ਉਂਝ ਤਾਂ ਜ਼ਿੰਦਗੀ ਦੇ ਹਰ ਖ਼ੇਤਰ ਵਿੱਚ ਦੁਨੀਆਂ ਸਿੱਖਾਂ ਦਾ ਲੋਹਾ ਮੰਨਦੀ ਹੈ। ਪਰ ਗੱਲ ਸਿਰਫ਼ ਓਲੰਪਿਕ ਹਾਕੀ ਦੀ ਹੀ ਕਰਨ ਲੱਗੇ ਹਾਂ। ਹਾਕੀ ਵਿੱਚ ਸਰਦਾਰਾਂ ਦੀ ਸਰਦਾਰੀ ਵਾਲੀ ਗੱਲ ਤੋਂ ਬਿਨਾਂ ਇਹ ਸਾਰੀ ਗੱਲ ਹੀ ਅਧੂਰੀ ਰਹਿ ਜਾਵੇਗੀ । ਪਹਿਲੀ ਵਾਰੀ ਐਮਸਟਰਡਮ ਓਲੰਪਿਕ ਖੇਡਾਂ ਵਿੱਚ 1928 ਨੂੰ ਖੇਡਣ ਗਈ ਭਾਰਤੀ ਹਾਕੀ ਟੀਮ ਵਿੱਚ ਪਹਿਲਾ ਸਿੱਖ ਖਿਡਾਰੀ ਕਿਹਰ ਸਿੰਘ ਗਿੱਲ ਸ਼ਾਮਲ ਸੀ। ਪਹਿਲੀ ਵਾਰ ਹੀ ਅਜਿਹਾ ਵਾਪਰਿਆ ਕਿ ਪਹਿਲਾ ਹੀ ਸਿੱਖ ਖਿਡਾਰੀ ਜ਼ਖ਼ਮੀ ਹੋਣ ਦੀ ਵਜ੍ਹਾ ਕਰਕੇ, ਮੈਚ ਨਾ ਖੇਡ ਸਕਿਆ। ਇਹਨਾਂ ਖੇਡਾਂ ਤੋਂ ਲੈ ਕੇ ਹੁਣ ਤੱਕ 132 ਸਿੱਖ ਖਿਡਾਰੀ ਓਲੰਪਿਕ ਹਾਕੀ ਵਿੱਚ ਭਾਗ ਲੈ ਚੁੱਕੇ ਹਨ। ਗੁਰਮੀਤ ਸਿੰਘ ਕੁਲਾਰ ਅਜਿਹਾ ਸਿੱਖ ਖਿਡਾਰੀ ਅਖਵਾਇਆ, ਜਿਸ ਨੇ ਸਿੱਖ ਹੁੰਦਿਆਂ ਓਲੰਪਿਕ - 1932 ਵਿੱਚ ਜਪਾਨ ਵਿਰੁੱਧ ਪਹਿਲਾ ਗੋਲ ਕੀਤਾ। ਕੁੱਲ ਮਿਲਾਕੇ ਇਸ ਨੇ 1932 ਦੀਆਂ ਖੇਡਾਂ ਸਮੇਂ 8 ਗੋਲ ਕੀਤੇ।
ਸਿੱਖ ਖਿਡਾਰੀ 9 ਓਲੰਪਿਕ ਸੋਨ ਤਮਗਿਆਂ ਸਮੇਂ ਹਾਕੀ ਟੀਮ ਦੇ ਮੈਂਬਰ ਬਣੇ ਹਨ। ਇਸ ਵਿੱਚ 8 ਵਾਰੀ ਭਾਰਤ ਨੇ ਅਤੇ ਇੱਕ ਵਾਰੀ ਬਰਤਾਨੀਆਂ ਨੇ ਓਲੰਪਿਕ ਖ਼ਿਤਾਬ ਹਾਸਲ ਕੀਤਾ ਹੈ। ਇਵੇਂ ਇਹ ਤੱਥ ਵੀ ਬੜੇ ਰੌਚਕ ਹਨ ਕਿ ਸਿੱਖ ਖਿਡਾਰੀਆਂ ਨੇ 9 ਮੁਲਕਾਂ ਦੀਆਂ ਹਾਕੀ ਟੀਮਾਂ ਵਿੱਚ ਹਿੱਸਾ ਲੈਂਦਿਆਂ, ਓਲੰਪਿਕ ਵਿੱਚ ਖੇਡ ਪ੍ਰਦਰਸ਼ਨ ਕੀਤਾ ਹੈ। ਇਹਨਾਂ ਵਿੱਚ ਭਾਰਤ, ਤੋਂ ਇਲਾਵਾ ਬਰਤਾਨੀਆਂ, ਕੈਨੇਡਾ, ਕੀਨੀਆਂ, ਮਲੇਸ਼ੀਆ, ਹਾਂਗਕਾਂਗ, ਯੁਗੰਡਾ, ਤਨਜ਼ਾਨੀਆਂ ਅਤੇ ਸਿੰਗਾਪੁਰ ਦੀ ਟੀਮ ਵੱਲੋਂ ਖੇਡੇ ਹਨ। ਅਜੀਤ ਸਿੰਘ ਅਜਿਹਾ ਇਕਲੌਤਾ ਸਿੱਖ ਹਾਕੀ ਖਿਡਾਰੀ ਹੈ, ਜਿਸ ਦੇ ਨਾਂਅ ਦੋ ਓਲੰਪਿਕ ਰਿਕਾਰਡ ਦਰਜ ਹਨ। ਹਾਕੀ ਪਰਿਵਾਰ ਦੇ ਪਿਛੋਕੜ ਵਾਲੇ ਅਜੀਤ ਸਿੰਘ ਨੇ ਮਾਂਟਰੀਆਲ-1976 ਓਲੰਪਿਕ ਸਮੇਂ ਐਸਟਰੋਟਰਫ਼ ਉਤੇ ਭਾਰਤ ਦਾ ਅਰਜਨਟੀਨਾ ਨਾਲ ਉਦਘਾਟਨੀ ਮੈਚ ਹੋਇਆ ਤਾਂ ਐਸਟਰੋਟਰਫ਼ ਉਤੇ ਪਹਿਲਾ ਗੋਲ ਏਸੇ ਹੀ ਖਿਡਾਰੀ ਨੇ ਕਰਿਆ। ਇਹ ਗੋਲ ਮੈਚ ਸ਼ੁਰੂ ਹੋਣ ਤੋਂ 15 ਸੈਕਿੰਡ ਦੇ ਸਮੇਂ ਵਿੱਚ ਕਰਕੇ ਓਲੰਪਿਕ ਰਿਕਾਰਡ ਆਪਣੇ ਅਤੇ ਭਾਰਤ ਦੇ ਨਾਂਅ ਓਲੰਪਿਕ ਹਾਕੀ ਇਤਿਹਾਸ ਵਿੱਚ ਲਿਖਵਾਇਆ। ਬਲਬੀਰ ਸਿੰਘ 1948, 1952 ਅਤੇ 1956 ਸਮੇਂ ਟੀਮ ਦੇ ਮੈਂਬਰ ਸਨ ਅਤੇ ਟੀਮ ਨੇ ਤਿੰਨੇ ਵਾਰ ਸੋਨ ਤਮਗਾ ਜਿੱਤਿਆ। ਮੈਲਬੌਰਨ 1956 ਦੀਆਂ ਖੇਡਾਂ ਸਮੇਂ ਇਹ ਟੀਮ ਕਪਤਾਨ ਵੀ ਸੀ।
ਸਿੱਖ ਖਿਡਾਰੀ 9 ਓਲੰਪਿਕ ਸੋਨ ਤਮਗਿਆਂ ਸਮੇਂ ਹਾਕੀ ਟੀਮ ਦੇ ਮੈਂਬਰ ਬਣੇ ਹਨ। ਇਸ ਵਿੱਚ 8 ਵਾਰੀ ਭਾਰਤ ਨੇ ਅਤੇ ਇੱਕ ਵਾਰੀ ਬਰਤਾਨੀਆਂ ਨੇ ਓਲੰਪਿਕ ਖ਼ਿਤਾਬ ਹਾਸਲ ਕੀਤਾ ਹੈ। ਇਵੇਂ ਇਹ ਤੱਥ ਵੀ ਬੜੇ ਰੌਚਕ ਹਨ ਕਿ ਸਿੱਖ ਖਿਡਾਰੀਆਂ ਨੇ 9 ਮੁਲਕਾਂ ਦੀਆਂ ਹਾਕੀ ਟੀਮਾਂ ਵਿੱਚ ਹਿੱਸਾ ਲੈਂਦਿਆਂ, ਓਲੰਪਿਕ ਵਿੱਚ ਖੇਡ ਪ੍ਰਦਰਸ਼ਨ ਕੀਤਾ ਹੈ। ਇਹਨਾਂ ਵਿੱਚ ਭਾਰਤ, ਤੋਂ ਇਲਾਵਾ ਬਰਤਾਨੀਆਂ, ਕੈਨੇਡਾ, ਕੀਨੀਆਂ, ਮਲੇਸ਼ੀਆ, ਹਾਂਗਕਾਂਗ, ਯੁਗੰਡਾ, ਤਨਜ਼ਾਨੀਆਂ ਅਤੇ ਸਿੰਗਾਪੁਰ ਦੀ ਟੀਮ ਵੱਲੋਂ ਖੇਡੇ ਹਨ। ਅਜੀਤ ਸਿੰਘ ਅਜਿਹਾ ਇਕਲੌਤਾ ਸਿੱਖ ਹਾਕੀ ਖਿਡਾਰੀ ਹੈ, ਜਿਸ ਦੇ ਨਾਂਅ ਦੋ ਓਲੰਪਿਕ ਰਿਕਾਰਡ ਦਰਜ ਹਨ। ਹਾਕੀ ਪਰਿਵਾਰ ਦੇ ਪਿਛੋਕੜ ਵਾਲੇ ਅਜੀਤ ਸਿੰਘ ਨੇ ਮਾਂਟਰੀਆਲ-1976 ਓਲੰਪਿਕ ਸਮੇਂ ਐਸਟਰੋਟਰਫ਼ ਉਤੇ ਭਾਰਤ ਦਾ ਅਰਜਨਟੀਨਾ ਨਾਲ ਉਦਘਾਟਨੀ ਮੈਚ ਹੋਇਆ ਤਾਂ ਐਸਟਰੋਟਰਫ਼ ਉਤੇ ਪਹਿਲਾ ਗੋਲ ਏਸੇ ਹੀ ਖਿਡਾਰੀ ਨੇ ਕਰਿਆ। ਇਹ ਗੋਲ ਮੈਚ ਸ਼ੁਰੂ ਹੋਣ ਤੋਂ 15 ਸੈਕਿੰਡ ਦੇ ਸਮੇਂ ਵਿੱਚ ਕਰਕੇ ਓਲੰਪਿਕ ਰਿਕਾਰਡ ਆਪਣੇ ਅਤੇ ਭਾਰਤ ਦੇ ਨਾਂਅ ਓਲੰਪਿਕ ਹਾਕੀ ਇਤਿਹਾਸ ਵਿੱਚ ਲਿਖਵਾਇਆ। ਬਲਬੀਰ ਸਿੰਘ 1948, 1952 ਅਤੇ 1956 ਸਮੇਂ ਟੀਮ ਦੇ ਮੈਂਬਰ ਸਨ ਅਤੇ ਟੀਮ ਨੇ ਤਿੰਨੇ ਵਾਰ ਸੋਨ ਤਮਗਾ ਜਿੱਤਿਆ। ਮੈਲਬੌਰਨ 1956 ਦੀਆਂ ਖੇਡਾਂ ਸਮੇਂ ਇਹ ਟੀਮ ਕਪਤਾਨ ਵੀ ਸੀ।
ਊਧਮ ਸਿੰਘ 1952 ਹੈਲਸਿੰਕੀ, 1956 ਮੈਲਬੌਰਨ, 1964 ਟੋਕੀਓ ਦੇ ਸੋਨ ਤਮਗਾ ਜਿੱਤਣ ਵੇਲੇ ਅਤੇ 1960 ਰੋਮ ਸਮੇਂ ਚਾਂਦੀ ਦਾ ਤਮਗਾ ਜਿੱਤਣ ਸਮੇਂ ਟੀਮ ਦਾ ਮੈਂਬਰ ਸੀ। ਚਾਰ ਤਮਗੇ ਜੇਤੂ ਟੀਮ ਦਾ ਮੈਂਬਰ ਰਹਿ ਕੇ ਊਧਮ ਸਿੰਘ ਨੇ ਰਿਕਾਰਡ ਬਣਾਇਆ ਹੋਇਆ ਹੈ। ਜਦ 1952 ਹੈਲਸਿੰਕੀ ਓਲੰਪਿਕ ਸਮੇਂ ਨੀਦਰਲੈਂਡ ਨੂੰ 6-1 ਨਾਲ ਹਰਾਇਆ ਤਾਂ ਬਲਬੀਰ ਸਿੰਘ ਦੇ 5 ਗੋਲ ਸ਼ਾਮਲ ਸਨ। ਮੈਕਸੀਕੋ ਓਲੰਪਿਕ 1968 ਵਿੱਚ ਬਲਬੀਰ ਸਿੰਘ ਰੇਲਵੇ ਅਤੇ ਗੁਰਬਖ਼ਸ਼ ਸਿੰਘ, 1972 ਮਿਊਨਿਖ ਓਲਿੰਪਕ ਸਮੇਂ ਹਰਵਿੰਦਰ ਮਾਰਵਾਹ ਅਤੇ ਅਮਰਜੀਤ ਮਰਵਾਹ ਕੀਨੀਆਂ ਟੀਮ ਵਿੱਚ ਏਸੇ ਹੀ ਮਿਊਨਿਖ ਓਲੰਪਿਕ ਵਿੱਚ ਭਾਰਤ ਵੱਲੋਂ ਹਰਮੀਕ ਸਿੰਘ ਅਤੇ ਅਜੀਤ ਸਿੰਘ ਭਰਾਵਾਂ ਦੀਆਂ ਜੋੜੀਆਂ ਵਜੋਂ ਖੇਡੇ ਹਨ। ਸਿੱਖ ਭਰਾਵਾਂ ਦੀਆਂ ਜੋੜੀਆਂ ਖੇਡਣ ਵਜੋਂ ਮਿਊਨਿਖ ਓਲੰਪਿਕ ਦਾ ਰਿਕਾਰਡ ਹੈ। ਰਾਜਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਸੰਧੂ, ਕੁਲਦੀਪ ਸਿੰਘ ਭੂਪਾਲ, ਅਜੀਤ ਸਿੰਘ ਭੂਪਾਲ, ਜਗਦੀਸ਼ ਸਿੰਘ ਕਪੂਰ, ਉਪਕਾਰ ਸਿੰਘ ਕਪੂਰ ਯੁਗੰਡਾ ਦੀ ਟੀਮ ਵਿੱਚ ਖੇਡੇ ਹਨ । ਜਿਸ ਨੂੰ ਭਰਾਵਾਂ ਦੀ ਟੀਮ ਵੀ ਕਹਿ ਸਕਦੇ ਹਾਂ। ਲਾਸ ਏਂਜਲਸ 1984 ਦੀਆਂ ਓਲੰਪਿਕ ਖੇਡਾਂ ਸਮੇਂ ਕੀਨੀਆਂ ਦੀ ਟੀਮ ਵਿੱਚ ਜਤਿੰਦਰ ਸਿੰਘ ਪਨੇਸਰ ਅਤੇ ਮਨਜੀਤ ਸਿੰਘ ਪਨੇਸਰ ਵੀ ਭਰਾਵਾਂ ਦੀ ਜੋੜੀ ਨੇ ਸ਼ਿਰਕਤ ਕੀਤੀ ਹੈ। ਜਿੱਥੇ ਮਿਊਨਿਖ ਖੇਡਾਂ ਵਿੱਚ ਕੀਨੀਆਂ, ਯੁਗੰਡਾ, ਭਾਰਤ ਅਤੇ ਮਲੇਸ਼ੀਆ ਦੀਆਂ ਟੀਮਾਂ ਵਿੱਚ 30 ਸਿੱਖ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ। ਉਥੇ ਇੱਕ ਹੋਰ ਰਿਕਾਰਡ ਵੀ 2 ਸਤੰਬਰ 1972 ਦੇ ਦਿਨ ਬਣਿਆ । ਜਦ ਭਾਰਤ ਅਤੇ ਕੀਨੀਆਂ ਦਾ ਮੈਚ ਹੋਇਆ ਤਾਂ ਦੋਹਾਂ ਟੀਮਾਂ ਵਿੱਚ ਪੰਜਾਬ ਖੇਡਦਾ ਨਜ਼ਰ ਆ ਰਿਹਾ ਸੀ। ਕਿਓਂਕਿ ਦੋਹਾਂ ਟੀਮਾਂ ਵਿੱਚ 15 ਖਿਡਾਰੀ (ਕੀਨੀਆਂ 10, ਭਾਰਤ 5) ਸਿੱਖ ਸਨ। ਇਸ ਪੂਲ ਮੈਚ ਵਿੱਚ ਭਾਰਤ ਵੱਲੋਂ ਮੁਖਬੈਨ ਸਿੰਘ ਅਤੇ ਹਰਮੀਕ ਸਿੰਘ ਨੇ 3 ਗੋਲ ਕੀਤੇ। ਕੀਨੀਆਂ ਸਾਈਡ ਤੋਂ ਦਵਿੰਦਰ ਸਿੰਘ ਦੀਗਨ ਨੇ 2 ਗੋਲ ਕਰਦਿਆਂ ਰਿਕਾਰਡ ਦਰਜ ਕਰਵਾਇਆ ਕਿ ਇੱਕ ਮੈਚ ਦੇ ਸਾਰੇ 5 ਦੇ 5 ਗੋਲ ਸਿੱਖ ਖਿਡਾਰੀਆਂ ਦੇ ਹਿੱਸੇ ਰਹੇ ਹਨ। ਇਹਨਾਂ ਓਲੰਪਿਕ ਖੇਡਾਂ ਵਿੱਚ ਕੁੱਲ ਮਿਲਾਕੇ 35 ਗੋਲ ਸਿੱਖ ਖਿਡਾਰੀਆਂ ਦੇ ਹਿੱਸੇ ਰਹੇ। ਹੁਣ ਤੱਕ ਸਿੱਖ ਹਾਕੀ ਖਿਡਾਰੀਆਂ ਨੇ ਕੁੱਲ 249 ਗੋਲ ਕੀਤੇ ਹਨ।
