ਪੰਜਾਬੀ
ਮਾਂ ਬੋਲੀ ਦਾ ਮੂੰਹ ਮੱਥਾ ਵਿਗਾੜਦੇ ਫਿਰਦੇ, ਕੁਝ ਲੱਚਰ ਕਿਸਮ ਦੇ ਗੀਤ ਗਾਉਣ ਵਾਲੇ,
ਯੁਵਾ ਪੀੜ੍ਹੀ ਵਿੱਚ ਚਰਚਿਤ ਹੋ ਚੁੱਕੇ ਗਾਇਕਾਂ ਦੇ ਖਿਲਾਫ਼ ਪੰਜਾਬ ਦੇ ਇਸਤਰੀ ਜਾਗ੍ਰਿਤੀ
ਮੰਚ ਨੇ ਰੋਸ ਮੁਜ਼ਾਹਰੇ ਕੀਤੇ ਹਨ। ਰੋਸ ਮੁਜ਼ਾਹਰਿਆਂ ਕਾਰਨ ਲੁਧਿਆਣਾ ਦੇ ਇੱਕ ਗਾਇਕ
ਦਿਲਜੀਤ ਨੇ (ਜਿਸਨੇ ‘ਲੱਕ ਟਵੰਟੀ ਏਟ ਕੁੜੀ ਦਾ ਫੋਟੀ ਸੈਵਨ ਵੇਟ ਕੁੜੀ ਦਾ’ ਗੀਤ ਗਾਇਆ
ਹੈ),ਜਾਗ੍ਰਿਤੀ ਮੰਚ ਨੂੰ ਵਿਸ਼ਵਾਸ਼ ਦੁਵਾ ਦਿੱਤਾ ਸੀ ਕਿ ਉਹ ਜਲਦੀ ਹੀ ਮੰਚ ਤੋਂ ਮਾਫ਼ੀ
ਮੰਗ ਲਏਗਾ ਤੇ ਅੱਗੇ ਨੂੰ ਸੋਭਰ ਗੀਤ ਗਾਏਗਾ। ਜਦ ਉਸਨੇ ਮਾਫੀ ਨਾ ਮੰਗੀ ਤਾਂ ਜਾਗ੍ਰਿਤੀ
ਮੰਚ ਨੂੰ ਉਸਦੇ ਸਮੇਤ ਧਰਨਿਆਂ ਤੋਂ ਬਾਅਦ ਕੁਝ ਹੋਰਨਾਂ ਗਾਇਕਾਂ ਦੀਆਂ ਵੀ ਅਰਥੀਆਂ
ਸਾੜਨੀਆਂ ਪਈਆਂ। ਮੰਚ ਦੀਆਂ ਕਾਰਕੁੰਨ ਬੀਬੀਆਂ ਬੜੀ ਦਲੇਰੀ ਤੇ ਦ੍ਰਿੜਤਾ ਨਾਲ ਕਹਿ ਰਹੀਆਂ
ਨੇ ਕਿ ਅਸੀਂ ਇਹਨਾਂ ਗਾਇਕਾਂ ਦੇ ਨਾਸੀਂ ਧੂੰਆਂ ਦੇਕੇ ਛੱਡਾਂਗੀਆਂ।
ਇਹਨਾਂ ਗਾਇਕਾਂ ਵਿੱਚ ਇੱਕ ਅਸਲੋਂ ਨਵੇਂ ਗਾਇਕ ਹਨੀ ਸਿੰਘ ਦਾ ਨਾਂ ਵੀ ਆਉਂਦਾ ਹੈ। ਇਹ ਹਨੀ ਸਿੰਘ ਪਿਛਲੇ ਦਿਨੀਂ ਜਦ ਆਸਟ੍ਰੇ਼ਲੀਆ ਗਿਆ ਤਾਂ ਐਡੀਲਿਡ ਸ਼ਹਿਰ ਵਿੱਚ ਮਿੰਟੂ ਬਰਾੜ ਦੀ ਅਗਵਾਈ ਹੇਠ ਕੁਝ ਪਤਵੰਤੇ ਪੰਜਾਬੀਆਂ ਨੇ ਉਹਨੂੰ ਪੁੱਛਣ ਦੀ ਕੋਸਿ਼ਸ਼ ਕੀਤੀ ਕਿ ਉਹ ਜੋ ਸੁਆਹ–ਖੇਹ ਗਾ ਰਿਹਾ ਹੈ, ਕੀ ਉਹ ਪੰਜਾਬੀ ਗਾਇਕੀ ਹੈ? ਦਸਦੇ ਨੇ ਕਿ ਹਨੀ ਸਿੰਘ ਕਿਸੇ ਵੀ ਗੱਲ ਦਾ ਕੋਈ ਠੋਸ ਜਵਾਬ ਨਹੀਂ ਦੇ ਸਕਿਆ ਤੇ ਉਥੋਂ ਖਿਸਕ ਗਿਆ। ਇਸ ਗੱਲ ਦੀ ਚਰਚਾ ਆਸਟ੍ਰੇਲੀਆ ਦੇ ਮੀਡੀਆ ਵਿੱਚ ਤੇ ਖਾਸ ਕਰਕੇ ਫੇਸ ਬੁੱਕ ‘ਤੇ ਇਹਨੀਂ ਦਿਨੀਂ ਖੂਬ ਹੋ ਰਹੀ ਹੈ। ਮੇਰਾ ਲੱਖਣ ਇਹ ਹੈ ਕਿ ਜੇਕਰ ਇਸੇ ਤਰਾਂ ਅਸੀਂ ਗਾਇਕਾਂ ਨੂੰ, ਜਾਂ ਗੀਤ ਲਿਖਣ ਤੇ ਫਿਰ ਅੱਗੇ ਪੇਸ਼ ਕਰਨ ਵਾਲਿਆਂ ਨੂੰ, ਜਦ ਕਦੇ ਮੇਲਾ ਮੌਕਾ ਬਣੇ, ਇੰਝ ਹੀ ਪਰ੍ਹੇ-ਪੰਚੈਤ ਦੇ ਕੱਠਾਂ ਵਿੱਚ ਸੁਆਲ-ਜੁਆਬ ਕਰਾਂਗੇ ਤਾਂ ਇਹ ਲਾਜ਼ਮੀ ਹੀ ਕੁਝ ਨਾ ਕੁਝ ਸ਼ਰਮ ਨੂੰ ਹੱਥ-ਪੱਲਾ ਮਾਰਨਗੇ। ਲੋੜ ਇਸ ਵੇਲੇ ਏਕਾ ਕਰਨ ਦੀ ਹੈ ਤੇ ਨਾਲ ਦੀ ਨਾਲ ਇਸਤਰੀ ਜਾਗ੍ਰਿਤੀ ਮੰਚ ਦੇ ਹੱਥ ਹੋਰ ਮਜ਼ਬੂਤ ਕਰਨ ਦੀ ਵੀ ਹੈ।
ਦੁੱਖ
ਨਾਲ ਕਹਿਣਾ ਪੈ ਰਿਹਾ ਕਿ ਇਸ ਸਾਂਝੇ ਸਮਾਜਿਕ ਸੰਘਰਸ਼ ਵਿਚ ਸਿਰਫ਼ ਤੇ ਸਿਰਫ਼ ਔਰਤਾਂ
(ਉਹ ਵੀ ਸਾਰੀਆਂ ਨਹੀਂ), ਹੀ ਕੁੱਦੀਆਂ ਨੇ ਤੇ ਮਰਦ ਸਮਾਜ ਬਿਲਕੁਲ ਚੁੱਪੀ ਧਾਰੀ ਬੈਠਾ
ਹੈ। ਇੱਥੇ ਹੀ ਬੱਸ ਨਹੀਂ ਸਗੋਂ ਮੀਡੀਆ ਵਿੱਚੋਂ ਵੀ ਕੋਈ ਵਿਰਲਾ-ਟਾਂਵਾਂ ਟੀ.ਵੀ ਚੈਨਲ ਹੀ
ਨਿੱਤਰਿਆ ਹੈ, ਜਿਸ ਨੇ ਇਸ ਬਾਰੇ ਕੋਈ ਖ਼ਬਰ ਪੇਸ਼ ਕੀਤੀ ਹੈ ਤੇ ਅਜਿਹਾ ਹੀ ਕੋਈ ਇੱਕ
ਅੱਧਾ ਅਖ਼ਬਾਰ ਦਿਸਿਆ ਹੈ, ਜਿਸਨੇ ਛੋਟੀ-ਮੋਟੀ ਜਿਹੀ ਖ਼ਬਰ ਪ੍ਰਕਾਸਿ਼ਤ ਕੀਤੀ ਹੈ। ਨਾਲ
ਦੀ ਨਾਲ ਹੈਰਾਨੀ ਤੇ ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਹੁਣ ਤੀਕ ਪੰਜਾਬ ਦੀਆਂ ਸਮੁੱਚੀਆਂ
