ਨੂੰਹਾਂ ਧੀਆਂ ਤਾਂਈਂ ਜਦੋਂ ਛੱਡਦੇ ਹਾਂ ਦਾਜ ਪਿੱਛੇ
ਮਾਰਦੀ ਨਾ ਲੱਜਾ ਸਾਨੂੰ ਉਦੋਂ ਭੋਰਾ ਜੱਗ ਦੀ ।
ਫਰਜੀ ਵਿਆਹਾਂ ਵਿੱਚ ਝੂਠ ਮੂਠ ਲੈ ਕੇ ਫੇਰੇ
‘ਬਾਹਰ’ ਜਾਣ ਲੱਗਿਆਂ ਨੂੰ ਸੰਗ ਨਹੀਂਉਂ ਲੱਗਦੀ ।
ਉਦੋਂ ਵੀ ਹਯਾ ਨਾ ਆਵੇ ਆਂਉਂਦੇ ਹਾਂ ਅੜਿੱਕੇ ਆਪਾਂ
ਫੜੀ ਜਾਂਦੀ ‘ਖੇਪ’ ਜਦੋਂ ਗੱਡੀ ‘ਚੋਂ ਡਰੱਗ ਦੀ ।
ਅੰਧ-ਵਿਸ਼ਵਾਸ਼ੀ ਹੋ ਕੇ ਥ੍ਹਾਂ ਥ੍ਹਾਂ ਮੱਥੇ ਟੇਕੀ ਜਾਈਏ
ਰਹਿੰਦੀ ਨਾ ਪਛਾਣ ਸਾਨੂੰ ਸਾਧ ਅਤੇ ਠੱਗ ਦੀ ।
ਅਹੁਦਿਆਂ ਦੇ ਲਾਲਚਾਂ ‘ਚ ਪੱਗੋ-ਲੱਥੀ ਹੁੰਦਿਆਂ ਨੂੰ
ਦੇਖ ਦੇਖ ਸਾਨੂੰ ਲੋਕੀਂ ਕਹਿੰਦੇ ‘ਨਾਲ਼ ਅੱਗ’ ਦੀ ।
ਏਅਰ ਪੋਰਟਾਂ ‘ਤੇ ਜਦੋਂ ਹੁੰਦੀ ਏ ਤਲਾਸ਼ੀ ਆਮ
ਉਦੋਂ ਸਾਨੂੰ ਯਾਦ ਆਵੇ ਸ਼ਾਨ ਇਸ ਪੱਗ ਦੀ !!
****

No comments:
Post a Comment