ਪੰਜਾਬੀ ਹਾਂ ਪੰਜਾਬ ਦੇ ਰਹਿਣ ਵਾਲ਼ਾ
ਮੈਨੂੰ ਮਾਣ ਪੰਜਾਬੀ ਹੋਣ ਦਾ ਏ
ਸਾਨੂੰ ਗੁੜ੍ਹਤੀਆਂ ਦਿੱਤੀਆਂ ਗ਼ੈਰਤਾਂ ਨੇ
ਮੈਨੂੰ ਮਾਣ ਇਨਕਲਾਬੀ ਹੋਣ ਦਾ ਏ
ਪੰਜਾਬੀ ਹਾਂ…
ਮੇਰੀ ਬੋਲੀ ‘ਚ ਬੁੱਲ੍ਹਾ ਫ਼ਰੀਦ ਬੋਲੇ
ਬਾਬੇ ਨਾਨਕ ਨੇ ਇਹਨੂੰ ਅਮੀਰ ਕੀਤਾ
ਵਾਰਿਸ ਸ਼ਾਹ ਨੇ ਇਹਨੂੰ ਸਿ਼ੰਗਾਰਿਆ ਸੀ
ਹਾਕਮ ਸਮੇਂ ਦਿਆਂ ਇਹਨੂੰ ਫ਼ਕੀਰ ਕੀਤਾ
ਪੰਜਾਬੀ ਹਾਂ…
ਨਾ ਕੋਈ ਧਾੜਵੀ ਜਦੋਂ ਦਲੀਲ ਮੰਨੇ
ਹੱਥ ਜੋੜਿਆਂ ਮੇਰਾ ਨਾ ਹੱਕ ਦਿੱਤਾ
ਉਦੋਂ ਰਣ ਵਿੱਚ ਮੈਂ ਸ਼ਮਸ਼ੀਰ ਵਾਹੀ
ਦਰ੍ਹਾ ਖ਼ੈਬਰ ਹਮੇਸ਼ਾਂ ਲਈ ਡੱਕ ਦਿੱਤਾ
ਪੰਜਾਬੀ ਹਾਂ …
ਪੁਠ ਐਸੀ ਇਖ਼ਲਾਕ ਦੀ ਚੜ੍ਹੀ ਮੈਨੂੰ
ਪੱਤ ਆਪਣੀ ਗ਼ੈਰ ਦੀ ਇੱਕ ਮੈਨੂੰ
ਮੇਰਾ ਸਭਿਆਚਾਰ ਕਿਰਦਾਰ ਇੱਕੋ
ਮਰਜ਼ ਸਭ ਦੀ ਖੈ਼ਰ ਦੀ ਇੱਕ ਮੈਨੂੰ
ਪੰਜਾਬੀ ਹਾਂ…
ਦੇਸ ਮੇਰੇ ਨੂੰ ਲੁੱਟਿਆ ਫ਼ਰੰਗੀਆਂ ਨੇ
ਨਾ ਸੋਚ ਨੂੰ ਮੇਰੀ ਗ਼ੁਲਾਮ ਕੀਤਾ
ਮੈਂ ਬਣ ਕੇ ਭਗਤ ਕਰਤਾਰ ਊਧਮ
ਜੀਣਾ ਉਹਨਾਂ ਦਾ ਯਾਰੋ ਹਰਾਮ ਕੀਤਾ
ਪੰਜਾਬੀ ਹਾਂ…
ਜਦੋਂ ਰਗ਼ਾਂ ‘ਚ ਇਸ਼ਕ ਦਾ ਬੋਲ ਗੱਜੇ
ਲਾਵਾਂ ਵਿੱਚ ਝਨਾਂ ਦੇ ਤਾਰੀਆਂ ਮੈਂ
ਹਾਂ ਸਿੱਖਿਆ ਆਪਣੇ ਪਿੱਤਰਾਂ ਤੋਂ
ਸਾਹਾਂ ਨਾਲ਼ ਨਿਭਾਉਣੀਆਂ ਯਾਰੀਆਂ ਮੈਂ
ਪੰਜਾਬੀ ਹਾਂ…
ਮੇਰੇ ਹੁਸਨ ਦੇ ਪੈਰਾਂ ‘ਚ ਅੱਗ ਨੱਚੇ
ਮੇਰੇ ਜੋਬਨ ਦੇ ਚਿਹਰੇ ਤੇ ਨੂਰ ਵਰ੍ਹਦਾ
ਮੇਰਾ ਵੱਜਦਾ ਜਦੋਂ ਸੰਗੀਤ ਕਿਧਰੇ
ਦਿੱਸੇ ਮਹਿਫਿਲਾਂ ਵਿੱਚ ਸਰੂਰ ਵਰ੍ਹਦਾ
ਪੰਜਾਬੀ ਹਾਂ…
ਮੇਰੇ ਮੁੜ੍ਹਕੇ ‘ਚੋਂ ਅੰਨ ਦੇ ਬੀਜ ਉੱਗੇ
ਬੁਰਕੀ ਮੁ਼ਲ਼ਕ ਦੇ ਮੂੰਹ ਵਿੱਚ ਪੈਣ ਲੱਗੀ
ਮਿੱਟੀ ਨਾਲ਼ ਮੈਂ ਮਿੱਟੀ ਹੋਇਆ ਏਦਾਂ
ਕੀ ਤੂੰ ਮੰਗਦਾਂ ਕਿਸਮਤ ਕਹਿਣ ਲੱਗੀ
ਪੰਜਾਬੀ ਹਾਂ…
ਜਦੋਂ ਕਦੇ ਸਰਹੱਦ ‘ਤੇ ਜੰਗ ਲੱਗੀ
ਲਹੂ ਡੁਲ੍ਹਦਾ ਰਿਹਾ ਪੰਜਾਬੀਆਂ ਦਾ
ਬੂਹੇ ਜਦੋਂ ਮਜ਼ਲੂਮਾਂ ਲਈ ਬੰਦ ਹੋਏ
ਬੂਹਾ ਖੁਲ੍ਹਦਾ ਰਿਹਾ ਪੰਜਾਬੀਆਂ ਦਾ
ਪੰਜਾਬੀ ਹਾਂ…
ਜਦੋਂ ਦੇਸ ਨੂੰ ਛੱਡ ਪਰਦੇਸ ਆਇਆਂ
ਰਿਹਾ ਦਿਲ ਦੇ ਨਾਲ਼ ਪੰਜਾਬ ਮੇਰੇ
ਤੱਤੀ ਵਾ’ ਪੰਜਾਬ ਨੂੰ ਜਦ ਲੱਗੀ
ਤਪਿਆ ਮੈਂ ਵੀ ਨਾਲ਼ ਪੰਜਾਬ ਮੇਰੇ
ਪੰਜਾਬੀ ਹਾਂ…
ਬਾਰ੍ਹੀਂ ਬਰਸੀਂ ਕੀ ਖੱਟ ਕੇ ਦੇਸ ਪਰਤੇ
ਮੈਨੂੰ ਕਿਧਰੇ ਨਾ ਮੇਰਾ ਪੰਜਾਬ ਦਿੱਸੇ
ਨਾ ਅੱਖਾਂ ‘ਚ ਕਿਧਰੇ ਅਣਖ਼ ਦਿੱਸੇ
ਨਾ ਜੋਬਨ ਦੇ ਚਿਹਰੇ ਤੇ ਆਬ ਦਿੱਸੇ
ਇਹ ਕੌਣ ਲੋਕ ਨੇ ਕਿਹਦੀ ਆ ਕੁਖੋਂ ਜੰਮੇ
ਮਾਂ ਬੋਲੀ ਨੂੰ ਜਿਹੜੇ ਗੰਵਾਰ ਦੱਸਣ
ਅੱਖ ਦੀ ਸ਼ਰਮ ਨੂੰ ਬੀਤਿਆ ਯੁਗ ਦੱਸਣ
ਨੁਮਾਇਸ਼ ਜਿਸਮ ਦੀ ਨੂੰ ਸਭਿਆਚਾਰ ਦੱਸਣ
ਪੰਜਾਬੀ ਹਾਂ…