ਸਾਹਿਤਕ ਤੇ ਸਭਿਆਚਾਰਕ ਜਥੇਬੰਦੀਆਂ ਵੀ ਚੁੱਪ ਹੀ ਹਨ ਤੇ ਕਿਸੇ ਨੇ ਖੁੱਲੱ ਕੇ
ਜਾਗ੍ਰਿਤੀ ਮੰਚ ਨਾਲ ਇਸ ਮੁਹਿੰਮ ਵਿੱਚ ਕੁੱਦਣ ਦਾ ਹੀਆ ਨਹੀਂ ਕੀਤਾ। ਪੰਜਾਬ ਵਿੱਚ
ਅਣਗਿਣਤ ਸਭਿਚਆਰਕ ਤੇ ਸਾਹਿਤਕ ਮੰਚ ਹਨ ਤੇ ਸਾਹਿਤ ਸਭਾਵਾਂ ਹਨ। ਖਾਸ ਕਰਕੇ ਦੋ ਕੇਂਦਰੀ
ਲੇਖਕ ਸਭਾਵਾਂ ਹਨ, ਇੱਕ ਸੰਤ ਸਿੰਘ ਸੇਖੋਂ ਦੇ ਨਾਂ ਵਾਲੀ ਤੇ ਦੂਜੀ ਤੇਰਾ ਸਿੰਘ ਚੰਨ
ਵਾਲੀ। ਇਹਨਾਂ ਦੋਵਾਂ ਸਭਾਵਾਂ ਨੂੰ ਜਾਗ੍ਰਿਤੀ ਮੰਚ ਦੇ ਨਾਲ ਡਟ ਕੇ ਖਲੋਣਾ ਚਾਹੀਦਾ ਸੀ,
ਇਸ ਸਦਕਾ ਲੱਚਰ ਗਾਇਕੀ ਖਿ਼ਲਾਫ਼ ਵਿੱਢੀ ਮੁਹਿੰਮ ਹੋਰ ਮਜ਼ਬੂਤ ਹੋਣੀ ਸੀ। ਹਾਂ, ਸਾਹਿਤ
ਅਕਾਦਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਜ਼ਰੂਰ ਇੱਕ ਦਿਨ ਜਲੰਧਰ
ਦੂਰਦਰਸ਼ਨ ‘ਤੇ ਗੱਲਬਾਤ ਕਰਦਿਆਂ ਇਸ ਮੁਹਿੰਮ ਦੀ ਸਲ਼ਾਘਾ ਕੀਤੀ ਸੀ। ਪਿਛਲੇ ਦਿਨੀ
ਗੁਰਦਾਸ ਮਾਨ ਗਿੱਦੜਬਾਹੇ ਆਪਣੀ ਰਿਹਾਇਸ਼ ‘ਤੇ ਆਇਆ ਸੀ ਤਾਂ ਸ਼ਹਿਰ ਦੇ ਕੁਝ ਚੋਣਵੇਂ
ਪੱਤਰਕਾਰਾਂ ਨੇ ਉਸਨੂੰ ਜਦ ਇਸ ਬਾਰੇ ਉਸਦਾ ਖਿਆਲ ਜਾਣਨਾ ਚਾਹਿਆ ਤਾਂ ਉਸਨੇ ਆਖਿਆ ਕਿ,
“ਪੰਜਾਬੀ ਸਭਿਆਚਾਰ ਦੀ ਸੇਵਾ ਕਰਨ ਦੇ ਨਾਂ ‘ਤੇ ਪਰੋਸੀ ਜਾ ਰਹੀ ਅਸ਼ਲੀਲਤਾ ਨੂੰ ਰੋਕਣਾਹੀ
ਪੰਜਾਬੀ ਸਭਿਆਚਾਰ ਦੀ ਅਸਲ ਸੇਵਾ ਹੈ ਅਤੇ ਸਾਡਾ ਸਭਨਾਂ ਦਾ ਫ਼ਰਜ਼ ਬਣਦਾ ਹੈ ਕਿ ਇਸ
ਮੁਹਿੰਮ ਪ੍ਰਤੀ ਲਾਮਬੰਦ ਹੋ ਕੇ ਨਰੋਏ ਪੰਜਾਬੀ ਸਭਿਆਚਾਰ ਦੀ ਸੇਵਾ ਕਰੀਏ।” ਉਹਨਾਂ ਇਹ ਵੀ
ਕਿਹਾ ਕਿ ਉਸਦੀ ਕੋਸਿ਼ਸ਼ ਤੇ ਮਕਸਦ ਹਮੇਸ਼ਾ ਪੰਜਾਬੀਅਤ ਦੀ ਸੇਵਾ ਕਰਨਾ ਹੀ ਹੈ ਨਾ ਕਿ
ਦਰਸ਼ਕਾਂ ਦੀ ਕਚਹਿਰੀ ਵਿੱਚ ਲੱਚਰਤਾ ਪੇਸ਼ ਕਰਕੇ ਪੈਸਾ ਕਮਾਉਣਾ।” ਗੁਰਦਾਸ ਮਾਨ ਤੋਂ
ਇਲਾਵਾ ਇੱਕ ਦਿਨ ਸਤਿੰਦਰ ਸੱਤੀ ਦਾ ਵੀ ਬਿਆਨ ਛਪਿਆ ਸੀ, ਉਸਨੇ ਵੀ ਜਾਗ੍ਰਿਤੀ ਮੰਚ ਦਾ
ਸਮਰਥਨ ਕੀਤਾ ਸੀ। ਇੱਕ ਦਿਨ ਹਰਭਜਨ ਮਾਨ ਨੇ ਵੀ ਜਲੰਧਰ ਦੇ ਦੇਸ਼ ਭਗਤ ਹਾਲ ਵਿੱਚ ਕਿਹਾ
ਸੀ ਸਾਨੂੰ ਹੁਣ ਹਥਿਆਰਾਂ ਤੇ ਮਾਰਧਾੜ ਵਾਲੇ ਗੀਤਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਅਣਗਿਣਤ ਗਾਉਣ ਵਾਲੇ, ਗਾਉਣ ਵਾਲੀਆਂ, ਲਿਖਣ ਵਾਲੇ ਤੇ ਪੇਸ਼ ਕਰਨ ਵਾਲੇ ਹਨ, ਬਾਕੀ ਸਾਰੇ ਚੁੱਪ ਹਨ। ਚਲੋ ਇਹ ਤਾਂ ਚੁੱਪ ਹਨ ਹੀ ਤੇ ਇਹਨਾਂ ਦੀ ਚੁੱਪ ਸਮਝ ਵੀ ਆਉਂਦੀ ਹੈ ਕਿਉਂਕਿ ਇਹਨਾਂ ਦਾ ਝੁੱਗਾ ਚੌੜ ਹੂੰਦਾ ਹੈ, ਭਾਵ ਕਿ ਇਹਨਾਂ ਸਾਰਿਆਂ ਦਾ ਜੋਸ਼ੋ ਖਰੋਸ਼ ਨਾਲ ਚੱਲ ਰਿਹਾ ਵਪਾਰ ਰੁਕਦਾ ਹੈ। ਪਰੰਤੂ ਸਾਹਿਤ ਸਭਾਵਾਂ ਵਾਲੇ ਤੇ ਸਭਿਆਚਾਰ ਦੀ ਦੁਹਾਈ ਦੇਣ ਵਾਲੇ ਮੰਚਾਂ ਦੀ ਚੁੱਪ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਕਿਹੜਾ ਘਾਟਾ ਪੈਂਦਾ ਹੈ? ਇੱਕ ਵਾਰ ਦੀ ਗੱਲ ਹੈ ਕਿ ਕਿਸੇ ਨੇ ਉਸਤਾਦ ਯਮਲਾ ਜੱਟ ਜੀ ਨੂੰ ਪੁੱਛਿਆ ਸੀ ਕਿ ਲੱਚਰ ਗਾਇਕੀ ਨੂੰ ਠੱਲ੍ਹ ਕਿਵੇਂ ਪਾਈ ਜਾ ਸਕਦੀ ਹੈ? ਤਾਂ ਉਹਨਾਂ ਨੇ ਬੜਾ ਸਾਫ਼ ਤੇ ਸਪੱਸ਼ਟ ਆਖਿਆ ਕਿ ਸੀ ਲੋਕ ਮਾੜਾ ਗਾਉਣ ਵਾਲੇ ਨੂੰ ਉਹਦੇ ਗਲ ਵਿੱਚ ਪਰਨਾ ਪਾ ਕੇ ਸਟੇਜ ਉਤੋਂ ਹੇਠਾਂ ਧੂਹ ਲੈਣ ਤਾਂ ਆਪੇ ਸਭ ਨੂੰ ਅਕਲ ਆ ਜਾਵੇਗੀ...