ਟੈਕਸ ਤਾਂ ਲੱਗਣ ਗੇ.......... ਨਜ਼ਮ/ਕਵਿਤਾ / ਦੀਪ ਜੀਰਵੀ


ਬਈ ਜਦ ਤੱਕ ਮੱਚੂ ਹਨੇਰ, ਟੈਕਸ  ਤਾਂ ਲੱਗਣ ਗੇ
ਜਦ ਬਾਕੀ ਹੇਰ ਤੇ ਫੇਰ; ਟੈਕਸ  ਤਾਂ ਲੱਗਣ ਗੇ

ਜਦ ਤੱਕ ਨੇ ਭੋਲੀਆਂ ਭੇਡਾਂ ਦੇ ਰਖਵਾਲ ਖੜੇ
ਆਹ ਲੱਕੜ ਬਘੇ ਢੇਰ; ਟੈਕਸ  ਤਾਂ ਲੱਗਣ ਗੇ

'ਅਗ੍ਲਿਆਂ' ਵਧੀਆ ਲੈਪ-ਟਾਪ ਗੱਡੀ ਮੰਗੀ
ਬਿਨ ਸੁਣਿਆਂ ਸਾਡੀ ਲੇਰ; ਟੈਕਸ  ਤਾਂ ਲੱਗਣ ਗੇ

ਦੁਰਵਰਤੋਂ ਓਹ ਏਹਦੀ ਵੀ ਕਰ ਜਾਵਣ ਗੇ
ਕਰ ਕਠੇ 'ਕਰ'ਦੇ ਢੇਰ; ਟੈਕਸ  ਤਾਂ ਲੱਗਣ ਗੇ
 
ਜਨਤਾ ਦਾ ਧਨ ਜਨਤਾ ਦੇ ਕੰਮ ਆਓਣਾ ਨਹੀਂ
ਹਾਕਮ  ਦੇ ਖਰਚੇ  ਢੇਰ; ਟੈਕਸ  ਤਾਂ ਲੱਗਣ ਗੇ

ਜਦ ਹਾਕਮ ਨੂੰ ਜਨਤਾ ਦੀ ਪ੍ਰਵਾਹ ਹੈ ਨਹੀਂ
ਹੁਣ ਤਾਂ ਜਨਤਾ ਨੂੰ ਫੇਰ; ਟੈਕਸ  ਤਾਂ ਲੱਗਣ ਗੇ

ਜਦ ਰਾਮ ਗਊ ਬਣ ਬਣ ਕੇ ਸਹਿੰਦੇ ਜਾਂਵਾਂ ਗੇ
ਉਹ ਜ਼ੁਲਮ ਕਰੂਗਾ ਢੇਰ; ਟੈਕਸ  ਤਾਂ ਲੱਗਣ ਗੇ

****

1 comment:

DILJODH said...

nice reasons for imposing taxes. fax it to punjab fin. minister