ ਦੇ ਕਾਰਣਾਂ ਵੱਲ ਝਾਤ ਮਾਰੀਏ ਤਾਂ ਸਾਨੂੰ ਕੁਝ ਤਾਂ ਸਹਿਜੇ ਹੀ ਪਤਾ ਲੱਗ ਜਾਣਗੇ।
ਪੰਜਾਬੀ ਬੋਲੀ ਨੂੰ ਨੌਨ-ਡੀਸੈਂਸੀ ਜਾਂ ਦੇਸੀਪੁਣੇ ਨਾਲ ਜੋੜਨਾ – ਕਈ ਲੋਕ ਇਹ ਤਰਕ ਦਿੰਦੇ ਸੁਣੇ ਜਾਂਦੇ ਹਨ ਜੋ ਕਿ ਬਿਲਕੁਲ ਹੀ ਗਲਤ ਤੇ ਬੇਬੁਨਿਆਦ ਹੈ। ਇਤਿਹਾਸ ਦੱਸਦਾ ਹੈ ਕਿ ਬਹੁਤ ਸਾਰੇ ਪੰਜਾਬੀ ਸਾਹਿਤਕਾਰਾਂ, ਬੁੱਧੀਜੀਵੀਆਂ, ਰਚਨਾਕਾਰਾਂ ਆਦਿ ਨੂੰ ਬਹੁਤ ਹੀ ਮਾਣ ਸਤਿਕਾਰ ਵਾਲੇ ਅਹੁਦਿਆਂ ਨਾਲ ਨਿਵਾਜਿਆ ਗਿਆ ਤੇ ਅੱਜ ਵੀ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕ ਰੱਜਵਾਂ ਪਿਆਰ ਤੇ ਸਤਿਕਾਰ ਪਾ ਰਹੇ ਹਨ।
ਪੰਜਾਬੀ ਬੋਲੀ ਨੂੰ ਮਿੱਠੀ ਨਾ ਮੰਨਣਾ – ਅਜਿਹਾ ਸੋਚਣ ਵਾਲੇ ਇੱਕ ਵਾਰ ਕਿਸੇ ਨੂੰ ਪਿਆਰ ਨਾਲ “ਸਤਿ ਸ੍ਰੀ ਅਕਾਲ” ਬੁਲਾ ਕੇ ਵੇਖ ਲੈਣ, ਉਹਨਾਂ ਨੂੰ ਸਹਿਜੇ ਹੀ ਇਸ ਭਾਸ਼ਾ ਦੀ ਮਿਠਾਸ ਤੇ ਵਿਸ਼ਾਲਤਾ ਦਾ ਅਹਿਸਾਸ ਹੋ ਜਾਵੇਗਾ।ਜੇ ਨਹੀਂ ਤਾਂ ਕਿਸੇ ਵੀ ਉਘੇ ਪੰਜਾਬੀ ਕਵਿ ਦੀ ਰਚਨਾ ਪੜ੍ਹ ਲੈਣ, ਜਿਸ ਵਿੱਚ ਉਹ ਔਰਤ ਜਾਂ ਕੁਦਰਤ ਦੀ ਖੂਬਸੂਰਤੀ ਨੂੰ ਮਿੱਠੇ ਤੇ ਦਿਲ ਟੁੰਬਵੇਂ ਅੰਦਾਜ਼ ਵਿੱਚ ਪੇਸ਼ ਕਰਦਾ ਹੈ।
ਸਕੂਲਾਂ ਵਿੱਚ ਪੰਜਾਬੀ ਦੀਆਂ ਜੜ੍ਹਾਂ ਵੱਢਣ ਤੇ ਦਿੱਤਾ ਜਾ ਰਿਹਾ ਜ਼ੋਰ – ਅੱਜ ਭਾਂਵੇ ਕਿ ਰਾਜ ਅੰਦਰ ਪੰਜਾਬੀ ਭਾਸ਼ਾ ਨਾਲ ਸਬੰਧਤ ਕਾਨੂੰਨ ਮੌਜੂਦ ਹੈ ਪਰ ਇਹ ਵੀ ਬਹੁਤੇ ਕਾਨੂੰਨਾਂ ਵਾਂਗ “ਅੰਨ੍ਹਾ ਕਾਨੂੰਨ” ਹੀ ਹੋ ਨਿਬੜਿਆ ਹੈ।