“ਦੋਹਿਤਾ ਬਾਣੀ ਦਾ ਬੋਹਿਥਾ” ਤੀਜੇ ਨਾਨਕ ਸ੍ਰੀ ਗੁਰੂ ਅਮਰਦਾਸ ਜੀ ਨੇ ਇਹ ਵਰ ਆਪਣੇ ਦੋਹਤੇ ਨੂੰ ਦਿਤਾ ਸੀ, ਜੋ ਉਹਨਾਂ ਨੇ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਰਚਨਾ ਕਰਕੇ ਬਾਣੀ ਦਾ ਅਥਾਹ ਖਜ਼ਾਨਾਂ ਦੁਨੀਆਂ ਨੂੰ ਸੌਂਪਿਆ ਅਤੇ ਆਪਣੇ ਨਾਨੇ ਵਲੋਂ ਦਿਤੇ ਵਰ ਨੂੰ ਸੱਚ ਸਿੱਧ ਕਰ ਵਿਖਾਇਆ । ਪੰਜਵੇਂ ਨਾਨਕ ਅਰਥਾਤ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਬੀਬੀ ਭਾਨੀ ਜੀ ਦੀ ਕੁੱਖ ਵਿਚੋਂ 15 ਅਪ੍ਰੈਲ 1563 ਨੂੰ ਹੋਇਆ । ਆਪ ਜੀ ਦੇ ਪਿਤਾ ਚੌਥੇ ਨਾਨਕ ਸ੍ਰੀ ਗੁਰੂ ਰਾਮ ਦਾਸ ਜੀ ਸਨ । ਇਤਿਹਾਸ ਗਵਾਹੀ ਭਰਦਾ ਹੈ ਕਿ ਪੰਜਵੇਂ ਨਾਨਕ ਨੂੰ ਬਚਪਨ ਤੋਂ ਹੀ ਗੁਰੂ ਜੀ ਦਾ ਸਾਥ ਪ੍ਰਾਪਤ ਹੋਇਆ ਅਤੇ ਆਪ ਜੀ ਦਾ ਪਾਲਣ ਪੋਸ਼ਣ ਗੁਰੂ ਜੀ ਦੀ ਬਾਣੀ ਦੇ ਪ੍ਰਭਾਵ ਹੇਠ ਹੀ ਹੋਇਆ । ਆਪ ਜੀ ਬਾਣੀ ਸੁਣ ਸੁਣ ਕੇ ਵੱਡੇ ਹੋਏ । ਆਪ ਜੀ ਦਾ ਸਾਰਾ ਜੀਵਨ ਔਕੜਾਂ ਭਰਪੂਰ ਸੀ, ਪ੍ਰੰਤੂ ਆਪ ਜੀ ਸਾਰਾ ਸਮਾਂ ਹੀ ਬਾਣੀ ਨਾਲ ਜੁੜੇ ਰਹੇ । ਭਾਵੇਂ ਆਪ ਜੀ ਦੇ ਵੱਡੇ ਭਾਈ ਪਿਰਥੀ ਚੰਦ ਨੇ ਆਪ ਜੀ ਦਾ ਹਰ ਸਮੇਂ ਵਿਰੋਧ ਕੀਤਾ ਅਤੇ ਜਦੋਂ ਇਨ੍ਹਾਂ ਨੂੰ ਗੁਰ ਗੱਦੀ ਸੌਂਪ ਦਿਤੀ ਗਈ, ਵਿਰੋਧ ਹੋਰ ਵਧ ਗਿਆ ਅਤੇ ਉਹ ਗੁਰੂ ਘਰ ਦਾ ਵੀ ਵਿਰੋਧੀ ਬਣ ਬੈਠਾ । ਵੱਖਰੇ ਤੋਰ ਤੇ ਪ੍ਰਚਾਰਕ ਬਣ ਬੈਠਾ । ਦਸਵੰਧ ਦੀ ਰਕਮ ਜੋ ਸੰਗਤ ਤੋਂ ਪ੍ਰਾਪਤ ਹੁੰਦੀ ਸੀ, ਆਪ ਲੈ ਲੈਂਦਾ ਸੀ ਅਤੇ ਲੰਗਰ ਲਈ ਗੁਰੂ ਘਰ ਵਿਚ ਭੇਜ ਦਿੰਦਾ ਅਤੇ ਗੁਰੂ ਘਰ ਵਿਚ ਔਕੜਾਂ ਵਧਾਉਂਦਾ ਹੀ ਰਿਹਾ ।