ਮੇਰੇ ਘਰਾਂ ‘ਚੋਂ ਸਬਰ ਸੰਤੋਖ ਮੁੱਕੇ
ਮੇਰੇ ਪਿੰਡਾਂ ਦੇ ਵਿੱਚੋਂ ਇਤਫ਼ਾਕ ਮੋਇਆ
ਦਿਨ ਬਦਲਦੇ ਤਾਂ ਬਦਲ ਯਾਰ ਜਾਂਦੇ
ਖ਼ੁਦਗ਼ਰਜ਼ ਮੇਰਾ ਹਰ ਸਾਕ ਹੋਇਆ
ਪੰਜਾਬੀ ਹਾਂ…
ਸਤਲੁਜ ਜਿਹਲਮ ਬਿਆਸ ਦੀ ਗੱਲ ਛੱਡੋ
ਮੇਰੇ ਜਿ਼ਹਨ ‘ਚੋ ਰਾਵੀ ਚਨ੍ਹਾਬ ਸੁੱਕੇ
ਖ਼ੀਰ ਨਸਿ਼ਆਂ ਦਾ ਰੋਜ਼ ਡਕਾਰ ਕੇ ਵੀ
ਬੁਲ੍ਹ ਸਿ਼ਵ ਜੀ ਦੇ ਵਾਗੂੰ ਜਨਾਬ ਸੁੱਕੇ
ਪੰਜਾਬੀ ਹਾਂ…
ਮੈਨੂੰ ਹੱਕ ਦੀ ਕਿਰਤ ਦੀ ਗੱਲ ਭੁੱਲੀ
ਫ਼ਰਜ਼ ਵੰਡ ਕੇ ਛਕਣ ਦਾ ਯਾਦ ਕਿੱਥੋਂ
ਮੇਰੀ ਯਾਰੀ ਏ ਨਾਲ਼ ਮਲਕ ਭਾਗੋਆਂ ਦੇ
ਭਾਈ ਲਾਲੋ ਦੀ ਸੁਣੇ ਫ਼ਰਿਆਦ ਕਿਥੋਂ
ਪੰਜਾਬੀ ਹਾਂ…
ਔਰਤ ਮਾਂ ਪਹਿਲਾਂ ਫਿਰ ਭੈਣ ਹੁੰਦੀ
ਸੂਹਾ ਵੇਸ ਫਿਰ ਘਰ ਦਾ ਸਿ਼ੰਗਾਰ ਬਣਦਾ
ਧੀ ਬਣਕੇ ਵਿਹੜੇ ਦੀ ਬਣੇ ਰੌਣਕ
ਮੈਂ ਭੁਲਿਆ ਉਹਨੂੰ ਦੇਣਾ ਸਤਿਕਾਰ ਬਣਦਾ
ਪੰਜਾਬੀ ਹਾਂ…
ਪੰਜਾਂ ਪਾਣੀਆਂ ਵਿੱਚ ਪੰਜਾਬ ਵੱਸਿਆ
ਵੰਡੇ ਪਾਣੀ ਤਾਂ ਮੈਂ ਬਰਬਾਦ ਹੋਇਆ
ਹੁਣ ਢਾਈਆਂ ‘ਤੇ ਵੀ ਨਾ ਹੱਕ ਮੇਰਾ
ਹੋਰ ਕੀ ਚਾਹੀਦਾ ਮੁਲਕ ਅਜ਼ਾਦ ਹੋਇਆ
ਪੰਜਾਬੀ ਹਾਂ…
ਹੱਥੀਂ ਵੱਟ ਕੇ ਰੱਸੇ ਕਰਜਿ਼ਆਂ ਦੇ
ਫ਼ਾਹੇ ਲੱਗਦਾ ਨਿੱਤ ਕਿਰਸਾਨ ਮੇਰਾ
ਸਿਰੇ ਚਾੜ੍ਹਿਉ ਹਰੇ ਅੰਦੋਲਨਾਂ ਦਾ
ਬਣਦਾ ਮਿਲ਼ ਗਿਆ ਮੈਨੂੰ ਸਨਮਾਨ ਮੇਰਾ
ਪੰਜਾਬੀ ਹਾਂ…
