ਐਡੀਲੇਡ : ਰਵਿੰਦਰ ਗਰੇਵਾਲ ਦੀ ਪਹਿਲੀ ਪੰਜਾਬੀ ਫਿਲਮ "ਰੌਲਾ ਪੈ ਗਿਆ" ਦੇਸ਼ ਵਿਦੇਸ਼ 'ਚ ਵੱਡੇ ਪੱਧਰ 'ਤੇ 31 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀ।ਇਹ ਪ੍ਰਗਟਾਵਾ ਐਡੀਲੇਡ ਦੇ ਮਸ਼ਹੂਰ ਰੈਸਟੋਰੈਂਟ ਤੰਦੂਰੀ ਹੱਟ ਵਿਖੇ ਫਿਲਮ ਦੇ ਆਸਟ੍ਰੇਲੀਆ, ਨਿਊਜੀਲੈਂਡ ਦੇ ਡਿਸਟੀਬਿਊਟਰ ਜਸਦੀਪ ਢੀਂਡਸਾ ਅਤੇ ਅਮੋਲ ਮੱਲੀ ਨੇ ਫਿਲਮ ਦਾ ਸੰਗੀਤ ਜਾਰੀ ਕਰਨ ਮੌਕੇ ਕੀਤਾ। ਉਹਨਾਂ ਇਸ ਮੌਕੇ ਬੋਲਦਿਆਂ ਹੋਇਆਂ ਕਿਹਾ ਕਿ ਇਹ ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਅੱਜਕੱਲ ਪੰਜਾਬੀ ਵਿੱਚ ਬਹੁਤ ਵਧੀਆ ਅਤੇ ਮਹਿੰਗੇ ਬਜਟ ਦੀਆਂ ਫਿਲਮਾਂ ਬਣ ਰਹੀਆਂ ਹਨ । ਪੰਜਾਬੀ ਸਿਨੇਮਾ ਤਾਂ ਹੀ ਹੋਰ ਅੱਗੇ ਜਾ ਸਕਦਾ, ਜੇ ਅਸੀਂ ਪਰਿਵਾਰ ਸਮੇਤ ਸਿਨੇਮਾ ਘਰਾਂ ਵਿੱਚ ਜਾ ਕੇ ਫਿਲਮਾਂ ਦੇਖਾਂਗੇ। ਫਿਲਮ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਫਿਲਮ ਰੌਲਾ ਪੈ ਗਿਆ ਇੱਕ ਵਧੀਆ ਤੇ ਨਿਵੇਕਲੀ ਫਿਲਮ ਹੈ, ਜਿਸ ਵਿੱਚ ਰਵਿੰਦਰ ਗਰੇਵਾਲ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਬੀ.ਐਨ. ਸ਼ਰਮਾ, ਸਰਦਾਰ ਸੋਹੀ, ਹੀਰੋਇਨ ਸੁਰਭੀ ਜੋਤੀ ਆਦਿ ਨਾਮੀਂ ਕਲਾਕਾਰ ਸ਼ਾਮਿਲ ਹਨ।ਵਧੀਆ ਕਹਾਣੀ ਅਤੇ ਸੰਗੀਤ ਨਾਲ ਸ਼ਿੰਗਾਰੀ ਇਹ ਫਿਲਮ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿੰਟੂ ਬਰਾੜ, ਨਰਿੰਦਰ ਬੈਂਸ, ਬਖਸ਼ਿੰਦਰ ਸਿੰਘ, ਨਿੱਕ ਆਹਲੂਵਾਲੀਆ, ਸੁਮੀਤ ਟੰਡਨ, ਮਨਜੀਤ ਢਡਵਾਲ, ਨਵਦੀਪ ਅਗਨੀਹੋਤਰੀ, ਅੰਸ਼ੂ ਬੱਬਰ, ਸੁਲੱਖਣ ਸਿੰਘ ਸਹੋਤਾ, ਦੀਪ ਘੁਮਾਣ ਅਤੇ ਸੁਰਿੰਦਰ ਕੁਮਾਰ ਸ਼ਾਮਿਲ ਸਨ। ਦੇਖਦੇ ਹਾਂ ! ਦੁਨੀਆਂ ਭਰ ਵਿੱਚ ਬੜੇ ਜੋਰਾਂ ਸ਼ੋਰਾਂ ਨਾਲ ਰਿਲੀਜ਼ ਕੀਤੀ ਜਾ ਰਹੀ ਇਹ ਫਿਲਮ ਕਿੰਨਾ ਰੌਲਾ ਪਾਉਣ ਵਿੱਚ ਕਾਮਯਾਬ ਹੁੰਦੀ ਹੈ !
No comments:
Post a Comment