ਗੁਰੂ ਜੀ ਇਨ੍ਹਾਂ ਗੱਲਾਂ ਵਲ ਧਿਆਨ ਨਾ ਦੇ ਕੇ ਪ੍ਰਚਾਰ ਵਿਚ ਲੱਗੇ ਰਹੇ ਅਤੇ ਕਈ ਵਾਰ ਆਪ ਨੂੰ ਅਤੇ ਮਾਤਾ ਗੰਗਾ ਜੀ ਨੂੰ ਅੰਨ ਪਾਣੀ ਤੋਂ ਬਿਨਾਂ ਹੀ ਸੌਣਾ ਪੈਂਦਾ ਜਾਂ ਕੇਵਲ ਛੋਲੇ ਖਾ ਕੇ ਹੀ ਸੌਂ ਜਾਂਦੇ । ਇਤਨੇ ਵਿਰੋਧ ਦੇ ਬਾਵਜੂਦ ਵੀ ਗੁਰੂ ਜੀ ਨੇ ਖਲਕਤ ਦੀ ਭਲਾਈ ਦੇ ਕੰਮ ਚਾਲੂ ਰੱਖੇ, ਜਿਨ੍ਹਾਂ ਵਿਚ ਨਵੇਂ ਨਗਰ ਵਸਾਉਣਾ ਵੀ ਸ਼ਾਮਲ ਸਨ । ਆਪ ਜੀ ਨੇ ਸੰਮਤ 1660 ਵਿਚ ਸ੍ਰੀ ਰਾਮ ਸਰ ਸਾਹਿਬ ਜੀ ਦੇ ਕੰਢੇ ਤੇ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਲਿਖਵਾਉਣਾ ਸ਼ੁਰੂ ਕੀਤਾ ਅਤੇ ਭਾਦੋਂ ਸੁਦੀ 1 ਸੰਮਤ 1661 ਨੂੰ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਚ ਪ੍ਰਕਾਸ਼ ਕਰ ਦਿਤਾ ਗਿਆ । ਉਸ ਸਮੇਂ ਇਸ ਗਰੰਥ ਨੂੰ ਪੋਥੀ ਸਾਹਿਬ ਹੀ ਆਖਿਆ ਜਾਂਦਾ ਸੀ, ਕਿਉਂ ਜੋ ਇਸ ਗਰੰਥ ਨੂੰ ਗੁਰਿਆਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ੀ ਗਈ ਸੀ ।
ਗੁਰੂ ਸਾਹਿਬਾਨ ਜੀ ਦੇ ਉਪਦੇਸ਼ਾਂ ਦੇ ਸਦਕਾ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਗੁਰੂ ਜੀ ਦੇ ਸੇਵਕ ਬਣ ਗਏ । ਤੀਸਰੇ ਨਾਨਕ ਵਲੋਂ ਜੋ 22 ਮੰਜੀਆਂ ਸਥਾਪਤ ਕੀਤੀਆਂ ਗਈਆਂ ਸਨ, ਉਨ੍ਹਾਂ ਵਿਚ ਇਕ ਮੰਜੀ ਧਾਰਕ ਮੁਸਲਮਾਨ ਅੱਲਾ ਯਾਰ ਖਾਨ ਵੀ ਸੀ, ਜੋ ਕਿ ਕੱਟੜ ਮੁਸਲਮਾਨਾਂ ਨੂੰ ਹਜ਼ਮ ਨਹੀਂ ਹੋ ਰਿਹਾ ਸੀ । ਹੁਕਮਰਾਨਾਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਕੋਈ ਮੋਮਨ (ਮੁਸਲਿਮ ਧਰਮ ਨੂੰ ਮੰਨਣ ਵਾਲਾ) ਕਾਫਿਰ (ਮੁਸਲਿਮ ਧਰਮ ਨੂੰ ਨਾ ਮੰਨਣ ਵਾਲਾ) ਬਣ ਜਾਵੇ । ਉਹ ਤਾਂ ਕਾਫਿਰਾਂ ਨੂੰ ਮੋਮਨ ਬਣਾ ਰਹੇ ਸੀ । ਇਸ ਲਈ ੳਹਨਾਂ ਨੇ ਅਕਬਰ ਬਾਦਸ਼ਾਹ ਕੋਲ ਸਿ਼ਕਾਇਤ ਕੀਤੀ ਪ੍ਰੰਤੂ ਅਕਬਰ ਨੂੰ ਇਸ ਵਿਚ ਕੋਈ ਗਲਤ ਗੱਲ ਨਾ ਲੱਗੀ, ਕਿਉਂ ਜੋ ਉਹ ਇਕ ਖੁੱਲਦਿਲਾ ਇਨਸਾਨ ਸੀ । ਇਸ ਲਈ ਸਿ਼ਕਾਇਤ ਉਪਰ ਉਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ । ਪਰ ਅਕਬਰ ਸੰਮਤ 1661 (ਸੰਨ 1605) ਵਿਚ ਅੱਲਾ ਨੂੰ ਪਿਆਰਾ ਹੋ ਗਿਆ ਤਾਂ ਉਸ ਦਾ ਪੁੱਤਰ ਜਹਾਂਗੀਰ ਬਾਦਸ਼ਾਹ ਬਣਿਆ । ਉਹ ਇਕ ਕੱਟੜ ਮੁਸਲਮਾਨ ਸੀ ਅਤੇ ਹਰਮਨ ਪਿਆਰਾ ਹੋਣ ਲਈ ਉਸ ਨੇ ਜਨਤਾ ਨਾਲ ਇਕਰਾਰ ਕੀਤਾ ਕਿ ਉਹ ਦੀਨ ਦਾ ਰਖਵਾਲਾ ਬਣੇਗਾ ।
ਇਸ ਸਮੇਂ ਗੁਰੂ ਜੀ ਦੇ ਦੋਖੀਆਂ ਨੂੰ ਆਪਣੇ ਅੰਦਰੋਂ ਗੁਬਾਰ ਕੱਢਣ ਦਾ ਮੌਕਾ ਮਿਲ ਗਿਆ । ਉਹਨਾਂ ਨੇ ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ । ਜਹਾਂਗੀਰ ਕੰਨਾ ਦਾ ਕੱਚਾ ਸੀ । ਨਤੀਜੇ ਵਜੋਂ ਉਸ ਦਾ ਮਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਵੈਰ ਦੇ ਜ਼ਹਿਰ ਅਤੇ ਈਰਖਾ ਨਾਲ ਭਰ ਦਿਤਾ ਗਿਆ । ਉਸ ਨੇ ਗੁਰੂ ਜੀ ਨੂੰ ਮੁਸਲਮਾਨ ਬਣਾਉਣ ਦਾ ਇਰਾਦਾ ਬਣਾ ਲਿਆ । ਜੇਕਰ ਉਹ ਇਸਲਾਮ ਕਬੂਲ ਨਾ ਕਰੇ ਤਾਂ ਯਾਸਾ ਕਾਨੂੰਨ ਅਨੁਸਾਰ ਸ਼ਹੀਦ ਕਰ ਦਿਤਾ ਜਾਵੇ । ਇਸ ਕਾਨੂੰਨ ਅਨੁਸਾਰ ਸਜ਼ਾ ਯਾਫਤਾ ਦਾ ਖੂਨ ਧਰਤੀ ਉਪਰ ਡਿੱਗਣ ਨਹੀਂ ਦਿਤਾ ਜਾਂਦਾ । ਮੁਸਲਮਾਨਾਂ ਦਾ ਵਿਸ਼ਵਾਸ ਹੈ ਕਿ ਜੇਕਰ ਖੂਨ ਧਰਤੀ ਉਪਰ ਡਿਗੇਗਾ ਤਾਂ ਹੋਰ ਕਾਫਿਰ ਪੈਦਾ ਹੋਣਗੇ । ਇਹ ਇਰਾਦਾ ਉਸ ਨੇ ਆਪਣੀ ਸਵੈ ਜੀਵਣੀ (ਤੁਜ਼ਕੇ ਜਹਾਂਗੀਰੀ ) ਵਿਚ ਲਿਖਿਆ ਹੈ । ਇਸ ਨਾਲ ਗੁਰੂ ਜੀ ਦੇ ਦੋਖੀਆਂ ਦਾ ਕੰਮ ਆਸਾਨ ਹੋ ਗਿਆ । ਹੁਣ ਤਾਂ ਜਹਾਂਗੀਰ ਨੂੰ ਬਹਾਨੇ ਦੀ ਲੋੜ ਸੀ, ਜੋ ਕਿ ਉਸ ਦੇ ਪੁੱਤਰ ਖੁਸਰੋ ਦੀ ਬਗਾਵਤ ਨਾਲ ਮਿਲ ਗਿਆ ।