ਮੈਨੂੰ ਸੰਜਮ ਦੀ ਕਾਈ ਸਾਰ ਨਾਂਹੀ
ਫੋਕੀ ਸ਼ੁਹਰਤ ਏ ਮੰਜਿ਼ਲ ਮੁਕਾਮ ਮੇਰਾ
ਭੋਇੰ ਵੇਚ ਕੇ ਕਰਾਂ ਮੈਂ ਸਂ਼ੌਕ ਪੂਰੇ
ਕਿਹਨੂੰ ਪੁੱਛਣਾ ਕੀ ਹੋਣਾ ਅੰਜਾਮ ਮੇਰਾ
ਪੰਜਾਬੀ ਹਾਂ…
ਵਕਤ ਅਜੇ ਵੀ ਹੈ ਕਿ ਸੰਭਲ਼ ਜਾਈਏ
ਵਿਰਸੇ ਆਪਣੇ ਦੀ ਸਾਂਭ ਸੰਭਾਲ਼ ਕਰੀਏ
ਖਿ਼ਮਾ ਗ਼ਰੀਬੀ ਸੁਭਾਅ ਦੇ ਵਿੱਚ ਰੱਖੀਏ
ਕਿਰਤ ਹੱਕ ਦੀ ਰੂਹ ਦੇ ਨਾਲ਼ ਕਰੀਏ
ਪੰਜਾਬੀ ਹਾਂ…
ਫ਼ਰਕ ਮੇਟੀਏ ਕਹਿਣ ਤੇ ਕਰਣ ਵਿਚਲਾ
ਅਕਸ ਆਪਣਾ ਫਿਰ ਸੁਰਜੀਤ ਕਰੀਏ
ਹਿੰਮਤ ਮਿਹਨਤ ਤੇ ਗ਼ੈਰਤ ਦੀ ਬਾਂਹ ਫੜੀਏ
ਸਦਾ ਸਭ ਦਾ ਭਲਾ ਰਣਜੀਤ ਕਰੀਏ
ਪੰਜਾਬੀ ਹਾਂ…
****
ਮੈਨੂੰ ਮਾਣ ਪੰਜਾਬੀ ਹੋਣ ਦਾ ਏ
ਸਾਨੂੰ ਗੁੜ੍ਹਤੀਆਂ ਦਿੱਤੀਆਂ ਗ਼ੈਰਤਾਂ ਨੇ
ਮੈਨੂੰ ਮਾਣ ਇਨਕਲਾਬੀ ਹੋਣ ਦਾ ਏ
ਪੰਜਾਬੀ ਹਾਂ…
ਮੇਰੀ ਬੋਲੀ ‘ਚ ਬੁੱਲ੍ਹਾ ਫ਼ਰੀਦ ਬੋਲੇ
ਬਾਬੇ ਨਾਨਕ ਨੇ ਇਹਨੂੰ ਅਮੀਰ ਕੀਤਾ
ਵਾਰਿਸ ਸ਼ਾਹ ਨੇ ਇਹਨੂੰ ਸਿ਼ੰਗਾਰਿਆ ਸੀ
ਹਾਕਮ ਸਮੇਂ ਦਿਆਂ ਇਹਨੂੰ ਫ਼ਕੀਰ ਕੀਤਾ
ਪੰਜਾਬੀ ਹਾਂ…
ਨਾ ਕੋਈ ਧਾੜਵੀ ਜਦੋਂ ਦਲੀਲ ਮੰਨੇ
ਹੱਥ ਜੋੜਿਆਂ ਮੇਰਾ ਨਾ ਹੱਕ ਦਿੱਤਾ
ਉਦੋਂ ਰਣ ਵਿੱਚ ਮੈਂ ਸ਼ਮਸ਼ੀਰ ਵਾਹੀ
ਦਰ੍ਹਾ ਖ਼ੈਬਰ ਹਮੇਸ਼ਾਂ ਲਈ ਡੱਕ ਦਿੱਤਾ
ਪੰਜਾਬੀ ਹਾਂ …
ਪੁਠ ਐਸੀ ਇਖ਼ਲਾਕ ਦੀ ਚੜ੍ਹੀ ਮੈਨੂੰ
ਪੱਤ ਆਪਣੀ ਗ਼ੈਰ ਦੀ ਇੱਕ ਮੈਨੂੰ
ਮੇਰਾ ਸਭਿਆਚਾਰ ਕਿਰਦਾਰ ਇੱਕੋ
ਮਰਜ਼ ਸਭ ਦੀ ਖੈ਼ਰ ਦੀ ਇੱਕ ਮੈਨੂੰ
ਪੰਜਾਬੀ ਹਾਂ…
ਦੇਸ ਮੇਰੇ ਨੂੰ ਲੁੱਟਿਆ ਫ਼ਰੰਗੀਆਂ ਨੇ
ਨਾ ਸੋਚ ਨੂੰ ਮੇਰੀ ਗ਼ੁਲਾਮ ਕੀਤਾ
ਮੈਂ ਬਣ ਕੇ ਭਗਤ ਕਰਤਾਰ ਊਧਮ
ਜੀਣਾ ਉਹਨਾਂ ਦਾ ਯਾਰੋ ਹਰਾਮ ਕੀਤਾ
ਪੰਜਾਬੀ ਹਾਂ…
ਜਦੋਂ ਰਗ਼ਾਂ ‘ਚ ਇਸ਼ਕ ਦਾ ਬੋਲ ਗੱਜੇ
ਲਾਵਾਂ ਵਿੱਚ ਝਨਾਂ ਦੇ ਤਾਰੀਆਂ ਮੈਂ
ਹਾਂ ਸਿੱਖਿਆ ਆਪਣੇ ਪਿੱਤਰਾਂ ਤੋਂ
ਸਾਹਾਂ ਨਾਲ਼ ਨਿਭਾਉਣੀਆਂ ਯਾਰੀਆਂ ਮੈਂ
ਪੰਜਾਬੀ ਹਾਂ…
ਮੇਰੇ ਹੁਸਨ ਦੇ ਪੈਰਾਂ ‘ਚ ਅੱਗ ਨੱਚੇ
ਮੇਰੇ ਜੋਬਨ ਦੇ ਚਿਹਰੇ ਤੇ ਨੂਰ ਵਰ੍ਹਦਾ
ਮੇਰਾ ਵੱਜਦਾ ਜਦੋਂ ਸੰਗੀਤ ਕਿਧਰੇ
ਦਿੱਸੇ ਮਹਿਫਿਲਾਂ ਵਿੱਚ ਸਰੂਰ ਵਰ੍ਹਦਾ
ਪੰਜਾਬੀ ਹਾਂ…
ਮੇਰੇ ਮੁੜ੍ਹਕੇ ‘ਚੋਂ ਅੰਨ ਦੇ ਬੀਜ ਉੱਗੇ
ਬੁਰਕੀ ਮੁ਼ਲ਼ਕ ਦੇ ਮੂੰਹ ਵਿੱਚ ਪੈਣ ਲੱਗੀ
ਮਿੱਟੀ ਨਾਲ਼ ਮੈਂ ਮਿੱਟੀ ਹੋਇਆ ਏਦਾਂ
ਕੀ ਤੂੰ ਮੰਗਦਾਂ ਕਿਸਮਤ ਕਹਿਣ ਲੱਗੀ
ਪੰਜਾਬੀ ਹਾਂ…
ਜਦੋਂ ਕਦੇ ਸਰਹੱਦ ‘ਤੇ ਜੰਗ ਲੱਗੀ
ਲਹੂ ਡੁਲ੍ਹਦਾ ਰਿਹਾ ਪੰਜਾਬੀਆਂ ਦਾ
ਬੂਹੇ ਜਦੋਂ ਮਜ਼ਲੂਮਾਂ ਲਈ ਬੰਦ ਹੋਏ
ਬੂਹਾ ਖੁਲ੍ਹਦਾ ਰਿਹਾ ਪੰਜਾਬੀਆਂ ਦਾ
ਪੰਜਾਬੀ ਹਾਂ…
ਜਦੋਂ ਦੇਸ ਨੂੰ ਛੱਡ ਪਰਦੇਸ ਆਇਆਂ
ਰਿਹਾ ਦਿਲ ਦੇ ਨਾਲ਼ ਪੰਜਾਬ ਮੇਰੇ
ਤੱਤੀ ਵਾ’ ਪੰਜਾਬ ਨੂੰ ਜਦ ਲੱਗੀ
ਤਪਿਆ ਮੈਂ ਵੀ ਨਾਲ਼ ਪੰਜਾਬ ਮੇਰੇ
ਪੰਜਾਬੀ ਹਾਂ…
ਬਾਰ੍ਹੀਂ ਬਰਸੀਂ ਕੀ ਖੱਟ ਕੇ ਦੇਸ ਪਰਤੇ
ਮੈਨੂੰ ਕਿਧਰੇ ਨਾ ਮੇਰਾ ਪੰਜਾਬ ਦਿੱਸੇ
ਨਾ ਅੱਖਾਂ ‘ਚ ਕਿਧਰੇ ਅਣਖ਼ ਦਿੱਸੇ
ਨਾ ਜੋਬਨ ਦੇ ਚਿਹਰੇ ਤੇ ਆਬ ਦਿੱਸੇ
ਇਹ ਕੌਣ ਲੋਕ ਨੇ ਕਿਹਦੀ ਆ ਕੁਖੋਂ ਜੰਮੇ
ਮਾਂ ਬੋਲੀ ਨੂੰ ਜਿਹੜੇ ਗੰਵਾਰ ਦੱਸਣ
ਅੱਖ ਦੀ ਸ਼ਰਮ ਨੂੰ ਬੀਤਿਆ ਯੁਗ ਦੱਸਣ
ਨੁਮਾਇਸ਼ ਜਿਸਮ ਦੀ ਨੂੰ ਸਭਿਆਚਾਰ ਦੱਸਣ
ਪੰਜਾਬੀ ਹਾਂ…
ਮੇਰੇ ਘਰਾਂ ‘ਚੋਂ ਸਬਰ ਸੰਤੋਖ ਮੁੱਕੇ
ਮੇਰੇ ਪਿੰਡਾਂ ਦੇ ਵਿੱਚੋਂ ਇਤਫ਼ਾਕ ਮੋਇਆ
ਦਿਨ ਬਦਲਦੇ ਤਾਂ ਬਦਲ ਯਾਰ ਜਾਂਦੇ
ਖ਼ੁਦਗ਼ਰਜ਼ ਮੇਰਾ ਹਰ ਸਾਕ ਹੋਇਆ
ਪੰਜਾਬੀ ਹਾਂ…
ਸਤਲੁਜ ਜਿਹਲਮ ਬਿਆਸ ਦੀ ਗੱਲ ਛੱਡੋ
ਮੇਰੇ ਜਿ਼ਹਨ ‘ਚੋ ਰਾਵੀ ਚਨ੍ਹਾਬ ਸੁੱਕੇ
ਖ਼ੀਰ ਨਸਿ਼ਆਂ ਦਾ ਰੋਜ਼ ਡਕਾਰ ਕੇ ਵੀ
ਬੁਲ੍ਹ ਸਿ਼ਵ ਜੀ ਦੇ ਵਾਗੂੰ ਜਨਾਬ ਸੁੱਕੇ
ਪੰਜਾਬੀ ਹਾਂ…
ਮੈਨੂੰ ਹੱਕ ਦੀ ਕਿਰਤ ਦੀ ਗੱਲ ਭੁੱਲੀ
ਫ਼ਰਜ਼ ਵੰਡ ਕੇ ਛਕਣ ਦਾ ਯਾਦ ਕਿੱਥੋਂ
ਮੇਰੀ ਯਾਰੀ ਏ ਨਾਲ਼ ਮਲਕ ਭਾਗੋਆਂ ਦੇ
ਭਾਈ ਲਾਲੋ ਦੀ ਸੁਣੇ ਫ਼ਰਿਆਦ ਕਿਥੋਂ
ਪੰਜਾਬੀ ਹਾਂ…
ਔਰਤ ਮਾਂ ਪਹਿਲਾਂ ਫਿਰ ਭੈਣ ਹੁੰਦੀ
ਸੂਹਾ ਵੇਸ ਫਿਰ ਘਰ ਦਾ ਸਿ਼ੰਗਾਰ ਬਣਦਾ
ਧੀ ਬਣਕੇ ਵਿਹੜੇ ਦੀ ਬਣੇ ਰੌਣਕ
ਮੈਂ ਭੁਲਿਆ ਉਹਨੂੰ ਦੇਣਾ ਸਤਿਕਾਰ ਬਣਦਾ
ਪੰਜਾਬੀ ਹਾਂ…
ਪੰਜਾਂ ਪਾਣੀਆਂ ਵਿੱਚ ਪੰਜਾਬ ਵੱਸਿਆ
ਵੰਡੇ ਪਾਣੀ ਤਾਂ ਮੈਂ ਬਰਬਾਦ ਹੋਇਆ
ਹੁਣ ਢਾਈਆਂ ‘ਤੇ ਵੀ ਨਾ ਹੱਕ ਮੇਰਾ
ਹੋਰ ਕੀ ਚਾਹੀਦਾ ਮੁਲਕ ਅਜ਼ਾਦ ਹੋਇਆ
ਪੰਜਾਬੀ ਹਾਂ…
ਹੱਥੀਂ ਵੱਟ ਕੇ ਰੱਸੇ ਕਰਜਿ਼ਆਂ ਦੇ
ਫ਼ਾਹੇ ਲੱਗਦਾ ਨਿੱਤ ਕਿਰਸਾਨ ਮੇਰਾ
ਸਿਰੇ ਚਾੜ੍ਹਿਉ ਹਰੇ ਅੰਦੋਲਨਾਂ ਦਾ
ਬਣਦਾ ਮਿਲ਼ ਗਿਆ ਮੈਨੂੰ ਸਨਮਾਨ ਮੇਰਾ
ਪੰਜਾਬੀ ਹਾਂ…
ਮੈਨੂੰ ਸੰਜਮ ਦੀ ਕਾਈ ਸਾਰ ਨਾਂਹੀ
ਫੋਕੀ ਸ਼ੁਹਰਤ ਏ ਮੰਜਿ਼ਲ ਮੁਕਾਮ ਮੇਰਾ
ਭੋਇੰ ਵੇਚ ਕੇ ਕਰਾਂ ਮੈਂ ਸਂ਼ੌਕ ਪੂਰੇ
ਕਿਹਨੂੰ ਪੁੱਛਣਾ ਕੀ ਹੋਣਾ ਅੰਜਾਮ ਮੇਰਾ
ਪੰਜਾਬੀ ਹਾਂ…
ਵਕਤ ਅਜੇ ਵੀ ਹੈ ਕਿ ਸੰਭਲ਼ ਜਾਈਏ
ਵਿਰਸੇ ਆਪਣੇ ਦੀ ਸਾਂਭ ਸੰਭਾਲ਼ ਕਰੀਏ
ਖਿ਼ਮਾ ਗ਼ਰੀਬੀ ਸੁਭਾਅ ਦੇ ਵਿੱਚ ਰੱਖੀਏ
ਕਿਰਤ ਹੱਕ ਦੀ ਰੂਹ ਦੇ ਨਾਲ਼ ਕਰੀਏ
ਪੰਜਾਬੀ ਹਾਂ…
ਫ਼ਰਕ ਮੇਟੀਏ ਕਹਿਣ ਤੇ ਕਰਣ ਵਿਚਲਾ
ਅਕਸ ਆਪਣਾ ਫਿਰ ਸੁਰਜੀਤ ਕਰੀਏ
ਹਿੰਮਤ ਮਿਹਨਤ ਤੇ ਗ਼ੈਰਤ ਦੀ ਬਾਂਹ ਫੜੀਏ
ਸਦਾ ਸਭ ਦਾ ਭਲਾ ਰਣਜੀਤ ਕਰੀਏ
ਪੰਜਾਬੀ ਹਾਂ…
****
No comments:
Post a Comment