ਚਾਰ ਬਜ਼ੁਰਗ........... ਨਜ਼ਮ/ਕਵਿਤਾ / ਗੁਰਵਿੰਦਰ ਸਿੰਘ ਘਾਇਲ

ਮਾਂ ਬਾਪ ਦੀ ਆਪਣੀ ਜਗ੍ਹਾ,
ਭੈਣ ਭਰਾ ਨੇ ਆਪਣੀ ਥਾਂ,
ਰਿਸ਼ਤੇ ਨਾਤੇ ਵੀ ਆਪਣੀ ਜਗ੍ਹਾ,
ਯਾਰ ਮਿੱਤਰ ਨੇ ਆਪਣੀ ਥਾਂ,
ਪਰ ਦਾਦਾ-ਦਾਦੀ, ਨਾਨਾ-ਨਾਨੀ ਦੀ ਕਮੀ ਨੂੰ,
ਕੌਣ ਕਰੇਗਾ ਪੂਰਾ ਯਾਰੋ
ਇਨ੍ਹਾਂ ਚਾਰੇ ਬਜ਼ੁਰਗਾਂ ਦੇ ਪਿਆਰ ਦਾ ਰੰਗ,
ਸਭ ਰੰਗਾਂ ਨਾਲੋਂ ਗੂੜ੍ਹਾ ਯਾਰੋ।

ਪੁੱਤਾਂ ਧੀਆਂ ਨਾਲੋ ਵੀ ਜਿਆਦਾ,
ਪੋਤੇ ਦੋਹਤੇ ਇਨ੍ਹਾਂ ਨੂੰ ਪਿਆਰੇ,
ਮੂਲ ਨਾਲੋˆ ਜਿਵੇਂ ਵਿਆਜ ਪਿਆਰਾ,
ਸੁਣਦੇ ਅਸੀਂ ਕਹਿੰਦੇ ਸਾਰੇ,
ਮੈਨੂੰ ਵੀ ਇਨ੍ਹਾਂ ਤੋਂ ਲਾਡ ਹੀ ਮਿਲਿਆ,
ਲਾਡ ਏ ਮਿਲਿਆ ਪੂਰਾ ਯਾਰੋ,
ਇਨ੍ਹਾਂ ਚਾਰੇ ਬਜ਼ੁਰਗਾਂ ਦੇ ਪਿਆਰ ਦਾ ਰੰਗ,
ਸਭ ਰੰਗਾਂ ਨਾਲੋਂ ਗੂੜ੍ਹਾ ਯਾਰੋ।

ਇਨ੍ਹਾਂ ਦੇ ਮੱਥੇ ‘ਚ ਜਿੰਨੀਆਂ ਝੂਰੀਆਂ,
ਇਨ੍ਹਾਂ ਦੇ ਅਨੁਭਵ ਨੂੰ ਕਰਨ ਬਿਆਨ,
ਸਿਆਣੇ ਦਾ ਕਿਹਾ ਔਲੇ ਦਾ ਖਾਇਆ,
ਯਾਰੋ ਬਾਦ ਵਿੱਚ ਹੀ ਦਿੰਦਾ ਗਿਆਨ,
ਮੈˆ ਵੀ ਇਨ੍ਹਾਂ ਤˆੋ ਬਹੁਤ ਕੁਝ ਸਿੱਖਿਆ,
ਸਿੱਖਣ ਨੂੰ ਮਿਲਿਆ ਪੂਰਾ ਯਾਰੋ,
ਇਨਾਂ ਚਾਰੇ ਬਜ਼ੁਰਗਾਂ ਦੇ ਪਿਆਰ ਦਾ ਰੰਗ,
ਸਭ ਰੰਗਾਂ ਨਾਲੋਂ ਗੂੜ੍ਹਾ ਯਾਰੋ।

ਜਿਉਂਦੇ ਰਹੋ ਜਵਾਨੀਆਂ ਮਾਣੋ,
ਸਦਾ ਸਾਨੂੰ ਇਹ ਦੇਣ ਅਸੀਸਾਂ,
ਥੋੜ੍ਹਾ ਸਮਾਂ ਕੱਢ ਇਨ੍ਹਾਂ ਕੋਲ ਬੈਠ ਜਾਉ,
ਘੱਟ ਜਾਂਦੀਆਂ ਇਨ੍ਹਾਂ ਦੀਆਂ ਚੀਸਾਂ,
ਆਪਣਾ ਟੱਬਰ ਹੀ ਇਨਾਂ ਲਈ ਹੀਰੇ ਮੋਤੀ,
ਬਾਕੀ ਜੱਗ ਦੀਆਂ ਰਹਿਮਤਾਂ ਕੂੜਾ ਯਾਰੋ,
ਇਨ੍ਹਾਂ ਚਾਰੇ ਬਜ਼ੁਰਗਾਂ ਦੇ ਪਿਆਰ ਦਾ ਰੰਗ,
ਸਭ ਰੰਗਾਂ ਨਾਲੋਂ ਗੂੜ੍ਹਾ ਯਾਰੋ।

ਹੱਥ ‘ਚ ਖੂੰਡੀ ਮੂੰਹ ‘ਚ ਦੰਦ ਨਹੀਂ,
ਜਦ ਵੀ ਵੇਖਾਂ ਕਿਸੇ ਨੂੰ ਤੁਰਦੇ,
ਜਿਹੜੇ ਬਚਪਨ ਜਵਾਨੀ ਇਨ੍ਹਾਂ ਸੰਗ ਹੰਢਾਏ,
ਉਹ ਪਲ ਇੱਕ-ਇੱਕ ਕਰਕੇ ਮੁੜਦੇ,
ਘਾਇਲ ਨੂੰ ਵੀ ਆਪਣੇ ਬਜ਼ੁਰਗ ਹੀ ਦਿਸਦੇ,
ਜਦ ਵੀ ਕਿਸੇ ਬਜ਼ੁਰਗ ਨਾਲ ਜੁੜਾਂ ਯਾਰੋ,
ਇਨ੍ਹਾਂ ਚਾਰੇ ਬਜ਼ੁਰਗਾਂ ਦੇ ਪਿਆਰ ਦਾ ਰੰਗ,
ਸਭ ਰੰਗਾਂ ਨਾਲੋਂ ਗੂੜ੍ਹਾ ਯਾਰੋ।

****

1 comment:

Unknown said...

Good Pappi bai ji.. keep it.