ਬਾਲਕ੍ਰਿਸ਼ਨ ਸਿੰਘ ਨੇ ਸੋਨ ਤਮਗਾ ਜਿੱਤਣ ਵਾਲੀ ਟੀਮ ਵਿੱਚ ਵੀ ਭਾਗ ਲਿਆ ਹੈ ਅਤੇ ਟੀਮ ਨੂੰ ਸੋਨ ਤਮਗਾ ਜਿੱਤਣ ਦੇ ਕਾਬਲ ਬਨਾਉਣ ਲਈ ਅਹਿਮ ਯੋਗਦਾਨ ਵੀ ਪਾਇਆ ਹੈ। ਇਸ ਨੇ ਸਭ ਤੋਂ ਵੱਧ 1968, 1980, 1984 ਅਤੇ 1992 ਸਮੇਂ ਟੀਮ ਕੋਚ ਦੀ ਜ਼ਿੰਮੇਵਾਰੀ ਨੂੰ ਨਿਭਾਇਆ। ਮੈਲਬੌਰਨ ਵਿੱਚ ਸੋਨ ਤਮਗਾ ਜਿੱਤਣ ਸਮੇਂ ਉਹ ਟੀਮ ਦਾ ਮੈਂਬਰ ਸੀ। ਜਦ 1980 ਮਾਸਕੋ ਓਲੰਪਿਕ ਸਮੇਂ ਭਾਰਤੀ ਟੀਮ ਨੇ ਸੋਨ ਤਮਗਾ ਹਾਸਲ ਕਰਿਆ ਤਾਂ ਬਾਲਕ੍ਰਿਸ਼ਨ ਸਿੰਘ ਟੀਮ ਦਾ ਚੀਫ਼ ਕੋਚ ਸੀ। ਇਵੇਂ ਹੀ ਧਰਮ ਸਿੰਘ ਸੀਨੀਅਰ ਨੇ 1952 ਦੀਆਂ ਹੈਲਸਿੰਕੀ ਓਲੰਪਿਕ ਸਮੇਂ ਟੀਮ ਮੈਂਬਰ ਵਜੋਂ ਸੋਨ ਤਮਗਾ ਜਿੱਤਿਆ ਅਤੇ ਫਿਰ 1964 ਟੋਕੀਓ ਓਲੰਪਿਕ ਸਮੇਂ ਸੋਨ ਤਮਗਾ ਜੇਤੂ ਟੀਮ ਦੇ ਚੀਫ਼ ਕੋਚ ਵਜੋਂ ਭੂਮਿਕਾ ਨਿਭਾਈ। ਪ੍ਰਿਥੀਪਾਲ ਸਿੰਘ ਵੀ ਤਿੰਨ ਤਮਗੇ ਭਾਰਤ ਨੂੰ ਜਿਤਾਉਣ ਵਿੱਚ ਸ਼ਰੀਕ ਰਿਹਾ। ਇਸ ਦੀ ਹਾਜ਼ਰੀ ਵਿੱਚ 1964 ਸੋਨ ਤਮਗਾ, 1960 ਚਾਂਦੀ ਦਾ ਤਮਗਾ ਅਤੇ 1968 ਕਾਂਸੀ ਦਾ ਤਮਗਾ ਸ਼ਾਮਲ ਹਨ। ਮੈਦਾਨ ਵਿੱਚ ਹਰ ਪੁਜੀਸ਼ਨ ਉਤੇ ਖੇਡ ਚੁੱਕੇ ਸਿੱਖ ਖਿਡਾਰੀ ਭਾਰਤ ਵੱਲੋਂ 1928 ਤੋਂ 2012 ਤੱਕ (2008 ਸ਼ਾਮਲ ਨਹੀਂ) ਟੀਮ ਦਾ ਹਿੱਸਾ ਬਣਦੇ ਆ ਰਹੇ ਹਨ।
ਕੁਲਦੀਪ ਸਿੰਘ ਨੇ 1964 ਵਿੱਚ ਹਾਂਗਕਾਂਗ ਦੀ ਨੁਮਾਇੰਦਗੀ ਕਰਦਿਆਂ ਕੈਨੇਡਾ ਸਿਰ ਗੋਲ ਕਰਿਆ ਪਰ ਏਸੇ ਹੀ ਖਿਡਾਰੀ ਨੇ 1976 ਮਾਂਟਰੀਆਲ ਓਲੰਪਿਕ ਸਮੇਂ ਕੈਨੇਡਾ ਟੀਮ ਦੀ ਨੁਮਾਇੰਦਗੀ ਵੀ ਕੀਤੀ । ਅਵਤਾਰ ਸਿੰਘ ਸੋਹਲ ਨੇ ਕੀਨੀਆਂ ਟੀਮ ਦੀ 1960 ਰੋਮ, 1964 ਟੋਕੀਓ, 1968 ਮੈਕਸੀਕੋ ਅਤੇ 1972 ਮਿਊਨਿਖ ਖੇਡਾਂ ਸਮੇਂ ਅਗਵਾਈ ਕੀਤੀ। ਇਸ ਸਮੇਂ ਸੁਰਜੀਤ ਸਿੰਘ ਪਨੇਸਰ ਨੇ ਵੀ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ। ਅਵਤਾਰ ਸਿੰਘ ਸੋਹਲ 1984 ਦੀਆਂ ਓਲੰਪਿਕ ਖੇਡਾਂ ਮੌਕੇ ਕੀਨੀਆਂ ਟੀਮ ਦਾ ਚੀਫ਼ ਕੋਚ ਸੀ। ਇਸ ਖਿਡਾਰੀ ਜਿਸ ਨੂੰ ਪਿਆਰ ਨਾਲ ਤਾਰੀ ਵੀ ਕਿਹਾ ਕਰਦੇ ਸਨ, ਨੇ 1979 ਤੋਂ 1985 ਤੱਕ 167 ਕੋਮਾਂਤਰੀ ਮੈਚ ਖੇਡਣ ਦਾ ਰਿਕਾਰਡ ਬਣਾ ਕੇ ਗਿਨੀਜ਼ ਬੁੱਕ ਵਿੱਚ ਆਪਣਾ ਨਾਂਅ ਵੀ ਦਰਜ ਕਰਵਾਇਆ। ਪਰਗਟ ਸਿੰਘ ਜਿਸ ਨੇ ਪੰਜਾਬ ਵਿਧਾਇਕ ਬਣਕੇ ਰਾਜਨੀਤੀ ਦਾ ਗੋਲ ਫੱਟਾ ਖੜਕਾਇਆ ਹੈ। ਪਹਿਲਾ ਓਲੰਪੀਅਨ ਹੈ ਜਿਸ ਨੇ ਇਹ ਰਿਕਾਰਡ ਕਾਇਮ ਕੀਤਾ ਹੈ। ਪਰਗਟ ਸਿੰਘ ਦਾ ਇਹ ਵੀ ਰਿਕਾਰਡ ਹੈ ਕਿ ਉਸ ਨੇ ਲਗਾਤਾਰ ਦੋ ਓਲੰਪਿਕ 1992 ਅਤੇ 1996 ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਹੈ। ਹਰਪ੍ਰੀਤ ਕੌਰ ਗਿੱਲ ਅਤੇ ਬਲਵਿੰਦਰ ਕੌਰ ਭਾਟੀਆ ਅਜਿਹੀਆਂ ਦੇ ਹਾਕੀ ਖਿਡਾਰਨਾਂ ਹਨ, ਜਿੰਨ੍ਹਾਂ ਨੇ 1980 ਮਾਸਕੋ ਓਲੰਪਿਕ ਖੇਡਾਂ ਸਮੇਂ ਭਾਰਤੀ ਟੀਮ ਵਿੱਚ ਸ਼ਮੂਲੀਅਤ ਕੀਤੀ ਹੈ।
ਅਮਰਜੀਤ ਸਿੰਘ ਮਰਵਾਹਾ ਦੀ 1972 ਮਿਊਨਿਖ ਖੇਡਾਂ ਸਮੇਂ ਸਰਬਜੀਤ ਸਿੰਘ ਦੋਸਾਂਝ ਦੀ 1976 ਮਾਂਟਰੀਆਲ ਓਲੰਪਿਕ ਖੇਡਾਂ ਸਮੇਂ ਕੀਤੀ ਗੋਲ ਕੀਪਿੰਗ ਨੂੰ ਦਰਸ਼ਕ ਅੱਜ ਵੀ ਯਾਦ ਕਰਦੇ ਹਨ। ਮਾਸਕੋ ਖੇਡਾਂ ਸਮੇਂ ਤਨਜ਼ਾਨੀਆਂ ਦੀ ਟੀਮ ਵਿੱਚ ਜਸਬੀਰ ਵਿਰਦੀ, ਜੈਪਾਲ ਸਿੰਘ, 1984 ਸਮੇਂ ਕੀਨੀਆਂ ਦੇ ਕਪਤਾਨ ਬਰਜਿੰਦਰ ਦਾਇਦ ਨੂੰ, ਇਹਨਾਂ ਖੇਡਾਂ ਸਮੇਂ ਹੀ ਕਾਂਸੀ ਦਾ ਤਮਗਾ ਜਿੱਤਣ ਵਾਲੀ ਬਰਤਾਨੀਆਂ ਟੀਮ ਦੇ ਕੁਲਬੀਰ ਸਿੰਘ ਭੌਰਾ ਨੂੰ ਏਸੇ ਹੀ ਖਿਡਾਰੀ ਨੂੰ ਏਸੇ ਹੀ ਟੀਮ ਵਿੱਚ 1988 ਦੀਆਂ ਸਿਓਲ ਖੇਡਾਂ ਸਮੇਂ ਖੇਡਕੇ ਸੋਨ ਤਮਗਾ ਜਿਤਾਉਣ ਵਾਲੇ ਕੁਲਬੀਰ ਭੌਰਾ ਨੂੰ ਇਤਿਹਾਸ ਯਾਦਾਂ ਵਿੱਚ ਵਸਾਈ ਬੈਠਾ ਹੈ। ਮਿਊਨਿਖ ਵਿੱਚ ਯੁਗੰਡਾ ਦੀ ਟੀਮ ਕਪਤਾਨ ਰਾਜਿੰਦਰ ਸਿੰਘ ਸੰਧੂ ਦੀ ਅਗਵਾਈ ਅਧੀਨ ਖੇਡੀ। ਜਦ ਮੇਜ਼ਬਾਨ ਜਰਮਨੀ ਦੀ ਧਾਕੜ ਟੀਮ ਨਾਲ ਕੁਲਦੀਪ ਸਿੰਘ ਦੇ ਗੋਲ ਜ਼ਰੀਏ ਮੈਚ 1-1 ਦੀ ਬਰਾਬਰੀ ਨਾਲ ਖ਼ਤਮ ਕਰ ਵਿਖਾਇਆ ਤਾਂ ਸਟੇਡੀਅਮ ਤਾੜੀਆਂ ਨਾਲ ਗੂੰਜ ਉਠਿਆ। ਟੋਕੀਓ ਓਲੰਪਿਕ ਸਮੇਂ 1964 ਵਿੱਚ ਹਾਂਗਕਾਂਗ ਦੀ ਟੀਮ ਵਿੱਚ ਸਰਿੰਦਰ ਸਿੰਘ ਢਿੱਲੋਂ, ਹਰਨਾਮ ਸਿੰਘ ਗਰੇਵਾਲ ਅਤੇ ਕੁਲਦੀਪ ਸਿੰਘ ਸ਼ਾਮਲ ਸਨ। ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਪ੍ਰਿਥੀਪਾਲ ਸਿੰਘ 10 ਗੋਲ ਕਰਕੇ ਟਾਪ ਸਕੋਰਰ ਰਿਹਾ। ਊਧਮ ਸਿੰਘ ਦੇ 15 ਗੋਲ ਅਤੇ ਸੁਰਿੰਦਰ ਸੋਢੀ ਦੇ 16 ਗੋਲਾਂ ਵਾਲੇ ਰਿਕਾਰਡ ਨੂੰ ਓਲੰਪਿਕ ਹਾਕੀ ਇਤਿਹਾਸ ਬੁੱਕਲ ਦਾ ਨਿੱਘ ਬਣਾਈ ਬੈਠਾ ਹੈ । ਮੈਲਬੌਰਨ 1956 ਵਾਲੀਆਂ ਖੇਡਾਂ ਸਮੇਂ ਕੀਨੀਆਂ ਦੀ ਟੀਮ ਪਹਿਲੀ ਵਾਰੀ ਖੇਡੀ, ਇਹਦੀ ਟੀਮ ਵਿੱਚ ਕਪਤਾਨ ਸੁਰਜੀਤ ਸਿੰਘ ਦਿਓਲ ਤੋਂ ਇਲਾਵਾ 8 ਹੋਰ ਸਿੱਖ ਖਿਡਾਰੀ ਸਨ। । ਟੀਮ ਦਾ ਚੀਫ਼ ਕੋਚ ਮਹਾਂ ਸਿੰਘ ਸੀ ।
ਅੱਜ ਤੱਕ ਇੱਕ ਮੈਚ ਵਿੱਚ ਦੋਨੋਂ ਸਿੱਖ ਅੰਪਾਇਰਾਂ ਨੇ ਇੱਕ ਵਾਰ ਹੀ ਅੰਪਾਇਰਿੰਗ ਕੀਤੀ ਹੈ। ਇਹ ਰਿਕਾਰਡ ਵਿਲੋਡਰਮ ਸਟੇਡੀਅਮ ਵਿੱਚ 10 ਸਤੰਬਰ 1960 ਨੂੰ ਰੋਮ ਓਲੰਪਿਕ ਸਮੇਂ ਇਟਲੀ ਅਤੇ ਜਪਾਨ ਦੇ ਕਲਾਸੀਫ਼ਿਕੇਸ਼ਨ ਮੈਚ ਸਮੇਂ ਬਣਿਆ। ਅੰਪਾਇਰ ਸਨ ਗਿਆਨ ਸਿੰਘ ਅਤੇ ਹਰਬੇਲ ਸਿੰਘ । ਓਲੰਪਿਕ ਖੇਡਾਂ ਵਿੱਚ ਭਾਰਤ ਵੱਲੋਂ ਅੰਪਾਇਰਿੰਗ ਕਰਨ ਵਾਲਿਆਂ ਦੀ ਸੂਚੀ ਵਿੱਚ ਸਿੱਖ ਅੰਪਾਇਰ ਗਿਆਨ ਸਿੰਘ 1956, 1960, ਹਰਬੇਲ ਸਿੰਘ 1956, 1960, ਗੁਰਸੇਵਕ ਸਿੰਘ 1964, 1968, ਅਮਰਜੀਤ ਸਿੰਘ ਬਾਵਾ 1988, ਤਰਲੋਕ ਸਿੰਘ ਭੁੱਲਰ 1992 ਦੇ ਨਾਂਅ ਦਰਜ ਹਨ। ਕੀਨੀਆਂ ਦੀ ਤਰਫ਼ੋਂ ਮਹਾਂ ਸਿੰਘ ਕੀਨੀਆਂ 1956, ਚਰਨ ਸਿੰਘ ਕੀਨੀਆਂ 1972, ਅਵਤਾਰ ਸਿੰਘ ਸੋਹਲ, ਅਮਰਜੀਤ ਸਿੰਘ ਧਕ ਕੀਨੀਆਂ 1988 ਅਤੇ ਮਲੇਸ਼ੀਆ ਵੱਲੋਂ ਅਮਰਜੀਤ ਸਿੰਘ ਮਲੇਸ਼ੀਆ 2000, 2004, 2008 ਵਿੱਚ ਸੀਟੀ ਵਜਾ ਚੁੱਕੇ ਹਨ।
ਐਫ਼ ਆਈ ਐੱਚ ਦਾ ਉਪ ਪ੍ਰਧਾਨ ਕੀਨੀਆਂ ਦਾ ਹਰਦਿਆਲ ਸਿੰਘ ਰਿਹਾ ਹੈ। ਭਾਰਤ ਵਿੱਚ ਕੇ ਪੀ ਐੱਸ ਗਿੱਲ ਦਾ ਨਾਂਅ ਵੀ ਪ੍ਰਧਾਨ ਵਜੋਂ ਦਰਜ ਹੈ । ਹਾਂਗਕਾਂਗ ਹਾਕੀ ਫ਼ੈਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਢਿੱਲੋਂ ਹਨ। ਭਾਰਤੀ ਕੋਚਾਂ ਗੁਰਬਖ਼ਸ਼ ਸਿੰਘ, ਬਾਲਕ੍ਰਿਸ਼ਨ ਸਿੰਘ, ਬਲਦੇਵ ਸਿੰਘ, ਅਜੀਤ ਪਾਲ ਸਿੰਘ, ਗਿਆਨ ਸਿੰਘ, ਸ਼ਿਵ ਜਗਦੇਵ ਅਤੇ ਕਰਤਾਰ ਸਿੰਘ ਵੱਲੋਂ ਟੀਮਾਂ ਨੂੰ ਦਿੱਤੇ ਗਿਆਨ ਨੂੰ ਕੌਣ ਭੁਲਾ ਸਕਦਾ ਹੈ।
ਸਿੱਖ ਖਿਡਾਰੀਆਂ ਵੱਲੋਂ ਕੀਤੇ ਗੋਲ :
ਬਲਬੀਰ ਸਿੰਘ ਦੋਸਾਂਝ (ਸੀਨੀ.) 22
ਪ੍ਰਿਥੀਪਾਲ ਸਿੰਘ 22
ਸੁਰਿੰਦਰ ਸਿੰਘ ਸੋਢੀ 16
ਊਧਮ ਸਿੰਘ 15
ਹਰਬਿੰਦਰ ਸਿੰਘ 10
ਮੁਖਬੈਨ ਸਿੰਘ 9
ਗੁਰਮੀਤ ਸਿੰਘ ਕੁਲਾਰ 8
ਸੁਰਜੀਤ ਸਿੰਘ ਪਨੇਸਰ 8
ਦਵਿੰਦਰ ਸਿੰਘ ਦੀਗਨ 8
ਦਵਿੰਦਰ ਸਿੰਘ ਗਰਚਾ 8
ਅਵਤਾਰ ਸਿੰਘ ਸੋਹਲ 7
ਗਗਨ ਅਜੀਤ ਸਿੰਘ 7
ਹਰਦਿਆਲ ਸਿੰਘ 6
ਬਲਜੀਤ ਸਿੰਘ ਢਿੱਲੋਂ 6
ਗੁਰਦੇਵ ਸਿੰਘ 5
ਮਹਿੰਦਰ ਲਾਲ ਸਿੰਘ 5
****
No comments:
Post a Comment