
ਜਦ ਐਮਿਲ ਨੇ ਲੰਬੀ ਦੂਰੀ ਦੀਆਂ ਦੌੜਾਂ ਜਿੱਤੀਆਂ ਤਾਂ ਉਸ ਦੀ ਪਤਨੀ ਡਾਨਾ ਜਾਤੋਪਕੋਵਾ ਵੀ ਖੁਸ਼ੀ ਦਾ ਇਜ਼ਹਾਰ ਕਰਨ ਵਾਲਿਆਂ ਵਿੱਚ ਬੈਠੀ ਸੀ । ਕਰਵੀਨਾ ਫਰੇਸਟਿਟ ਵਿਖੇ 19 ਸਤੰਬਰ 1922 ਨੂੰ ਜਨਮੀ ਡਾਨਾ ਨੇ 19 ਸਤੰਬਰ ਨੂੰ ਜਦ ਉਹਦੇ ਪਤੀ ਨੇ 5000 ਮੀਟਰ ਦੌੜ ਨਵਾਂ ਰਿਕਾਰਡ ਬਣਾ ਕੇ ਜਿੱਤੀ ਤਾਂ ਇਸ ਤੋਂ 30 ਕੁ ਮਿੰਟ ਪਿੱਛੋਂ ਹੀ ਡਾਨਾ ਨੇ 50:47 ਮੀਟਰ ਜੈਵਲੀਨ ਸੁੱਟਕੇ ਓਲੰਪਿਕ ਰਿਕਾਰਡ ਬਣਾਉਂਦਿਆਂ ਸੋਨ ਤਮਗਾ ਜਿੱਤਿਆ । ਇਸ ਨੇ 1960 ਦੀਆਂ ਓਲੰਪਿਕ ਵਿੱਚ ਵੀ ਹਿੱਸਾ ਲਿਆ । ਪਰ 53:78 ਮੀਟਰ ਨਾਲ ਦੂਜਾ ਸਥਾਨ ਹੀ ਲੈ ਸਕੀ । ਇਹ 1954 ਅਤੇ 1958 ਵਿੱਚ ਯੂਰਪੀਅਨ ਚੈਂਪੀਅਨ ਵੀ ਬਣੀ ਅਤੇ 1958 ਵਿੱਚ 55:73 ਮੀਟਰ ਨਾਲ ਵਿਸ਼ਵ ਰਿਕਾਰਡ ਵੀ ਬਣਾਇਆ ।
ਇਸ ਜੋੜੀ ਦੇ ਜੀਵਨ ਵਿੱਚ 19 ਸਤੰਬਰ ਦਾ ਬਹੁਤ ਮਹੱਤਵ ਰਿਹਾ । ਦੋਹਾਂ ਦਾ ਜਨਮ ਦਿਨ 19 ਸਤੰਬਰ ਸੀ । 19 ਸਤੰਬਰ 1952 ਨੂੰ ਹੀ ਦੋਹਾਂ ਨੇ ਓਲੰਪਿਕ ਰਿਕਾਰਡ ਬਣਾਉਂਦਿਆਂ ਸੋਨ ਤਮਗੇ ਜਿੱਤੇ । ਦੋਹਾਂ ਦਾ ਵਿਆਹ ਵੀ 19 ਸਤੰਬਰ ਨੂੰ ਹੀ ਹੋਇਆ । ਇਹ ਇੱਕ ਰੌਚਕ ਤੱਥ ਹੈ ਕਿ ਕਿਸੇ ਪਤੀ-ਪਤਨੀ ਦੀ ਜਿੰਦਗੀ ਵਿੱਚ ਕਿਸੇ ਦਿਨ ਦਾ ਏਨਾ ਮਹੱਤਵ ਹੋਵੇ ।
****
No comments:
Post a Comment