ਜਿਨਾਂ ਚਿਰ ਸ੍ਰੋਤਿਆਂ ਦੀ ਅਣਖ ਨਹੀਂ ਜਾਗਦੀ ਤੇ ਓਨਾ ਚਿਰ ਕੁਝ ਚੰਗਾ ਨਹੀਂ ਹੋਣਾ। ਦੇਰ ਪਹਿਲਾਂ ਇੱਕ ਬਾਪੂ ਆਖਿਆ ਯਾਦ ਆਇਆ, ਸਾਡੇ ਪਿੰਡ ਨੇੜੇ ਇੱਕ ਪਿੰਡ ਵਿੱਚ ਬਰਾਤ ਆਈ ਸੀ, ਉਦੋਂ ਕੋਠਿਆਂ ਉਤੇ ਸਪੀਕਰ ਲੱਗਣ ਦਾ ਰਿਵਾਜ਼ ਹੁੰਦਾ ਸੀ। ਬਰਾਤ ਵਾਲਿਆਂ ਨੇ ਸਪੀਕਰ ਮੰਜਿਆਂ ‘ਤੇ ਟੰਗਿਆ ਤੇ ਇਸ ਗੀਤ ਦਾ ਤਵਾ ਲਾਇਆ, “ਕਿਹੜੇ ਯਾਰ ਦੀ ਬੁੱਕਲ ‘ਚੋਂ ਆਈ, ਕੁੜਤੀ ਨੂੰ ਦਾਗ ਪੈ ਗਿਆ।” ਉਸ ਘਰ ਦੇ ਬਜੁ਼ਰਗ ਨੂੰ ਬੜਾਂ ਤਾਅ ਚੜ੍ਹਿਆ ਤੇ ਉਸਨੇ ਕੋਠੇ ‘ਤੇ ਚੜ੍ਹ ਕੇ ਸਪੀਕਰ ਹੇਠਾਂ ਵਗਾਹ ਮਾਰਿਆ ਤੇ ਬਰਾਤੀਆਂ ਨੂੰ ਲਾਹਨਤ ਪਾਈ। ਬਰਾਤੀਆਂ ਨੇ ਸਿਆਣੇ ਬਾਬੇ ਤੋਂ ਮਾਫੀ ਮੰਗੀ। ਸੱਚੀ ਗੱਲ ਤਾਂ ਇਹ ਹੈ ਕਿ ਹੁਣ ਉਹ ਬਾਬੇ ਤਾਂ ਲੱਦ ਗਏ ਤੇ ਹੁਣ ਦੇ ਬਾਬੇ ਤਾਂ ਵਿਆਹਾਂ ‘ਤੇ ਵੱਜਦੇ ਇਸ ਗੀਤ ‘ਤੇਰੇ ਚੋਂ ਤੇਰਾ ਯਾਰ ਬੋਲਦਾ ਦੀ ਧੁਨੀਂ ‘ਤੇ ਨੱਚ ਰਹੇ ਹੁੰਦੇ ਨੇ ਤੇ ਡਾਂਸਰ ਨੂੰ ਦੇਣ ਲਈ ਮ੍ਹੂੰਹ ਵਿੱਚ ਨੋਟ ਟੰਗਿਆ ਹੁੰਦਾ ਹੈ।

ਸੋ, ਸਾਨੂੰ ਇਸ ਵੇਲੇ ਲੋੜ ਹੈ ਇਸਤਰੀ
ਜਾਗ੍ਰਿਤੀ ਮੰਚ ਦੇ ਹੱਥ ਮਜ਼ਬੂਤ ਕਰਨ ਦੀ ਅਤੇ ਸਮਾਜ ਸੁਧਾਰਕ ਇਸ ਲਹਿਰ ਵਿੱਚ ਰਲ-ਮਿਲ ਕੇ
ਹੱਥ ਵਟਾਉਣ ਦੀ। ਜਾਗ੍ਰਿਤੀ ਮੰਚ ਦੀ ਸੰਚਾਲਕ ਬੀਬੀ ਗੁਰਬਖ਼ਸ ਕੌਰ ਸੰਘਾ ਦਾ
ਵਿਚਾਰ-ਵਟਾਂਦਰੇ ਲਈ ਇੱਥੇ ਫੋਨ ਨੰਬਰ ਦੇ ਰਹੇ ਹਾਂ-98141-15037
****
****
No comments:
Post a Comment