ਹੁਣ ਯਾਦ ਬੜੀ ਹੀ ਆਉਂਦੀ ਪੁੱਤਰਾ ਮੈਨੂੰ ਤੇਰੀ ਏ,
ਤੂੰ ਗੱਲ ਸੁਣਦਾ ਨਹੀਂਓ ਦੱਸਦੇ ਪੁੱਤਰਾ ਕਿਉਂ ਮੇਰੀ ਵੇ,
ਵਾਰ-ਵਾਰ ਮੈਂ ਰਸਤਾ ਵੇਖਾਂ, ਜੋ ਜਾਂਦਾ ਏ ਚਿਨਾਬ ਨੂੰ,
ਅੰਮੜੀ ਵਾਜਾਂ ਮਾਰੇ ਤੇਰੀ ਪੁੱਤਾ ਮੁੜਿਆ ਪੰਜਾਬ ਨੂੰ,
ਭੈਣ ਤੇਰੀ ਦੇ ਵਿਆਹ ਦਾ ਕਾਰਜ ਵਿੱਚ ਅਧੂਰਾ ਏ,
ਉਸਨੂੰ ਆ ਕੇ ਕਰੇਂਗਾ ਦੱਸਦੇ ਕਦੋਂ ਤੂੰ ਪੂਰਾ ਵੇ,
ਉਹ ਵੀ ਵੇਖਦੀ ਰਹਿੰਦੀ ਤੇਰੇ ਆਉਣ ਦੇ ਖ਼ਾਬ ਨੂੰ,
ਅੰਮੜੀ ਵਾਜਾਂ ਮਾਰੇ ...
ਬਾਪੂ ਤੇਰਾ ਤੇਰੇ ਫ਼ਿਕਰਾਂ ਦੇ ਵਿੱਚ ਚੱਲ ਵਸਿਆ,
ਘੁੱਟਦਾ ਸੀ ਅੰਦਰੋਂ- ਅੰਦਰੀ ਤੇਰਾ ਹਾਲ ਨਹੀਂ ਦੱਸਿਆ,
ਉਹ ਤੇਰੇ ਫ਼ਿਕਰਾਂ ਦੇ ਵਿੱਚ ਲੱਗ ਪਿਆ ਪੀਣ ਸੀ ਸ਼ਰਾਬ ਨੂੰ,
ਅੰਮੜੀ ਵਾਜਾਂ ਮਾਰੇ ...
ਜਤਿੰਦਰ ਕੋਟਲੀ ਵਾਲਿਆ ਕਿਉਂ ਤੂੰ ਪੰਜਾਬ ਫੇਰਾ ਨਾ ਪਾਵੇ,
ਦੱਸ ਕਿਸ ਗੱਲ ਦੇ ਲਈ ਤੂੰ ਆਪਣੇ ਪਿੰਡ ਗੇੜਾ ਨਾ ਲਾਵੇ,
ਚੰਗਾ ਦੱਸਦਾ ਰਹਿੰਦਾ ਹਮੇਸ਼ਾ ਮਾਹੌਲ ਤੂੰ ਖ਼ਰਾਬ ਨੂੰ,
ਅੰਮੜੀ ਵਾਜਾਂ ਮਾਰੇ ...
****

No comments:
Post a Comment