ਇਸ ਕਾਨੂੰਨ ਦਾ ਬਹੁਤਾ ਨਜ਼ਲਾ ਸਰਕਾਰੀ ਦਫ਼ਤਰਾਂ ਤੇ ਹੀ ਡਿੱਗਦਾ ਹੈ, ਜਿੱਥੇ ਕਿ ਬਹੁਤੇ ਤੋਂ ਜ਼ਿਆਦਾ ਲੋਕ ਇਸ ਭਾਸ਼ਾ ਵਿੱਚ ਇਸ ਕਦਰ ਨਿਪੂੰਨ ਹਨ ਕਿ ਉਥੋਂ ਪੰਜਾਬੀ ਨੂੰ ਪ੍ਰਫੁੱਲਤ ਕਰਨ ਵਿੱਚ ਬਹੁਤਾ ਕੁਝ ਨਹੀਂ ਲੱਭਣ ਲੱਗਾ।ਹਾਂ ! ਜਿਥੇ ਇਸ ਕੋਹੜ ਦਾ ਜਨਮ ਹੋ ਰਿਹਾ ਹੈ, ਉਹਨਾਂ ਸਕੂਲਾਂ ਵੱਲ ਕਿਸੇ ਦਾ ਧਿਆਨ ਨਹੀਂ ਜੋ ਕਿ ਅੱਜ ਵੀ ਮਾਪਿਆਂ ਤੋਂ ਵਸੂਲ ਕੀਤੀਆਂ ਮੋਟੀਆਂ ਰਕਮਾਂ ਨਾਲ ਨਵੀਆਂ ਆਰੀਆਂ ਖਰੀਦ ਕੇ ਲਗਾਤਾਰ ਪੰਜਾਬੀ ਦੀਆਂ ਜੜ੍ਹਾਂ ਵੱਢਣ ਵਿੱਚ ਲੱਗੇ ਹੋਏ ਹਨ।
ਇਸ ਸਭ ਦੇ ਬਾਵਜੂਦ ਤਸੱਲੀ ਇਸ ਗੱਲ ਦੀ ਹੈ ਕਿ ਕੁਝ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਵੀ ਸਾਡੀ ਮਾਂ ਬੋਲੀ ਨੂੰ ਜਿੰਦਾ ਰੱਖਣ ਲਈ ਕੰਮ ਕਰ ਰਹੇ ਹਨ।ਭਾਵੇਂ ਮੈਂ ਵੀ ਇਸ ਲੇਖ ਨੂੰ ਲਿਖਣ ਲੱਗੇ ਅਨੇਕਾਂ ਗਲਤੀਆਂ ਕੀਤੀਆਂ ਹੋਣਗੀਆਂ, ਉਮੀਦ ਹੈ ਕਿ ਪਾਠਕ ਮੈਨੂੰ ਅਣਜਾਨ ਸਮਝ ਕੇ ਮੁਆਫ਼ ਕਰ ਦੇਣਗੇ ਪਰ ਨਾਲ ਹੀ ਖੁਸ਼ੀ ਵੀ ਹੈ ਕਿ ਮੈ ਇਹ ਲਿਖ ਸਕਿਆ।
ਕਿਸੇ ਨੇ ਕਿਹਾ ਹੈ, ਜੇ ਕਿਸੇ ਨੂੰ ਦੁਆ ਦੇਣੀ ਹੋਵੇ ਤਾਂ ਕਹਿਣਾ ਚਾਹੀਦਾ ਕਿ ਤੇਰੀ ਲੋਕ ਗੀਤ ਜਿੰਨੀ ਉਮਰ ਹੋਵੇ ਤੇ ਜੇ ਕਿਸੇ ਨੂੰ ਬਦ-ਦੁਆ ਦੇਣੀ ਹੋਵੇ ਤਾਂ ਕਹਿਣਾ ਚਾਹੀਦਾ ਕਿ ਤੈਨੂੰ ਤੇਰੀ ਬੋਲੀ ਭੁੱਲ ਜਾਵੇ। ਅੱਜ ਲੋੜ ਹੈ ਮਾਂ ਬੋਲੀ ਨੂੰ ਬਚਾਉਣ ਦੀ ਕਿਤੇ ਇਹ ਨਾ ਹੋਵੇ ਕਿ ਅਸੀਂ ਅਣਜਾਣ ਪੁਣੇ ਵਿੱਚ ਇਹ ਬਦ-ਦੁਆ ਆਪ ਹੀ ਲੈ ਲਈਏ ਤੇ ਅਜਿਹਾ ਨਾ ਹੋਵੇ ਕਿ ਸਾਡੇ ਆਉਣ ਵਾਲੇ ਬੱਚੇ ਆਪਣੀ ਮਾਂ ਤੋਂ ਹੀ “ਮਾਂ” ਅੱਖਰ ਦੇ ਮਾਇਨੇ ਪੁੱਛਣ ਲੱਗ ਜਾਣ।
****

No comments:
Post a Comment