ਉਹ ਖੁਸਰੋ ਦਾ ਪਿੱਛਾ ਕਰਦਾ ਹੋਇਆ ਲਾਹੌਰ ਜਾ ਪੁੱਜਾ । ਉਸ ਨੂੰ ਕਿਸੇ ਥਾਂ ਵੀ ਰਿਪੋਰਟ ਨਾ ਮਿਲੀ, ਜਿਸ ਅਨੁਸਾਰ ਇਹ ਪਤਾ ਲੱਗੇ ਕਿ ਗੁਰੂ ਜੀ ਨੇ ਖੁਸਰੋ ਦੀ ਮਦਦ ਕੀਤੀ ਸੀ । ਜਿਥੇ ਵੀ ਖੁਸਰੋ ਦੇ ਸਾਥੀ ਮਿਲੇ, ੳਨ੍ਹਾ ਨੂੰ ਫੜ ਕੇ ਸਖਤ ਸਜ਼ਾਵਾਂ ਦਿਤੀਆਂ ਗਈਆਂ । ਪ੍ਰੰਤੂ ਗੁਰੂ ਘਰ ਦੇ ਦੋਖੀ ਇਹ ਮੌਕਾ ਵਿਅਰਥ ਨਹੀਂ ਜਾਣ ਦੇਣਾ ਚਾਹੁੰਦੇ ਸੀ, ਇਸ ਲਈ ੳਨ੍ਹਾਂ ਨੇ ਜਹਾਂਗੀਰ ਨੂੰ ਮਨਘੜਤ ਕਹਾਣੀ ਦੱਸੀ ਕਿ ਖੁਸਰੋ ਗੁਰੂ ਜੀ ਨੂੰ ਮਿਲਿਆ ਸੀ ਅਤੇ ਉਨ੍ਹਾਂ ਨੇ ਮਦਦ ਲਈ ਹੁੰਗਾਰਾ ਵੀ ਭਰਿਆ ਸੀ । ਜਹਾਂਗੀਰ ਕੋਲ ਪੜਤਾਲ ਲਈ ਸਮਾਂ ਨਹੀਂ ਸੀ ਅਤੇ ਉਹ ਵੀ ਤਾਂ ਬਹਾਨਾ ਹੀ ਲੱਭ ਰਿਹਾ ਸੀ । ਇਸ ਲਈ ਉਸ ਨੇ ਹੁਕਮ ਚਾੜ੍ਹ ਦਿਤਾ ਕਿ ਮੈਂ ਉਸ ਦੀ ਝੂਠ ਦੀ ਦੁਕਾਨ ਬਾਰੇ ਜਾਣਦਾ ਹਾਂ ਅਤੇ ਹੁਕਮ ਕਰਦਾ ਹਾਂ ਕਿ ਉਸ ਨੂੰ ਮੇਰੇ ਕੋਲ ਹਾਜ਼ਰ ਕੀਤਾ ਜਾਵੇ । ਉਨ੍ਹਾਂ ਦਾ ਘਰ ਘਾਟ ਅਤੇ ਬੱਚੇ ਮੁਰਤਜ਼ਾ ਖਾਨ ਨੂੰ ਸੌਂਪਣ ਅਤੇ ਜਾਇਦਾਦ ਜ਼ਬਤ ਕਰਨ ਦੇ ਹੁਕਮ ਕਰ ਅਤੇ ਉਨ੍ਹਾਂ ਨੂੰ ਤਸੀਹੇ ਦੇ ਕੇ ਮਾਰਨ ਦਾ ਹੁਕਮ ਕਰ ਦਿਤਾ ਗਿਆ । ਹੁਕਮ ਦੀ ਤਾਮੀਲ ਲਈ ਗੁਰੂ ਜੀ ਨੂੰ ਆਪਣੇ ਸੇਵਾਦਾਰਾਂ ਦੇ ਹਵਾਲੇ ਕਰ ਕੇ ਉਹ ਅੱਗੇ ਤੁਰ ਗਿਆ ।
