ਸਾਹਿਤ
ਅਤੇ ਮਾਂ -ਬੋਲੀ ਪੰਜਾਬੀ ਦੇ ਸਰੋਕਾਰਾਂ ਨਾਲ ਜੁੜੀ ਸੰਸਥਾ, ਸਾਹਿਤ ਸਭਾ ਜ਼ੀਰਾ (ਰਜਿ:)
ਪਿਛਲੇ ਕਾਫੀ ਸਮੇਂ ਤੋਂ ਸਾਹਿਤਕ ਗਤੀਵਿਧੀਆਂ ਲਈ ਯਤਨਸ਼ੀਲ ਹੈ। ਏਸੇ ਕੜੀ ਤਹਿਤ ਪਿਛਲੇ
ਦਿਨੀਂ ਸ੍ਰੀ ਸਵਤੈ ਪ੍ਰਕਾਸ ਸਰਵਹਿਤਕਾਰੀ ਸਕੂਲ, ਜ਼ੀਰਾ ਦੇ ਹਾਲ ਵਿੱਚ ਇੱਕ ਵਿਸ਼ਾਲ
ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਦੇ ਉੱਘੇ ਵਿਦਵਾਨ ਡਾਕਟਰ ਸੁਰਜੀਤ
ਸਿੰਘ ਬਰਾੜ, ਧਰਮਪਾਲਸਾਹਿਲ, ਅਸ਼ੋਕ ਚੁਟਾਨੀ, ਸ੍ਰੀ ਦੇਸਰਾਜ ਜੀਤ, ਦੀਪ ਜ਼ੀਰਵੀ, ਗੁਰਚਰਨ
ਨੂਰਪੁਰ, ਹਰਮੀਤ ਵਿਦਿਆਰਥੀ ਪ੍ਰਧਾਨਗੀ ਮੰਡਲ ਵਿੱਚ ਵਿਰਾਜਮਾਨ ਸਨ। ਪ੍ਰੋਗਰਾਮ ਦਾ ਅਰੰਭ
ਪ੍ਰੋ ਪ੍ਰੀਤਮ ਸਿੰਘ ਪ੍ਰੀਤ ਅਤੇ ਸੱਤਪਾਲ ਖੁੱਲਰ ਦੀਆਂ ਕਵਿਤਾਵਾਂ ਨਾਲ ਹੋਇਆ। ਇਸ ਉਪਰੰਤ
ਸ੍ਰੀ ਦੀਪ ਜੀਰਵੀ ਦੀ ਹਿੰਦੀ ਦੀ ਵਾਰਤਕ ਪੁਸਤਕ "ਬੋਲੋਗੇ ਕਿ ਬੋਲਤਾ ਹੈ" ਦੀ ਘੁੰਡ
ਚੁਕਾਈ ਦੀ ਰਸਮ ਪ੍ਰਧਾਨਗੀ ਮੰਡਲ ਵੱਲੋਂ ਅਦਾ ਕੀਤੀ ਗਈ। ਇਸ ਪੁਸਤਕ ਬਾਰੇ ਬੋਲਦਿਆਂ ਸ੍ਰੀ
ਧਰਮਪਾਲ ਸਾਹਿਲ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਡੰਗ ਤੇ ਚੋਭਾਂ ਵੀ ਹਨ ਅਤੇ ਸੋਚਾਂ ਨੂੰ
ਮਧਾਣੀ ਪਾਉਣ ਦੀ ਯੋਗਤਾ ਵੀ ਹੈ। ਇਸ ਉਪਰੰਤ ਸ੍ਰੀ ਧਰਮਪਾਲ ਸਾਹਿਲ ਦੇ ਨਵੇਂ ਨਾਵਲ
'ਪਥਰਾਟ' 'ਤੇ ਉੱਘੇ ਵਿਦਵਾਨ ਅਲੋਚਕ ਡਾ ਸੁਰਜੀਤ ਬਰਾੜ ਵੱਲੋਂ ਪਰਚਾ ਪੜਿਆ ਗਿਆ। ਨਾਵਲ
ਸਬੰਧੀ ਸ੍ਰੀ ਨਰਿੰਦਰ ਸ਼ਰਮਾਂ, ਹਰਮੀਤ ਵਿਦਿਆਰਥੀ, ਅਸ਼ੋਕ ਚਟਾਨੀ ਅਤੇ ਗੁਰਚਰਨ ਨੂਰਪੁਰ ਨੇ
ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਉਪਰੰਤ ਕਵੀ ਦਰਬਾਰ ਵਿੱਚ ਆਪਣਾ ਕਲਾਮ ਪੇਸ਼ ਕਰਦਿਆਂ ਪੰਜਾਬੀ ਦੇ ਉੱਘੇ ਗਜ਼ਲਕਾਰ ਸ੍ਰੀ ਦੇਸ ਰਾਜ ਜੀਤ ਨੇ ਭਰਭੂਰ ਦਾਦ ਹਾਸਲ ਕੀਤੀ। ਇਸ ਤੋਂ ਇਲਾਵਾ ਮੱਖਣ ਸਿੰਘ ਨਿਰਮਲ, ਗੁਰਮੀਤ ਭੁੱਲਰ, ਅਵਤਾਰ ਸਿੰਘ ਮੰਗਾ, ਪ੍ਰਤਾਪ ਹੀਰਾ, ਹਰਚਰਨ ਚੋਹਲਾ, ਮਲਕੀਤ ਬਿੱਟਾ, ਵੇਦ ਪ੍ਰਕਾਸ਼ ਸੋਨੀ, ਮੇਜਰ ਸੰਧੂ, ਕਰਨਲ ਬਾਬੂ ਸਿੰਘ, ਵਿਵੇਕ ਕੋਟ ਈਸੇ ਖਾਂ, ਸ਼ਤੀਸ਼ ਠੁਕਰਾਲ ਸੋਨੀ, ਹਰੀ ਸਿੰਘ ਸੰਧੂ, ਸੂਰਜ ਪ੍ਰਕਾਸ਼ ਸਰਮਾਂ, ਰਾਕੇਸ਼ ਸ਼ਰਮਾ, ਜਗਜੀਤ ਜੀਤਾ, ਨਵਦੀਪ ਸਿੰਘ ਐਡਵੋਕੇਟ, ਅਮਨਦੀਪ ਸਿੰਘ ਕਾਲਾ ਬੇਰੀ ਵਾਲਾ, ਨਛੱਤਰ ਪ੍ਰੇਮੀ, ਬਾਲਕਾਰ ਜੀਰਾ, ਮੁਖਤਿਆਰ ਬਰਾੜ, ਕੁਲਦੀਪ ਸਿੰਘ, ਗੁਰਪ੍ਰੀਤ ਮੱਲੋਕੇ, ਪ੍ਰੀਤ ਜੱਗੀ, ਲੱਕੀ ਸ਼ਾਹ, ਗੁਰਜੀਤ ਪੰਡੋਰੀ, ਜੱਸਾ ਫੇਰੋਕੇ ਆਦਿ ਨੇ ਰਚਨਾਵਾਂ ਪੇਸ਼ ਕੀਤੀਆਂ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਰੁਮੇਸ਼ ਗੁਲਾਟੀ ਨੇ ਬਾਖੂਬੀ ਨਿਭਾਈ।
****
No comments:
Post a Comment