ਨੌਜਵਾਨ ਲੇਖਕ ਨਿੰਦਰ ਘੁਗਿਆਣਵੀ ਦੇ ਪਿਤਾ ਨੂੰ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸ਼ਰਧਾਂਜਲੀ ਭੇਂਟ.......... ਸ਼ਰਧਾਂਜਲੀ / ਬਲਜਿੰਦਰ ਸੰਘਾ

ਕੈਲਗਰੀ : ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਸਭਾ ਦੇ ਸਕੱਤਰ ਸੁਖਪਾਲ ਪਰਮਾਰ ਦੇ ਘਰ ਹੋਈ। ਜਿਸ ਵਿਚ ਪੰਜਾਬੀ ਸਾਹਿਤ ਦੇ ਪ੍ਰਸਿੱਧ ਨੌਜਵਾਨ ਲੇਖ਼ਕ ਨਿੰਦਰ ਘੁਗਿਆਣਵੀ ਜਿਸਨੇ ਆਪਣੀ ਉਮਰ ਦੇ ਸਾਲਾਂ ਨਾਲੋਂ ਵੀ ਵੱਧ ਗਿਣਤੀ ਵਿਚ ਕਿਤਾਬਾਂ ਸਾਹਿਤ ਦੀ ਝੋਲੀ ਪਾਈਆਂ। ਉਹਨਾਂ ਦੇ ਪਿਤਾ ਜੀ ਸ੍ਰੀ ਰੋਸ਼ਨ ਲਾਲ ਦੇ ਅਕਾਲ ਚਲਾਣੇ ਤੇ ਗਹਿਰਾ ਸ਼ੋਕ ਪ੍ਰਗਟ ਕੀਤਾ ਗਿਆ। ਸਭਾ ਵੱਲੋਂ ਨਿੰਦਰ ਘੁਗਿਆਣਵੀ ਨਾਲ ਇੰਡੀਆ ਫੋਨ ਤੇ ਗੱਲਬਾਤ ਕਰਕੇ ਇਸ ਦੁੱਖ ਦੀ ਘੜੀ ਵਿਚ ਆਪਣੀਆਂ ਸਹਿਯੋਗੀ ਭਾਵਨਾਵਾਂ ਅਤੇ ਸ਼ਰਧਾਂਜਲੀ ਭੇਂਟ ਕੀਤੀ ਗਈ । ਲੇਖਕ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਪਿਛਲੇ ਕੁਝ ਮਹੀਨਿਆਂ ਤੋਂ ਕੈਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਅੰਤ ਆਪਣੇ ਜੱਦੀ ਪਿੰਡ ਘੁਗਿਆਣੇ ਹੀ ਜਿ਼ੰਦਗੀ ਦੀ ਬਾਜ਼ੀ ਹਾਰ ਗਏ। ਇਸ ਮੀਟਿੰਗ ਵਿਚ ਪ੍ਰਧਾਨ ਮਹਿੰਦਰਪਾਲ ਐਸ.ਪਾਲ, ਜਨਰਲ ਸਕੱਤਰ ਬਲਜਿੰਦਰ ਸੰਘਾ, ਮੀਤ ਪ੍ਰਧਾਨ ਹਰੀਪਾਲ, ਖਜ਼ਾਨਚੀ ਬਲਵੀਰ ਗੋਰੇ ਤੋ ਇਲਾਵਾ ਕਾਰਜਕਾਰੀ ਕਮੇਟੀ ਦੇ ਮੈਂਬਰ ਜੋਗਿੰਦਰ ਸੰਘਾ, ਗੁਰਬਚਨ ਬਰਾੜ, ਤਰਲੋਚਨ ਸੈਂਭੀ, ਰਣਜੀਤ ਲਾਡੀ, ਬੀਜਾ ਰਾਮ ਅਤੇ ਪਰਮਜੀਤ ਸੰਦਲ ਹਾਜ਼ਰ ਸਨ।
****

No comments: