ਜੀਤਾਂ ਨੇ ਅਜੇ ਬੀ ਏ ਦੇ ਪੇਪਰ ਦਿਤੇ ਹੀ ਸਨ ਕਿ ਉਸ ਦੀ ਮਾਂ ਰਾਜ ਨੇ ਹਰ ਰੋਜ ਜੀਤਾਂ ਦੇ ਪਿਉ ਨੂੰ ਕਹਿਣਾ ਸੁਰੂ ਕਰ ਦਿਤਾ, ਹੁਣ ਤੁਸੀਂ ਆਪਣੀ ਜੀਤਾਂ ਲਈ ਕੋਈ ਮੁੰਡਾ ਲੱਭੋ।
“ਰਾਜ ! ਤੇਰਾ ਤਾਂ ਦਿਮਾਗ ਖਰਾਬ ਹੋਇਆ ਆ, ਓਹ ਕੁੜੀ ਅਜੇ ਨਿਆਣੀ ਆ।”
“ਆਹੋ ਨਿਆਣੀ ਆ ! ਤੈਨੂੰ ਤਾਂ ਸਾਰੀ ਉਮਰ ਨਿਆਣੀ ਹੀ ਲਗਦੀ ਰਹਿਣੀ ਆ। ਜ਼ਮਾਨਾ ਚੰਗਾ ਨੀ, ਝੱਟ ਰਾਈ ਦਾ ਪਹਾੜ ਬਣ ਜਾਂਦਾ। ਨਾਲੇ ਆਪਣੇ ਪਿੰਡ ਦੇ ਲੋਕਾਂ ਦਾ ਤਾਂ ਤੈਨੂੰ ਪਤਾ ਹੀ ਆ ਕਿ ਕਿੰਨੇ ਚੰਗੇ ਤੇ ਪੜ੍ਹੇ ਲਿਖੇ ਨੇ।”
ਪਹਿਲਾਂ ਤਾਂ ਅਮਰ ਨਾਥ ਨੇ ਰਾਜ ਦੀਆਂ ਗੱਲਾਂ ‘ਤੇ ਗੌਰ ਨਾ ਕੀਤਾ ਪਰ ਰਾਤ ਨੂੰ ਸੌਣ ਲੱਗਾ ਜੀਤਾਂ ਬਾਰੇ ਸੋਚ ਕੇ ਮਨ ਬਣਾ ਲਿਆ ਕਿ ਵਾਕਿਆ ਹੀ ਹੁਣ ਜੀਤਾਂ ਜਵਾਨ ਹੋ ਗਈ ਏ ਤੇ ੳਸ ਦਾ ਵਿਆਹ ਕਰ ਦੇਣਾ ਚਾਹੀਦਾ । ਨਾਲੇ ਜਿਹੜਾ ਸਿਰੋਂ ਭਾਰ ਲਹਿੰਦਾ ਚੰਗਾ ਹੀ ਹੈ । ਹਫ਼ਤੇ ਕੁ ਵਿੱਚ ਹੀ ਅਮਰ ਨਾਥ ਨੇ ਜੀਤਾਂ ਲਈ ਮੁੰਡਾ ਲੱਭ ਲਿਆ। ਰਾਜ ਬੜੀ ਖੁਸ਼ ਸੀ ਕਿ ਜੋ ਜੀਤਾਂ ਲਈ ਮੁੰਡਾ ਲੱਭਿਆ ਸੀ, ਓਹ ਇਕੱਲਾ ਤੇ ਇਕ ਹੀ ਉਸ ਦੀ ਭੈਣ ਸੀ। ਛੋਟਾ ਪਰਿਵਾਰ ਤੇ ਪੈਸੇ ਵਲੋਂ ਵੀ ਠੀਕ ਸੀ।
“ਰਾਜ ! ਤੇਰਾ ਤਾਂ ਦਿਮਾਗ ਖਰਾਬ ਹੋਇਆ ਆ, ਓਹ ਕੁੜੀ ਅਜੇ ਨਿਆਣੀ ਆ।”
“ਆਹੋ ਨਿਆਣੀ ਆ ! ਤੈਨੂੰ ਤਾਂ ਸਾਰੀ ਉਮਰ ਨਿਆਣੀ ਹੀ ਲਗਦੀ ਰਹਿਣੀ ਆ। ਜ਼ਮਾਨਾ ਚੰਗਾ ਨੀ, ਝੱਟ ਰਾਈ ਦਾ ਪਹਾੜ ਬਣ ਜਾਂਦਾ। ਨਾਲੇ ਆਪਣੇ ਪਿੰਡ ਦੇ ਲੋਕਾਂ ਦਾ ਤਾਂ ਤੈਨੂੰ ਪਤਾ ਹੀ ਆ ਕਿ ਕਿੰਨੇ ਚੰਗੇ ਤੇ ਪੜ੍ਹੇ ਲਿਖੇ ਨੇ।”
ਪਹਿਲਾਂ ਤਾਂ ਅਮਰ ਨਾਥ ਨੇ ਰਾਜ ਦੀਆਂ ਗੱਲਾਂ ‘ਤੇ ਗੌਰ ਨਾ ਕੀਤਾ ਪਰ ਰਾਤ ਨੂੰ ਸੌਣ ਲੱਗਾ ਜੀਤਾਂ ਬਾਰੇ ਸੋਚ ਕੇ ਮਨ ਬਣਾ ਲਿਆ ਕਿ ਵਾਕਿਆ ਹੀ ਹੁਣ ਜੀਤਾਂ ਜਵਾਨ ਹੋ ਗਈ ਏ ਤੇ ੳਸ ਦਾ ਵਿਆਹ ਕਰ ਦੇਣਾ ਚਾਹੀਦਾ । ਨਾਲੇ ਜਿਹੜਾ ਸਿਰੋਂ ਭਾਰ ਲਹਿੰਦਾ ਚੰਗਾ ਹੀ ਹੈ । ਹਫ਼ਤੇ ਕੁ ਵਿੱਚ ਹੀ ਅਮਰ ਨਾਥ ਨੇ ਜੀਤਾਂ ਲਈ ਮੁੰਡਾ ਲੱਭ ਲਿਆ। ਰਾਜ ਬੜੀ ਖੁਸ਼ ਸੀ ਕਿ ਜੋ ਜੀਤਾਂ ਲਈ ਮੁੰਡਾ ਲੱਭਿਆ ਸੀ, ਓਹ ਇਕੱਲਾ ਤੇ ਇਕ ਹੀ ਉਸ ਦੀ ਭੈਣ ਸੀ। ਛੋਟਾ ਪਰਿਵਾਰ ਤੇ ਪੈਸੇ ਵਲੋਂ ਵੀ ਠੀਕ ਸੀ।
ਅਮਰ ਨਾਥ ਨੇ ਰਾਜ ਨੂੰ ਕਿਹਾ, “ਤੂੰ ਇਕ ਵਾਰ ਜੀਤਾਂ ਨੂੰ ਵੀ ਪੁਛ ਲੈਣਾ ਸੀ।”
“ਲੈ ! ਓਹਨੂੰ ਕੀ ਪੁੱਛਣਾਂ । ਨਾਲੇ ਜਦੋਂ ਸਾਡਾ ਵਿਆਹ ਹੋਇਆ ਸੀ ਤਾਂ ਸਾਨੂੰ ਕਿਸੇ ਨੇ ਪੁਛਿਆ ਸੀ ?”
“ਸਾਡਾ ਸਮਾਂ ਹੋਰ ਸੀ । ਹੁਣ ਦੇ ਨਿਆਣਿਆਂ ਤੇ ਸਾਡੇ ‘ਚ ਬੜਾ ਫਰਕ ਆ।”
“ਹੁਣ ਤੁਸੀ ਬਹੁਤੀਆਂ ਗੱਲਾਂ ਨਾਂ ਬਣਾਈ ਜਾਵੋ, ਮੈਂ ਆਪੇ ਆਪਣੀ ਜੀਤਾਂ ਨੂੰ ਪੁੱਛ ਲਊਂ।”
ਸ਼ਾਮ ਨੂੰ ਜਦੋਂ ਸੌਣ ਲੱਗੇ ਤਾਂ ਰਾਜ ਨੇ ਜੀਤਾਂ ਨੂੰ ਪੁੱਛਿਆ, “ਕੁੜੇ ਜੀਤਾਂ ! ਗੱਲ ਸੁਣ ਧੀਏ, ਤੇਰੇ ਭਾਪੇ ਨੇ ਤੇਰੇ ਲਈ ਮੁੰਡਾ ਵੇਖਿਆ ਕੱਲਾ ਕੱਲਾ ਈ ਆ । ਇਕ ਹੀ ਭੈਣ ਹੈ ਤੇ ੳਹ ਵੀ ਵਿਆਹੀ ਹੋਈ ਆ। ਨਾ, ਤੈਨੂੰ ਕੋਈ ਇਤਰਾਜ਼ ਤਾਂ ਨੀ ?”
“ਲੈ ਅੰਮਾਂ ! ਭਲਾ ਮੈਨੂੰ ਕੀ ਇਤਰਾਜ਼ ਹੋਣਾ, ਪਰ ਜੇ ਥੋੜਾ ਰੁਕ ਲੈਂਦੇ ਤਾਂ ਠੀਕ ਨੀ ਸੀ ?”
“ਪੁੱਤ ! ਤੂੰ ਕਹਿੰਦੀ ਤਾਂ ਠੀਕ ਹੈ ਪਰ ਜ਼ਮਾਨੇ ਤੋਂ ਡਰ ਲਗਦਾ ।”
“ਲੈ ! ਭਲਾ ਜ਼ਮਾਨਾ ਮੂੰਹ ‘ਚ ਪਾ ਲਊ ?”
“ਨਹੀਂ ਪੁੱਤ ! ਮੂੰਹ ਚ ਪਾਉਣ ਦੀ ਗੱਲ ਨੀਂ। ਜਿਹੜਾ ਭਾਰ ਤੇਰੇ ਪੇ ਸਿਰੋਂ ਲਹਿੰਦਾ, ਚੰਗਾ ਆ। ਨਾਲੇ ਵਿਚੋਲਾ ਕਹਿੰਦਾ ਕਿ ਬੰਦੇ ਬੜੇ ਚੰਗੇ ਤੇ ਸਾਊ ਨੇ। ਫਿਰ ਮਾਂਵਾਂ ਧੀਆਂ ਗੱਲਾਂ ਕਰਦੀਆਂ ਕਰਦੀਆਂ ਸੌਂ ਗਈਆਂ।”
ਦੂਜੇ ਦਿਨ ਅਮਰ ਨਾਥ ਵਿਚੋਲੇ ਨੂੰ ਨਾਲ ਲੈ ਕੇ ਮੁੰਡੇ ਨੂੰ ਦੇਖ ਆਏ। ਮੁੰਡਾ ਵੇਖਦੇ ਸਾਰ ਹੀ ਅਮਰ ਨਾਥ ਨੇ ਵਿਚੋਲੇ ਨੂੰ ਕਹਿ ਦਿੱਤਾ, “ਬਈ ! ਮੈਨੂੰ ਤਾਂ ਮੁੰਡਾ ਪਸੰਦ ਹੈ। ਹੁਣ ਕਿਸੇ ਦਿਨ ਦਾ ਪਰੋਗਰਾਮ ਬਣਾ ਕੇ ਸਾਡੇ ਘਰ ਆ ਜਾਓ ਤੇ ਨਾਲੇ ਓਹ ਜੀਤਾਂ ਨੂੰ ਝਾਤ ਮਾਰ ਜਾਣਗੇ।”
ਦੋਨੋ ਧਿਰਾਂ ਦੀ ਤਸੱਲੀ ਤੋਂ ਬਾਅਦ ਅਗਲੇ ਸ਼ਨੀਵਾਰ ਦਾ ਦਿਨ ਤਹਿ ਹੋ ਗਿਆ ਕਿ ਜੀਤਾਂ ਦੇ ਸਹੁਰੇ ਦੇਖਣ ਆਓਣਗੇ, ਪਰ ਦੂਜੇ ਹੀ ਦਿਨ ਮੁੰਡੇ ਵਾਲਿਆਂ ਨੇ ਫੋਨ ਕਰ ਕੇ ਕਹਿ ਦਿੱਤਾ ਕਿ ਅਸੀਂ ਸ਼ਨੀਵਾਰ ਨਹੀਂ ਐਤਵਾਰ ਆਵਾਂਗੇ, ਕਿਓਂਕਿ ਸਾਡੇ ਸੰਤਾਂ ਨੇ ਕਿਹਾ ਹੈ ਕਿ ਐਤਵਾਰ ਸੁੱਭ ਹੈ।
ਬਾਰਾਂ ਕੁ ਵਜੇ ਐਤਵਾਰ ਨੂੰ ਜੀਤਾਂ ਦੇ ਸਹੁਰੇ ਦਸ ਕੁ ਜਣੇ ਗੱਡੀ ਭਰ ਕੇ ਆਏ। ਸਭ ਤੋ ਪਹਿਲਾਂ ਸਭ ਨੇ ਚਾਹ ਪੀਤੀ, ਜੀਤਾਂ ਦੀ ਸੱਸ ਨੇ ਜੀਤਾਂ ਨੂੰ ਕਈ ਵਾਰ ਕਲਾਵੇ ‘ਚ ਲਿਆ ਤੇ ਕਈ ਵਾਰ ਚੁੰਮਿਆ, “ਮੇਰੀ ਧੀ ਤਾਂ ਬਹੁਤ ਹੀ ਸੋਹਣੀ ਹੈ ।”
ਸਭ ਨੂੰ ਜੀਤਾਂ ਪਸੰਦ ਆਈ। ਸਾਰਿਆਂ ਨੇ ਜੀਤਾਂ ਦੀ ਝੋਲੀ ਸੌ ਸੌ ਰੁਪਈਆ ਸ਼ਗਨ ਪਾਇਆ। ਨਾਲੇ ਹੀ ਜੀਤਾਂ ਦੀ ਸੱਸ ਨੇ ਕਹਿ ਦਿੱਤਾ, “ਦੇਖੋ ਚੌਧਰੀ ਸ੍ਹਾਬ ! ਇਹ ਤਾਂ ਬਸ ਦੇਖ ਦਿਖਾਲਾ ਹੀ ਸੀ । ਅਸੀਂ ਅਗਲੇ ਐਤਵਾਰ ਆਵਾਂਗੇ ਤੇ ਪੂਰਾ ਗੱਜ ਵੱਜ ਕੇ ਸ਼ਗਨ ਪਾ ਕੇ ਜਾਵਾਗੇ।”
ਜੀਤਾਂ ਦੀ ਸੱਸ ਸਿਰੇ ਦੀ ਚਾਲਾਕ ਔਰਤ ਸੀ। ਗੱਲਾਂ ਗੱਲਾਂ ‘ਚ ਹੀ ਕਹਿ ਗਈ, “ਦੇਖੋ ਚੌਧਰੀ ਸ੍ਹਾਬ ! ਸਾਨੂੰ ਰੱਬ ਨੇ ਸਭ ਕੁਝ ਦਿੱਤਾ । ਘਰ ਭਰਿਆ ਪਿਆ । ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਹਾਂ ! ਜੇ ਤੁਸੀਂ ਕੁਝ ਦੇਣਾ ਤਾਂ ਆਪਣੇ ਧੀ ਜੁਆਈ ਨੂੰ ਦੇਣਾ । ਇਹਦੇ ‘ਚ ਅਸੀਂ ਕੁਝ ਨੀ ਕਹਿਣਾਂ । ਨਾਲੇ ਜਦੋਂ ਅਸੀਂ ਨਿਰਮਲਾ ਦਾ ਵਿਆਹ ਕੀਤਾ ਤਾਂ ਅਸੀਂ ਕਿਸੇ ਚੀਜ਼ ਦੀ ਕਸਰ ਨੀਂ ਛੱਡੀ । ਓਹਦੇ ਸਹੁਰਿਆਂ ਨੇ ਬੜਾ ਕਿਹਾ ਕਿਸੇ ਚੀਜ਼ ਦੀ ਲੋੜ ਨਹੀਂ, ਪਰ ਨਿਰਮਲਾ ਦਾ ਭਾਪਾ ਮੰਨਿਆ ਨਹੀਂ । ਅਖੇ, ਸਾਡੀ ਇਹਦੇ ‘ਚ ਨੱਕ ਨਹੀਂ ਰਹਿੰਦੀ।” ਜੀਤਾਂ ਦੀ ਸੱਸ ਨੇ ਗੱਲਾਂ ‘ਚ ਹੀ ਓਹ ਗੱਲ ਕਰਤੀ ਅਖੇ ‘ਧੀਏ ਗੱਲ ਸੁਣ, ਨੂੰਹੇ ਕੰਨ ਕਰ’ ।
ਪੂਰੇ ਡੇਢ ਮਹੀਨੇ ਬਾਅਦ ਸਤਾਰਾਂ ਤਰੀਕ ਦਾ ਦਿਨ ਤਹਿ ਹੋਇਆ ਵਿਆਹ ਦਾ। ਸਭ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਨੂੰ ਅਮਰ ਨਾਥ ਨੇ ਵਿਆਹ ਦੇ ਕਾਰਡ ਪਹੁੰਚਾ ਦਿੱਤੇ । ਵਿਆਹ ਦਾ ਸਾਰਾ ਸਮਾਨ ਖਰੀਦ ਲਿਆ। ਰਾਜ ਨੇ ਅਮਰ ਨਾਥ ਨੂੰ ਸਾਫ਼ ਕਹਿ ਦਿੱਤਾ, “ਦੇਖੋ ! ਜੀਤਾਂ ਦੇ ਸਹੁਰੇ ਨੂੰ ਮੁੰਦਰੀ ਤੇ ਸੱਸ ਨੂੰ ਕੰਨਾਂ ਦੀਆਂ ਵਾਲੀਆਂ, ਨਿਰਮਲਾ ਤੇ ੳਸ ਦੇ ਘਰ ਵਾਲੇ ਨੂੰ ਮੁੰਦਰੀ ਤੇ ਦੋ ਸੋਨੇ ਦੀਆਂ ਵੰਗਾਂ, ਭੂਆ ਨੂੰ ਕਾਂਟੇ, ਤਿੰਨਾਂ ਮਾਸੀਆਂ ਨੂੰ ਮੁੰਦਰੀਆਂ ਤੇ ਮਾਮੀਆਂ ਨੂੰ ਕਾਂਟੇ, ਪਿੰਡ ਦੇ ਸਰਪੰਚ ਨੂੰ ਮੁੰਦਰੀ ਪਾਉਣੀ ਹੈ” ।
ਜੀਤਾਂ ਨੇ ਬਥੇਰਾ ਕਿਹਾ, “ਅੰਮਾਂ ਇਸ ਤਰ੍ਹਾਂ ਠੀਕ ਨਹੀਂ, ਪਹਿਲਾਂ ਮੇਰੇ ਪੜ੍ਹਨ ‘ਤੇ ਏਨੇ ਪੈਸੇ ਲਾਏ । ਹੁਣ ਤੁਸੀਂ ਬਸ ਕਰੋ । ਜੋ ਜਾਇਜ਼ ਆ, ੳਹ ਕਰੋ।”
“ਤੂੰ ਚੁੱਪ ਕਰ ਕੁੜੇ ! ਤੈਨੂੰ ਕੀ ਪਤਾ । ਜਦੋਂ ਲੰਬੜਾਂ ਨੇ ਆਪਣੀ ਧੀ ਦਾ ਵਿਆਹ ਕੀਤਾ ਤਾਂ ਆਪਣੇ ਵਿਤ ਤੋਂ ਕਿਤੇ ਜਿ਼ਆਦਾ ਕੀਤਾ । ਨਾਲੇ ਜੇ ਅਸੀਂ ਇਹ ਕੁਝ ਨਹੀਂ ਕਰਦੇ ਤਾਂ ਸਾਡੀ ਸਾਰੇ ਮੁਹੱਲੇ ‘ਚ ਨੱਕ ਨਹੀਂ ਰਹਿਣੀ । ਅਸੀਂ ਲੋਕਾਂ ਤੋਂ ਥਾਂ ਥਾਂ ਗੱਲਾਂ ਨਹੀਂ ਕਰਾਉਣੀਆਂ ਕਿ ਅਮਰ ਨਾਥ ਦੀ ਇੱਕੋ ਇੱਕ ਧੀ ਸੀ, ੳਹ ਵੀ ਚੱਜ ਨਾਲ ਨਹੀਂ ਤੋਰੀ।”
ਅਖੀਰ ਸਤਾਰਾਂ ਤਰੀਕ ਨੂੰ ਜੀਤਾਂ ਦਾ ਵਿਆਹ ਹੋ ਗਿਆ, ਇਸ ਵਿਆਹ ਨੇ ਤੇ ਰਾਜ ਦੀ ਨੱਕ ਨੇ ਅਮਰ ਨਾਥ ਨੂੰ ਤਕਰੀਬਨ ਪੌਣੇ ਕੁ ਤਿੰਨ ਲੱਖ ਦੇ ਹੇਠ ਕਰਤਾ ਸੀ । ਜੀਤਾਂ ਦੀ ਡੋਲੀ ਪਿੰਡ ਪਹੁੰਚੀ ਤਾਂ ਹਰ ਕੋਈ ਜੀਤਾਂ ਨੂੰ ਦੇਖ ਕੇ ਮੂੰਹ ਚ ਉਗਲਾਂ ਪਾਏ, ਕਿਉਂਕਿ ਜੀਤਾਂ ਆਪਣੇ ਘਰ ਵਾਲੇ ਤੋਂ ਕਿਤੇ ਸੋਹਣੀ ਸੀ । ਜੀਤਾਂ ਦੀ ਸੱਸ ਦਾ ਧਰਤੀ ਪੈਰ ਨਾ ਲੱਗੇ, ਪੂਰੇ ਸ਼ਗਨਾਂ ਨਾਲ ਜੀਤਾਂ ਦਾ ਪੈਰ ਘਰ ਦੀ ਦਹਿਲੀਜ਼ ਅੰਦਰ ਪੁਆਇਆ।
ਪਾਣੀ ਵਾਰ ਬੰਨੇ ਦੀਏ ਮਾਏ, ਨੀ ਬੰਨਾ ਤੇਰਾ ਬਾਹਰ ਖੜ੍ਹਾ,
ਸੁੱਖਾਂ ਸੁਖਦੀ ਨੂੰ ਇਹ ਦਿਨ ਆਏ, ਨੀ ਬੰਨਾ ਤੇਰਾ ਬਾਹਰ ਖੜ੍ਹਾ ।
ਜੀਤਾਂ ਦੇ ਵਿਆਹ ਨੂੰ ਛੇ ਮਹੀਨੇ ਹੋ ਗਏ ਸੀ, ਹਰੇਕ ਦਿਨ ਤਿੳਹਾਰ ਤੇ ਅਮਰ ਨਾਥ ਤੇ ਰਾਜ ਜੀਤਾਂ ਨੂੰ ਕੁਝ ਨਾ ਕੁਝ ਦੇ ਕੇ ਜਾਂਦੇ । ਮਿੰਦਰ ਕੌਰ ਜਿੱਥੇ ਦੋ ਬੁੜੀਆਂ ਜੁੜਦੀਆਂ ਗੱਲਾਂ ਕਰਦੀ;
“ਮੇਰੀ ਨੂੰਹ ਤਾਂ ਬੜੀ ਚੰਗੀ ਆ, ੳਸ ਤੋਂ ਵੀ ਚੰਗੇ ਉਸ ਦੇ ਮਾਂ ਪਿਓ, ਬੜਾ ਖਿਆਲ ਰੱਖਦੇ ਨੇ। ਜੀਤਾਂ ਦਾ ਘਰ ਵਾਲਾ ਵੀ ਜੀਤਾਂ ਨੂੰ ਬਹੁਤ ਪਿਆਰ ਕਰਦਾ । ਹੌਲੀ ਹੌਲੀ ਵਿਆਹ ਨੂੰ ਸਾਲ ਹੋ ਚੱਲਾ ਸੀ ਪਰ ਜੀਤਾਂ ਹੁਣ ਤਕ ਗਰਭਵਤੀ ਨਾ ਹੋ ਸਕੀ। ਕਦੇ ਕਦੇ ਮਿੰਦਰ ਕੌਰ ਜੀਤਾਂ ਨੂੰ ਕਹਿੰਦੀ;
“ਪੁੱਤ ! ਮੈਨੂੰ ਤਾਂ ਆਪਣੇ ਪੋਤੇ ਦਾ ਬੜਾ ਚਾਅ ਆ, ਪਰ ਰੱਬ ਨੂੰ ਖੌਰੇ ਕੀ ਮਨਜ਼ੂਰ ਆ ।”
ਜੀਤਾਂ ਇਸ ਕਰਕੇ ਕਈ ਵਾਰ ਕੱਲੀ ਕੱਲੀ ਰੋ ਲੈਂਦੀ ਤੇ ਪ੍ਰੇਸ਼ਾਨ ਰਹਿੰਦੀ। ਸਮਾਂ ਲੰਘਦਾ ਰਿਹਾ । ਜੀਤਾਂ ਦੀ ਰੱਬ ਨੇ ਸੁਣ ਲਈ । ਇਸ ਵਾਰ ਜੀਤਾਂ ਦਾ ਪੈਰ ਭਾਰੀ ਸੀ । ਦੂਜੇ ਮਹੀਨੇ ਜੀਤਾਂ ਨੇ ਆਪਣੀ ਸੱਸ ਨੂੰ ਦੱਸਿਆ ਤਾਂ ਮਿੰਦਰ ਕੌਰ ਦਾ ਧਰਤੀ ਪੱਬ ਨਾ ਲੱਗੇ । ਸਾਰੇ ਮੁਹੱਲੇ ‘ਚ ਮਿੰਦਰ ਕੌਰ ਨੇ ਦੋ ਦਿਨਾਂ ‘ਚ ਹੀ ਖਬਰ ਪਹੁੰਚਾ ਦਿਤੀ। ਹਰੇਕ ਨੂੰ ਕਹਿੰਦੀ ਫਿਰੇ, “ਹੋਉ ਤਾਂ ਮੇਰੇ ਪੋਤਾ ਹੀ ਹੋਊ। ਹੇ ਸੱਚੇ ਪਾਤਸ਼ਾ ! ਇਕ ਵਾਰ ਪੋਤੇ ਦਾ ਮੂੰਹ ਦਿਖਾ ਦੇ, ਫੇਰ ਭਾਵੇਂ ਚੁੱਕ ਲਈਂ।”
ਉਸਨੇ ਨਿਰਮਲਾ ਨੂੰ ਸੁਨੇਹਾ ਭੇਜ ਕੇ ਦਸ ਦਿੱਤਾ । ਜੀਤਾਂ ਦੇ ਮਾਪੀਂ ਆਪ ਜਾ ਕੇ ਦਸ ਕੇ ਆਈ। ਹੁਣ ਜੀਤਾਂ ਘਰ ਚ ਰਾਣੀ ਰਹਿਣ ਲੱਗੀ । ਮਿੰਦਰ ਕੌਰ ਉਸਨੂੰ ਧੀਆਂ ਵਾਂਗ ਧਿਆਨ ਰੱਖਦੀ, ਹਰ ਵੇਲੇ ਸਲਾਹਾਂ ਦਿੰਦੀ ਰਹਿੰਦੀ । ਜੀਤਾਂ ਨੂੰ ਅਹਿਸਾਸ ਹੋਇਆ ਕਿ ਬੱਚਾ ੳਹਦੀ ਜਿੰਦਗੀ ਚ ਕਿੰਨਾ ਮੱਹਤਵ ਪੂਰਨ ਹੈ । ਹਫ਼ਤੇ ਬਾਅਦ ਮਿੰਦਰ ਕੌਰ ਦਾਈ ਨੂੰ ਸੱਦ ਕੇ ਜੀਤਾਂ ਦੀ ਮਾਲਸ਼ ਕਰਾੳਦੀ। ਸੁੱਤੀ ਪਈ ਆਪਣੇ ਪੋਤੇ ਦੇ ਸੁਪਨੇ ਦੇਖਦੇ ਰਹਿੰਦੀ। ਜੀਤਾਂ ਪੂਰੀ ਖੁਸ਼ ਸੀ। ਆਪਣੇ ਮਾਪਿਆਂ ਨੂੰ ਫੋਨ ਕਰ ਕੇ ਹਮੇਸ਼ਾ ਦੱਸਦੀ ਕਿ ਮੈਂ ਬਹੁਤ ਖੁਸ਼ ਹਾਂ, ਮੇਰੀ ਸੱਸ ਮੇਰਾ ਬਹੁਤ ਧਿਆਨ ਰਖਦੀ ਹੈ। ਮਿੰਦਰ ਕੌਰ ਨੇ ਜਾ ਕੇ ਨਿਰਮਲਾ ਨੂੰ ਵੀ ਲੈ ਆਂਦਾ, ਕਿਉਕਿ ਉਸ ਨੂੰ ਏਨੀ ਫਿਕਰ ਜੀਤਾਂ ਦੀ ਨਹੀ ਸੀ, ਜਿੰਨੀ ਆਪਣੇ ਪੋਤੇ ਦੀ।
ਜੀਤਾਂ ਦੀ ਡਲਿਵਰੀ ਹੋਣ ਦੇ ਦਿਨ ਪੂਰੇ ਹੋ ਚਲੇ ਸਨ । ਮਿੰਦਰ ਕੌਰ ਆਪਣੇ ਪੋਤੇ ਦਾ ਮੂੰਹ ਦੇਖਣ ਲਈ ਉਤਾਵਲੀ ਸੀ। ਤੜਕੇ ਜੀਤਾਂ ਦੇ ਹੌਲੀ ਹੌਲੀ ਦਰਦਾਂ ਹੋਣੀਆਂ ਸੁ਼ਰੂ ਹੋਈਆਂ ਤਾਂ ਝੱਟ ਨਿਰਮਲਾ ਤੇ ਜੀਤਾਂ ਦਾ ਘਰ ਵਾਲਾ ਉਸ ਨੂੰ ਹਸਪਤਾਲ ਲੈ ਆਏ। ਪੂਰੇ ਤਿੰਨ ਘੰਟੇ ਦੇ ਵੱਡੇ ਆਪ੍ਰੇਸ਼ਨ ਤੋਂ ਬਾਅਦ ਜੀਤਾਂ ਦੀ ਕੁੱਖੋਂ ਗੋਰੀ ਚਿੱਟੀ ਕਲੀ ਨੇ ਜਨਮ ਲਿਆ। ਜੀਤਾਂ ਨੂੰ ਜਦ ਹੋਸ਼ ਆਈ ਤਾਂ ਕੋਲ ਪਈ ਫੁੱਲ ਭਰ ਬੱਚੀ ਨੂੰ ਦੇਖ ਖੁਸ਼ੀ ਚ ਅੱਖਾਂ ਭਰ ਆਈਆਂ। ਬਾਹਰ ਜਾ ਕੇ ਡਾਕਟਰ ਨੇ ਨਿਰਮਲਾ ਤੇ ਜੀਤਾਂ ਦੇ ਘਰ ਵਾਲੇ ਨੂੰ ਵਧਾਈ ਦਿੱਤੀ, “ਜਵਾਨਾਂ ! ਵਧਾਈ ਹੋਵੇ, ਬੇਟੀ ਨੇ ਜਨਮ ਲਿਆ । ਹੁਣ ਮਾਂਵਾਂ ਧੀਆਂ ਦੋਨੋਂ ਠੀਕ ਹਨ, ਤੁਸੀਂ ਜਾ ਕੇ ਵੇਖ ਸਕਦੇ ਹੋ।”
ਬੱਚੀ ਨੂੰ ਦੇਖ ਕੇ ਦੋਨੋਂ ਬਾਹਰੋਂ ਖੁਸ਼ ਸਨ ਪਰ ਅੰਦਰੋਂ ਡਰੇ ਹੋਏ ਸੀ ਕਿ ਸਾਡੀ ਮਾਂ ਤਾਂ ਮੁੰਡਾ ਲੱਭਦੀ ਸੀ। ਘੰਟੇ ਕੁ ਬਾਅਦ ਪਿੰਡ ਜਾ ਕੇ ਜਦੋਂ ਆਪਣੀ ਮਾਂ ਨੂੰ ਦੱਸਿਆ ਕਿ ਬੇਬੇ ਕੁੜੀ ਹੋਈ ਆ ਤਾਂ ਮਿੰਦਰ ਕੌਰ ਝੱਟ ਕੀਰਨਿਆਂ ਤੇ ਉਤਰ ਆਈ, “ਹੈਂ... ਹੈਂ... ਕੰਜਰੀ ਨੂੰ ਏਸੇ ਦਿਨ ਲਈ ਦਾਬੜੇ ਖਲਾਉਂਦੀ ਸੀ । ਹੇ ਸੱਚੇ ਪਾਸ਼ਾ, ਮੇਰੇ ਘਰ ਪੱਥਰ ਸੁੱਟਣ ਤੋਂ ਪਹਿਲਾਂ ਸੋਚ ਤਾਂ ਲੈਦਾ।” ਮਿੰਦਰ ਕੌਰ ਨੇ ਅੱਧਾ ਘੰਟਾ ਪਤਾ ਨਹੀਂ ਕੀ ਕੀ ਬੋਲਿਆ। ਜੀਤਾਂ ਹਫ਼ਤਾ ਭਰ ਹਸਪਤਾਲ ਰਹੀ ਪਰ ਮਿੰਦਰ ਕੌਰ ਆਪਣੀ ਪੋਤੀ ਦੇਖਣ ਨਾ ਗਈ। ਹੁਣ ਜੀਤਾਂ ਘਰ ਆ ਗਈ ਪਰ ਜੀਤਾਂ ਦੀ ਸੱਸ, ਮਾਂ ਧੀ ਦੇ ਮੱਥੇ ਨਾ ਲੱਗੀ। ਜੀਤਾਂ ਦੇ ਮਾਪੇ ਘਿਓ ਲੈ ਕੇ ਆਏ ਤਾਂ ਮਿੰਦਰ ਕੌਰ ਨੇ ਸਿੱਧੇ ਮੂੰਹ ਕਿਸੇ ਨਾਲ ਗੱਲ ਨਾ ਕੀਤੀ, ਅਖੇ ਜੀਤਾਂ ਚ ਹੀ ਨੁਕਸ ਆ । ਪਹਿਲਾਂ ਡੇਢ ਸਾਲ ਨਿਆਣਾ ਨਾ ਹੋਇਆ । ਜੇ ਹੁਣ ਹੋਇਆ ਤਾਂ ਕੁੜੀ ਜੰਮ ਕੇ ਸਿੱਟ ਦਿੱਤੀ । ਜੀਤਾਂ ਦੇ ਘਰ ਵਾਲੇ ਨੇ ਕਈ ਵਾਰ ਕਿਹਾ ਕਿ ਬੀਬੀ ਇਹਦੇ ‘ਚ ਜੀਤਾਂ ਦਾ ਕੀ ਕਸੂਰ ਆ। ਤਾਂ ਅਗੋਂ ਬਘਿਆੜ ਵਾਂਗ ਪੈਂਦੀ, “ਆਹੋ ! ਤੂੰ ਵੀ ਰੰਨ ਵੱਲ ਦੀ ਹੀ ਗੱਲ ਕਰਨੀ ਐ, ਅਖੇ ਜੀਤਾਂ ਦਾ ਕੀ ਕਸੂਰ ਆ ? ਹੁਣ ਕਰਦਾ ਰਹੀਂ ਸਾਰੀ ਉਮਰ ਰਾਖੀ ਆਪਣੀ ਲਾਡਲੀ ਦੀ ਤੇ ਨਾਲੇ ਰੰਨ ਦੀ।”
ਕੁੜੀ ਤਿੰਨ ਮਹੀਨੇ ਤੋਂ ਉਪਰ ਦੀ ਹੋ ਗਈ ਸੀ ਪਰ ਮਿੰਦਰ ਕੌਰ ਨੇ ਜੀਤਾਂ ਤੇ ਆਪਣੀ ਪੋਤੀ ਨੂੰ ਕਦੇ ਸਿੱਧੇ ਮੂੰਹ ਨਹੀਂ ਸੀ ਬੁਲਾਇਆ। ਗੱਲ ਗੱਲ ‘ਤੇ ਜੀਤਾਂ ਨੂੰ ਟੋਕਦੀ । ਜੇ ਕਦੀ ਕੁੜੀ ਰੋਵੇ ਤਾਂ ਕਦੀਂ ਚੁੱਕਣ ਦੀ ਕੋਸਿ਼ਸ ਨਹੀਂ ਕੀਤੀ। ਜੀਤਾਂ ਕਦੇ ਕਦੇ ਸੋਚਦੀ ਤੇ ਆਪਣੇ ਆਪ ਨਾਲ ਹੀ ਗੱਲਾਂ ਕਰਦੀ, “ਹੇ ਰੱਬਾ ! ਮੇਰੀ ਸੱਸ ਇਕ ਔਰਤ ਹੋ ਕੇ ਔਰਤ ਨਾਲ ਹੀ ਇਹ ਜੁਲਮ ਕਿਉਂ ਕਰਦੀ ਹੈ ? ਆਖਰ ਜਦੋਂ ਇਸ ਨੇ ਜਨਮ ਲਿਆ ਸੀ, ਇਹ ਵੀ ਤਾਂ ਇਕ ਔਰਤ ਹੀ ਸੀ ।” ਜੀਤਾਂ ਨੂੰ ਇਸ ਗੱਲ ਦੀ ਸਮਝ ਨਾਂ ਆਈ ਕਿ ਇਕ ਔਰਤ, ਔਰਤ ਹੋ ਕੇ ਹੀ ਔਰਤ ਨੂੰ ਪਸੰਦ ਕਿਉਂ ਨਹੀਂ ਕਰਦੀ? ਕਿਉਂ ਔਰਤ, ਔਰਤ ਦੀ ਦੁਸ਼ਮਣ ਬਣ ਜਾਂਦੀ ਹੈ? ਕਿਉਂ ਔਰਤ ਆਪਣੇ ਢਿੱਡ ‘ਚ ਔਰਤ ਹੋਣ ਤੇ ਕਤਲ ਕਰਵਾ ਦਿੰਦੀ ਹੈ ? ਜੇਕਰ ਕੋਈ ਮਰਦ ਕਹੇ ਤਾਂ ਮੈਂ ਸਮਝ ਸਕਾਂ ਕਿ ਔਰਤ ਚੰਗੀ ਨਹੀਂ, ਪਰ ਔਰਤ ਹੀ ਔਰਤ ਨੂੰ ਪੱਥਰ, ਨਾ ਸਮਝ, ਪੈਰ ਦੀ ਜੁੱਤੀ, ਗੁੱਤ ਪਿੱਛੇ ਮੱਤ ਜਿਹੇ ਭੱਦੇ ਅਲੰਕਾਰਾਂ ਨਾਲ ਕਿਉਂ ਸੰਬੋਧਨ ਕਰਦੀ ਹੈ ? ਇਨ੍ਹਾਂ ਸੋਚਾਂ ‘ਚ ਗੁਆਚੀ ਆਪਣੀ ਫੁੱਲ ਭਰ ਬੱਚੀ ਨੂੰ ਸੀਨੇ ਨਾਲ ਲਾ ਕੇ ਕਹਿੰਦੀ ਹੈ ਕਿ ਮੈਂ ਆਪਣੀ ਬੱਚੀ ਨੂੰ ਬਹੁਤ ਪਿਆਰ ਦੇਣਾ ਹੈ ।
ਇਸ ਤਰ੍ਹਾਂ ਸਮਾਂ ਲੰਘਦਾ ਰਿਹਾ ਪਰ ਕਿਹੜਾ ਦਿਨ ਸੀ ਜਦੋਂ ਘਰ ਚ ਕਲੇਸ਼ ਨਾ ਹੁੰਦਾ ਹੋਵੇ । ਕਈ ਵਾਰ ਜੀਤਾਂ ਰੁੱਸ ਕੇ ਮਾਪੀਂ ਗਈ ਪਰ ਅਮਰ ਨਾਥ ਫਿਰ ਜੀਤਾਂ ਨੂੰ ਸਮਝਾ ਬੁਝਾ ਕੇ ਉਸ ਦੇ ਸਹੁਰੀ ਛੱਡ ਆਉਂਦਾ । ਇਸ ਵਾਰ ਅਮਰਨਾਥ ਜੀਤਾਂ ਨੂੰ ਛੱਡਣ ਆਇਆ ਤਾਂ ਮਿੰਦਰ ਕੌਰ ਨੇ ਸਾਫ਼ ਕਹਿ ਦਿੱਤਾ, “ਦੇਖੋ ਚੋਧਰੀ ਸਾਹਿਬ ! ਜੇ ਇਸ ਵਾਰ ਮੇਰੇ ਪੁੱਤ ਦੀ ਜੜ੍ਹ ਲੱਗਦੀ ਹੈ ਤਾਂ ਠੀਕ ਆ, ਨਹੀਂ ਤਾਂ ਮੈਂ ਆਪਣੇ ਪੁੱਤ ਦਾ ਦੂਜਾ ਵਿਆਹ ਕਰਨ ‘ਚ ਦੇਰ ਨਹੀਂ ਲਾਉਣੀ। ਜੀਤਾਂ ਦਾ ਘਰ ਵਾਲਾ ਵੀ ਮਾਂ ਦੀ ਬੋਲੀ ਹੀ ਬੋਲਦਾ । ਅਮਰ ਨਾਥ ਸਭ ਸੁਣ ਭਰੇ ਮਨ ਨਾਲ ਵਾਪਿਸ ਮੁੜ ਗਿਆ ਪਰ ਕੁਝ ਕਹਿਣ ਤੋਂ ਅਸਮਰਥ ਸੀ। ਜੀਤਾਂ ਦੀ ਸੱਸ ਨੂੰ ਕਿਸੇ ਨੇ ਦੱਸਿਆ ਕਿ ਭੂਰੇ ਵਾਲੇ ਸੰਤਾਂ ਦੇ ਹੱਥ ਹੌਲ੍ਹਾ ਕਰਾਉਣ ‘ਤੇ ਪੱਕਾ ਮੁੰਡਾ ਹੁੰਦਾ ਏ । ਮਿੰਦਰ ਕੌਰ ਝੱਟ ਜੀਤਾਂ ਨੂੰ ਲੈ ਕੇ ਸੰਤਾਂ ਦੇ ਤੁਰ ਗਈ । ਦੋ ਦਿਨ ਡੇਰੇ ‘ਤੇ ਰਹੀ ਤਾਂ ਸੰਤਾਂ ਨੇ ਪੂਰਾ ਯਕੀਨ ਦੁਆਇਆ ਕਿ ਇਸ ਵਾਰ ਮੁੰਡਾ ਈ ਹੋਊ। ਇਸ ਤਰਾਂ ਤਿੰਨ ਮਹੀਨੇ ਲੰਘ ਗਏ ਪਰ ਜੀਤਾਂ ਨੂੰ ਬੱਚਾ ਨਾ ਠਹਿਰਿਆ । ਮਿੰਦਰ ਕੌਰ ਨੂੰ ਜੀਤਾਂ ਨੂੰ ਨਾਲ ਲੈ ਕੇ ਫਿਰਦਿਆਂ ਸਾਲ ਹੋ ਗਿਆ । ਕਿਹੜਾ ਸਾਧ ਕਿਹੜਾ ਡੇਰਾ ਸੀ, ਜਿੱਥੇ ਮੁੰਡੇ ਦੀ ਖਾਤਰ ਮਿੰਦਰ ਕੌਰ ਜੀਤਾਂ ਨੂੰ ਨਾਲ ਲੈ ਕੇ ਨਹੀਂ ਸੀ ਗਈ । ਥਾਂ ਥਾਂ ਟੂਣੇ ਕੀਤੇ, ਚੌਂਕੀਆਂ ਭਰੀਆਂ, ਵਰਤ ਰੱਖੇ, ਚੁਰਾਹਿਆਂ ਚ ਅੱਧੀ ਅੱਧੀ ਰਾਤ ਨੂੰ ਨੌਣ ਕੀਤੇ ਪਰ ਕੋਈ ਫ਼ਰਕ ਨਾ ਪਿਆ। ਜੀਤਾਂ ਸੋਚ ਸੋਚ ਕੇ ਪਾਗਲ ਹੋਣ ਨੂੰ ਫਿਰਦੀ ਕਿ ਉਸ ‘ਚ ਹੀ ਕੋਈ ਨੁਕਸ ਆ ਪਰ ਕਰੇ ਕੀ ? ਅੰਦਰ ਵੜ ਵੜ ਰੋ ਛੱਡਦੀ । ਹਰ ਸਵੇਰ ਸ਼ਾਮ ਮਿੰਦਰ ਕੌਰ ਤੇ ਆਪਣੇ ਘਰ ਵਾਲੇ ਦੇ ਤਾਅਨੇ ਸੁਣਦੀ।
ਇਕ ਦਿਨ ਜੀਤਾਂ ਤੇ ਉਸ ਦਾ ਘਰ ਵਾਲਾ ਸ਼ਹਿਰ ਗਏ ਤਾਂ ਜੀਤਾਂ ਨੇ ਕਿਹਾ, “ਦੇਖੋ ਜੀ ! ਆਪਾਂ ਡਾਕਟਰ ਤੋਂ ਚੈਕਅਪ ਕਰਾ ਲਈਏ ਤਾਂ ਚੰਗਾ ਨਹੀਂ ?” ੳਸ ਦਾ ਘਰ ਵਾਲਾ ਵੀ ਮੰਨ ਗਿਆ। ਲੇਡੀ ਡਾਕਟਰ ਨੇ ਦੋਨਾਂ ਜਣਿਆਂ ਦੇ ਸਾਰੇ ਟੈਸਟ ਕਰਵਾਏ ਤੇ ਕਿਹਾ ਕਿ ਤੁਸੀਂ ਹੁਣ ਅਗਲੇ ਸੋਮਵਾਰ ਨੂੰ ਆਉਣਾ । ਉਦੋਂ ਤਕ ਸਾਰੀਆਂ ਰਿਪੋਰਟਾਂ ਆ ਜਾਣਗੀਆਂ। ਘਰ ਜਾਂਦੇ ਜਾਂਦੇ ਜੀਤਾਂ ਦਾ ਘਰ ਵਾਲਾ ਉਸ ਨਾਲ ਲੜ ਪਿਆ, “ਸਾਲੀਏ ! ਤੂੰ ਡਾਕਟਰਨੀ ਨੂੰ ਕਿਉਂ ਕਿਹਾ ਸੀ ਕਿ ਮੇਰੀ ਵੀ ਚੈਕਅਪ ਕਰੇ ? ਨਾ ਤੂੰ ਕੀ ਸਮਝਦੀ ਏਂ ਕਿ ਮੈ ਨਾਮਰਦ ਹਾਂ? ਮੇਰੇ ‘ਚ ਨੁਕਸ ਆ, ਜੇ ਤੈਨੂੰ ਬੱਚਾ ਨਹੀਂ ਠਹਿਰਦਾ ? ਨਾਲੇ ਕਦੇ ਬੰਦੇ ‘ਚ ਵੀ ਨੁਕਸ ਪਿਆ ? ਬੰਦਾ ਤੇ ਘੋੜਾ ਕਦੇ ਬੁੱਢੇ ਨੀ ਹੁੰਦੇ, ਜੇ ਇਹਨਾਂ ਨੂੰ ਟਾਇਮ ਸਿਰ ਖੁਰਾਕ ਮਿਲਦੀ ਰਹੇ । ਜੀਤਾਂ ਵਿਚਾਰੀ ਡਰੀ ਹੋਈ ਸਭ ਸੁਣਦੀ ਰਹੀ ਤੇ ਨਾਲੇ ਸੋਚਦੀ ਰਹੀ ਕਿ ਜੇ ਹਫ਼ਤੇ ਬਾਅਦ ਡਾਕਟਰਨੀ ਨੇ ਕਿਹਾ ਮੇਰੇ ‘ਚ ਨੁਕਸ ਆ ਤਾਂ ਇਹਨਾਂ ਨੇ ਮੇਰਾ ਜੀਣਾ ਹਰਾਮ ਕਰ ਦੇਣਾ ਏ । ਘਰ ਆ ਕੇ ਹਫ਼ਤਾ ਭਰ ਅਰਦਾਸ ਕਰਦੀ ਰਹੀ ਕਿ ਹੇ ਵਾਹਿਗੁਰੂ ਮੇਰੀ ਲਾਜ ਰੱਖ ਲਵੀਂ ।
ਸੋਮਵਾਰ ਆਇਆ ਤਾਂ ਜੀਤਾਂ ਨੇ ਡਰਦੀ ਨੇ ਕਿਹਾ ਹੀ ਨਾ ਕਿ ਡਾਕਟਰ ਦੇ ਜਾਣਾ ਹੈ ਪਰ ਉਸ ਦੇ ਘਰ ਵਾਲੇ ਨੂੰ ਯਾਦ ਸੀ । ਉਹ ਜੀਤਾਂ ਨੂੰ ਨਾਲ ਲੈ ਕੇ ਡਾਕਟਰਨੀ ਦੇ ਚਲਾ ਗਿਆ। ਪੰਦਰਾਂ ਕੁ ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਡਾਕਟਰ ਨੇ ਆਵਾਜ਼ ਮਾਰੀ। ਜਦੋਂ ਡਾਕਟਰ ਨੇ ਆਵਾਜ਼ ਮਾਰੀ ਤਾਂ ਉਸ ਦੇ ਘਰ ਵਾਲੇ ਦੇ ਦਿਮਾਗ ‘ਚ ਪਤਾ ਨਹੀਂ ਕੀ ਆਇਆ ਤੇ ਕਹਿੰਦਾ ਕਿ ਮੈਂ ਇਥੇ ਬਹਿੰਦਾ, ਤੂੰ ਆਪੇ ਰਿਪੋਰਟਾਂ ਲੈ ਆ । ਜੀਤਾਂ ਅੰਦਰ ਗਈ ਤੇ ਸਤਿ ਸ੍ਰੀ ਅਕਾਲ ਬੁਲਾ ਕੇ ਸੀਟ ਤੇ ਬੈਠ ਗਈ। ਡਾਕਟਰਨੀ ਨੇ ਰਿਪੋਰਟਾਂ ਲਿਆਂਦੀਆਂ ਤੇ ਝੱਟ ਬੋਲੀ;
“ਤੁਹਾਡੇ ਨਾਲ ਤੁਹਾਡਾ ਘਰ ਵਾਲਾ ਨਹੀਂ ਆਇਆ ?”
“ਆਏ ਨੇ ਪਰ ਉਹ ਬਾਹਰ ਬੈਠੇ ਨੇ ।”
“ਫਿਰ ਉਹਨਾਂ ਨੂੰ ਵੀ ਬੁਲਾ ਲੳ ।”
ਜੀਤਾਂ ਇਕਦਮ ਡਰ ਗਈ ਤੇ ਝਟ ਬੋਲੀ, “ਕੋਈ ਨਹੀਂ ਮੈਡਮ ਜੀ ! ਤੁਸੀਂ ਮੈਨੂੰ ਹੀ ਸਭ ਕੁਝ ਦੱਸ ਦਿਉ।”
ਡਾਕਟਰ ਨੇ ਰਿਪੋਰਟਾਂ ਦੇਖ ਕੇ ਜੀਤਾਂ ਨੂੰ ਦੱਸਿਆ, “ਦੇਖੋ ਮੈਂ ਤੁਹਾਡੇ ਦੋਵਾਂ ਦੇ ਸਾਰੇ ਅਨੈਲਸਿਸ ਕਰਵਾਏ ਨੇ । ਤੁਹਾਡੀਆਂ ਸਭ ਰਿਪੋਰਟਾਂ ਠੀਕ ਨੇ ਪਰ ਤੁਹਾਡੇ ਘਰ ਵਾਲੇ ਦੀਆਂ ਰਿਪੋਰਟਾਂ ਠੀਕ ਨਹੀਂ। ੳਹ ਬੱਚਾ ਬਣਾਉਣ ਦੇ ਕਾਬਿਲ ਨਹੀਂ ਕਿਉਂਕਿ ਉਸ ਦੀਆਂ ਨਸਾਂ ‘ਚ ਕਮਜ਼ੋਰੀ ਹੋਣ ਕਰ ਕੇ ਜਿੰਨੇ ਸ਼ਕਰਾਣੂ ਬੱਚਾ ਪੈਦਾ ਕਰਨ ਲਈ ਚਾਹੀਦੇ ਹਨ । ਉਹ ਉਸ ਤੋਂ ਘੱਟ ਹਨ। ਜੇ ਕਰ ਤੁਸੀ ਬੱਚਾ ਚਾਹੁੰਦੇ ਹੋ ਤਾਂ ਤੁਹਾਡੇ ਘਰਵਾਲੇ ਨੂੰ ਤਿੰਨ ਸਾਲ ਲਗਾਤਾਰ ਦਵਾਈ ਖਾਣੀ ਪਵੇਗੀ ਤੇ ਪ੍ਰਹੇਜ਼ ਵੀ ਕਾਫ਼ੀ ਕਰਨੇ ਪੈਣਗੇ। ਸਾਡੇ ਕੋਲ ਇਸ ਤਰ੍ਹਾਂ ਦੇ ਕਈ ਕੇਸ ਆਉਂਦੇ ਨੇ ਤੇ ਅੱਜ ਤੱਕ ਠੀਕ ਤਰੀਕੇ ਨਾਲ ਦਵਾਈ ਖਾਣ ਨਾਲ ਸਭ ਸਫਲ ਹੋਏ ਨੇ । ਮੈਂ ਆਹ ਦਵਾਈਆਂ ਲਿਖ ਦਿੰਦੀ ਹਾਂ ਤੇ ਹਰ ਪੱਚੀ ਦਿਨਾਂ ਬਾਅਦ ਤੁਸੀ ਚੈਕਅਪ ਕਰਾਉਣ ਆਇਆ ਕਰਨਾ।”
ਜੀਤਾਂ ਡਾਕਟਰਨੀ ਦੀਆਂ ਗੱਲਾਂ ਤਾਂ ਸੁਣਦੀ ਸੀ ਪਰ ਉਸ ਦਾ ਸਾਰਾ ਧਿਆਨ ਇਸ ਵੇਲੇ ਆਪਣੇ ਘਰਵਾਲੇ ਵਿੱਚ ਸੀ, ਕਿਉਕਿ ਉਸ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਆਪਣੇ ਘਰਵਾਲੇ ਨੂੰ ਕਹੇ ਕਿ ਕਮਜ਼ੋਰੀ ਤੇਰੇ ਵਿੱਚ ਹੈ। ਜੀਤਾਂ ਡਾਕਟਰਨੀ ਦੇ ਕਮਰੇ ‘ਚੋਂ ਨਿੱਕਲੀ ਤਾਂ ਉਸ ਨੂੰ ਦੇਖ ਕੇ ਉਸ ਦਾ ਪਤੀ ਝੱਟ ਬੋਲਿਆ, “ਕੀ ਕਹਿੰਦੀ ਡਾਕਟਰਨੀ।”
“ਕੁਝ ਨਹੀਂ, ਆਹ ਦਵਾਈ ਲਿਖ ਦਿਤੀ । ਸਭ ਰਿਪੋਰਟਾਂ ਠੀਕ ਨੇ, ਬੱਸ ਆਹ ਦਵਾਈ ਖਾਉ, ਸਭ ਠੀਕ ਹੋ ਜਾਣਾ ਹੈ।”
“ਦੇਖਿਆ ਮੈਂ ਤੈਨੂੰ ਕਿਹਾ ਸੀ ਕਿ ਆਪਣੇ ‘ਚ ਕੋਈ ਨੁਕਸ ਨਹੀਂ।”
“ਤੁਸੀਂ ਆਹ ਦਵਾਈ ਲੈ ਆਵੋ।”
“ਨਾ ਤੂੰ ਪਾਗਲ ਐ ? ਜਦੋਂ ਸਭ ਰਿਪੋਰਟਾਂ ਠੀਕ ਨੇ ਤਾਂ ਦਵਾਈ ਐਵੇ ਖਾਈ ਜਾਣੀ ਐ ?”
ਘਰ ਪਹੰਚੇ ਤਾਂ ਜੀਤਾਂ ਨੇ ਸਾਰੀ ਰਾਤ ਜਾਗ ਕੇ ਕੱਟੀ ਕਿ ਕਰੇ ਤਾਂ ਕੀ ਕਰੇ ? ਜੇ ਇਹਨੂੰ ਕੁਝ ਕਿਹਾ ਤਾਂ ਇਸ ਨੇ ਉਲਟਾ ਗਲ ਪੈਣਾ ਹੈ । ਜੇ ਬੱਚਾ ਨਹੀਂ ਹੁੰਦਾ ਤਾਂ ਸੱਸ ਨੇ ਟਿਕਣ ਨੀ ਦੇਣਾ । ਸੋਚਾਂ ਸੋਚਦੀ ਨੂੰ ਪਤਾ ਨਹੀਂ ਕਦੋਂ ਸਵੇਰ ਹੋ ਗਈ।
ਹੌਲੀ ਹੌਲੀ ਸਮਾਂ ਆਪਣੀ ਚਾਲੇ ਚਲਦਾ ਗਿਆ । ਨੂੰਹ ਸੱਸ ਦਾ ਹਮੇਸ਼ਾ ਕਲੇਸ਼ ਹੁੰਦਾ ਰਹਿੰਦਾ । ਜੀਤਾਂ ਕਦੇ ਆਪਣੇ ਆਪ ਨੂੰ ਤੇ ਕਦੇ ਆਪਣੀ ਕਿਸਮਤ ਨੂੰ ਝੂਰਦੀ। ਇਕ ਦਿਨ ਜੀਤਾਂ ਦੀ ਨਨਾਣ ਆਈ ਤਾਂ ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਸਾਡੇ ਗੁਆਂਢ ਵੀ ਇਕ ਨਵੀਂ ਵਿਆਹੀ ਜੋੜੀ ਦੇ ਨਿਆਣਾ ਨਹੀਂ ਸੀ ਹੁੰਦਾ । ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਝੰਡੇ ਵਾਲੇ ਪੰਡਤ ਤੋਂ ਹੱਥ ਹੌਲ੍ਹਾ ਕਰਵਾਉ ਤਾਂ ਸਭ ਠੀਕ ਹੋ ਜਾਂਦਾ । ਉਹਨਾਂ ਨੇ ਝੰਡੇ ਵਾਲੇ ਪੰਡਤ ਤੋਂ ਹੱਥ ਹੌਲ੍ਹਾ ਕਰਵਾਇਆ ਤਾਂ ਹੁਣ ਉਹਨਾਂ ਦੇ ਛੇ ਮਹੀਨੇ ਦਾ ਮੁੰਡਾ ਹੈ। ਜੇ ਆਪਾਂ ਵੀ ਜੀਤਾਂ ਦਾ ਹੱਥ ਹੌਲ੍ਹਾ ਕਰਵਾ ਲਈਏ ਤਾਂ ਬੇਬੇ ਸ਼ਾਇਦ ਵੀਰੇ ਦੀ ਵੀ ਜੜ੍ਹ ਲੱਗ ਜਾਵੇ। ਦੂਜੇ ਦਿਨ ਸਵੇਰੇ ਹੀ ਮਿੰਦਰ ਕੌਰ ਤੇ ਨਿਰਮਲਾ, ਜੀਤਾਂ ਨੂੰ ਨਾਲ਼ ਲੈ ਕੇ ਝੰਡੇ ਵਾਲੇ ਪੰਡਤ ਦੇ ਡੇਰੇ ‘ਤੇ ਪੁਹੰਚ ਗਈਆਂ । ਪੂਰਾ ਤਿੰਨ ਚਾਰ ਖੇਤਾਂ ‘ਚ ਵਗਲਿਆ ਹੋਇਆ ਸੀ। ਇਕ ਪਾਸੇ ਮਸੀਤ ਬਣੀ ਹੋਈ ਤੇ ਇਕ ਲਾਈਨ ‘ਚ ਗੈਰਜ ਬਣੇ ਹੋਏ, ਜਿਸ ਵਿਚ ੳਹ ਆਪਣੀਆਂ ਗੱਡੀਆਂ ਖੜੀਆਂ ਕਰਦਾ ਸੀ। ਇਕ ਪਾਸੇ ਵੱਡਾ ਸਾਰਾ ਲੰਗਰ ਹਾਲ ਸੀ ਤੇ ਵਿਚਕਾਰ ਇਕ ਨਿੱਕਾ ਜਿਹਾ ਕਮਰਾ ਸੀ, ਜੋ ਪੂਰਾ ਸੰਗਮਰਮਰ ਨਾਲ ਤਿਆਰ ਕੀਤਾ ਹੋਇਆ ਸੀ। ਸੋਨੇ ਰੰਗੇ ਅੱਖਰਾਂ ‘ਚ ਲਿਖਿਆ ਹੋੱਿੲਆ ਸੀ, “ਡੇਰਾ ਪੰਡਤ ਝੰਡੇ ਜੀ ਮਹਾਰਾਜ।”
ਅੰਦਰ ਡੇਰੇ ‘ਤੇ ਮੱਥਾ ਟੇਕ ਕੇ ਸਭ ਬਾਹਰ ਆ ਕੇ ਬੈਠਦੇ ਸਨ ਤੇ ਇਹ ਤਿੰਨੇ ਜਣੀਆਂ ਵੀ ਬਾਹਰ ਆ ਕੇ ਬੈਠ ਗਈਆਂ । ਬੈਠਦੇ ਸਾਰ ਹੀ ਇੱਕ ਸੇਵਾਦਾਰ ਵਾਰੀ ਦੀ ਪਰਚੀ ਦੇ ਗਿਆ । ਲੋਕੀਂ ਪੰਡਤ ਦੇ ਕਮਰੇ ‘ਚ ਵਾਰੋ ਵਾਰੀ ਜਾਂਦੇ ਤੇ ਪੰਦਰਾਂ ਵੀਹਾਂ ਮਿੰਟਾਂ ਬਾਅਦ ਬਾਹਰ ਆ ਜਾਂਦੇ। ਬਾਹਰ ਬੈਠੀਆਂ ਮਿੰਦਰ ਕੌਰ ਹੁਣੀਂ ਜਿਸ ਨਾਲ ਵੀ ਗੱਲ ਕਰਦੀਆਂ ਤਾਂ ਉਹ ਇਹੋ ਕਹਿੰਦੀਆਂ ਕਿ ਪੰਡਤ ਜੀ ਬਹੁਤ ਪਹੁੰਚੇ ਹੋਏ ਹਨ। ਜੋ ਵੀ ਪੰਡਤ ਤੋਂ ਦਵਾਈ ਖਾਂਦੀ ਹੈ, ਉਸ ਦੇ ਮੁੰਡਾ ਹੀ ਹੁੰਦਾ ਹੈ । ਇੱਕ ਨੇ ਤਾਂ ਇੱਥੋਂ ਤੱਕ ਕਿਹਾ ਕਿ ਸਾਡਾ ਤਾਂ ਸਾਰਾ ਪਿੰਡ ਪੰਡਤ ਤੋਂ ਹੀ ਦਵਾਈ ਖਾਂਦਾ ਹੈ ਤੇ ਹੁਣ ਤਕ ਜੀਹਨੇ ਜਹਿਨੇ ਵੀ ਦਵਾਈ ਖਾਧੀ, ਮੁੰਡਾ ਹੀ ਹੋਇਆ। ਗੱਲਾਂ ਸੁਣ ਮਿੰਦਰ ਕੌਰ ਦੀਆਂ ਅੱਖਾਂ ‘ਚ ਆਸ ਦੀ ਚਮਕ ਆ ਗਈ ਪਰ ਜੀਤਾਂ ਸੋਚਾਂ ‘ਚ ਡੁੱਬੀ ਆਪਣੇ ਆਪ ਨਾਲ ਗੱਲਾਂ ਕਰਦੀ ਰਹੀ, “ਪੰਡਤ ਦੀ ਦਵਾਈ ਤਾਂ ਫੇਰ ਅਸਰ ਕਰੂ, ਜੇ ਮੇਰੇ ਘਰ ਵਾਲੇ ‘ਚ ਕੋਈ ਕਣ ਹੋਊ।”
ਤਿੰਨਾਂ ਕੁ ਘੰਟਿਆਂ ਬਾਦ ਜੀਤਾਂ ਨੂੰ ਆਵਾਜ਼ ਪਈ ਤਾਂ ਝੱਟ ਮਿੰਦਰ ਕੌਰ, ਜੀਤਾਂ ਨੂੰ ਨਾਲ਼ ਲੈ ਕੇ ਅੰਦਰ ਵੜਨ ਲੱਗੀ ਤਾਂ ਦਰਵਾਜ਼ੇ ‘ਤੇ ਖੜ੍ਹੇ ਪਹਿਰੇਦਾਰ ਨੇ ਕਿਹਾ, “ਬੀਬੀ ਜੀ ! ਜੋ ਮਰੀਜ਼ ਹੈ, ਉਹੀ ਅੰਦਰ ਜਾ ਸਕਦਾ ਹੈ । ਤੁਸੀਂ ਭੈਣ ਜੀ ਨੂੰ ਅੰਦਰ ਭੇਜ ਦਿਉ ਤੇ ਆਪ ਬਾਹਰ ਬੈਠੋ।” ਜੀਤਾਂ ਡਰੀ ਹੋਈ ਅੰਦਰ ਚਲੀ ਗਈ । ਅੰਦਰ ਵੜਦੇ ਸਾਰ ਹੀ ਕੀ ਦੇਖਦੀ ਹੈ ਕਿ ਪੰਡਤ ਸ਼ਨੀਲ ਦੇ ਸਰਾਹਣੇ ਨੂੰ ਜੱਫੀ ਪਾ ਕੇ ਇੰਝ ਬੈਠਾ ਸੀ ਜਿਵੇਂ ਕਿਸੇ ਰਿਆਸਤ ਦਾ ਰਾਜਾ ਹੋਵੇ। ਪੰਡਤ ਦਾ ਕਮਰਾ ਪੂਰਾ ਸਜਿਆ ਹੋਇਆ ਸੀ । ਪੈਰਾਂ ਹੇਠ ਸੇ਼ਰ ਦੀ ਖੱਲ, ਫਰਸ਼ ਤੇ ਉਨ੍ਹਾਬੀ ਰੰਗ ਦਾ ਮੈਟ, ਚਾਦਰਾਂ ਪੂਰੀਆਂ ਦੁੱਧ ਚਿੱਟੀਆਂ, ਪੰਡਤ ਦਾ ਰੰਗ ਸੂਹਾ ਲਾਲ, ਬਘਿਆੜ ਜਿੱਡਾ ਮੂੰਹ, ਕਲੀਨ ਸੇ਼ਵ, ਮਸਾਂ ਅਠੱਤੀ ਕੁ ਸਾਲ ਦਾ ਪੂਰਾ ਪਲਿਆ ਹੋਇਆ ਸਾਨ੍ਹ ਸੀ।
ਜੀਤਾਂ ਜਾਂਦੇ ਹੀ ਪੈਰੀਂ ਹੱਥ ਲਾ ਕੇ ਹੇਠਾਂ ਬੈਠਣ ਲੱਗੀ ਤਾਂ ਪੰਡਤ ਝੱਟ ਬੋਲਿਆ, “ੳਹ ਨਾ ਬੀਬਾ ਨਾ ! ਆਹ ਕੀ ਅਨਰਥ ਕਰਨ ਲੱਗੀ ਸੀ ? ਤੇਰੀ ਥਾਂ ਹੇਠਾਂ ਨਹੀਂ, ਸਾਡੇ ਦਿਲ ‘ਚ ਹੈ । ਆ ਮੇਰੇ ਕੋਲ ਬੈਠ।” ਜੀਤਾਂ ਦਾ ਉਪਰ ਦਾ ਸਾਹ ੳਪਰ ਤੇ ਹੇਠਾਂ ਦਾ ਹੇਠਾਂ ਰਹਿ ਗਿਆ।
“ਹਾਂ ਬੀਬਾ ! ਦੱਸ ਕੀ ਮੁਸ਼ਕਿਲ ਹੈ ?”
“ਬਾਬਾ ਜੀ ! ਮੇਰੇ ਪਹਿਲਾਂ ਬੇਟੀ ਹੈ ਪਰ ਮੇਰੀ ਸੱਸ ਮੁੰਡਾ ਚਾਹੁੰਦੀ ਹੈ । ਹੁਣ ਦੋ ਸਾਲ ਹੋ ਚੱਲੇ ਨੇ, ਮੇਰੀ ਕੁੱਖ ਹਰੀ ਨਹੀਂ ਹੁੰਦੀ ।”
“ਕੋਈ ਨਹੀਂ, ਤੂੰ ਸਾਡੇ ਡੇਰੇ ਆ ਗਈ ਏਂ । ਹੁਣ ਸਭ ਠੀਕ ਹੋ ਜਾਊ । ਤੇਰੇ ਵਰਗੀਆਂ ਭਰ ਜੁਆਨ ਕੁੜੀਆਂ ਦੇ ਕੇਸ ਤਾਂ ਝੱਟ ਠੀਕ ਹੋ ਜਾਂਦੇ ਨੇ । ਭਲਾ ਤੇਰੇ ਘਰ ਵਾਲਾ ਕੀ ਕੰਮ ਕਰਦਾ ।”
“ਬਾਬਾ ਜੀ ! ਘਰ ਦੀ ਖੇਤੀਬਾੜੀ ਆ, ਉਸ ਨੂੰ ਸਾਂਭਦੇ ਨੇ ।”
“ਚਲੋ ਖੈਰ ਆ ! ਤੂੰ ਆਪਣਾ ਸੱਜਾ ਹੱਥ ਵਿਖਾ ।” ਪੰਡਤ ਜੀਤਾਂ ਦਾ ਹੱਥ ਫੜ ਕੇ ਕਿੰਨਾ ਚਿਰ ਪਲੋਸਦਾ ਰਿਹਾ । ਉਸ ਦੇ ਹੱਥ ਫੜਨ ਦੇ ਅੰਦਾਜ਼ ਤੋਂ ਜੀਤਾਂ ਨੇ ਭਾਂਪ ਲਿਆ ਸੀ ਕਿ ਪੰਡਤ ਦੀ ਨੀਅਤ ਠੀਕ ਨਹੀਂ ਪਰ ਵਕਤ ਤੇ ਹਾਲਾਤਾਂ ਤੋਂ ਅੱਕੀ ਹੋਈ ਮੂੰਹੋ ਕੁਝ ਨਾਂ ਬੋਲ ਸਕੀ।
“ਲੈ ਬੀਬਾ ! ਤੂੰ ਸਾਡੇ ਮਨ ਨੂੰ ਭਾ ਗਈ ਏਂ । ਤੇਰਾ ਕੰਮ ਤਾਂ ਅਸੀਂ ਹਰ ਹਾਲਤ ‘ਚ ਕਰਾਂਗੇ । ਜੇ ਰੱਬ ਨੇ ਚਾਹਿਆ ਤਾਂ ਮੁੰਡਾ ਈ ਹੋਊ ਪਰ ਤੈਨੂੰ ਤਿੰਨ ਮਹੀਨੇ ਹਰੇਕ ਮੰਗਲ ਬੁੱਧ ਤੇ ਵੀਰਵਾਰ ਡੇਰੇ ‘ਤੇ ਚੌਂਕੀਆਂ ਭਰਨੀਆਂ ਪੈਣਗੀਆਂ। ਹਾਂ ਗੱਲ ਸੁਣ ! ਆਪਣੀ ਸੱਸ ਨੂੰ ਕੁਝ ਨਹੀਂ ਦੱਸਣਾ । ਬੱਸ ਚੇਤੇ ਨਾਲ ਹਰ ਮੰਗਲ ਸ਼ਾਮ ਨੂੰ ਆਉਣਾ ਤੇ ਸ਼ੁਕਰ ਤੱਕ ਲਗਾਤਾਰ ਤਿੰਨ ਦਿਨ ਚੌਕੀਆਂ ਭਰਿਆ ਕਰਨੀਆਂ। ਮੇਰਾ ਤੇਰੇ ਨਾਲ ਵਾਅਦਾ ਏ ਕਿ ਹੋਊ ਤਾਂ ਮੁੰਡਾ ਹੀ ਹੋਊ।”
ਜੀਤਾਂ ਵਿਚਾਰੀ ਹਾਂ ਹਾਂ ਕਰਦੀ ਰਹੀ। ਬਾਹਰ ਜਾ ਕੇ ਜੀਤਾਂ ਨੇ ਆਪਣੀ ਸੱਸ ਨੂੰ ਦੱਸਿਆ ਕਿ ਪੰਡਤ ਜੀ ਨੇ ਕਿਹਾ ਕਿ ਮੰਗਲ ਬੁੱਧ ਤੇ ਵੀਰਵਾਰ ਨੂੰ ਲਗਾਤਾਰ ਤਿੰਨ ਮਹੀਨੇ ਚੌਂਕੀਆਂ ਦੀ ਸੇਵਾ ਕਰਨੀ ਪਊ ਡੇਰੇ ਤੇ। ਮਿੰਦਰ ਕੌਰ ਨੇ ਝੱਟ ਕਿਹਾ, “ਲੈ ! ਤਿੰਨ ਮਹੀਨੇ ਦੀ ਕਿਹੜੀ ਗੱਲ ਆ ? ਅਸੀਂ ਤਾਂ ਚਾਰ ਮਹੀਨੇ ਤਕ ਚੌਕੀਆਂ ਭਰਨ ਨੂੰ ਤਿਆਰ ਹਾਂ ਬੱਸ ਕਿਤੇ ਮੇਰੇ ਪੁੱਤ ਦੀ ਜੜ੍ਹ ਲੱਗ ਜਾਵੇ। ਮੈਂ ਸਾਰੀ ਉਮਰ ਪੰਡਤ ਮਹਾਰਾਜ ਜੀ ਦੀ ਪੂਜਾ ਕਰੂੰਗੀ।”
ਬੱਸ ਫੇਰ ਕੀ ਸੀ, ਮਿੰਦਰ ਕੌਰ ਹਰੇਕ ਮੰਗਲਵਾਰ ਜੀਤਾਂ ਨੂੰ ਛੱਡ ਜਾਂਦੀ ਤੇ ਸ਼ੁਕਰਵਾਰ ਆ ਕੇ ਲੈ ਜਾਂਦੀ। ਹਮੇਸ਼ਾ ਜੀਤਾਂ ਨੂੰ ਕਹਿੰਦੀ, “ਪੁੱਤ ! ਸੁਰਤ ਲਾ ਕੇ ਚੌਕੀ ਭਰਿਆ ਕਰ । ਇਹਦੇ ‘ਚ ਤੇਰਾ ਹੀ ਭਲਾ ਹੈ।”
ਪੰਡਤ ਨੇ ਭਰ ਜਵਾਨ ਜੀਤਾਂ ਨੂੰ ਪੂਰੇ ਤਿੰਨ ਮਹੀਨੇ ਕਾਂਵਾਂ ਵਾਂਗੂੰ ਚਰੂੰਡਿਆ ਤੇ ਜੀਤਾਂ ਨੇ ਚੁੱਪ ਕਰਕੇ ਸਭ ਕੁਝ ਸਹਿ ਲਿਆ । ਕਿਉਂਕਿ ੳਹ ਜਾਣਦੀ ਸੀ ਕਿ ਇਸ ਤੋਂ ਇਲਾਵਾ ਉਸ ਕੋਲ ਕੋਈ ਹੋਰ ਰਸਤਾ ਨਹੀ ਸੀ । ਹੁਣ ਜੀਤਾਂ ਨੂੰ ਡੇਢ ਮਹੀਨੇ ਤੋਂ ਉਪਰ ਹੋ ਗਿਆ ਸੀ, ਚੌਕੀਆਂ ਭਰਦੀ ਨੂੰ ਤੇ ਉਸ ਨੂੰ ਮਹਿਸੂਸ ਵੀ ਹੋਣ ਲੱਗ ਪਿਆ ਸੀ ਕਿ ਇਸ ਵਾਰ ਬੱਚਾ ਠਹਿਰ ਗਿਆ ਹੈ ਪਰ ਡਰ ਇਹੋ ਹੀ ਲੱਗਾ ਰਹਿੰਦਾ ਸੀ ਕਿ ਕਿਤੇ ਫੇਰ ਕੁੜੀ ਹੀ ਨਾ ਹੋ ਜਾਏ। ਪੂਰੇ ਢਾਈ ਮਹੀਨਿਆਂ ਬਾਅਦ ਜਦੋਂ ਪੰਡਤ ਜੀਤਾਂ ਤੋਂ ਸੰਤੁਸ਼ਟ ਹੋ ਗਿਆ ਕਿ ਹੁਣ ਉਹ ਗਰਭਵਤੀ ਹੈ ਤਾਂ ਪੰਡਤ ਨੇ ਮਿੰਦਰ ਕੌਰ ਨੂੰ ਸੁਨੇਹਾ ਭੇਜ ਕੇ ਸੱਦਿਆ ਤਾਂ ਮਿੰਦਰ ਕੌਰ ਉਸੇ ਦਿਨ ਡੇਰੇ ‘ਤੇ ਹਾਜ਼ਰ ਹੋ ਗਈ।
“ਬਾਬਾ ਜੀ ! ਤੁਸੀਂ ਯਾਦ ਕੀਤਾ ਸੀ?”
“ਹਾਂ ਬੀਬਾ ! ਮੈਂ ਹੀ ਸੁਨੇਹਾ ਭੇਜਿਆ ਸੀ । ਜਾ ਤੇਰੇ ਪੁੱਤ ਦੀ ਜੜ੍ਹ ਲੱਗ ਗਈ ਆ।”
ਮਿੰਦਰ ਕੌਰ ਦਾ ਧਰਤੀ ਪੱਬ ਨਾਂ ਲੱਗੇ ਤੇ ਦੂਜੇ ਹੀ ਦਿਨ ਤਿੰਨ ਤੋਲੇ ਦੀ ਸੋਨੇ ਦੀ ਚੈਨੀ, ਜੋ ਕਦੇ ਜੀਤਾਂ ਦੇ ਮਾਪਿਆਂ ਤੋਂ ਕਹਿ ਕੇ ਲਈ ਸੀ, ਲੈ ਕੇ ਹਾਜ਼ਰ ਹੋ ਗਈ, “ਬਾਬਾ ਜੀ ! ਆਹ ਛੋਟੀ ਜਿਹੀ ਭੇਟਾ ਕਬੂਲ ਕਰੋ ਸਾਡੇ ਵਲੋਂ।”
ਇਸ ਤਰ੍ਹਾਂ ਇਕ ਵਾਰ ਫਿਰ ਜੀਤਾਂ ਦਾ ਸਤਿਕਾਰ ਪਹਿਲਾਂ ਵਾਂਗ ਹੋਣ ਲੱਗਾ। ਇਸ ਵਾਰ ਜੀਤਾਂ ਦੇ ਮੁੰਡਾ ਹੋਇਆ ਤਾਂ ਮਿੰਦਰ ਕੌਰ ਨੇ ਸਾਰੇ ਮੁਹੱਲੇ ਚ ਰੌਲੀ ਪਾਈ ਤੇ ਲੱਡੂ ਵੰਡੇ ਤੇ ਜੀਤਾਂ ਦੀਆਂ ਸਿਫਤਾਂ ਕਰਨੋਂ ਨਾ ਹਟੇ। ਮਿੰਦਰ ਕੌਰ ਜੀਤਾਂ ਤੇ ਆਪਣੇ ਪੋਤੇ ਨੂੰ ਨਾਲ ਲੈ ਕੇ ਝੰਡੇ ਵਾਲੇ ਪੰਡਤ ਦੇ ਡੇਰੇ ਤੇ ਹਾਜ਼ਰ ਹੋ ਗਈ। ਜੀਤਾਂ ਦਾ ਮੁੰਡਾ ਨਿਰਾ ਪੰਡਤ ‘ਤੇ ਸੀ । ਪੰਡਤ ਮੂਹਰੇ ਬੈਠੀ ਮਿੰਦਰ ਕੌਰ ਬੋਲੀ, “ਬਾਬਾ ਜੀ ਜੇ ਤੁਸੀਂ ਮੇਰੀ ਨੂੰਹ ਦਾ ਹੱਥ ਹੋਲ੍ਹਾ ਨਾ ਕਰਦੇ ਤਾਂ ਮੇਰੇ ਪੁੱਤ ਦੀ ਤਾਂ ਜੜ੍ਹ ਹੀ ਨਹੀਂ ਸੀ ਲੱਗਣੀ। ਹੱਥ ਹੋਲ੍ਹਾ ਕਰਨ ਦੇ ਨਾਂ ‘ਤੇ ਜੀਤਾਂ ਅੰਦਰੋ ਅੰਦਰ ਹੀ ਹੱਸੀ ਕਿ ਬੁੜੀਏ ਤੂੰ ਕੀ ਜਾਣੇ ਕਿ ਪੰਡਤ ਮੇਰਾ ਹੱਥ ਹੋਲ੍ਹਾ ਕਰਦਾ ਸੀ ਜਾਂ ਪੈਰ ਭਾਰਾ ।
****
No comments:
Post a Comment