ਗੁਰੂ ਜੀ ਨੂੰ ਕਸ਼ਟ ਦੇਣ ਦਾ ਕੰਮ ਚੰਦੂ ਨੇ ਆਪਣੇ ਜਿੰਮੇਂ ਲੈ ਲਿਆ, ਕਿਉਂਕਿ ਉਸ ਨੂੰ ਗੁਰੂ ਜੀ ਨਾਲ ਚਿਰੋਕਾ ਵੈਰ ਸੀ । ਗੁਰੂ ਜੀ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਆਪਣੇ ਪੁੱਤਰ ਸ੍ਰੀ ਹਰਗੋਬਿੰਦ ਲਈ ਦਿੱਲੀ ਦੀ ਸੰਗਤ ਦੇ ਕਹਿਣ ਉਪਰ ਨਾ-ਮਨਜ਼ੂਰ ਕਰ ਦਿਤਾ ਸੀ, ਕਿਉਂ ਜੋ ਉਸ ਨੇ ਆਪਣੇ ਲਈ ਚੁਬਾਰਾ ਅਤੇ ਗੁਰੂ ਘਰ ਲਈ ਮੋਰੀ ਸ਼ਬਦਾਂ ਦੀ ਵਰਤੋਂ ਕੀਤੀ ਸੀ । ਇਸ ਕਾਰਨ ਦਿੱਲੀ ਦੀ ਸੰਗਤ ਵਿਚ ਭਾਰੀ ਰੋਸ ਸੀ । ਚੰਦੂ ਸਰਕਾਰੀ ਅਫ਼ਸਰ ਸੀ ਅਤੇ ਚੰਗਾ ਅਸਰ ਰਸੂਖ ਰੱਖਦਾ ਸੀ ।
ਉਸ ਨੇ ਗੁਰੂ ਜੀ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿਤੇ । ਪਹਿਲੇ ਦਿਨ ਖਾਣ ਲਈ ਕੁਝ ਨਾ ਦਿਤਾ ਗਿਆ ਅਤੇ ਨਾ ਹੀ ਸੌਣ ਦਿਤਾ ਪਰ ਗੁਰੂ ਜੀ ਨਾਮ ਸਿਮਰਨ ਵਿਚ ਮਗਨ ਰਹੇ । ਦੂਜੇ ਦਿਨ ਉਬਲਦੇ ਪਾਣੀ ਵਿਚ ਬਿਠਾਇਆ ਗਿਆ । ਸਰੀਰ ਉਪਰ ਛਾਲੇ ਪੈ ਗਏ, ਉਪਰ ਤੱਤੀ ਰੇਤਾ ਪਾਈ ਗਈ । ਅਗਲੇ ਦਿਨ ਤੱਤੀ ਲੋਹ ਉਤੇ ਬਿਠਾਇਆ ਗਿਆ । ਨਾਮ ਸਿਮਰਨ ਵਿਚ ਲੀਨ ਗੁਰੂ ਜੀ ਨੇ ਮੁੱਖੋਂ ਉਚਾਰਿਆ
ਤੇਰਾ ਭਾਣਾ ਮੀਠਾ ਲਾਗੇ
ਹਰ ਨਾਮ ਪਦਾਰਥ ਨਾਨਕ ਮਾਂਗੇ
ਸਰੀਰਿਕ ਕਸ਼ਟਾਂ ਦੇ ਕਾਰਨ ਗੁਰੂ ਜੀ ਸਰੀਰਕ ਤੌਰ ‘ਤੇ ਨਿਰਬਲ ਹੋ ਗਏ । ਪੰਜ ਦਿਨ ਤਸੀਹੇ ਸਹਿਣ ਕਰਨ ਪਿਛੋਂ 28 ਜੇਠ 1663 ਜਾਂ 25 ਮਈ 1606 ਨੂੰ ਪੰਜ ਸਿੱਖਾਂ ਨੂੰ ਨਾਲ ਲੈ ਕੇ ਰਾਵੀ ਦਰਿਆ ਤੇ ਚਲੇ ਗਏ । ਕਿਨਾਰੇ ਬੈਠ ਜਪੁਜੀ ਸਾਹਿਬ ਦਾ ਪਾਠ ਕੀਤਾ ਅਤੇ ਆਪਣਾ ਪੰਜ ਭੂਤਕ ਸਰੀਰ ਤਿਆਗ ਦਿੱਤਾ । ਗੁਰੂ ਜੀ ਦੇ ਹੁਕਮ ਅਨੁਸਾਰ ਦੇਹ ਨੂੰ ਪੰਜਾਂ ਸਿੱਖਾਂ ਨੇ ਰਾਵੀ ਦੀ ਭੇਂਟ ਕਰ ਦਿੱਤਾ । ਇਸ ਅਸਥਾਨ ‘ਤੇ ਗੁਰੂਦੁਆਰਾ ਡੇਰਾ ਸਾਹਿਬ ਲਾਹੌਰ ਹੈ, ਜੋ ਹੁਣ ਪਾਕਿਸਤਾਨ ਵਿਚ ਹੈ ।
****

No comments:
Post a Comment